Home >> ਅੰਤਰਰਾਸ਼ਟਰੀ ਰੋਮਿੰਗ ਪੈਕਸ >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਇੰਟਰਨੈਸ਼ਨਲ ਯਾਤਰਾ ਨੂੰ ਚਿੰਤਾਮੁਕਤ ਬਣਾਉਣ ਲਈ ਪੇਸ਼ ਕੀਤੇ ਅਜ਼ਰਬਾਈਜਾਨ ਅਤੇ ਚੋਣਵੇਂ ਅਫਰੀਕੀ ਦੇਸ਼ਾਂ ਲਈ ਪੋਸਟਪੇਡ ਰੋਮਿੰਗ ਪੈਕ

ਵੀ ਨੇ ਇੰਟਰਨੈਸ਼ਨਲ ਯਾਤਰਾ ਨੂੰ ਚਿੰਤਾਮੁਕਤ ਬਣਾਉਣ ਲਈ ਪੇਸ਼ ਕੀਤੇ ਅਜ਼ਰਬਾਈਜਾਨ ਅਤੇ ਚੋਣਵੇਂ ਅਫਰੀਕੀ ਦੇਸ਼ਾਂ ਲਈ ਪੋਸਟਪੇਡ ਰੋਮਿੰਗ ਪੈਕ

ਲੁਧਿਆਣਾ, 04 ਮਈ, 2024 (ਭਗਵਿੰਦਰ ਪਾਲ ਸਿੰਘ)
: ਪਿਛਲੇ ਕੁਝ ਸਾਲਾਂ ਵਿੱਚ, ਅਜ਼ਰਬਾਈਜਾਨ ਘੁੱਮਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ। ਹਾਲ ਹੀ ਵਿਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ ਅਜ਼ਰਬਾਈਜਾਨ ਦੀ ਯਾਤਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਲਗਭਗ ਦੁੱਗਣੀ ਹੋ ਕੇ ਸਾਲ 2023 ਵਿੱਚ 120,000 ਦੇ ਆਂਕੜੇ ਤੱਕ ਪਹੁੰਚ ਗਈ ਹੈ, ਯਾਨੀ ਪਿਛਲੇ ਸਾਲ ਦੇ ਮੁਕਾਬਲੇ ਟੂਰਿਜ਼ਮ ਵਿੱਚ ਦਾ 100% ਵਾਧਾ ਹੋਇਆ ਹੈ।*

ਇਸ ਆਕਰਸ਼ਕ ਸਥਾਨ 'ਤੇ ਘੁੰਮਣ ਜਾਣ ਵਾਲੇ ਸੈਲਾਨੀਆਂ ਲਈ, ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅਜ਼ਰਬਾਈਜਾਨ ਅਤੇ 12 ਹੋਰ ਅਫਰੀਕੀ ਦੇਸ਼ਾਂ ਲਈ ਨਵੇਂ ਅੰਤਰਰਾਸ਼ਟਰੀ ਰੋਮਿੰਗ ਪੈਕ ਦੀ ਘੋਸ਼ਣਾ ਕੀਤੀ ਹੈ। ਅਜ਼ਰਬਾਈਜਾਨ ਅਤੇ ਅਫਰੀਕੀ ਦੇਸ਼ਾਂ ਜਿਵੇਂ ਕਿ ਕੈਮਰੂਨ, ਸੂਡਾਨ, ਰਵਾਂਡਾ, ਆਈਵਰੀ ਕੋਸਟ, ਲਾਈਬੇਰੀਆ, (ਇਕੂਟੋਰੀਅਲ) ਗਿਨੀਆ , ਸਵਾਜ਼ੀਲੈਂਡ, ਸਾਊਥ ਸੂਡਾਨ, ਬੇਨਿਨ, ਯੂਗਾਂਡਾ, ਜ਼ੈਂਬੀਆ ਅਤੇ ਗਿਨੀਆ ਬਿਸਾਉ ਦੀ ਯਾਤਰਾ ਕਰਨ ਵਾਲੇ ਪੋਸਟਪੇਡ ਉਪਭੋਗਤਾ ਹੁਣ ਅੰਤਰਰਾਸ਼ਟਰੀ ਰੋਮਿੰਗ ਨਾਲ ਸਹਿਜ ਸੰਪਰਕ ਦਾ ਆਨੰਦ ਲੈ ਸਕਦੇ ਹਨ। ਇਹ ਪੈਕ ਸਿਰਫ਼ 749 ਰੁਪਏ ਦੀ ਕੀਮਤ ਤੋਂ ਸ਼ੁਰੂ ਹੁੰਦੇ ਹਨ।

ਵੀ ਆਪਣੇ ਪੋਸਟਪੇਡ ਉਪਭੋਗਤਾਵਾਂ ਲਈ ਇੰਟਰਨੈਸ਼ਨਲ ਰੋਮਿੰਗ ਪੈਕ ਦੇ ਕਈ ਵਿਕਲਪ ਪੇਸ਼ ਕਰ ਰਿਹਾ ਹੈ , ਜਿਵੇਂ ਕਿ 24-ਘੰਟੇ ਦਾ ਪੈਕ, 10-ਦਿਨ ਦਾ ਪੈਕ, 14-ਦਿਨ ਦਾ ਪੈਕ ਅਤੇ 30-ਦਿਨ ਦਾ ਪੈਕ, ਤਾਂ ਕਿ ਉਹ ਵਿਦੇਸ਼ ਯਾਤਰਾ ਦੌਰਾਨ ਆਪਣੇ ਪਿਆਰਿਆਂ ਦੇ ਨਾਲ ਜੁੜੇ ਰਹਿਣ । ਨਾਲ ਹੀ ਵੀ ਦੀ 'ਆਲਵੇਜ਼ ਆਨ' ਵਿਸ਼ੇਸ਼ਤਾ ਪੈਕ ਦੀ ਮਿਆਦ ਪੁੱਗਣ ਤੋਂ ਬਾਅਦ ਉਪਭੋਗਤਾਵਾਂ ਨੂੰ ਉੱਚੇ ਅੰਤਰਰਾਸ਼ਟਰੀ ਰੋਮਿੰਗ ਖਰਚਿਆਂ ਤੋਂ ਬਚਾਉਂਦੀ ਹੈ।

ਵੀ ਹਰੇਕ ਯਾਤਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਸਭ ਤੋਂ ਵਧੀਆ ਅੰਤਰਰਾਸ਼ਟਰੀ ਰੋਮਿੰਗ ਪੈਕ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹਨਾਂ ਸ਼ਾਮਲ ਕੀਤੇ ਗਏ ਦੇਸ਼ਾਂ ਦੇ ਨਾਲ, ਵੀ ਉਪਭੋਗਤਾ ਦੁਨੀਆ ਭਰ ਦੇ 117 ਦੇਸ਼ਾਂ ਵਿੱਚ ਉਚਿਤ ਕੀਮਤਾਂ 'ਤੇ ਮੁਸ਼ਕਲ ਰਹਿਤ ਅੰਤਰਰਾਸ਼ਟਰੀ ਰੋਮਿੰਗ ਪੈਕ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਵੀ ਦੇ ਅੰਤਰਰਾਸ਼ਟਰੀ ਰੋਮਿੰਗ ਪੈਕਸ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਕਲਿੱਕ ਕਰੋ: https://www.myvi.in/international-roaming-packs। ਤੁਸੀਂ ਵੀ ਐਪ ਵੀ ਡਾਊਨਲੋਡ ਕਰ ਸਕਦੇ ਹੋ, ਅਤੇ ਆਪਣੀ ਅਗਲੀ ਰੋਮਾਂਚਕ ਯਾਤਰਾ ਲਈ ਪਰਫੈਕਟ ਰੋਮਿੰਗ ਯੋਜਨਾ ਚੁਣ ਸਕਦੇ ਹੋ । ਤਾਂ ਦੁਨੀਆ ਤੁਹਾਡੀ ਉਡੀਕ ਕਰ ਰਹੀ ਹੈ - ਵੀ ਦੇ ਨਾਲ ਦੁਨੀਆ ਭਰ ਦੇ ਖੂਬਸੂਰਤ ਸਥਾਨਾਂ ਦੀ ਯਾਤਰਾ ਦਾ ਅਨੰਦ ਉਠਾਉਣ ਲਈ ਤਿਆਰ ਹੋ ਜਾਓ !

*ਇੰਡੀਆ ਆਊਟਬਾਉਂਡ ਮੈਗਜ਼ੀਨ ਦੀ ਰਿਪੋਰਟ ਅਨੁਸਾਰ
 

Rental Charges

Validity

Data 

Outgoing Local & to India + Incoming

SMS

Outgoing to
Rest of World

Rs 749

24 Hrs

100 MB

50 Min

5 SMS

Rs 35 / min

Rs 3999

10 days

2 GB

200 Min

10 SMS

Rs 35 / min

Rs 4999

14 days

2 GB

200 Min

10 SMS

Rs 35 / min

Rs 5999

30 days

5 GB

300 Min

10 SMS

Rs 35 / min

 
Top