ਚੰਡੀਗੜ੍ਹ/ਲੁਧਿਆਣਾ, 25 ਜੁਲਾਈ, 2025 (ਭਗਵਿੰਦਰ ਪਾਲ ਸਿੰਘ): ਫ਼੍ਰੇਂਚ ਕਾਰ ਨਿਰਮਾਤਾ ਰੇਨਾਲਟ ਗਰੁੱਪ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਰੇਨਾਲਟ ਇੰਡੀਆ ਨੇ ਅੱਜ ਆਲ-ਨਿਊ ਰੇਨਾਲਟ ਟ੍ਰਾਈਬਰ - ਭਾਰਤ ਦੀ ਸਭ ਤੋਂ ਨਵੀਨਤਾਕਾਰੀ 7-ਸੀਟਰ ਕਾਰ ਲਾਂਚ ਕੀਤੀ। ਨਵੀਂ ਟ੍ਰਾਈਬਰ ਨਵੇਂ ਅਤੇ ਆਧੁਨਿਕ ਡਿਜ਼ਾਈਨ ਦੇ ਨਾਲ-ਨਾਲ ਆਰਾਮ ਵਧਾਉਣ ਵਾਲਿਆਂ ਫ਼ੀਚਰਸ ਦੇ ਨਾਲ ਆਉਂਦੀ ਹੈ, ਜਦੋਂ ਕਿ ਮਾਡਿਊਲੈਰਿਟੀ ਦੇ ਆਪਣੇ ਵਿਲੱਖਣ ਡੀਐਨਏ ਨੂੰ ਬਰਕਰਾਰ ਰੱਖਦੇ ਹੋਏ, ਜੋ ਰੀਥਿੰਕ ਸਪੇਸ ' ਫਿਲਾਸਫੀ ਨੂੰ ਅਪਣਾਉਂਦੀ ਹੈ।
ਸਭ ਤੋਂ ਇਨੋਵੇਟਿਵ ਪਰਿਵਾਰਕ ਕਾਰ ਦੀ ਇੱਕ ਨਵੀਂ ਪੀੜੀ ਪੂਰੀ ਤਰ੍ਹਾਂ ਨਾਲ ਡਿਜ਼ਾਈਨ ਕੀਤੇ ਫਰੰਟ ਫੈਸ਼ੀਆ ਨਾਲ ਲਾਂਚ ਹੋਈ ਹੈ , ਜਿਸ ਵਿੱਚ ਇੱਕ ਬੋਲਡ ਨਵੀਂ ਗ੍ਰਿਲ, ਨਵਾਂ ਸਕਲਪਟਡ ਹੁੱਡ, ਤਾਜ਼ਾ ਬੰਪਰ, ਇੰਟੀਗ੍ਰੇਟਡ LED DRLs ਦੇ ਨਾਲ ਨਵੇਂ ਸਲੀਕ LED ਪ੍ਰੋਜੈਕਟਰ ਹੈੱਡਲੈਂਪ ਅਤੇ ਨਵੇਂ LED ਫੌਗ ਲੈਂਪ ਸ਼ਾਮਲ ਹਨ।
ਅੰਦਰ, ਕੈਬਿਨ ਨੂੰ ਇੱਕ ਸਟਾਈਲਿਸ਼ ਡਿਊਲ-ਟੋਨ ਡੈਸ਼ਬੋਰਡ ਨਾਲ ਨਵਾਂ ਰੂਪ ਦਿੱਤਾ ਗਿਆ ਹੈ, ਜੋ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਨ ਵਾਲਾ 8-ਇੰਚ ਫਲੋਟਿੰਗ ਟੱਚਸਕ੍ਰੀਨ ਡਿਸਪਲੇਅ ਨਾਲ ਸਹਿਜ ਰੂਪ ਵਿਚ ਇੰਟੀਗ੍ਰੇਟਡ ਹੈ । ਨਵੇਂ ਡਿਜ਼ਾਈਨ ਕੀਤੇ ਇੰਟੀਰੀਅਰ ਵਿੱਚ ਨਵੀਂ ਸੀਟ ਅਪਹੋਲਸਟ੍ਰੀ, ਇੱਕ ਆਧੁਨਿਕ ਐਲਈਡੀ ਇੰਸਟਰੂਮੈਂਟ ਕਲੱਸਟਰ, LED ਕੈਬਿਨ ਲਾਈਟਿੰਗ, ਅਤੇ ਪ੍ਰੀਮੀਅਮ ਟੱਚ ਲਈ ਬਲੈਕ-ਆਊਟ ਡੋਰ ਹੈਂਡਲਸ ਵੀ ਸ਼ਾਮਲ ਹਨ।
ਪਿਛਲੇ ਪਾਸੇ, ਨਵੀਂ ਟ੍ਰਾਈਬਰ ਦਾ ਨਵਾਂ ਡਿਜ਼ਾਈਨ ਕੀਤਾ ਬੰਪਰ, ਅੱਪਡੇਟ ਕੀਤੇ LED ਟੇਲ ਲੈਂਪਸ , ਇੱਕ ਨਵੀਂ ਸਕਿਡ ਪਲੇਟ, ਅਤੇ ਇੱਕ ਸਟਾਈਲਿਸ਼ ਟੇਲਲੈਂਪ ਕਨੇਕਟਿੰਗ ਐਬੈਲਿਸ਼ਰ ਹੈ, ਜੋ ਇਸਦੇ ਸਮਕਾਲੀ ਮੇਕਓਵਰ ਨੂੰ ਪੂਰਾ ਕਰਦੀ ਹੈ।
35 ਨਵੀਆਂ ਫ਼ੀਚਰਸ ਨਾਲ ਲੈਸ ਇਹ ਕਾਰ, ਰੇਨਾਲਟ ਰੀਥਿੰਕ. ਬ੍ਰਾਂਡ ਟ੍ਰਾਂਸਫਾਰਮੇਸ਼ਨ ਰਣਨੀਤੀ ਦੇ ਤਹਿਤ ਪਹਿਲਾ ਉਤਪਾਦ ਹੈ। ਰੀਥਿੰਕ ਸਪੇਸ' ਫਿਲਾਸਫੀ ਦੇ ਅਨੁਸਾਰ, ਇਹ ਤੀਜੀ-ਰੋ ਵਿਚ ਈਜ਼ੀ-ਫਿਕਸ ਸੀਟਾਂ ਦੇ ਨਾਲ ਸ਼੍ਰੇਣੀ ਦੀ ਸਭ ਤੋਂ ਵਧੀਆ ਮਾਡਿਊਲਰ ਸੀਟਿੰਗ ਦੀ ਪੇਸ਼ਕਸ਼ ਕਰਦੀ ਹੈ, ਜਿਸ ਨੂੰ 5, 6, ਜਾਂ 7-ਸੀਟਰ ਦੇ ਰੂਪ ਵਿੱਚ ਕੰਫਿਗਰ ਕੀਤਾ ਜਾ ਸਕਦਾ ਹੈ । ਇਸ ਵਿਚ 625 ਲੀਟਰ ਤੱਕ ਦੀ ਸੈਗਮੈਂਟ-ਲੀਡਿੰਗ ਬੂਟ ਸਪੇਸ ਹੈ, ਜਿਸ ਨਾਲ ਗਾਹਕ ਆਪਣੀਆਂ ਵਿਭਿੰਨ ਲਾਈਫ ਸਟਾਈਲ ਸਹੂਲਤਾਂ ਨੂੰ ਪੂਰਾ ਕਰਨ ਲਈ ਵਿਲੱਖਣ ਅਤੇ ਨਵੀਨਤਾਕਾਰੀ ਤਰੀਕਿਆਂ ਨਾਲ ਕਾਰ ਦੀ ਵਰਤੋਂ ਕਰ ਸਕਦੇ ਹਨ ।
ਸੋਚ-ਸਮਝ ਕੇ ਕੀਤੇ ਗਏ ਸੁਧਾਰਾਂ ਨਾਲ ਡਿਜ਼ਾਈਨ ਕੀਤੀ ਗਈ ਟ੍ਰਾਈਬਰ ਹੁਣ ਚਾਰ ਨਵੇਂ ਵੇਰੀਏਂਟਸ , ਆਥੇਂਟਿਕ , ਐਵੋਲਿਊਸ਼ਨ , ਟੈਕਨੋ, ਅਤੇ ਇਮੋਸ਼ਨ ਵਿੱਚ ਉਪਲਬੱਧ ਹੈ, ਜੋ ਕਿ INR 6,29,995 (Ex-showroom) ਦੀ ਸ਼ੁਰੂਆਤੀ ਕੀਮਤ ਦੇ ਨਾਲ ਇੱਕ ਪ੍ਰੀਮੀਅਮ ਮੁੱਲ ਪ੍ਰਦਾਨ ਕਰਦੀ ਹੈ। ਸਾਰੇ ਡੀਲਰਸ਼ਿਪਾਂ 'ਤੇ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।
ਨਵੀਂ ਟ੍ਰਾਈਬਰ ਹੁਣ 21 ਸਟੈਂਡਰਡ ਸੁਰੱਖਿਆ ਫ਼ੀਚਰਸ ਨਾਲ ਲੈਸ ਹੈ ਜਿਸ ਵਿੱਚ 6 ਏਅਰਬੈਗ, ESP, TPMS, EBD ਦੇ ਨਾਲ ਬ੍ਰੇਕ ਅਸਿਸਟ ਸ਼ਾਮਲ ਹਨ। ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਅੱਗੇ ਫਰੰਟ ਪਾਰਕਿੰਗ ਸੈਂਸਰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਕਿ ਇਸ ਸੈਗਮੈਂਟ ਵਿੱਚ ਪਹਿਲੀ ਵਾਰ ਉਪਲਬੱਧ ਹੈ।
ਲਾਂਚ 'ਤੇ ਬੋਲਦੇ ਹੋਏ, ਰੇਨਾਲਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਵੈਂਕਟਰਾਮ ਮਾਮਿਲਾਪੱਲੇ ਨੇ ਕਿਹਾ, " ਰੇਨਾਲਟ ਦੀ ਗਲੋਬਲ ਰਣਨੀਤੀ ਦਾ ਇੱਕ ਮਹੱਤਵਪੂਰਨ ਅਧਾਰ ਭਾਰਤ ਬਣਿਆ ਹੋਇਆ ਹੈ, ਜੋ ਕਿ ਇੱਕ ਮਜ਼ਬੂਤ ਪ੍ਰੋਡਕਟ ਪਾਈਪਲਾਈਨ, ਨਿਰਯਾਤ ਕਾਰਜਾਂ ਦੇ ਵਿਸਤਾਰ, ਅਤੇ ਗਾਹਕਾਂ ਦੀ ਸੰਤੁਸ਼ਟੀ 'ਤੇ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਤੋਂ ਪ੍ਰੇਰਿਤ ਹੈ - ਜਿਸਦੀ ਉਦਾਹਰਣ ਆਲ-ਨਿਊ ਟ੍ਰਾਈਬਰ ਦਾ ਲਾਂਚ ਹੈ। ਇਹ ਮਾਡਲ ਭਾਰਤ ਵਿੱਚ ਰੇਨਾਲਟ ਦਾ ਨਵਾਂ ਬ੍ਰਾਂਡ ਲੋਗੋ ਮਾਣ ਨਾਲ ਪ੍ਰਦਰਸ਼ਿਤ ਕਰਨ ਵਾਲਾ ਪਹਿਲਾ ਹੈ, ਜੋ ਕੰਪਨੀ ਦੀ ਬੋਲਡ , ਆਧੁਨਿਕ ਦਿਸ਼ਾ ਅਤੇ ਭਾਰਤੀਆਂ ਦੀ ਅਭਿਲਾਸ਼ਾਵਾਂ ਨਾਲ ਡੂੰਘੀ ਇਕਸਾਰਤਾ ਦਾ ਪ੍ਰਤੀਕ ਹੈ।"
ਉਨ੍ਹਾਂ ਅੱਗੇ ਕਿਹਾ ਕਿ "ਭਾਰਤ ਵਿੱਚ ਸਥਿਤ ਇੱਕ ਮੈਨੂਫੈਕਚਰਿੰਗ ਯੂਨਿਟ , ਆਰ ਐਂਡ ਡੀ ਕੇਂਦਰ ਅਤੇ ਡਿਜ਼ਾਈਨ ਸਟੂਡੀਓ ਦੇ ਨਾਲ ਇੱਕ ਪੂਰੀ ਤਰ੍ਹਾਂ ਇੰਟੀਗ੍ਰੇਟਡ ਓਪਰੇਸ਼ਨ ਦੇ ਤਹਿਤ , ਰੇਨੋ ਵਿਸ਼ੇਸ਼ ਤੌਰ 'ਤੇ ਭਾਰਤੀ ਗਾਹਕਾਂ ਲਈ ਤਿਆਰ ਕੀਤੇ ਗਏ ਵਾਹਨਾਂ ਦਾ ਵਿਕਾਸ ਅਤੇ ਉਤਪਾਦਨ ਜਾਰੀ ਰੱਖਦੀ ਹੈ - ਵਾਸਤਵ ਵਿਚ ਭਾਰਤ ਦੁਆਰਾ, ਭਾਰਤ ਲਈ। ਨਵੀਂ ਟ੍ਰਾਈਬਰ 90% ਤੋਂ ਵੱਧ ਸਥਾਨਕ ਹੈ, ਜੋ ਕਿ ਭਾਰਤੀ ਬਾਜ਼ਾਰ ਪ੍ਰਤੀ ਰੇਨਾਲਟ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ।"
ਨਵੀਂ ਲਾਂਚ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਫਰਾਂਸਿਸਕੋ ਹਿਡਾਲਗੋ, ਵਾਈਸ ਪ੍ਰੈਜ਼ੀਡੈਂਟ (ਸੇਲਜ਼ ਐਂਡ ਮਾਰਕੀਟਿੰਗ), ਰੇਨਾਲਟ ਇੰਡੀਆ ਨੇ ਕਿਹਾ, "ਟ੍ਰਾਈਬਰ ਨੇ ਹਮੇਸ਼ਾ ਭਾਰਤੀ ਪਰਿਵਾਰਾਂ ਦੀਆਂ ਵੱਧ ਰਹੀਆਂ ਰਹੀਆਂ ਜ਼ਰੂਰਤਾਂ ਪ੍ਰਤੀ ਸਾਡੀ ਡੂੰਘੀ ਜਾਣਕਾਰੀ ਨੂੰ ਦਰਸਾਇਆ ਹੈ - ਸਮਾਰਟ ਇੰਜੀਨੀਅਰਿੰਗ, ਮਾਡਿਊਲੈਰਿਟੀ, ਅਤੇ ਅਸਾਧਾਰਨ ਪ੍ਰੀਮੀਅਮ ਮੁੱਲ ਦਾ ਮਿਸ਼ਰਣ । ਆਲ-ਨਿਊ ਟ੍ਰਾਈਬਰ ਦੇ ਨਾਲ, ਅਸੀਂ ਆਪਣੇ 'ਰੀਥਿੰਕ ਸਪੇਸ' ਫਲਸਫੇ ਨੂੰ ਅੱਗੇ ਵਧਾਉਣਾ ਜਾਰੀ ਰੱਖ ਰਹੇ ਹਾਂ, ਭਾਰਤ ਦੀ ਸਭ ਤੋਂ ਵਿਸ਼ਾਲ ਸਬ-ਫੋਰ ਮੀਟਰ ਕਾਰ ਦੀ ਪੇਸ਼ਕਸ਼ ਕਰਦੇ ਹੋਏ, ਹੁਣ ਪੂਰੀ ਤਰ੍ਹਾਂ ਨਵੇਂ ਡਿਜ਼ਾਈਨ ਅਤੇ ਫ਼ੀਚਰਸ ਦੇ ਨਾਲ। ਇਹ ਲਾਂਚ ਰੇਨਾਲਟ ਦੀ renault. rethink ਭਾਵਨਾ ਨੂੰ ਸਭ ਤੋਂ ਠੋਸ ਤਰੀਕੇ ਨਾਲ ਜੀਵੰਤ ਕਰਦਾ ਹੈ। ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੀ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ ਅਤੇ ਭਾਰਤ ਵਿੱਚ ਰੇਨੋ ਦੀ ਪਕੜ ਨੂੰ ਹੋਰ ਮਜ਼ਬੂਤ ਕਰੇਗਾ।"
ਆਲ-ਨਿਊ ਟ੍ਰਾਈਬਰ 6250 rpm 'ਤੇ 72 PS ਦੀ ਵੱਧ ਤੋਂ ਵੱਧ ਪਾਵਰ ਆਉਟਪੁੱਟ ਅਤੇ 3500 rpm 'ਤੇ 96 Nm ਦਾ ਵੱਧ ਤੋਂ ਵੱਧ ਟਾਰਕ ਪ੍ਰਦਾਨ ਕਰਦੀ ਹੈ। ਟ੍ਰਾਂਸਮਿਸ਼ਨ ਵਿਕਲਪਾਂ ਵਿੱਚ ਸਾਰੇ ਵੇਰੀਐਂਟਸ ਵਿੱਚ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਉਪਲਬੱਧ ਹੈ। ਟਾਪ-ਐਂਡ ਇਮੋਸ਼ਨ ਵੇਰੀਐਂਟ ਐਡਵਾਂਸਡ ਈਜ਼ੀ-ਆਰ AMT ਵੀ ਪ੍ਰਦਾਨ ਕਰਦਾ ਹੈ, ਜੋ ਡਰਾਈਵਿੰਗ ਆਰਾਮ ਅਤੇ ਸਹੂਲਤ ਨੂੰ ਵਧਾਉਂਦਾ ਹੈ। ਇਹ ਪਾਵਰਟ੍ਰੇਨ ਸੈੱਟਅੱਪ ਸ਼ਹਿਰ ਅਤੇ ਹਾਈਵੇਅ ਡਰਾਈਵਿੰਗ ਦੋਵਾਂ ਲਈ ਢੁਕਵਾਂ ਇੱਕ ਸਹਿਜ ਅਤੇ ਰਿਸਪਾਂਸੀਵ ਪ੍ਰਦਰਸ਼ਨ ਯਕੀਨੀ ਬਣਾਉਂਦਾ ਹੈ।
ਮਨ ਦੀ ਪੂਰੀ ਸ਼ਾਂਤੀ ਪ੍ਰਦਾਨ ਕਰਦੇ ਹੋਏ, ਇਹ ਕਾਰ 3-ਸਾਲ ਦੀ ਸਟੈਂਡਰਡ ਵਾਰੰਟੀ ਦੇ ਨਾਲ ਆਉਂਦੀ ਹੈ ਜੋ ਰੇਨਾਲਟ Secure ਪ੍ਰੋਗਰਾਮ ਦੇ ਤਹਿਤ 7 ਸਾਲ / ਅਸੀਮਤ ਕਿਲੋਮੀਟਰ ਕਵਰੇਜ ਤੱਕ ਵਧਾਈ ਜਾ ਸਕਦੀ ਹੈ। ਪਹੁੰਚਯੋਗਤਾ ਨੂੰ ਵਧਾਉਣ ਲਈ, ਹੁਣ ਨਵੀਂ ਰੇਨਾਲਟ ਟ੍ਰਾਈਬਰ ਦੇਸ਼ ਭਰ ਵਿੱਚ ਸਰਕਾਰ ਦੁਆਰਾ ਪ੍ਰਵਾਨਿਤ CNG ਰੀਟ੍ਰੋਫਿਟਮੈਂਟ ਕਿੱਟਾਂ ਦੇ ਨਾਲ 3-ਸਾਲ ਦੀ ਵਾਰੰਟੀ ਦੇ ਨਾਲ ਉਪਲਬੱਧ ਹੈ।
ਭਾਰਤ ਵਿੱਚ ਬਣੀ ਟ੍ਰਾਈਬਰ ਦੇ ਦੇਸ਼ ਵਿੱਚ ਪਹਿਲਾਂ ਹੀ 1.84 ਲੱਖ ਖੁਸ਼ ਗਾਹਕ ਹਨ ਅਤੇ ਇਸਨੂੰ ਦੁਨੀਆ ਭਰ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਆਲ-ਨਿਊ ਟ੍ਰਾਈਬਰ ਬੋਲਡ ਦਿੱਖ, ਰਿੱਚ ਫ਼ੀਚਰਸ ਅਤੇ ਵਿਚਾਰਸ਼ੀਲ ਪ੍ਰੀਮੀਅਮ ਤਕਨਾਲੋਜੀ ਅੱਪਗ੍ਰੇਡਾਂ ਨਾਲ ਭਰਪੂਰ ਹੈ, ਜੋ ਕਿ ਭਾਰਤੀ ਗਾਹਕਾਂ ਲਈ ਡਿਜ਼ਾਈਨ-ਲੇਡ ਅਤੇ ਲੋਕ-ਕੇਂਦ੍ਰਿਤ ਨਵਾਚਰ ਪ੍ਰਤੀ ਰੇਨਾਲਟ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।
ਇਹ ਬ੍ਰਾਂਡ ਦੇਸ਼ ਭਰ ਵਿੱਚ 350+ ਤੋਂ ਵੱਧ ਵਿਕਰੀ ਅਤੇ 450+ਤੋਂ ਵੱਧ ਸੇਵਾ ਸੰਪਰਕ ਸਥਾਨਾਂ ਦੇ ਨਾਲ ਦੇਸ਼ ਵਿੱਚ ਚੰਗੀ ਤਰ੍ਹਾਂ ਸਥਾਪਿਤ ਹੈ। ਆਲ-ਨਿਊ ਟ੍ਰਾਈਬਰ ਦੀ ਸ਼ੁਰੂਆਤ ਰੇਨਾਲਟ ਦੀ ਉਤਪਾਦ ਨਵੀਨੀਕਰਨ ਰਣਨੀਤੀ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ, ਜਿਸਦਾ ਉਦੇਸ਼ ਗਤੀਸ਼ੀਲ ਅਤੇ ਪ੍ਰਤੀਯੋਗੀ ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਆਪਣੀ ਸਹੀ ਸਥਿਤੀ ਦਾ ਦਾਅਵਾ ਕਰਨਾ ਹੈ।
Annexure:
New Prices – All India One Price
Ex-Showroom (INR) |
Authentic |
Evolution |
Techno |
Emotion |
Manual |
6, 29,995 |
7,24,995 |
7,99,995 |
8,64,995 |
Easy-R AMT |
- |
- |
- |
9,16,995 |
ਮਾਡਿਊਲੈਰਿਟੀ ਅਤੇ ਬਹੁਪੱਖੀਤਾ
● ਮਾਡਿਊਲਰ ਸੀਟਿੰਗ 5 - 7 ਸੀਟਾਂ ਇਜ਼ੀ ਫਿਕਸ ਸੀਟਾਂ ਦੇ ਨਾਲ
● ਦੂਜੀ ਰੋ - ਸਲਾਈਡ, ਰੀਕਲਾਈਨ, ਫੋਲਡ ਅਤੇ ਟੰਬਲ
● 100+ ਸੀਟਿੰਗ ਸੁਮੇਲ
● 5 ਸੀਟ ਮੋਡ ਵਿੱਚ 625 ਲੀਟਰ ਦੀ ਕਲਾਸ ਵਿੱਚ ਸਭ ਤੋਂ ਵਧੀਆ ਬੂਟ ਸਪੇਸ
● 182mm ਦੀ ਗਰਾਊਂਡ ਕਲੀਅਰੈਂਸ
● ਅੰਦਰੂਨੀ ਸਟੋਰੇਜ - 23 ਲੀਟਰ
● 50 ਕਿਲੋਗ੍ਰਾਮ ਤੱਕ ਲੋਡ ਚੁੱਕਣ ਦੀ ਸਮਰੱਥਾ ਵਾਲੀਆਂ ਰੂਫ ਰੇਲਸ
● ਕਲਾਸ ਵਿੱਚ ਸਰਬੋਤਮ ਦੂਜੀ ਰੋ ਦਾ ਲੈਗਰੂਮ - 200mm ਤੱਕ
● ਕਲਾਸ ਵਿੱਚ ਸਭ ਤੋਂ ਵਧੀਆ ਤੀਜੀ ਰੋ ਦਾ ਹੇਡਰੇਸਟ - 834mm
● ਦੂਜੀ ਅਤੇ ਤੀਜੀ ਰੋ ਦੇ ਵੈਂਟ ਦੇ ਨਾਲ ਇੰਡੀਪੈਂਡੈਂਟ ਰੀਅਰ ਏ.ਸੀ.
ਨਵਾਂ ਆਧੁਨਿਕ ਡਿਜ਼ਾਈਨ
● ਨਵੀਂ ਫਰੰਟ ਗ੍ਰਿਲ
● ਨਵਾਂ ਹੁੱਡ
● ਨਵੇਂ ਫਰੰਟ ਅਤੇ ਰੀਅਰ ਬੰਪਰ
● ਨਵੇਂ ਫਰੰਟ ਅਤੇ ਰੀਅਰ ਸਕਿਡ ਪਲੇਟਾਂ
● ਨਵੇਂ 15 ਇੰਚ 'ਲੈਂਡਸਕੇਪ' ਡਿਊਲ ਟੋਨ ਫਲੈਕਸ ਵ੍ਹੀਲਸ
● ਨਵੇਂ ਸਾਈਡ ਡੈਕਲਸ
● ਨਵੇਂ LED ਪ੍ਰੋਜੈਕਟਰ ਹੈੱਡ ਲੈਂਪਸ
● ਨਵੇਂ LED DRL
● ਨਵੇਂ LED ਟੇਲ ਲੈਂਪਸ
● ਨਵੇਂ LED ਫੋਗ ਲੈਂਪਸ
● 3 ਨਵੇਂ ਬਾਡੀ ਕਲਰ - 6 ਮੋਨੋਟੋਨ ਅਤੇ 3 ਡਿਊਲ ਟੋਨ ਕਲਰ ਰੇਂਜ
● ਨਵਾਂ ਡੈਸ਼ਬੋਰਡ
● ਨਵਾਂ ਇੰਟੀਰੀਅਰ ਟ੍ਰਿਮ ਅਤੇ ਹਾਰਮੋਨੀ
● ਨਵਾਂ ਸੀਟ ਫੈਬਰਿਕ - ਸੁਵੇਅ ਬਲੈਕ ਅਤੇ ਗ੍ਰੀਜ ਵੋਵਨ ਅਪਹੋਲਸਟਰੀ
● ਨਵਾਂ ਸੀਟ ਫੈਬਰਿਕ - ਸਪੋਰਟੀ ਆਲ ਬਲੈਕ ਵੋਵਨ ਅਪਹੋਲਸਟਰੀ
ਨਵੇਂ ਆਰਾਮ ਵਧਾਉਣ ਵਾਲੇ ਫ਼ੀਚਰਸ
● ਆਟੋ ਹੈੱਡਲੈਂਪਸ
● 8 ਇੰਚ ਡਿਸਪਲੇਲਿੰਕ ਫਲੋਟਿੰਗ ਟੱਚਸਕ੍ਰੀਨ
● ਵਾਇਰਲੈੱਸ ਰੇਪਲੀਕੇਸ਼ਨ
● ਸਮਾਂ ਲੈ ਜਾਨ ਦਾ ਰੀਮਾਈਂਡਰ
● ਕਰੂਜ਼ ਕੰਟਰੋਲ
● ਆਟੋ ਫੋਲਡ ORVM ਦੇ ਨਾਲ ਵੈਲਕਮ ਗੁਡਬਾਈ ਸਿਕੁਇੰਸ
● ਰੇਨ ਸੈਂਸਿੰਗ ਵਾਈਪਰ
ਨਵੀਆਂ ਸੇਫਟੀ ਫੀਚਰਸ
● ਸਟੈਂਡਰਡ ਦੇ ਤੌਰ 'ਤੇ 6 ਏਅਰਬੈਗ
● ਸਟੈਂਡਰਡ ਦੇ ਤੌਰ 'ਤੇ ਆਈਸੋਫਿਕਸ ਚਾਈਲਡ ਸੀਟ ਐਂਕਰੇਜ
● ਸਟੈਂਡਰਡ ਦੇ ਤੌਰ 'ਤੇ ਸਾਰੀਆਂ ਸੀਟਾਂ ਲਈ 3-ਪੁਆਇੰਟ ਸੀਟ ਬੈਲਟ
● ਸੈਗਮੈਂਟ ਵਿੱਚ ਸਭ ਤੋਂ ਵਧੀਆ ਫਰੰਟ ਪਾਰਕਿੰਗ ਸੈਂਸਰ
● ਫਾਲੋ ਮੀ ਹੋਮ ਫੰਕਸ਼ਨ