ਚੰਡੀਗੜ੍ਹ/ਲੁਧਿਆਣਾ, 27 ਜੂਨ, 2025 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਅੱਜ ਆਪਣੇ ਨਵੇਂ ਵੀ ਮੈਕਸ ਫੈਮਿਲੀ ਪੋਸਟਪੇਡ ਪਲਾਨ ਦੇ ਲਾਂਚ ਦਾ ਐਲਾਨ ਕੀਤਾ, ਜੋ ਉਦਯੋਗ ਵਿੱਚ ਸਭ ਤੋਂ ਵੱਧ ਡਾਟਾ ਲਾਭ ਪ੍ਰਦਾਨ ਕਰਦਾ ਹੈ। ਇਹ ਪਲਾਨ ਇੱਕ ਬੇਮਿਸਾਲ ਓਟੀਟੀ ਅਨੁਭਵ ਪ੍ਰਦਾਨ ਕਰਦਾ ਹੈ ਜਿਸ ਦੇ ਤਹਿਤ ਤੁਸੀਂ ਮਹੀਨਾਵਾਰ ਬਿੱਲ ਵਿੱਚ ਨੈੱਟਫਲਿਕਸ ਸਬਸਕ੍ਰਿਪਸ਼ਨ ਅਤੇ 18 ਹੋਰ ਓਟੀਟੀ ਪਲੇਟਫਾਰਮਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ , ਜੋ ਕਿ ਤੁਲਨਾਤਮਕ ਤੌਰ ਤੇ ਕਿਫਾਇਤੀ ਕੀਮਤ 'ਤੇ ਵਧੀਆ ਮੁੱਲ ਪ੍ਰਦਾਨ ਕਰਦਾ ਹੈ।
ਨੈੱਟਫਲਿਕਸ ਦੇ ਨਾਲ ਸਿੰਗਲ ਪਲਾਨ ਅਤੇ 18 ਹੋਰ ਓਟੀਟੀ ਤੱਕ
ਅੱਜ ਦੇ ਸਮੇਂ ਭਾਰਤ ਵਿੱਚ ਸਭ ਤੋਂ ਵੱਧ ਡਾਟਾ ਦੀ ਖਪਤ ਮਨੋਰੰਜਨ ਦੇ ਲਈ ਹੁੰਦੀ ਹੈ ਹੈ। ਸਰਵੋਤਮ ਓਟੀਟੀ ਅਨੁਭਵ ਦੀ ਵੱਧਦੀ ਮੰਗ ਨੂੰ ਪੂਰਾ ਕਰਦੇ ਹੋਏ, ਵੀ ਨੇ ਵੀ ਮੈਕਸ ਫੈਮਿਲੀ ਪਲਾਨ 871 ਵਿੱਚ ਇੱਕ ਫ਼ਿਕਸਦ ਰੈੰਕਿੰਗ ਬੇਨੇਫਿਟ ਵਜੋਂ ਨੈੱਟਫਲਿਕਸ ਸਬਸਕ੍ਰਿਪਸ਼ਨ ਨੂੰ ਵੀ ਸ਼ਾਮਲ ਕੀਤਾ ਹੈ।
ਨੈੱਟਫਲਿਕਸ ਬੇਸਿਕ ਸਬਸਕ੍ਰਿਪਸ਼ਨ ਦੇ ਨਾਲ, ਵੀ ਦੇ ਪੋਸਟਪੇਡ ਉਪਭੋਗਤਾ ਆਪਣੇ ਕਿਸੇ ਵੀ ਡਿਵਾਈਸ - ਮੋਬਾਈਲ ਜਾਂ ਟੈਲੀਵਿਜ਼ਨ 'ਤੇ ਵਿਸ਼ਵ ਪੱਧਰੀ ਮਨੋਰੰਜਨ ਦਾ ਆਨੰਦ ਮਾਣ ਸਕਣਗੇ। ਇਸ ਪਲਾਨ ਦੇ ਤਹਿਤ ਗਾਹਕ ਨੈੱਟਫਲਿਕਸ ਤੋਂ ਵੱਖ-ਵੱਖ ਸ਼ੈਲੀਆਂ ਅਤੇ ਸ਼੍ਰੇਣੀਆਂ ਵਿੱਚ ਕੰਟੇਂਟ ਦਾ ਆਨੰਦ ਲੈ ਸਕਦੇ ਹਨ, ਜਿਸ ਵਿੱਚ ਸਕੁਇਡ ਗੇਮ, ਵੇਡਨੇਸਡੇ , ਸਟ੍ਰੇਂਜਰ ਥਿੰਗਜ਼, ਬਲਾਕਬਸਟਰ ਫਿਲਮਾਂ ਜਿਵੇਂ ਕਿ ਲਾਪਤਾ ਲੇਡੀਜ਼, ਪੁਸ਼ਪਾ 2, ਜਵਾਨ, ਛਾਵਾ , ਸਿਕੰਦਰ ਅਤੇ ਹੋਰ ਬਹੁਤ ਸਾਰੇ ਟਾਈਟਲਸ , ਲੋਕਲ ਓਰਿਜਨਾਲ ਫਿਲਮਾਂ ਅਤੇ ਦ ਕਪਿਲ ਸ਼ਰਮਾ ਸ਼ੋਅ, ਟੈਸਟ, ਜਵੇਲ ਥੀਫ, ਦ ਰਾਇਲਜ਼, ਖਾਕੀ: ਦ ਬੰਗਾਲ ਚੈਪਟਰ, ਬਲੈਕ ਵਾਰੰਟ, ਹੀਰਾਮੰਡੀ, ਰਾਣਾ ਨਾਇਡੂ ਆਦਿ ਸੀਰੀਜ਼ ਸ਼ਾਮਲ ਹਨ। ਇਹ ਪਲਾਨ ਤੁਹਾਨੂੰ WWE ਸਮੇਤ ਨੈੱਟਫਲਿਕਸ 'ਤੇ ਸਾਰੇ ਲਾਈਵ ਇਵੈਂਟਾਂ ਦਾ ਆਨੰਦ ਲੈਣ ਦੀ ਪਹੁੰਚ ਵੀ ਦਿੰਦਾ ਹੈ।
ਨੈੱਟਫਲਿਕਸ ਦੇ ਨਾਲ, ਉਪਭੋਗਤਾ 18 ਹੋਰ OTT ਪਲੇਟਫਾਰਮਾਂ ਤੱਕ ਵੀ ਪਹੁੰਚ ਕਰ ਸਕਦੇ ਹਨ, ਜੋ ਕਿ ਇਸ ਪਲਾਨ ਵਿੱਚ ਸ਼ਾਮਲ ਹਨ, ਜੋ ਇਸਨੂੰ ਸਭ ਤੋਂ ਵਿਆਪਕ ਮਨੋਰੰਜਨ-ਮੋਹਰੀ ਪੋਸਟਪੇਡ ਪਲਾਨ ਬਣਾਉਂਦਾ ਹੈ।
ਉਦਯੋਗ ਵਿੱਚ ਸਭ ਤੋਂ ਵੱਧ ਡਾਟਾ ਲਾਭ:
ਸਿਰਫ਼ 871 ਰੁਪਏ ਦੀ ਕੀਮਤ 'ਤੇ ਉਪਲਬੱਧ ਵੀ ਮੈਕਸ ਫੈਮਿਲੀ ਪਲਾਨ ਵਿੱਚ ਦੋ ਕਨੈਕਸ਼ਨ ਸ਼ਾਮਲ ਹਨ, ਇੱਕ ਪ੍ਰਾਇਮਰੀ ਅਤੇ ਇੱਕ ਸੈਕੰਡਰੀ। ਇਸ ਪਲਾਨ ਵਿੱਚ, ਵੀ ਉਦਯੋਗ ਵਿੱਚ ਸਭ ਤੋਂ ਵੱਧ ਡਾਟਾ ਕੋਟਾ ਪੇਸ਼ ਕਰਦਾ ਹੈ ਜਿਸ ਦੇ ਤਹਿਤ 120GB ਮਾਸਿਕ ਡੇਟਾ ਪੂਲ ਨੂੰ ਦੋਵੇਂ ਮੈਂਬਰ ਸ਼ੇਅਰ ਕਰ ਸਕਦੇ ਹਨ । ਪ੍ਰਾਇਮਰੀ ਮੈਂਬਰ ਲਈ 70GB, ਸੈਕੰਡਰੀ ਮੈਂਬਰ ਲਈ 40GB, ਅਤੇ sheard ਡੇਟਾ ਦੇ ਰੂਪ ਵਿੱਚ 10GB ਦੇ ਨਾਲ, ਇਹ ਇਸ ਕੀਮਤ ਰੇਂਜ ਵਿੱਚ ਉਦਯੋਗ ਦੀ ਸਭ ਤੋਂ ਵੱਡੀ ਡੇਟਾ ਪੇਸ਼ਕਸ਼ ਹੈ।
ਇਸ ਤੋਂ ਇਲਾਵਾ, ਵੀ ਇਕਲੌਤਾ ਆਪਰੇਟਰ ਹੈ ਜੋ ਅਨਲਿਮਟਿਡ ਨਾਈਟ ਡੇਟਾ (ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ) ਅਤੇ 400GB ਤੱਕ ਡੇਟਾ ਰੋਲਓਵਰ (ਹਰੇਕ ਮੈਂਬਰ ਲਈ 200GB) ਦੀ ਪੇਸ਼ਕਸ਼ ਕਰਦਾ ਹੈ, ਜੋ ਚਿੰਤਾ ਮੁਕਤ ਡੇਟਾ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ।
ਇਸ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਂਦੇ ਹੋਏ , ਵੀ ਨੇ ਹਾਲ ਹੀ ਵਿੱਚ ਮੁੰਬਈ, ਦਿੱਲੀ-ਐਨਸੀਆਰ, ਪਟਨਾ, ਚੰਡੀਗੜ੍ਹ ਅਤੇ ਬੰਗਲੁਰੂ ਵਿੱਚ 5G ਹੈਂਡਸੈੱਟਾਂ ਲਈ ਲਾਂਚ ਕੀਤਾ ਗਿਆ ਅਸੀਮਤ 5G ਡੇਟਾ ਦੀ ਆਫਰ ਪੇਸ਼ ਕੀਤੀ ਹੈ । ਕੰਪਨੀ ਇਸ ਸਾਲ ਅਗਸਤ ਤੱਕ ਸਾਰੇ 17 ਪਰਿਓਰਿਟੀ ਸਰਕਲਾਂ ਵਿੱਚ ਰਣਨੀਤਕ ਤੌਰ 'ਤੇ 5G ਨੂੰ ਰੋਲ ਆਊਟ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿੱਥੇ ਇਸਨੇ 5G ਸਪੈਕਟ੍ਰਮ ਦਾ ਅਧਿਗ੍ਰਹਿਣ ਕੀਤਾ ਹੈ।
ਉਦਯੋਗ ਜਗਤ ਵਿਚ ਪਹਿਲੀ ਬਾਰ ਪੇਸ਼ ਕੀਤੇ ਗਏ 'ਚੋਇਸ' ਪ੍ਰਸਤਾਵ ਦੇ ਤਹਿਤ ਪੋਸਟਪੇਡ ਗਾਹਕ ਹੁਣ ਮਨੋਰੰਜਨ, ਯਾਤਰਾ ਅਤੇ ਮੋਬਾਈਲ ਸੁਰੱਖਿਆ ਵਿੱਚ ਆਪਣੇ ਪਸੰਦੀਦਾ ਲਾਭ ਚੁਣਨ ਦੇ ਯੋਗ ਹੋਣਗੇ , ਇਹ ਪਲਾਨ ਦੋ 'ਚੋਇਸ' ਲਾਭ ਪੇਸ਼ ਕਰਦਾ ਹੈ:
- ਐਂਟਰਟੇਨਮੈਂਟ ਵਿੱਚ: ਵੀ ਗਾਹਕ ਐਮਾਜ਼ਾਨ ਪ੍ਰਾਈਮ, ਜੀਓਹੌਟਸਟਾਰ, ਸੋਨੀਲਿਵ ਵਿੱਚੋਂ ਚੋਣ ਕਰ ਸਕਦੇ ਹਨ, ਜਾਂ ਵੀ ਮੂਵੀਜ਼ ਅਤੇ ਟੀਵੀ ਪਲੇਟਫਾਰਮ ਰਾਹੀਂ 17 ਓਟੀਟੀ ਪਲੇਟਫਾਰਮਾਂ (ਜ਼ੀ5, ਫੈਨਕੋਡ, ਡਿਸਕਵਰੀ+, ਸੋਨੀਲਿਵ, ਜੀਓਹੌਟਸਟਾਰ, ਆਦਿ ਸਮੇਤ) ਤੱਕ ਪਹੁੰਚ ਕਰ ਸਕਦੇ ਹਨ।
- ਟਰੈਵਲ ਅਤੇ ਡਿਵਾਈਸ ਸੁਰੱਖਿਆ ਵਿੱਚ: Vi Max ਫੈਮਿਲੀ ਪਲਾਨ 871 ਗਾਹਕਾਂ ਨੂੰ ਹੇਠ ਲਿਖਿਆਂ ਵਿੱਚੋਂ ਚੁਣਨ ਦੀ ਆਜ਼ਾਦੀ ਦਿੰਦਾ ਹੈ:
- ਨੌਰਟਨ ਮੋਬਾਈਲ ਸਿਕਿਓਰਿਟੀ (12 ਮਹੀਨੇ) - ਤੁਹਾਡੇ ਮੋਬਾਈਲ ਡਿਵਾਈਸ ਲਈ ਮੁਫਤ ਸੁਰੱਖਿਆ
- ਈਜ਼ਮਾਈਟ੍ਰਿਪ ਟਰੈਵਲ ਬੈਨੀਫਿਟ - ਉਡਾਣਾਂ 'ਤੇ ਵਿਸ਼ੇਸ਼ ਛੋਟ, ਛੁੱਟੀਆਂ ਦੀ ਯੋਜਨਾ ਬਣਾਉਣ ਅਤੇ ਪਰਿਵਾਰ ਦੇ nal ਯਾਤਰਾ ਲਈ ਸੰਪੂਰਨ ਹੈ
ਹਾਲ ਹੀ ਵਿੱਚ 299 ਰੁਪਏ ਪ੍ਰਤੀ ਮੈਂਬਰ ਦੀ ਫੀਸ ਦੇ ਕੇ ਕੁੱਲ ਅੱਠ ਸੈਕੰਡਰੀ ਮੈਂਬਰਾਂ ਤੱਕ ਦੇ ਲਈ ਲਾਂਚ ਕੀਤੇ ਗਏ ਫੈਮਲੀ ਪਲਾਨ ਤੋਂ ਬਾਅਦ ਵੀ ਨੇ ਇਹ ਲਾਂਚ ਕੀਤਾ ਹੈ।