Home >> ਈ-ਸਿਮ >> ਟੈਲੀਕੋਮ >> ਪੰਜਾਬ >> ਪ੍ਰੀਪੇਡ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਪੰਜਾਬ ਵਿਚ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਪੇਸ਼ ਕੀਤਾ ਈ-ਸਿਮ

ਵੀ ਨੇ ਪੰਜਾਬ ਵਿਚ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਪੇਸ਼ ਕੀਤਾ ਈ-ਸਿਮ

ਲੁਧਿਆਣਾ, 22 ਮਈ, 2024 (ਭਗਵਿੰਦਰ ਪਾਲ ਸਿੰਘ):
ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਪੰਜਾਬ ਵਿੱਚ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਈ-ਸਿਮ ਸੇਵਾਵਾਂ ਦਾ ਵਿਸਤਾਰ ਕੀਤਾ ਹੈ। ਇਹ ਲੱਖਾਂ ਭਾਰਤੀਆਂ ਲਈ ਨਿਰਵਿਘਨ, ਤੇਜ਼ ਅਤੇ ਵਾਤਾਵਰਣ ਪੱਖੀ ਕੁਨੈਕਟਿਵਿਟੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਕੰਪੇਟਿਬਲ ਸਮਾਰਟਫੋਨ 'ਤੇ ਈ-ਸਿਮ ਵੀ ਦੇ ਪ੍ਰੀਪੇਡ ਉਪਭੋਗਤਾਵਾਂ ਲਈ ਵਧੂ ਸੁਵਿਧਾਵਾਂ ਅਤੇ ਲਚਕਤਾ ਪ੍ਰਦਾਨ ਕਰੇਗਾ। ਈ-ਸਿਮ ਇੱਕ ਸਿੰਗਲ ਡਿਵਾਈਸ ਵਿਚ ਕਈ ਪ੍ਰੋਫਾਈਲਸ ਨੂੰ ਸਪੋਰਟ ਕਰਦਾ ਹੈ, ਇਸ ਵਿਚ ਯੂਜ਼ਰ ਕਿਸੇ ਵੀ ਪ੍ਰਾਇਮਰੀ ਸਿਮ ਨੂੰ ਹਟਾਏ ਬਿਨਾਂ ਆਸਾਨੀ ਨਾਲ ਦੂਜੇ ਸਿਮ ਕਾਰਡ ਦੀ ਵਰਤੋਂ ਕਰ ਸਕਦੇ ਹਨ । ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਈ-ਸਿਮ ਸਥਿਰਤਾ ਵੱਲ ਇੱਕ ਵੱਡਾ ਕਦਮ ਹੈ ਅਤੇ ਸਮੁੱਚੇ ਤੌਰ 'ਤੇ, ਤੇਜ਼ ਕਨੈਕਟੀਵਿਟੀ ਅਤੇ ਨਵੀਆਂ ਟੈਕਨੋਲੋਜੀਆਂ ਨੂੰ ਨਿਰਵਿਘਨ ਅਪਣਾਉਣ ਵੱਲ ਲੈ ਜਾਂਦਾ ਹੈ। ਇਸ ਲਾਂਚ ਦੇ ਨਾਲ ਵੀ ਦੇ ਸਾਰੇ ਗਾਹਕ, ਪੋਸਟਪੇਡ ਅਤੇ ਪ੍ਰੀਪੇਡ ਦੋਵੇਂ, ਹੁਣ ਆਪਣੇ ਹੈਂਡਸੈੱਟਾਂ 'ਤੇ ਈ-ਸਿਮ ਫੀਚਰ ਦਾ ਆਨੰਦ ਲੈ ਸਕਦੇ ਹਨ।

ਦੀਪਕ ਰਾਓ, ਕਲੱਸਟਰ ਬਿਜ਼ਨਸ ਹੈੱਡ-ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ- ਕਸ਼ਮੀਰ, ਵੋਡਾਫੋਨ ਆਈਡੀਆ ਨੇ ਕਿਹਾ, "ਵੀ ਵਿਖੇ, ਅਸੀਂ ਅਜਿਹੀਆਂ ਸੇਵਾਵਾਂ ਅਤੇ ਪੇਸ਼ਕਸ਼ਾਂ ਪੇਸ਼ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਸਾਡੇ ਗਾਹਕਾਂ ਲਈ ਸਹੂਲਤ ਅਤੇ ਵੈਲਿਊ ਪ੍ਰਦਾਨ ਕਰਦੀਆਂ ਹਨ। ਈ-ਸਿਮ ਟੈਕਨੋਲੋਜੀ ਨੂੰ ਅਪਣਾਉਣਾ ਨਾ ਸਿਰਫ ਆਪਣੇ ਉਪਭੋਗਤਾਵਾਂ ਦੀਆਂ ਉੱਭਰ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੇ ਚੱਲ ਰਹੇ ਯਤਨਾਂ ਨੂੰ ਦਰਸਾਉਂਦਾ ਹੈ ਬਲਕਿ ਅਸੀਂ ਉੱਨਤ ਟੈਕਨੋਲੋਜੀਆਂ ਦਾ ਲਾਭ ਲੈਂਦੇ ਹੋਏ ਇੱਕ ਟਿਕਾਊ ਭਵਿੱਖ ਦੇ ਨਿਰਮਾਣ ਵਿਚ ਵੀ ਯੋਗਦਾਨ ਪਾਉਣ ਲਈ ਯਤਨਸ਼ੀਲ ਹਾਂ।"

ਆਪਣੇ ਫੋਨ 'ਤੇ ਵੀਆਈ ਈ-ਸਿਮ ਕਿਵੇਂ ਪ੍ਰਾਪਤ ਕਰੀਏ :
  • ਈ-ਸਿਮ ਨੂੰ ਐਕਟੀਵੇਟ ਕਰਨ ਲਈ, ਇੱਕ ਰਜਿਸਟਰਡ ਈਮੇਲ ਆਈਡੀ ਹੋਣਾ ਲਾਜ਼ਮੀ ਹੈ।
  • ਉਪਭੋਗਤਾ ਆਪਣੀ ਈਮੇਲ ਆਈਡੀ ਨੂੰ ਇਸ ਤਰਾਂ ਰਜਿਸਟਰ ਜਾਂ ਅਪਡੇਟ ਕਰ ਸਕਦੇ ਹਨ :-ਵੀ ਐਪ ਡਾਊਨਲੋਡ ਕਰੋ ਅਤੇ "ਮਾਈ ਅਕਾਉਂਟ " ਸੈਕਸ਼ਨ 'ਤੇ ਵਿਜਿਟ ਕਰੋ ਜਾਂ "ਈ-ਸਿਮ <space> registered email id" ਟਾਈਪ ਕਰਕੇ 199' ਤੇ ਇੱਕ ਐਸਐਮਐਸ ਭੇਜੋ।
  • ਆਪਣੀ ਈਮੇਲ ਆਈਡੀ ਰਜਿਸਟਰ ਕਰਨ ਤੋਂ ਬਾਅਦ, ਗਾਹਕਾਂ ਨੂੰ ਐਸਐਮਐਸ ਦੇ ਜ਼ਰੀਏ ਈ-ਸਿਮ ਦਾ ਲਾਭ ਲੈਣ ਲਈ 48 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ।

ਮੌਜੂਦਾ ਗਾਹਕ
  • ਪ੍ਰਕਿਰਿਆ ਸ਼ੁਰੂ ਕਰਨ ਲਈ "ਈ-ਸਿਮ <ਸਪੇਸ > ਰਜਿਸਟਰਡ ਈਮੇਲ ਆਈਡੀ" ਨਾਲ 199 ਉੱਤੇ 'ਤੇ ਇੱਕ ਐਸਐਮਐਸ ਭੇਜੋ
  • ਜੇਕਰ ਤੁਹਾਡੀ ਈਮੇਲ ਆਈਡੀ ਵੈਧ ਹੈ, ਤਾਂ ਤੁਹਾਨੂੰ ਇੱਕ ਪੁਸ਼ਟੀਕਰਣ ਐਸਐਮਐਸ ਪ੍ਰਾਪਤ ਹੋਵੇਗਾ। ਤੁਹਾਨੂੰ ਮੈਸੇਜ ਪ੍ਰਾਪਤ ਹੋਣ ਦੇ 15 ਮਿੰਟਾਂ ਦੇ ਅੰਦਰ ਈ-ਸਿਮ ਤਬਦੀਲੀ ਦੀ ਬੇਨਤੀ ਦੀ ਪੁਸ਼ਟੀ ਕਰਨ ਲਈ "ESIMY" ਟਾਈਪ ਕਰਕੇ ਜਵਾਬ ਦੇਣਾ ਹੋਵੇਗਾ
  • ਕੰਫਰਮੇਸ਼ਨ ਐੱਸਐੱਮਐੱਸ ਤੋਂ ਬਾਅਦ ਤੁਹਾਨੂੰ ਇੱਕ ਕਾਲ ਉੱਤੇ ਸਹਿਮਤੀ ਦੇ ਲਈ ਇੱਕ ਹੋਰ ਐੱਸਐੱਮਐੱਸ ਪ੍ਰਾਪਤ ਹੋਵੇਗਾ
  • ਕਾਲ ਉੱਤੇ ਸਹਿਮਤੀ ਪ੍ਰਦਾਨ ਕਰਨ ਤੋਂ ਬਾਅਦ, ਤੁਹਾਡੇ ਰਜਿਸਟਰਡ ਈਮੇਲ ਆਈਡੀ ਉੱਤੇ ਇੱਕ ਕਿਊਆਰ ਕੋਡ ਪ੍ਰਾਪਤ ਹੋਵੇਗਾ , ਤੁਸੀਂ ਸੈਟਿੰਗਜ਼> ਮੋਬਾਈਲ ਡੇਟਾ> ਡਾਟਾ ਪਲਾਨ 'ਤੇ ਜਾ ਕੇ ਕਿਊਆਰ ਕੋਡ ਸਕੈਨ ਕਰੋਗੇ
  • ਜੇ ਜਰੂਰਤ ਪਵੇ, ਤਾਂ ਸੈਕੰਡਰੀ ਸਿਮ ਲਈ ਡਾਟਾ ਪਲਾਨ ਲੇਬਲ ਦਾ ਨਾਮ ਬਦਲੋ; ਨਹੀਂ ਤਾਂ ਜਾਰੀ ਰੱਖੋ
  • ਆਪਣੀ ਡਿਵਾਈਸ ਲਈ ਡਿਫਾਲਟ ਲਾਈਨ (ਪ੍ਰਾਇਮਰੀ/ ਸਕੈਂਡਰੀ ) ਚੁਣੋ ਅਤੇ ਇਹਨਾਂ ਉੱਤੇ ਕਲਿੱਕ ਕਰੋ
  • ਕਿਊਆਰ ਕੋਡ ਨੂੰ ਸਫਲਤਾਪੂਰਵਕ ਸਕੈਨ ਕਰਨ ਤੋਂ ਬਾਅਦ ਤੁਹਾਡਾ ਈ-ਸਿਮ 30 ਮਿੰਟਾਂ ਦੇ ਅੰਦਰ-ਅੰਦਰ ਐਕਟੀਵੇਟ ਹੋ ਜਾਵੇਗਾ।

ਨਵੇਂ ਗਾਹਕ
  • ਯੂਜ਼ਰ ਆਪਣੇ ਨਜ਼ਦੀਕੀ ਵੀ ਸਟੋਰ 'ਤੇ ਆਪਣਾ ਪਛਾਣ ਪ੍ਰਮਾਣ ਦੇਣਗੇ ਅਤੇ ਐਕਟੀਵੇਸ਼ਨ ਪ੍ਰਕਿਰਿਆ ਨੂੰ ਫੋਲੋ ਕਰਨਗੇ , ਤਾਂ ਕਿ ਓਹਨਾ ਨੂੰ ਇੱਕ ਆਸਾਨ ਨਿਰਵਿਘਨ ਅਤੇ ਪਰੇਸ਼ਾਨੀ-ਮੁਕਤ ਅਨੁਭਵ ਮਿਲੇ
  • ਇਸ ਤੋਂ ਇਲਾਵਾ, ਵੀ ਨੇ ਪ੍ਰੀਪੇਡ ਉਪਭੋਗਤਾਵਾਂ ਲਈ www.myvi.in' ਤੇ ਇੱਕ ਆਨਲਾਈਨ ਪ੍ਰਕਿਰਿਆ ਨੂੰ ਸਮਰੱਥ ਬਣਾਇਆ ਹੈ, ਤਾਂ ਜੋ ਐਕਟੀਵੇਸ਼ਨ ਪ੍ਰਕਿਰਿਆ ਵਧੇਰਾ ਸੁਚਾਰੂ ਬਣ ਸਕੇ ।
  • ਵੀ ਈ-ਸਿਮ ਆਈਓਐੱਸ ਅਤੇ ਐਂਡਰਾਇਡ ਉਪਭੋਗਤਾਵਾਂ ਲਈ ਪਹੁੰਚਯੋਗ ਹੈ। ਹੇਠਾਂ ਉਨ੍ਹਾਂ ਸਮਾਰਟਫੋਨਾਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ 'ਤੇ ਤੁਸੀਂ ਇਸ ਸਰਵਿਸ ਦਾ ਲਾਭ ਲੈ ਸਕਦੇ ਹੋ:

ਵੀ ਈ-ਸਿਮ ਸਰਵਿਸ ਅਤੇ ਇਸ ਦੇ ਲਾਭਾਂ ਬਾਰੇ ਵਧੇਰੇ ਜਾਣਕਾਰੀ ਲਈ, ਵੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ ਜਾਂ ਆਪਣੇ ਨਜ਼ਦੀਕੀ ਵੀ ਸਟੋਰ ਨਾਲ ਸੰਪਰਕ ਕਰੋ।
 
Top