Home >> ਆਟੋਮੋਬਾਈਲ >> ਸਕੌਡਾ >> ਕਾਰਪੋਰੇਟ >> ਕੁਸ਼ਾਕ ਓਨਿਕਸ >> ਪੰਜਾਬ >> ਲੁਧਿਆਣਾ >> ਵਪਾਰ >> ਸਕੌਡਾ ਆਟੋ ਇੰਡੀਆ ਨੇ ਕੁਸ਼ਾਕ ਓਨਿਕਸ ਨੂੰ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ

ਸਕੌਡਾ ਆਟੋ ਇੰਡੀਆ ਨੇ ਕੁਸ਼ਾਕ ਓਨਿਕਸ ਨੂੰ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ

ਲੁਧਿਆਣਾ, 11 ਜੂਨ 2024 (ਭਗਵਿੰਦਰ ਪਾਲ ਸਿੰਘ):
ਨਿਰੰਤਰ ਉਤਪਾਦ ਕਾਰਵਾਈਆਂ ਦੀ ਆਪਣੀ ਰਣਨੀਤੀ ਵਿੱਚ, ਸਕੌਡਾ ਆਟੋ ਇੰਡੀਆ ਨੇ ਆਪਣੀ 5-ਸਟਾਰ ਸੁਰੱਖਿਅਤ ਫਲੀਟ ਵਿੱਚ ਕੁਸ਼ਾਕ ਓਨਿਕਸ ਏ.ਟੀ ਦੀ ਸ਼ੁਰੂਆਤ ਦੇ ਨਾਲ ਇੱਕ ਹੋਰ ਸੁਧਾਰ ਲਾਗੂ ਕੀਤਾ ਹੈ। ਓਨਿਕਸ ਨੂੰ ਅਸਲ ਵਿੱਚ ਤਿਮਾਹੀ 1 2023 ਵਿੱਚ ਗਾਹਕਾਂ ਦੇ ਫੀਡਬੈਕ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ ਜਿਸਦਾ ਉਦੇਸ਼ ਸਕੌਡਾ ਦੇ ਪ੍ਰਸ਼ੰਸਕਾਂ ਅਤੇ ਗਾਹਕਾਂ ਨੂੰ ਸੰਤੁਸ਼ਟੀ ਅਤੇ ਉੱਚ ਮੁੱਲ ਪ੍ਰਦਾਨ ਕਰਨਾ ਹੈ। ਨਵੀਨਤਮ ਗਾਹਕਾਂ ਦੇ ਫੀਡਬੈਕ ਦੇ ਆਧਾਰ 'ਤੇ ਸਕੌਡਾ ਆਟੋ ਇੰਡੀਆ ਨੇ ਹੁਣ ਆਟੋਮੈਟਿਕ ਟਰਾਂਸਮਿਸ਼ਨ ਅਤੇ ਕਈ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਕੁਸ਼ਾਕ ਓਨੀਕਸ ਨੂੰ ਹੋਰ ਬਿਹਤਰ ਬਣਾ ਦਿੱਤਾ ਹੈ, ਜਿਸ ਨਾਲ ਇਹ ਆਪਣੇ ਹਿੱਸੇ ਵਿੱਚ ਸਭ ਤੋਂ ਕਿਫਾਇਤੀ ਆਟੋਮੈਟਿਕ ਬਣ ਗਈ ਹੈ।

ਉਤਪਾਦ ਕਾਰਵਾਈ 'ਤੇ ਬੋਲਦੇ ਹੋਏ, ਸਕੌਡਾ ਆਟੋ ਇੰਡੀਆ ਦੇ ਬ੍ਰਾਂਡ ਨਿਰਦੇਸ਼ਕ, ਪੇਟਰ ਜਨੇਬਾ ਨੇ ਕਿਹਾ, “ਓਨਿਕਸ ਵੇਰੀਐਂਟ ਸਾਡੀ ਲਾਈਨ-ਅੱਪ ਵਿੱਚ ਇੱਕ ਮੁੱਖ ਜੋੜ ਰਹੀ ਹੈ ਅਤੇ ਉੱਚ ਵੇਰੀਐਂਟਸ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਐਕਟਿਵ ਟ੍ਰਿਮ ਦੇ ਮੁੱਲ ਨੂੰ ਜੋੜਦੀ ਹੈ। ਇਹ ਨਵੀਂ ਕੁਸ਼ਾਕ ਓਨਿਕਸ ਪੇਸ਼ਕਸ਼ ਸਾਡੇ ਗਾਹਕਾਂ ਦੇ ਫੀਡਬੈਕ ਦੇ ਜਵਾਬ ਵਿੱਚ ਪੇਸ਼ ਕੀਤੀ ਗਈ ਹੈ, ਜੋ ਕਿ ਵਧੇਰੇ ਪਹੁੰਚਯੋਗ ਕੀਮਤ ਬਿੰਦੂ 'ਤੇ ਇੱਕ ਆਟੋਮੈਟਿਕ ਵੇਰੀਐਂਟ ਦੀ ਸਿਹਤਮੰਦ ਮੰਗ ਵੱਲ ਇਸ਼ਾਰਾ ਕਰਦੀ ਹੈ। ਅਸਲ ਵਿੱਚ, ਸਾਡਾ ਮੁੱਲ ਪ੍ਰਸਤਾਵ ਇਸ ਕੁਸ਼ਾਕ ਨੂੰ ਇਸਦੇ ਪੂਰੇ ਹਿੱਸੇ ਵਿੱਚ ਸਭ ਤੋਂ ਕਿਫਾਇਤੀ ਆਟੋਮੈਟਿਕ ਬਣਾਉਂਦਾ ਹੈ। ਇੱਕ ਮੁਸ਼ਕਲ ਰਹਿਤ ਮਾਲਕੀ ਅਨੁਭਵ ਦੀ ਪੇਸ਼ਕਸ਼ ਕਰਨਾ, ਸਾਡੇ ਗਾਹਕਾਂ ਦੇ ਨੇੜੇ ਜਾਣਾ ਅਤੇ ਸਾਡੇ ਗਾਹਕਾਂ ਨੂੰ ਲਗਾਤਾਰ ਸੁਣਨਾ ਸਾਡਾ ਯਤਨ ਹੈ, ਅਤੇ ਸਾਡੀ ਵਿਕਾਸ ਰਣਨੀਤੀ ਦਾ ਇੱਕ ਮੁੱਖ ਹਿੱਸਾ ਹੈ।”

ਓਨਿਕਸ ਏ.ਟੀ, ਇਸ ਤੋਂ ਪਹਿਲਾਂ ਦੀ ਓਨਿਕਸ ਦੀ ਤਰ੍ਹਾਂ ਹੀ ਸਕੌਡਾ ਦੀ ਸਭ ਤੋਂ ਵੱਧ ਵਿਕਣ ਵਾਲੀ ਐੱਸ.ਯੂ.ਵੀ ਦੇ ਮੌਜੂਦਾ ਐਕਟਿਵ ਅਤੇ ਐਂਬੀਸ਼ਨ ਵੇਰੀਐਂਟਸ ਦੇ ਵਿਚਕਾਰ ਦੀ ਜਗ੍ਹਾ ਲੈਂਦੀ ਹੈ। ਬਾਹਰਲੇ ਹਿੱਸੇ ਵਿੱਚ ਉੱਪਰ ਦੇ ਐਂਬੀਸ਼ਨ ਵੇਰੀਐਂਟ ਦੀਆਂ ਵਿਸ਼ੇਸ਼ਤਾਵਾਂ ਦਿਖਾਈ ਦਿੰਦੀਆਂ ਹਨ ਜਿਸਨੂੰ ਇਸ ਕੁਸ਼ਾਕ ਵਿੱਚ ਪੇਸ਼ ਕੀਤਾ ਹੈ। ਇਹਨਾਂ ਵਿੱਚੋਂ ਇੱਕ ਡੀ.ਆਰ.ਐੱਲਜ਼ ਦੇ ਨਾਲ ਸਕੌਡਾ ਕ੍ਰਿਸਟਲਿਨ ਐੱਲ.ਈ.ਡੀ ਹੈੱਡਲੈਂਪਸ ਹਨ। ਸਥਿਰ ਕਾਰਨਰਿੰਗ ਫੰਕਸ਼ਨ ਦੇ ਨਾਲ ਫਰੰਟ ਫੌਗ ਲੈਂਪ ਦਿੱਖ ਅਤੇ ਸੁਰੱਖਿਆ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਪਿਛਲਾ ਹਿੱਸਾ ਵਾਈਪਰ ਅਤੇ ਡੀਫੋਗਰ ਨੂੰ ਪੇਸ਼ ਕਰਦਾ ਹੈ। ਇਸ ਰੈਪਿਟੀਸ਼ਨ ਦੇ ਨਾਲ, ਸਕੌਡਾ ਆਟੋ ਇੰਡੀਆ ਟੈਕਟਨ ਵ੍ਹੀਲ ਕਵਰ ਅਤੇ ਬੀ-ਪਿਲਰਸ ਵਿੱਚ 'ਓਨਿਕਸ' ਬੈਜਿੰਗ ਦੀ ਪੇਸ਼ਕਸ਼ ਨੂੰ ਜਾਰੀ ਰੱਖਦੀ ਹੈ।

ਅੰਦਰ, ਓਨਿਕਸ ਏ.ਟੀ ਨੂੰ ਹੋਰ ਵੀ ਮਹੱਤਵਪੂਰਨ ਅੱਪਡੇਟ ਦਿੱਤਾ ਗਿਆ ਹੈ। ਐਡੀਸ਼ਨਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਿੱਲ ਹੋਲਡ ਕੰਟਰੋਲ ਅਤੇ ਪੈਡਲ ਸ਼ਿਫਟਰ ਹਨ। ਡਰਾਈਵਰ ਨੂੰ ਹੁਣ ਕ੍ਰੋਮ ਸਕ੍ਰੋਲਰ ਦੇ ਨਾਲ 2-ਸਪੋਕ, ਮਲਟੀਫੰਕਸ਼ਨ, ਲੈਦਰ ਸਟੀਅਰਿੰਗ ਵ੍ਹੀਲ ਮਿਲਦਾ ਹੈ। ਕੈਬਿਨ ਵਿੱਚ ਟੱਚ ਪੈਨਲ ਦੇ ਨਾਲ ਸਕੌਡਾ ਦਾ ਕਲਾਈਮੇਟ੍ਰੋਨਿਕ ਵੀ ਦਿੱਤਾ ਗਿਆ ਹੈ, ਅਤੇ ਫਰੰਟ ਵਿੱਚ ਸਕ੍ਰੱਫ ਪਲੇਟਾਂ ਨੂੰ ਉਹਨਾਂ ਵਿੱਚ ਇੱਕ 'ਆਨਿਕਸ’ ਇੰਸਕ੍ਰਿਪਸ਼ਨ ਦਿੱਤਾ ਗਿਆ ਹੈ। ਕਾਰ ਦੇ ਗਾਹਕਾਂ ਨੂੰ ਸਟੈਂਡਰਡ ਦੇ ਤੌਰ 'ਤੇ ਓਨਿਕਸ-ਥੀਮ ਵਾਲੇ ਕੁਸ਼ਨ ਅਤੇ ਟੈਕਸਟਾਈਲ ਮੈਟ ਵੀ ਮਿਲਣਗੇ। ਇਸ ਨਵੀਨਤਮ ਉਤਪਾਦ ਅੱਪਡੇਟ ਵਿੱਚ ਓਨੀਕਸ ਏ.ਟੀ. ਵਿੱਚ ਸਟੈਂਡਰਡ ਵਜੋਂ ਨਵੀਂ ਵਿਸ਼ੇਸ਼ਤਾ ਦੇ ਰੂਪ ਵਿੱਚ ਛੇ ਏਅਰਬੈਗਾਂ ਦੀ ਉਪਲਬਧਤਾ ਵੀ ਮੌਜੂਦ ਹੈ।

ਓਨਿਕਸ ਏ.ਟੀ ਵਿਸ਼ੇਸ਼ ਤੌਰ 'ਤੇ ਸਕੌਡਾ ਆਟੋ ਇੰਡੀਆ ਦੇ ਸਾਬਤ ਹੋਏ 1.0 ਟੀ.ਐੱਸ.ਆਈ ਟਰਬੋ-ਚਾਰਜਡ ਤਿੰਨ-ਸਿਲੰਡਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੈ। ਇਹ 85 ਕਿਲੋਵਾਟ (115 ਪੀ.ਐੱਸ) ਪਾਵਰ ਅਤੇ 178 ਐੱਨ.ਐੱਮ ਦਾ ਟਾਰਕ ਵਿਕਸਿਤ ਕਰਦਾ ਹੈ ਅਤੇ ਛੇ-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਮੇਲ ਖਾਂਦਾ ਹੈ। ਗਲੋਬਲ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ ਕਰੈਸ਼ ਨੇ ਅਕਤੂਬਰ 2022 ਵਿੱਚ ਆਪਣੇ ਨਵੇਂ ਅਤੇ ਸਖ਼ਤ ਪ੍ਰੋਟੋਕੋਲ ਦੇ ਤਹਿਤ ਕੁਸ਼ਾਕ ਦੀ ਜਾਂਚ ਕੀਤੀ। ਐੱਸ.ਯੂ.ਵੀ ਨੇ ਬਾਲਗ ਸਵਾਰੀਆਂ ਦੀ ਸੁਰੱਖਿਆ ਲਈ 34 ਵਿੱਚੋਂ 29.64 ਅੰਕ ਅਤੇ ਬਾਲ ਸੁਰੱਖਿਆ ਲਈ ਸੰਭਾਵਿਤ 49 ਵਿੱਚੋਂ 42 ਅੰਕ ਪ੍ਰਾਪਤ ਕੀਤੇ। ਕੁਸ਼ਾਕ ਪਹਿਲੀ ਭਾਰਤ ਵਿੱਚ ਬਣੀ ਕਾਰ ਸੀ ਜਿਸ ਨੇ ਬਾਲਗ ਅਤੇ ਬਾਲ ਸੁਰੱਖਿਆ ਦੋਵਾਂ ਲਈ ਪੂਰੇ ਪੰਜ ਸਟਾਰ ਹਾਸਿਲ ਕੀਤੇ।

ਕੁਸ਼ਾਕ ਐੱਮ.ਕਿਉ.ਬੀ-ਏ0-ਆਈ.ਐੱਨ ਪਲੇਟਫਾਰਮ 'ਤੇ ਅਧਾਰਿਤ ਹੈ ਜਿਸਨੂੰ ਵਿਸ਼ੇਸ਼ ਤੌਰ 'ਤੇ ਭਾਰਤ ਅਤੇ ਚੈੱਕ ਗਣਰਾਜ ਦੀਆਂ ਟੀਮਾਂ ਦੁਆਰਾ ਭਾਰਤ ਲਈ ਵਿਕਸਤ ਕੀਤਾ ਗਿਆ ਸੀ। ਇਸ ਨੂੰ ਉੱਚ ਸਥਾਨੀਕਰਨ - 95% - ਅਤੇ ਮਾਲਕੀ ਦੀ ਘੱਟ ਲਾਗਤ - 0.46 ਰੁਪਏ ਪ੍ਰਤੀ ਕਿਲੋਮੀਟਰ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸ਼ੁਰੂ ਕੀਤਾ ਗਿਆ ਸੀ। ਕੁਸ਼ਾਕ ਨੂੰ ਜੁਲਾਈ 2021 ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸ ਪਲੇਟਫਾਰਮ 'ਤੇ ਸਕੌਡਾ ਦੇ ਦੂਜੇ ਉਤਪਾਦ - ਸਲਾਵੀਆ ਸੇਡਾਨ - ਨੇ ਮਾਰਚ 2022 ਵਿੱਚ ਡੈਬਿਊ ਕੀਤਾ ਸੀ। ਕੰਪਨੀ ਨੇ ਇਸ ਪਲੇਟਫਾਰਮ 'ਤੇ ਆਧਾਰਿਤ ਇੱਕ ਬਿਲਕੁਲ ਨਵੀਂ ਕੰਪੈਕਟ ਐੱਸ.ਯੂ.ਵੀ ਦੀ ਘੋਸ਼ਣਾ ਨਾਲ 2024 ਦੀ ਸ਼ੁਰੂਆਤ ਕੀਤੀ। ਇਹ ਵਾਹਨ 2025 ਵਿੱਚ ਆਪਣੀ ਸ਼ੁਰੂਆਤ ਕਰੇਗਾ।
 
Top