Home >> ਐਫ.ਪੀ.ਓ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵੀ >> ਵੋਡਾਫੋਨ ਆਈਡੀਆ ਲਿਮਟਡ >> ਵੋਡਾਫੋਨ ਆਈਡੀਆ ਲਿਮਟਡ ਦਾ 18000 ਕਰੋੜ ਦਾ ਫਰਦਰ ਪਬਲਿਕ ਆਫਰਿੰਗ ਵੀਰਵਾਰ 18 ਅਪ੍ਰੈਲ 2024 ਨੂੰ ਖੁੱਲੇਗਾ

ਵੋਡਾਫੋਨ ਆਈਡੀਆ ਲਿਮਟਡ ਦਾ 18000 ਕਰੋੜ ਦਾ ਫਰਦਰ ਪਬਲਿਕ ਆਫਰਿੰਗ ਵੀਰਵਾਰ 18 ਅਪ੍ਰੈਲ 2024 ਨੂੰ ਖੁੱਲੇਗਾ

ਲੁਧਿਆਣਾ 16 ਅਪ੍ਰੈਲ 2024 (ਭਗਵਿੰਦਰ ਪਾਲ ਸਿੰਘ)
: ਵੋਡਾਫੋਨ ਆਈਡੀਆ ਲਿਮਟਡ (‘‘ਵੀ.ਆਈ.’’ ਜਾਂ ‘‘ਦ ਕੰਪਨੀ’’) ਵੀਰਵਾਰ 18 ਅਪ੍ਰੈਲ 2024 ਨੂੰ ਇਕੁਇਟੀ ਸ਼ੇਅਰਾਂ ਦੀ ਆਪਣੀ ਫਰਦਰ ਪਬਲਿਕ ਆਫਰਿੰਗ (‘‘ਐਫ.ਪੀ.ਓ’’) ਦੇ ਸੰਬੰਧ ਵਿੱਚ ਆਪਣੀ ਬੋਲੀ/ਪ੍ਰਸਤਾਵ ਖੋਲੇਗੀ।

ਕੁੱਲ ਆਫਰ ਸਾਈਜ਼ ਵਿੱਚ 180000 ਮਿਲੀਅਨ [18000 ਕਰੋੜ] ਤੱਕ ਦੇ ਇਕੁਇਟੀ ਸ਼ੇਅਰਾਂ ਦਾ ਨਵਾਂ ਇਸ਼ੂ ਸ਼ਾਮਲ ਹੈ। (‘‘ਫਰੈਸ਼ ਇਸ਼ੂ’’) (‘‘ਕੁੱਲ ਇਸ਼ੂ ਸਾਈਜ਼’’)

ਆਫਰ ਦਾ ਪ੍ਰਾਈਸ ਬੈਂਡ 10₹ ਤੋਂ 11 ₹ ਪ੍ਰਤੀ ਇਕੁਇਟੀ ਸ਼ੇਅਰ ਤੈਅ ਕੀਤਾ ਗਿਆ ਹੈ। ਬੋਲੀ ਘੱਟੋ-ਘੱਟ 1298 ਇਕੁਇਟੀ ਸ਼ੇਅਰਾਂ ਦੇ ਲਈ ਅਤੇ ਉਸਦੇ ਬਾਅਦ 1298 ਇਕੁਇਟੀ ਸ਼ੇਅਰਾਂ ਦੇ ਗੁਣਾਂ ਵਿੱਚ ਲਗਾਈ ਜਾ ਸਕਦੀ ਹੈ (‘‘ਮੁੱਲ ਬੈਂਡ’’)।

ਐਂਕਰ ਨਿਵੇਸ਼ਕ ਬੋਲੀ ਦੀ ਤਰੀਕ ਮੰਗਲਵਾਰ 16 ਅਪ੍ਰੈਲ 2024 ਹੋਵੇਗੀ। ਬੋਲੀ/ਪ੍ਰਸਤਾਵ ਮੈਂਬਰਸ਼ਿੱਪ ਦੇ ਲਈ ਵੀਰਵਾਰ18 ਅਪ੍ਰੈਲ 2024 ਨੂੰ ਖੁੱਲਣਗੇ ਅਤੇ ਸੋਮਵਾਰ 22 ਅਪ੍ਰੈਲ 2024 ਨੂੰ ਬੰਦ ਹੋਣਗੇ। (‘‘ਬੋਲੀ/ਪੇਸ਼ਕਸ਼ ਦੀ ਮਿਆਦ’’)।

ਕੰਪਨੀ ਇਕੁਇਟੀ ਸ਼ੇਅਰਾਂ ਦੇ ਨਵੇਂ ਮੁੱਦੇ ਤੋਂ ਪ੍ਰਾਪਤ ਸ਼ੱੁਧ ਆਮਦਨ ਦਾ ਉਪਯੋਗ ਇਨ੍ਹਾਂ ਕਾਰਜਾਂ ਨੂੰ ਫੰਡਿੰਗ ਦੇ ਲਈ ਕਰਨ ਦਾ ਪ੍ਰਸਤਾਵ ਕਰਦੀ ਹੈ- (1) ਆਪਣੇ ਨੈੱਟਵਰਕ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਲਈ 127500 ਮਿਲੀਅਨ ਰੁਪਏ [12750 ਰੁਪਏ ਕਰੋੜ] ਨਾਲ ਉਪਕਰਨਾਂ ਦੀ ਖਰੀਦ ਜਿਸ ਵਿੱਚ (ਏ) ਨਵੀਂ 4ਜੀ ਸਾਈਟਾਂ ਸਥਾਪਿਤ ਕਰਨਾ ਸ਼ਾਮਲ ਹੈ; (ਬੀ) ਮੌਜੂਦਾ 4ਜੀ ਸਾਈਟਾਂ ਅਤੇ ਨਵੀਂ 4ਜੀ ਸਾਈਟਾਂ ਦੀ ਸਮੱਰਥਾ ਦਾ ਵਿਸਥਾਰ ਕਰਨਾ ਅਤੇ (ਸੀ) ਨਵੀਂ 5ਜੀ ਸਾਈਟਾਂ ਦੀ ਸਥਾਪਨਾ ਕਰਨਾ; (2) ਦੁਰਸੰਚਾਰ ਵਿਭਾਗ ਨੂੰ ਸਪੈਕਟਰਮ ਦੇ ਲਈ ਕੁੱਝ ਮੁਲਤਵੀ ਭੁਗਤਾਨ ਅਤੇ ਉਸ ’ਤੇ ਜੀ.ਐਸ.ਟੀ ਦੀ ਰਾਸ਼ੀ 21753.18 ਮਿਲੀਅਨ [2175 ਕਰੋੜ] ਅਤੇ (v) ਰਹਿਤ ਰਾਸ਼ੀ ਆਮ ਕਾਰਪੋਰੇਟ ਉਦੇਸ਼ਾਂ ਦੇ ਲਈ (‘‘ਪ੍ਰਸਤਾਵ ਦੇ ਉਦੇਸ਼’’)।

11 ਅਪ੍ਰੈਲ 2024 ਦੇ ਰੈੱਡ ਹੇਰਿੰਗ ਪ੍ਰਾਸਪੈਕਟਸ ਦੁਆਰਾ ਪੇਸ਼ ਕੀਤੇ ਗਏ ਇਕੁਇਟੀ ਸ਼ੇਅਰਾਂ ਨੂੰ ਸਟਾਕ ਐਕਸਚੇਂਜਾਂ ’ਤੇ ਸੂਚੀਬੱਧ ਕਰਨ ਦਾ ਪ੍ਰਸਤਾਵ ਹੈ। ਕੰਪਨੀ ਨੂੰ 8 ਅਪ੍ਰੈਲ 2024 ਦੇ ਹਰੇਕ ਪੱਤਰ ਦੇ ਅਨੁਸਾਰ ਇਕੁਇਟੀ ਸ਼ੇਅਰਾਂ ਦੀ ਲਿਸਟਿੰਗ ਦੇ ਲਈ ਬੀ.ਐਸ.ਈ ਲਿਮਟਡ (‘‘ਬੀ.ਐਸ.ਈ’’) ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਡ (‘‘ਐਨ.ਐਸ.ਈ’’) ਤੋਂ ‘ਸਿਧਾਂਤਕ’ ਮਨਜ਼ੂਰੀ ਪ੍ਰਾਪਤ ਹੋਈ ਹੈ।

ਆਫਰ ਦੇ ਉਦੇਸ਼ਾਂ ਦੇ ਲਈ ਐਨ.ਐਸ.ਈ ਨੂੰ ਨਾਮਜ਼ਦ ਸਟਾਕ ਐਕਸਚੇਂਜ ਰੱਖਿਆ ਗਿਆ ਹੈ।

ਇਹ ਪੇਸ਼ਕਸ਼ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਨਿਯਮ 155 ਦੇ ਸੰਦਰਭ ਵਿੱਚ ਫਾਸਟ ਟ੍ਰੈਕ ਰੂਟ ਦੇ ਦੁਆਰਾ ਕੀਤੀ ਜਾ ਰਹੀ ਹੈ। ਇਹ ਆਫਰ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਨਿਯਮ 129 (1) ਦੇ ਅਨੁਸਾਰ ਅਤੇ ਬੁੱਕ ਬਿਲਡਿੰਗ ਪ੍ਰਕ੍ਰਿਆ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਯੋਗ ਸੰਸਥਾਗਤ ਖਰੀਦਦਾਰਾਂ (‘‘ਕਿਊ.ਆਈ.ਬੀ’’ ਅਤੇ ਅਜਿਹਾ ਭਾਗ, ‘‘ਕਿਊ.ਆਈ.ਬੀ ਭਾਗ’’) ਨੂੰ ਅਨੁਪਾਤ ਦੇ ਆਧਾਰ ’ਤੇ 50% ਤੋਂ ਜ਼ਿਆਦਾ ਆਫਰ ਅਲਾਟ ਨਹੀਂ ਕੀਤਾ ਜਾਵੇਗਾ।

ਸਾਡੀ ਕੰਪਨੀ ਬੁੱਕ ਰਨਿੰਗ ਲੀਡ ਮੈਨੇਜਰਾਂ ਦੇ ਪਰਾਮਰਸ਼ ਤੋਂ ਸੇਬੀ ਆਈ.ਸੀ.ਡੀ.ਆਰ ਨਿਯਮ (‘‘ਐਂਕਰ ਨਿਵੇਸ਼ਕ ਭਾਗ’’) ਦੇ ਅਨੁਸਾਰ ਅਖਤਿਆਰੀ ਅਧਾਰ ’ਤੇ ਐਂਕਰ ਨਿਵੇਸ਼ਕਾਂ ਨੂੰ ਕਿਊ.ਆਈ.ਬੀ ਹਿੱਸੇ ਦਾ 60% ਤੱਕ ਅਲਾਟ ਕਰ ਸਕਦੀ ਹੈ, ਜਿਸ ਵਿੱਚੋਂ ਘੱਟੋ-ਘੱਟ ਇੱਕ-ਤਿਹਾਈ ਕੇਲਵ ਘਰੇਲੂ ਮਿਊਚੁਅਲ ਫੰਡ ਦੀ ਅਲਾਟਮੈਂਟ ਲਈ ਰਾਖਵਾ ਹੋਵੇਗਾ, ਬਸ਼ਰਤੇ ਕਿ ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਅਨੁਸਾਰ, ਐਂਕਰ ਨਿਵੇਸ਼ਕ ਅਲਾਟ ਮੁੱਲ ’ਤੇ ਜਾਂ ਉਸ ਤੋਂ ਉੱਪਰ ਘਰੇਲੂ ਮਿਊਚੁਅਲ ਫੰਡ ਤੋਂ ਵੈਧ ਬੋਲੀ ਪ੍ਰਾਪਤ ਹੋਵੇ। ਐਂਕਰ ਨਿਵੇਸ਼ਕ ਹਿੱਸੇ ਵਿੱਚ ਘੱਟ ਮੈਂਬਰਸ਼ਿੱਪ, ਜਾਂ ਗੈਰ-ਅਲੋਕੇਸ਼ਨ ਦੀ ਸਥਿਤੀ ਵਿੱਚ, ਰਹਿਤ ਇਕੁਇਟੀ ਸ਼ੇਅਰਾਂ ਨੂੰ ਕਿਊ.ਆਈ.ਬੀ ਹਿੱਸੇ ਦੇ ਹਿੱਸੇ ਵਿੱਚ ਜੋੜਿਆ ਜਾਵੇਗਾ, ਜਿਸ ਵਿੱਚ ਐਂਕਰ ਨਿਵੇਸ਼ਕਾਂ ਨੂੰ ਅਲਾਟ ਇਕੁਇਟੀ ਸ਼ੇਅਰਾਂ ਦੀ ਗਿਣਤੀ (‘‘ਨੈਟ ਕਿਊ.ਆਈ.ਬੀ ਹਿੱਸਾ’’) ਨੂੰ ਘੱਟ ਕੀਤਾ ਜਾਵੇਗਾ।

ਇਸਤੋਂ ਬਿਨ੍ਹਾਂ, ਨੈਟ ਕਿਊ.ਆਈ.ਬੀ ਭਾਗ ਦਾ 5% ਸਿਰਫ਼ ਮਿਊਚੁਅਲ ਫੰਡ ਦੇ ਲਈ ਅਨੁਪਾਤਿਕ ਆਧਾਰ ’ਤੇ ਅਲਾਟ ਦੇ ਲਈ ਉਪਲੱਧ ਹੋਵੇਗਾ, ਅਤੇ ਬਚਿਆ ਕਿਊ.ਆਈ.ਬੀ ਭਾਗ ਮਿਊਚੁਅਲ ਫੰਡ ਸਮੇਤ ਐਂਕਰ ਨਿਵੇਸ਼ਕਾਂ ਦੇ ਇਲਾਵਾ ਮਿਊਚੁਅਲ ਫੰਡ ਸਮੇਤ ਸਾਰੇ ਕਿਊ.ਆਈ.ਬੀ ਬੋਲੀਦਾਤਾਵਾਂ ਦੇ ਲਈ ਅਨੁਪਾਤ ਦੇ ਆਧਾਰ ’ਤੇ ਅਲਾਟਮੈਂਟ ਲਈ ਉਪਲਬੱਧ ਹੋਵੇਗਾ, ਆਫਰ ਮੁੱਲ ’ਤੇ ਜਾਂ ਉਸਤੋਂ ਉੱਪਰ ਤੋਂ ਵੈਧ ਬੋਲੀਆਂ ਪ੍ਰਾਪਤ ਹੋਣ ਦੇ ਅਧੀਨ। ਹਾਲਾਂਕਿ, ਜੇਕਰ ਮਿਊਚੁਅਲ ਫੰਡ ਦੀ ਕੁੱਲ ਮੰਗ ਨੈਟ ਕਿਊ.ਆਈ.ਬੀ ਹਿੱਸੇ ਦੇ 5% ਤੋਂ ਘੱਟ ਹੈ, ਤਾਂ ਅਲਾਟਮੈਂਟ ਦੇ ਲਈ ਉਪਲਬੱਧ ਬਚੀ ਇਕੁਇਟੀ ਸ਼ੇਅਰ ਕਿਊ.ਆਈ.ਬੀ ਨੂੰ ਅਨੁਪਾਤਿਕ ਅਲਾਟਮੈਂਟ ਦੇ ਲਈ ਬਚੇ ਕਿਊ.ਆਈ.ਬੀ ਹਿੱਸੇ ਵਿੱਚ ਜੋੜ ਦਿੱਤੇ ਜਾਣਗੇ।

ਇਸਤੋਂ ਬਿਨਾਂ, ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਨਿਯਮ 129 (1) ਦੇ ਅਨੁਸਾਰ, ਪੇਸ਼ਕਸ਼ ਦਾ ਘੱਟ ਤੋਂ ਘੱਟ 15% ਗੈਰ-ਸੰਸਥਾਗਤ ਬੋਲੀਦਾਤਾਵਾਂ ਨੂੰ ਆਲਟਮੈਂਟ ਦੇ ਲਈ ਉਪਲਬੱਧ ਹੋਵੇਗਾ, ਜਿਸ ਵਿੱਚੋਂ (ਏ) ਅਜਿਹੇ ਹਿੱਸੇ ਦਾ ਇੱਕ ਤਿਹਾਈ ਹਿੱਸਾ 0.20 ਮਿਲੀਅਨ ਤੋਂ 1.00 ਮਿਲੀਅਨ ਤੱਕ ਦੀ ਬੋਲੀ ਵਾਲੇ ਬੋਲੀਦਾਤਾ ਦੇ ਲਈ ਰਾਖਵਾਂ ਹੋਵੇਗਾ; ਅਤੇ (ਬੀ) ਅਜਿਹੇ ਹਿੱਸੇ ਦਾ ਦੋ ਤਿਹਾਈ ਹਿੱਸਾ 1.00 ਮਿਲੀਅਨ ਤੋਂ ਜ਼ਿਆਦਾ ਦੀ ਬੋਲੀ ਵਾਲੇ ਆਵੇਦਕਾਂ ਦੇ ਲਈ ਰਾਖਵਾਂ ਹੋਵੇਗਾ, ਬਸ਼ਰਤੇ ਕਿ ਅਜਿਹੀਆਂ ਉਪ-ਸ਼ੇ੍ਰਣੀਆਂ ਵਿੱਚੋਂ ਕਿਸੇ ਵਿੱਚ ਵੀ ਮੈਂਬਰਸ਼ਿੱਪ ਰਹਿਤ ਹਿੱਸੇ ਨੂੰ ਗੈਰ-ਸੰਸਥਾਗਤ ਬੋਲੀਦਾਤਾਵਾਂ ਦੀ ਹੋਰ ਉਪ-ਸ਼ੇਣੀ ਵਿੱਚ ਆਵੇਦਕਾਂ ਨੂੰ ਅਲਾਟ ਕੀਤਾ ਜਾ ਸਕਦਾ ਹੈ। ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਅਨੁਸਾਰ, ਵੈਧ ਬੋਲੀਆਂ ਪ੍ਰਸਤਾਵ ਮੁੱਲ ’ਤੇ ਜਾਂ ਉਸ ਨਾਲੋਂ ਉੱਪਰ ਪ੍ਰਾਪਤ ਹੋਣ ਦੇ ਅਧੀਨ ਹਨ। ਇਸਤੋਂ ਇਲਾਵਾ, ਆਫਰ ਦਾ ਘੱਟ ਤੋਂ ਘੱਟ 35% ਸੇਬੀ ਆਈ.ਸੀ.ਡੀ.ਆਰ ਨਿਯਮਾਂ ਦੇ ਅਨੁਸਾਰ ਖੁਦਰਾ ਵਿਅਕਤੀਗਤ ਬੋਲੀਦਾਤਾਵਾਂ (‘‘ਆਰ.ਆਈ.ਬੀ’’) ਨੂੰ ਅਲਾਟਮੈਂਟ ਦੇ ਲਈ ਉਪਲਬੱਧ ਹੋਵੇਗਾ, ਬਸ਼ਰਤੇ ਵੈਧ ਬੋਲੀਆਂ ਆਫਰ ਮੁੱਲ ’ਤੇ ਜਾਂ ਉਸ ਤੋਂ ਉੱਪਰ ਪ੍ਰਾਪਤ ਹੋਵੇ।

ਐਂਕਰ ਨਿਵੇਸ਼ਕਾਂ ਦੇ ਬਿਨਾਂ ਸਾਰੇ ਸੰਭਾਵਿਤ ਬੋਲੀਦਾਤਾਵਾਂ ਨੂੰ ਆਪਣੇ ਸੰਬੰਧਿਤ ਬੈਂਕ ਖਾਤੇ (ਯੂ.ਪੀ.ਆਈ ਬੋਲੀਦਾਤਾਵਾਂ ਦੇ ਮਾਮਲੇ ਵਿੱਚ ਯੂ.ਪੀ.ਆਈ, ਆਈ.ਡੀ. ਸਮੇਤ) ਦਾ ਵੇਰਵਾ ਪ੍ਰਦਾਨ ਕਰਕੇ ਐਪਲੀਕੇਸ਼ਨ ਸਪੋਰਟਡ ਬਾਈ ਬਲਾਕ ਅਮਾਉਂਟ (‘‘ਏ.ਐਸ.ਬੀ.ਏ’’) ਪ੍ਰਕ੍ਰਿਆ ਦਾ ਲਾਜ਼ਮੀ ਤੌਰ ਤੇ ਉਪਯੋਗ ਕਰਨਾ ਜ਼ਰੂਰੀ ਹੈ, ਜਿਸ ਵਿੱਚੋਂ ਸੰਬੰਧਿਤ ਬੋਲੀ ਰਾਸ਼ੀ ਸ਼ਾਮਿਲ ਹੈ। ਆਫਰ ਵਿੱਚ ਭਾਗ ਲੈਣ ਦੇ ਲਈ ਲਾਗੂ ਯੂ.ਪੀ.ਆਈ ਤੰਤਰ ਦੇ ਤਹਿਤ ਐਸ.ਸੀ.ਐਸ.ਬੀ ਜਾਂ ਸਪਾਂਸਰ ਬੈਂਕਾਂ ਦੁਆਰਾ ਬਲਾਕ ਕਰ ਦਿੱਤਾ ਜਾਵੇਗਾ। ਐਂਕਰ ਨਿਵੇਸ਼ਕਾਂ ਨੂੰ ਏ.ਐਸ.ਬੀ.ਏ. ਪ੍ਰਕ੍ਰਿਆ ਦੁਆਰਾ ਐਂਕਰ ਨਿਵੇਸ਼ਕ ਹਿੱਸੇ ਵਿੱਚ ਭਾਗ ਲੈਣ ਦੀ ਅਨੁਮਤੀ ਨਹੀਂ ਹੈ। ਵੇਰਵੇ ਦੇ ਲਈ ਪੰਨਾ 675 ’ਤੇ ਸ਼ੁਰੂ ਹੋਣ ਵਾਲੀ ‘‘ਆਫ਼ਰ ਪ੍ਰਕ੍ਰਿਆ’’ ਦੇਖੋ।

ਐਕਸਿਸ ਕੈਪੀਟਲ ਲਿਮਟਡ, ਜੇਫ਼ਰੀਜ਼ ਇੰਡੀਆ ਪ੍ਰਾਈਵੇਟ ਲਿਮਟਡ ਅਤੇ ਐਸ.ਬੀ.ਆਈ ਕੈਪੀਟਲ ਮਾਰਕੇਟਸ ਲਿਮਟਡ ਬੁੱਕ ਰਨਿੰਗ ਲੀਡ ਮੈਨੇਜਰ ਹਨ।

ਇੱਥੇ ਉਪਯੋਗ ਕੀਤੇ ਗਏ ਪਰ ਪਰਿਭਾਸ਼ਿਤ ਨਹੀਂ ਕੀਤੇ ਗਏ ਸਾਰੇ ਵੱਡੇ ਅੱਖਰਾਂ ਵਾਲੇ ਸ਼ਬਦਾਂ ਦਾ ਉਹੀ ਅਰਥ ਹੋਵੇਗਾ ਜੋ ਆਰ.ਐਚ.ਪੀ ਵਿੱਚ ਦੱਸਿਆ ਗਿਆ ਹੈ।
 
Top