Home >> ਟੈਲੀਕੋਮ >> ਨੈੱਟਫਲਿਕਸ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਆਪਣੇ ਉਪਭੋਗਤਾਵਾਂ ਲਈ ਨੈੱਟਫਲਿਕਸ' ਆਫਰਜ਼ ਕੀਤੀਆਂ ਪੇਸ਼

ਵੀ ਨੇ ਆਪਣੇ ਉਪਭੋਗਤਾਵਾਂ ਲਈ ਨੈੱਟਫਲਿਕਸ' ਆਫਰਜ਼ ਕੀਤੀਆਂ ਪੇਸ਼

ਲੁਧਿਆਣਾ, 31 ਮਈ 2024 (ਭਗਵਿੰਦਰ ਪਾਲ ਸਿੰਘ)
: ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਗਲੋਬਲ ਸਟ੍ਰੀਮਿੰਗ ਸੇਵਾ ਪ੍ਰਦਾਤਾ-ਨੈੱਟਫਲਿਕਸ ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਵੀ ਆਪਣੇ ਗਾਹਕਾਂ ਲਈ ਹੋਰ ਵੀ ਆਕਰਸ਼ਕ ਮਨੋਰੰਜਨ ਪੇਸ਼ਕਸ਼ਾਂ ਉਪਲਬੱਧ ਕਰੇਗਾ । ਇਸ ਸਾਂਝੇਦਾਰੀ ਨਾਲ, ਵੀ ਉਪਭੋਗਤਾ ਆਪਣੀ ਪਸੰਦ ਦੇ ਕਿਸੇ ਵੀ ਉਪਕਰਣ-ਮੋਬਾਈਲ, ਟੈਲੀਵਿਜ਼ਨ ਜਾਂ ਟੈਬਲੇਟ 'ਤੇ ਸਰਬੋਤਮ ਸਟ੍ਰੀਮਿੰਗ ਅਨੁਭਵ ਦੇ ਨਾਲ ਵਿਸ਼ਵ ਪੱਧਰੀ ਮਨੋਰੰਜਨ ਦਾ ਅਨੰਦ ਲੈਣ ਦੇ ਯੋਗ ਹੋਣਗੇ। ਵੀ ਨੇ ਵਰਤਮਾਨ ਵਿੱਚ ਆਪਣੇ ਪ੍ਰੀਪੇਡ ਗਾਹਕਾਂ ਲਈ ਨੈੱਟਫਲਿਕਸ ਦੀ ਪੇਸ਼ਕਸ਼ ਪੇਸ਼ ਕੀਤੀ ਹੈ ਅਤੇ ਜਲਦੀ ਹੀ ਨੈੱਟਫਲਿਕਸ ਬੰਡਲਡ ਪੋਸਟਪੇਡ ਪਲਾਨ ਵੀ ਲਾਂਚ ਕੀਤੇ ਜਾਣਗੇ।

ਨੈੱਟਫਲਿਕਸ ਵੱਖ-ਵੱਖ ਸ਼ਾਨਦਾਰ ਸਥਾਨਕ ਅਤੇ ਗਲੋਬਲ ਕਹਾਣੀਆਂ ਦਾ ਘਰ ਹੈ , ਜਿਸ ਵਿਚ ਹੀਰਾਮੰਡੀ: ਦ ਡਾਇਮੰਡ ਬਾਜ਼ਾਰ, ਅਮਰ ਸਿੰਘ ਚਮਕਿਲਾ, ਦ ਗ੍ਰੇਟ ਇੰਡੀਅਨ ਕਪਿਲ ਸ਼ੋਅ, ਲਾਪਾਤਾ ਲੇਡੀਜ਼, ਐਨੀਮਲ, ਫਾਈਟਰ, ਡੰਕੀ, ਸਕੁਇਡ ਗੇਮ, ਬ੍ਰਿਜਰਟਨ, ਮਮਲਾ ਲੀਗਲ ਹੈ ਆਦਿ ਸ਼ਾਮਲ ਹਨ । ਭਾਰਤ ਵਿੱਚ ਨੈੱਟਫਲਿਕਸ ਨੇ ਹਾਲ ਹੀ ਵਿੱਚ ਆਪਣੇ ਪਾਵਰ-ਪੈਕ 2024 ਲਾਈਨਅੱਪ ਦੀ ਘੋਸ਼ਣਾ ਕੀਤੀ ਹੈ, ਜਿਸ ਵਿੱਚ ਦਰਸ਼ਕਾਂ ਲਈ ਫਿਲਮਾਂ ਅਤੇ ਸੀਰੀਜ਼ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕੀਤੀ ਗਈ ਹੈ।

ਵੀ ਨੇ ਨੈੱਟਫਲਿਕਸ ਬੇਸਿਕ ਸਬਸਕ੍ਰਿਪਸ਼ਨ ਦੇ ਨਾਲ ਅਸੀਮਤ ਕਾਲਾਂ ਅਤੇ ਡੇਟਾ ਦੀ ਪੇਸ਼ਕਸ਼ ਕਰਨ ਵਾਲੇ ਦੋ ਨਵੇਂ ਅਸੀਮਤ ਪ੍ਰੀਪੇਡ ਪੈਕ ਪੇਸ਼ ਕੀਤੇ ਹਨ ਜੋ ਉਪਭੋਗਤਾਵਾਂ ਨੂੰ ਮੋਬਾਈਲ ਦੇ ਨਾਲ-ਨਾਲ ਟੀਵੀ 'ਤੇ ਵੀ ਨੈੱਟਫਲਿਕਸ ਦੇਖਣ ਦੇ ਯੋਗ ਬਣਾਉਣਗੇ ।

ਅੱਜ, ਵੀ ਇਕਮਾਤਰ ਦੂਰਸੰਚਾਰ ਆਪਰੇਟਰ ਹੈ ਜੋ ਇੱਕ ਪ੍ਰੀਪੇਡ ਪਲਾਨ ਦੇ ਨਾਲ 1000 ਰੁਪਏ ਤੋਂ ਘੱਟ ਦੀ ਆਕਰਸ਼ਕ ਕੀਮਤ 'ਤੇ ਨੈੱਟਫਲਿਕਸ ਬੇਸਿਕ ਪ੍ਰਸਤਾਵ ਪੇਸ਼ ਕਰਦਾ ਹੈ। ਉਪਰੋਕਤ ਲਾਭਾਂ ਤੋਂ ਇਲਾਵਾ, 84 ਦਿਨਾਂ ਦੀ ਵੈਧਤਾ ਉਤਪਾਦ ਨਾਲ ਰੀਚਾਰਜ ਕਰਨ ਵਾਲੇ ਵੀ ਉਪਭੋਗਤਾਵਾਂ ਨੂੰ ਫਲੈਗਸ਼ਿਪ ਹੀਰੋ ਪ੍ਰਸਤਾਵ ਲਾਭ ਜਿਵੇਂ ਕਿ ਡੇਟਾ ਡਿਲਾਈਟ, ਨਾਈਟ ਬਿੰਜ ਅਤੇ ਵੀਕੈਂਡ ਡੇਟਾ ਰੋਲ-ਓਵਰ ਆਦਿ ਲਾਭ ਵੀ ਪ੍ਰਾਪਤ ਹੋਣਗੇ ।

ਵੀ ਜਲਦੀ ਹੀ ਨੈੱਟਫਲਿਕਸ ਦੇ ਨਾਲ ਆਪਣੀਆਂ ਪੋਸਟਪੇਡ ਪੇਸ਼ਕਸ਼ਾਂ ਨੂੰ ਲਾਂਚ ਕਰੇਗਾ।


ਮੁੰਬਈ ਅਤੇ ਗੁਜਰਾਤ ਦੇ ਗਾਹਕ 1099 ਰੁਪਏ ਵਿੱਚ 70 ਦਿਨਾਂ ਦੀ ਵੈਲੀਡਿਟੀ ਦਾ ਆਫਰ ਪ੍ਰਾਪਤ ਕਰ ਸਕਦੇ ਹਨ
 
Top