ਲੁਧਿਆਣਾ/ਚੰਡੀਗੜ੍ਹ, 01 ਜੁਲਾਈ, 2025 (ਭਗਵਿੰਦਰ ਪਾਲ ਸਿੰਘ): ਕਰੂਰ ਵੈਸ਼ਯ ਬੈਂਕ (ਕੇਵੀਬੀ) ਅਤੇ ਸ਼ੇਮਾ ਜਨਰਲ ਇੰਸ਼ੋਰੈਂਸ ਲਿਮਟਿਡ ਨੇ ਅੱਜ ਇੱਕ ਰਣਨੀਤਕ ਬੈਂਕਏਸ਼ੋਰੈਂਸ ਗੱਠਜੋੜ ਦਾ ਐਲਾਨ ਕਰਦੇ ਹੋਏ ਡਿਉਲ -ਬੇਨੇਫਿਟ ਇੰਸ਼ੋਰੈਂਸ ਪ੍ਰੋਡਕਟ - ਸ਼ੇਮਾ ਕਿਸਾਨ ਸਾਥੀ - ਪੇਸ਼ ਕੀਤਾ ਹੈ, ਜੋ ਕਿ ਭਾਰਤ ਦੇ ਪੇਂਡੂ ਅਤੇ ਖੇਤੀਬਾੜੀ-ਕੇਂਦ੍ਰਿਤ ਭਾਈਚਾਰਿਆਂ ਨੂੰ ਲਾਭ ਪਹੁੰਚਾਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ । ਇਹ ਸਹਿਯੋਗ ਪੇਂਡੂ ਅਤੇ ਅਰਧ-ਸ਼ਹਿਰੀ ਬੈਂਕਿੰਗ ਵਿੱਚ ਕੇਵੀਬੀ ਦੀ ਮਜਬੂਤ ਪਕੜ ਅਤੇ ਸ਼ੇਮਾ ਦੇ ਤਕਨਾਲੋਜੀ-ਅਧਾਰਤ ਬੀਮਾ ਹੱਲਾਂ ਨੂੰ ਇਕੱਠਿਆਂ ਪੇਸ਼ ਕਰੇਗਾ ਹੈ, ਤਾਂ ਜੋ ਲੱਖਾਂ ਗਾਹਕਾਂ ਨੂੰ ਇੱਕ ਸੰਪੂਰਨ ਵਿੱਤੀ ਸੁਰੱਖਿਆ ਪ੍ਰਦਾਨ ਕਰਕੇ ਸਸ਼ਕਤ ਬਣਾਇਆ ਜਾ ਸਕੇ।
ਇਹ ਭਾਈਵਾਲੀ ਭਾਰਤ ਦੀ ਪੇਂਡੂ ਅਰਥਵਿਵਸਥਾ ਦੇ ਵਿਕਾਸ ਲਈ ਕੇਵੀਬੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। 109 ਸਾਲਾਂ ਤੋਂ ਵੱਧ ਸਮੇਂ ਦੀ ਵਿਰਾਸਤ ਦੇ ਨਾਲ, ਕਰੂਰ ਵੈਸ਼ਿਆ ਬੈਂਕ ਭਰੋਸੇ ਅਤੇ ਸਰਵਿਸ ਪ੍ਰਤੀ ਆਪਣੀ ਡੂੰਘੀ ਆਸਥਾ ਰੱਖਦੇ ਹੋਏ ਆਪਣੇ ਗਾਹਕਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਿਰੰਤਰ ਬਦਲਾਅ ਨੂੰ ਅਪਣਾਉਂਦਾ ਰਿਹਾ ਹੈ। ਇਹ ਸਹਿਯੋਗ ਇੱਕ ਰਣਨੀਤਕ ਭਾਈਵਾਲੀ ਹੈ ਅਤੇ ਖੇਤੀਬਾੜੀ ਭਾਈਚਾਰੇ ਲਈ ਤਿਆਰ ਕੀਤੇ ਗਏ ਉਤਪਾਦ ਰਾਹੀਂ ਭਾਰਤ ਦੇ ਬੈਂਕਏਸ਼ੋਰੈਂਸ ਖੇਤਰ ਵਿੱਚ ਇੱਕ ਮਹੱਤਵਪੂਰਨ ਬਦਲਾਅ ਲਿਆਵੇਗਾ ।ਦੋ ਨਿਯੰਤ੍ਰਿਤ ਨਿੱਜੀ ਸੰਸਥਾਵਾਂ ਦੁਆਰਾ ਇਹ ਸਾਂਝੀ ਪਹਿਲ ਸਿਰਫ਼ ਇੱਕ ਭਾਈਵਾਲੀ ਹੀ ਨਹੀਂ ਸਗੋਂ ਇਸ ਤੋਂ ਵੱਧ ਕੇ ਹੈ। ਇਹ ਸ਼ੇਮਾ ਦੇ ਤਕਨੀਕੀ ਸਮਾਧਾਨ ਅਤੇ ਕੇਵੀਬੀ ਦੇ ਵਿਸ਼ਾਲ ਪੇਂਡੂ ਗਾਹਕ ਅਧਾਰ ਦਾ ਲਾਭ ਲੈਂਦੇ ਹੋਏ ਖੇਤੀਬਾੜੀ ਅਤੇ ਪੇਂਡੂ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ, ਬੀਮਾ ਕਰਨ ਅਤੇ ਉਸ ਉੱਚਾ ਚੁੱਕਣ ਦਾ ਇੱਕ ਮਿਸ਼ਨ ਹੈ। ਸ਼ੇਮਾ ਦਾ ਉਦੇਸ਼ ਪੇਂਡੂ ਅਰਥਵਿਵਸਥਾ ਦੀ ਢਾਲ ਵਜੋਂ ਕੰਮ ਕਰਨਾ ਹੈ - ਸਿਰਫ਼ ਬੀਮਾ ਪ੍ਰਦਾਨ ਕਰਕੇ ਨਹੀਂ, ਸਗੋਂ ਕਿਰਿਆਸ਼ੀਲ ਲਚਕਤਾ, ਤਿਆਰੀ ਅਤੇ ਸਥਿਰਤਾ ਲਈ ਸਾਧਨ ਪ੍ਰਦਾਨ ਕਰਕੇ ।
ਇਸ ਗੱਠਜੋੜ ਬਾਰੇ ਬੋਲਦਿਆਂ, ਕਰੂਰ ਵੈਸ਼ਿਆ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸ਼੍ਰੀ ਰਮੇਸ਼ ਬਾਬੂ ਨੇ ਕਿਹਾ, "ਭਾਰਤ ਦੇ ਪੇਂਡੂ ਖੇਤਰਾਂ ਵਿੱਚ ਡੂੰਘਾਈ ਨਾਲ ਜੁੜੇ ਬੈਂਕ ਹੋਣ ਦੇ ਨਾਤੇ, ਅਸੀਂ ਆਪਣੇ ਗਾਹਕਾਂ ਦੀਆਂ ਰੋਜ਼ਾਨਾ ਜੀਵਨ ਵਿੱਚ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਹਾਂ। ਸ਼ੇਮਾ ਕਿਸਾਨ ਸਾਥੀ ਦੇ ਨਾਲ, ਅਸੀਂ ਸਿਰਫ਼ ਇੱਕ ਬੀਮਾ ਉਤਪਾਦ ਹੀ ਨਹੀਂ ਪੇਸ਼ ਕਰ ਰਹੇ ਹਾਂ; ਬਲਕਿ ਅਸੀਂ ਮਨ ਦੀ ਸ਼ਾਂਤੀ ਪ੍ਰਦਾਨ ਕਰ ਰਹੇ ਹਾਂ। ਇਹ ਭਾਈਵਾਲੀ ਸਾਰਥਕ ਵਿੱਤੀ ਈਕੋਸਿਸਟਮ ਬਣਾਉਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਟਿਕਾਊ ਰੁਜਗਾਰ ਦਾ ਸਮਰਥਨ ਕਰਦੀ ਹੈ । ਇਹ ਸਮਾਵੇਸ਼ੀ ਬੈਂਕਿੰਗ ਅਤੇ ਮੁੱਲ-ਵਰਧਿਤ ਪੇਸ਼ਕਸ਼ਾਂ ਰਾਹੀਂ ਇੱਕ ਲਚਕੀਲੀ , ਸੁਰੱਖਿਅਤ ਅਤੇ ਸਵੈ-ਨਿਰਭਰ ਪੇਂਡੂ ਅਰਥਵਿਵਸਥਾ ਬਣਾਉਣ ਲਈ ਸਾਡੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।
"ਇਸ ਗੱਠਜੋੜ 'ਤੇ ਟਿੱਪਣੀ ਕਰਦੇ ਹੋਏ, ਸ਼ੇਮਾ ਜਨਰਲ ਇੰਸ਼ੋਰੈਂਸ ਲਿਮਟਿਡ ਦੇ ਚੇਅਰਮੈਨ, ਸ਼੍ਰੀ ਨਟਰਾਜ ਨੁਕਾਲਾ ਨੇ ਕਿਹਾ, "ਇਹ ਮੋਹਰੀ ਬੈਂਕਾਸ਼ੋਰੈਂਸ ਉਤਪਾਦ ਕੇਵੀਬੀ ਦੇ ਕੀਮਤੀ ਗਾਹਕਾਂ ਲਈ ਫਸਲ ਬੀਮਾ ਅਤੇ ਨਿੱਜੀ ਦੁਰਘਟਨਾ ਬੀਮਾ ਨੂੰ ਮਿਲਾ ਕੇ ਰੁਜਗਾਰ ਅਤੇ ਪਰਿਵਾਰ ਲਈ ਦੋਹਰੀ ਸੁਰੱਖਿਆ ਪ੍ਰਦਾਨ ਕਰਦਾ ਹੈ। ਸ਼ੇਮਾ ਕਿਸਾਨ ਸਾਥੀ ਨੂੰ ਪੇਂਡੂ ਅਰਥਵਿਵਸਥਾ ਨੂੰ ਵਧਾਵਾ ਦਿੰਦੇ ਹੋਏ ਲੱਖਾਂ ਪੇਂਡੂ ਪਰਿਵਾਰਾਂ ਅਤੇ ਖੇਤੀਬਾੜੀ-ਉਦਮੀਆਂ ਲਈ ਵਿੱਤੀ ਸੁਰੱਖਿਆ, ਸਥਿਰਤਾ ਅਤੇ ਸਵੈ-ਨਿਰਭਰਤਾ ਨੂੰ ਸਮਰੱਥ ਬਣਾਉਣ ਦੇ ਦੋਹਰੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਕੀਤਾ ਗਿਆ ਸੀ। ਇਹ ਵਿਸ਼ੇਸ਼ ਉਤਪਾਦ ਸ਼ੇਮਾ ਦੀ ਵਿੱਤੀ ਅਤੇ ਬੀਮਾ ਸੂਝ ਦੀ ਵਰਤੋਂ ਕਰਦੇ ਹੋਏ ਡੇਟਾ-ਸੰਚਾਲਿਤ ਪੇਂਡੂ ਈਕੋਸਿਸਟਮ ਵਿਕਸਿਤ ਕਰਨ ਦੀ ਯੋਜਨਾ ਦਾ ਮੁੱਖ ਅਧਾਰ ਹੈ , ਜਿਸਦਾ ਮਕਸਦ ਸੈਟੇਲਾਈਟ ਇਮੇਜਿੰਗ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਆਪਣਾ ਕੇ ਪੂਰਵ -ਅਨੁਮਾਨਤ , ਰੋਕਥਾਮ ਅਤੇ ਕਿਰਿਆਸ਼ੀਲ ਸਮਾਧਾਨ ਪੇਸ਼ ਕਰਨਾ ਹੈ।"
ਇਹ ਭਾਈਵਾਲੀ ਸਰਕਾਰ ਅਤੇ ਆਈਆਰਡੀਏਆਈ ਵੱਲੋਂ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਬੀਮਾ ਪਹੁੰਚ ਨੂੰ ਵਧਾਉਣ ਲਈ ਹਾਲ ਹੀ ਵਿੱਚ ਦਿੱਤੇ ਗਏ ਨੀਤੀ ਨਿਰਦੇਸ਼ਾਂ ਦੇ ਨਾਲ ਵੀ ਮੇਲ ਖਾਂਦੀ ਹੈ, ਤਾਂਕਿ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਬੀਮਾ ਦਾ ਵਿਸਤਾਰ ਕੀਤਾ ਜਾ ਸਕੇ ਅਤੇ '2047 ਤੱਕ 'ਸਭਕੇ ਲਈ ਬੀਮਾ' ਪ੍ਰਾਪਤ ਕਰਨ ਦੇ ਰਾਸ਼ਟਰੀ ਯਤਨਾਂ ਨੂੰ ਪੂਰਾ ਕੀਤਾ ਜਾ ਸਕੇ । ਕੇਵੀਬੀ ਭਰੋਸੇਯੋਗ ਵਿੱਤੀ ਵਿਚੋਲਗੀ ਵਿੱਚ ਮੋਹਰੀ ਹੈ ਅਤੇ ਇਸਦਾ ਗਾਹਕ-ਪਹਿਲਾਂ ਦਾ ਦ੍ਰਿਸ਼ਟੀਕੋਣ ਇਸ ਏਜੰਡੇ ਨੂੰ ਅੱਗੇ ਵਧਾਉਣ ਲਈ ਵਿਲੱਖਣ ਤੌਰ 'ਤੇ ਮਜਬੂਤ ਸਥਿਤੀ ਪ੍ਰਦਾਨ ਕਰਦਾ ਹੈ।
ਸ਼ੇਮਾ ਜਨਰਲ ਇੰਸ਼ੋਰੈਂਸ ਲਿਮਟਿਡ ਏਆਈ-ਸੰਚਾਲਿਤ ਜੋਖਮ ਮੁਲਾਂਕਣ, ਸੈਟੇਲਾਈਟ ਇਮੇਜਿੰਗ, ਅਤੇ ਰੀਅਲ-ਟਾਈਮ ਡੇਟਾ ਮਾਡਲਿੰਗ ਵਿੱਚ ਡੂੰਘੀਆਂ ਸਮਰੱਥਾਵਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਜੋ ਸਰਗਰਮ ਅਤੇ ਪੂਰਵ-ਅਨੁਮਾਨਤ ਬੀਮਾ ਪੇਸ਼ਕਸ਼ਾਂ ਤਿਆਰ ਕੀਤੀਆਂ ਜਾ ਸਕਣ। ਸ਼ੇਮਾਂ ਦਾ ਤਕਨਾਲੋਜੀ ਪਲੇਟਫਾਰਮ ਸਟੀਕ ਅੰਡਰਰਾਈਟਿੰਗ ਅਤੇ ਦਾਅਵਿਆਂ ਦੇ ਪ੍ਰਬੰਧਨ ਨੂੰ ਸਮਰੱਥ ਬਣਾਉਂਦਾ ਹੈ, ਜੋ ਪੇਂਡੂ ਖਪਤਕਾਰਾਂ ਲਈ ਗਤੀ, ਪਾਰਦਰਸ਼ਤਾ ਅਤੇ ਵਿਅਕਤੀਗਤਕਰਨ ਨੂੰ ਯਕੀਨੀ ਬਣਾਉਂਦਾ ਹੈ।
ਕੇਵੀਬੀ ਅਤੇ ਸ਼ੇਮਾ ਵਿਚਕਾਰ ਇਹ ਗੱਠਜੋੜ ਸਿਰਫ਼ ਇੱਕ ਵਪਾਰਕ ਗੱਠਜੋੜ ਨਹੀਂ ਹੈ, ਸਗੋਂ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ - ਇਸਦੇ ਕਿਸਾਨਾਂ ਅਤੇ ਪੇਂਡੂ ਉੱਦਮੀਆਂ - ਨੂੰ ਸੁਰੱਖਿਆ, ਸਥਿਰਤਾ ਅਤੇ ਵਿਕਾਸ ਲਈ ਵਿਸ਼ਵਾਸ ਪ੍ਰਦਾਨ ਕਰਕੇ ਮਜ਼ਬੂਤ ਕਰਨ ਦਾ ਇੱਕ ਸਾਂਝਾ ਮਿਸ਼ਨ ਹੈ।