Home >> ਸਥਾਪਨਾ ਦਿਵਸ >> ਚੰਡੀਗੜ੍ਹ >> ਪੰਜਾਬ >> ਬੈਕਿੰਗ >> ਯੂਟੀ >> ਲੁਧਿਆਣਾ >> ਵਪਾਰ >> ਬੈਂਕ ਆਫ਼ ਬੜੌਦਾ ਨੇ ਨਵਾਚਰ ਅਤੇ ਸਥਿਰਤਾ 'ਤੇ ਕੇਂਦ੍ਰਤ ਆਪਣੇ 118 ਵੇਂ ਸਥਾਪਨਾ ਦਿਵਸ ਦਾ ਕੀਤਾ ਆਯੋਜਨ

ਬੈਂਕ ਆਫ਼ ਬੜੌਦਾ

ਚੰਡੀਗੜ੍ਹ/ਲੁਧਿਆਣਾ, 23 ਜੁਲਾਈ, 2025 (ਭਗਵਿੰਦਰ ਪਾਲ ਸਿੰਘ):
ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ (ਬੈਂਕ) ਨੇ ਆਪਣਾ 118 ਵਾਂ ਸਥਾਪਨਾ ਦਿਵਸ ਮਨਾਉਂਦੇ ਹੋਏ ਨਵਾਚਰ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ । ਬੈਂਕ ਦੇ 118ਵੇਂ ਸਾਲ ਦਾ ਥੀਮ ਹੈ - 'ਨਵੀਨਤਾ ਨਾਲ ਸਸ਼ਕਤ ਵਿਸ਼ਵਾਸ' , ਜੋ ਗਾਹਕਾਂ ਦੇ ਸਾਲਾਂ ਤੋਂ ਬਣੇ ਵਿਸ਼ਵਾਸ ਨੂੰ ਬਰਕਰਾਰ ਰੱਖਦੇ ਹੋਏ ਬੈਕਿੰਗ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਬੈਂਕ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ। ਬੈਂਕ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਵਿੱਤੀ ਸੇਵਾਵਾਂ ਵਿਭਾਗ (ਡੀਐਫਐਸ) ਦੇ ਸਕੱਤਰ, ਸ਼੍ਰੀ ਐਮ. ਨਾਗਰਾਜੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ।

ਇਸ ਮੌਕੇ 'ਤੇ ਬੈਂਕ ਆਫ ਬੜੌਦਾ ਨੇ ਡਿਜੀਟਲ ਅਤੇ ਤਕਨਾਲੋਜੀ, ਸਸਟੇਨੇਬਲ ਬੈਂਕਿੰਗ ਅਤੇ ਗ੍ਰੀਨ ਫਾਈਨੈਂਸ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਨਵੀਨਤਾਕਾਰੀ ਉਤਪਾਦਾਂ ਅਤੇ ਪਹਿਲਾਂ ਦੀ ਘੋਸ਼ਣਾ ਕੀਤੀ , ਜਿਨ੍ਹਾਂ ਦਾ ਉਦੇਸ਼ ਗਾਹਕਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ , ਬੈਂਕਿੰਗ ਤੱਕ ਪਹੁੰਚ ਵਧਾਉਣਾ ਅਤੇ ਟਿਕਾਊ ਵਿਕਾਸ ਵਿਚ ਸਹਿਯੋਗ ਦੇਣਾ ਹੈ ।

ਕੁਝ ਪ੍ਰਮੁੱਖ ਪਹਿਲਾਂ ਵਿੱਚ ਸ਼ਾਮਲ ਹਨ: ਬੌਬ ਵਰਲਡ ਬਿਜ਼ਨਸ ਐਪ, ਐਮਐਸਐਮਈ , ਵਪਾਰੀਆਂ ਅਤੇ ਕਾਰਪੋਰੇਟ ਗਾਹਕਾਂ ਲਈ ਇੱਕ ਨਵੀਂ, ਵਿਆਪਕ ਮੋਬਾਈਲ ਬੈਂਕਿੰਗ ਐਪ; ਏਆਈ ਅਤੇ 3D ਹੋਲੋਗ੍ਰਾਫਿਕ ਤਕਨਾਲੋਜੀ ਦੁਆਰਾ ਸੰਚਾਲਿਤ ਇੱਕ ਅਤਿ-ਆਧੁਨਿਕ ਵਰਚੁਅਲ ਫਰੰਟ ਆਫਿਸ ਦਾ ਸੰਚਾਲਨ , ਗਾਹਕਾਂ ਨੂੰ ਇੱਕ ਇਮਰਸਿਵ ਸੇਵਾ ਅਨੁਭਵ ਪ੍ਰਦਾਨ ਕਰੇਗਾ ; ; bob इ Pay ਇੰਟਰਨੈਸ਼ਨਲ, bob इ Pay ਐਪ ਵਿੱਚ ਏਕੀਕ੍ਰਿਤ ਗਲੋਬਲ ਯੂਪੀਆਈ ਕਾਰਜਸ਼ੀਲਤਾਵਾਂ ਦਾ ਇੱਕ ਸਮੂਹ ; ਬੌਬ ਇਨਸਾਈਟ ਬ੍ਰੇਲ ਡੈਬਿਟ ਕਾਰਡ, ਦ੍ਰਿਸ਼ਟੀਹੀਣ ਗਾਹਕਾਂ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ; ਅਤੇ ਨਾਲ ਹੀ ਵਾਤਾਵਰਣ ਦੇ ਅਨੁਕੂਲ ਪ੍ਰੋਜੈਕਟਾਂ ਨੂੰ ਸਪੋਰਟ ਕਰਨ ਲਈ ਗ੍ਰੀਨ ਫਾਈਨੈਂਸਿੰਗ ਸਕੀਮਾਂ।

ਇਸ ਅਵਸਰ 'ਤੇ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ, ਸ਼੍ਰੀ ਐਮ. ਨਾਗਰਾਜੂ ਨੇ ਕਿਹਾ, " ਬੈਂਕ ਆਫ ਬੜੌਦਾ ਦੀ 118 ਸਾਲਾਂ ਦੀ ਸ਼ਾਨਦਾਰ ਵਿਰਾਸਤ ਸਥਾਈ ਵਿਸ਼ਵਾਸ, ਲਚਕੀਲੇਪਣ ਅਤੇ ਨਵੀਨਤਾ ਪ੍ਰਤੀ ਇਸਦੀ ਵਚਨਬੱਧਤਾ ਦਾ ਪ੍ਰਮਾਣ ਹੈ। ਜਿਵੇਂ ਕਿ ਅਸੀਂ ਵਿਕਸਿਤ ਭਾਰਤ@2047 ਦੀ ਦਿਸ਼ਾ ਵੱਲ ਅੱਗੇ ਵਧ ਰਹੇ ਹਾਂ, ਬੈਂਕ ਆਫ ਬੜੌਦਾ ਵਰਗੇ ਜਨਤਕ ਖੇਤਰ ਦੇ ਬੈਂਕ ਤਕਨਾਲੋਜੀ-ਅਧਾਰਤ ਬੈਂਕਿੰਗ ਦੁਆਰਾ ਸਮਰਥਤ, ਸਮਾਵੇਸ਼ੀ ਵਿਕਾਸ ਨੂੰ ਸੁਵਿਧਾਜਨਕ ਬਣਾਉਣ, MSMEs ਦਾ ਸਮਰਥਨ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ।"

ਇਸ ਮੌਕੇ 'ਤੇ ਬੋਲਦੇ ਹੋਏ, ਬੈਂਕ ਆਫ ਬੜੌਦਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਸ਼੍ਰੀ ਦੇਬਦੱਤ ਚੰਦ ਨੇ ਕਿਹਾ, "ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ, ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਦੇ ਸੁਪਨਿਆਂ ਦਾ ਸਮਰਥਨ ਕਰਕੇ ਉਨ੍ਹਾਂ ਦਾ ਵਿਸ਼ਵਾਸ ਹਾਸਲ ਕੀਤਾ ਹੈ। ਇਹ ਵਿਸ਼ਵਾਸ ਸਿਰਫ਼ ਸਾਡੀ ਵਿਰਾਸਤ ਦਾ ਹਿੱਸਾ ਨਹੀਂ ਹੈ, ਸਗੋਂ ਸਾਨੂੰ ਦਲੇਰੀ ਅਤੇ ਜ਼ਿੰਮੇਵਾਰੀ ਨਾਲ ਨਵੀਨਤਾ ਲਿਆਉਣ ਲਈ ਨਿਰੰਤਰ ਪ੍ਰੇਰਿਤ ਕਰਦਾ ਹੈ, ਬੈਂਕਿੰਗ ਨੂੰ ਸਰਲ, ਸਮਾਰਟ , ਸੁਰੱਖਿਅਤ ਅਤੇ ਵਧੇਰੇ ਪਹੁੰਚਯੋਗ ਬਣਾਉਂਦਾ ਹੈ। ਸਾਡੇ 118ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ, ਅੱਜ ਐਲਾਨੀਆਂ ਗਈਆਂ ਪਹਿਲਾਂ ਰਾਹੀਂ, ਅਸੀਂ ਆਪਣੇ ਗਾਹਕਾਂ ਅਤੇ ਦੇਸ਼ ਪ੍ਰਤੀ ਆਪਣੇ ਵਾਅਦੇ ਨੂੰ ਦੋਹਰਾਉਂਦੇ ਹਾਂ -ਕਿ ਅਸੀਂ ਇੱਕ ਵਧੇਰੇ ਸਮਾਵੇਸ਼ੀ, ਟਿਕਾਊ ਅਤੇ ਡਿਜੀਟਲ ਤੌਰ 'ਤੇ ਸਸ਼ਕਤ ਭਾਰਤ ਬਣਾਉਣ ਵਿੱਚ ਇੱਕ ਦ੍ਰਿੜ ਅਤੇ ਭਰੋਸੇਮੰਦ ਭਾਈਵਾਲ ਬਣੇ ਰਹਾਂਗੇਂ ।"
 
Top