Home >> ਗਤੀ >> ਪੰਜਾਬ >> ਫਿਨੋ ਪੇਮੈਂਟਸ ਬੈਂਕ >> ਬੈਕਿੰਗ >> ਯੂਪੀਆਈ >> ਲੁਧਿਆਣਾ >> ਵਪਾਰ >> ਫਿਨੋ ਪੇਮੈਂਟਸ ਬੈਂਕ ਨੇ ਪੰਜਾਬ ਵਿੱਚ ਯੂਪੀਆਈ ਲੈਣ-ਦੇਣ ਨੂੰ ਵਧਾਉਣ ਲਈ 'ਗਤੀ' ਅਕਾਊਂਟ ਸ਼ੁਰੂ ਕੀਤਾ

ਫਿਨੋ ਪੇਮੈਂਟਸ ਬੈਂਕ

ਲੁਧਿਆਣਾ, 17 ਜੁਲਾਈ 2025 (ਭਗਵਿੰਦਰ ਪਾਲ ਸਿੰਘ):
ਬੈਂਕਿੰਗ ਨੂੰ ਆਸਾਨ, ਸਧਾਰਣ ਅਤੇ ਸੁਗਮ ਬਣਾਉਣ ਤੋਂ ਬਾਅਦ, ਫਿਨੋ ਪੇਮੈਂਟਸ ਬੈਂਕ ਹੁਣ ਗਾਹਕਾਂ ਨੂੰ ਨਵਾਂ ਖਾਤਾ ਖੋਲ੍ਹਦੇ ਹੀ ਤੁਰੰਤ ਲੈਣ-ਦੇਣ ਕਰਨ 'ਤੇ ਧਿਆਨ ਦੇ ਰਹੀ ਹੈ। ਇਸ ਮਕਸਦ ਲਈ, ਫਿਨੋ ਪੇਮੈਂਟਸ ਬੈਂਕ ਨੇ ਅੱਜ ਇੱਕ ਨਵਾਂ ਸੇਵਿੰਗਜ਼ ਅਕਾਊਂਟ ‘ਗਤੀ’ ਲਾਂਚ ਕਰਨ ਦਾ ਐਲਾਨ ਕੀਤਾ, ਜਿਸਦਾ ਮਤਲਬ ਕਈ ਭਾਰਤੀ ਭਾਸ਼ਾਵਾਂ ਵਿੱਚ ‘ਤੇਜ਼ੀ’ ਜਾਂ ‘ਰਫ਼ਤਾਰ’ ਹੁੰਦਾ ਹੈ।

ਇਹ ਪ੍ਰੋਡਕਟ ਖਾਸ ਤੌਰ 'ਤੇ ਉਹਨਾਂ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਬੈਂਕਿੰਗ ਸੇਵਾਵਾਂ ਲਈ ਡਿਜਿਟਲ ਪਲੇਟਫਾਰਮ ਸਸਤੇ ਤਰੀਕੇ ਨਾਲ ਵਰਤਣਾ ਚਾਹੁੰਦੇ ਹਨ। ਜਿਵੇਂ ਜਿਵੇਂ ਭਾਰਤ ਵਿੱਚ ਡਿਜਿਟਲਾਈਜੇਸ਼ਨ ਵਧ ਰਿਹਾ ਹੈ, ਇਹ ਗਾਹਕ ਵਰਗ ਹੁਣ ਫਿਜ਼ੀਟਲ ਤੋਂ ਪੂਰੀ ਤਰ੍ਹਾਂ ਡਿਜਿਟਲ ਪਾਸੇ ਜਾਣ ਲਈ ਤਿਆਰ ਹਨ, ਖਾਸ ਕਰਕੇ ਯੂਪੀਆਈ ਦੀ ਵਧ ਰਹੀ ਗ੍ਰਹਿਣਸ਼ੀਲਤਾ ਦੇ ਨਾਲ।

ਪੰਜਾਬ ਰਾਜ ਵਿੱਚ ਫਿਨੋ ਬੈਂਕ ਦੇ 12,147 ਮਰਚੈਂਟ ਪੌਇੰਟਾਂ 'ਤੇ ਕੋਈ ਵੀ ਵਿਅਕਤੀ 'ਗਤੀ' ਸੇਵਿੰਗਜ਼ ਅਕਾਊਂਟ ਖੋਲ੍ਹ ਸਕਦਾ ਹੈ ਅਤੇ ਇਸਦੇ ਫਾਇਦੇ ਲੈ ਸਕਦਾ ਹੈ। ਜ਼ੀਰੋ ਬੈਲੈਂਸ ਵਾਲਾ 'ਗਤੀ' ਅਕਾਊਂਟ ਤੁਰੰਤ ਈ-ਕੇਵਾਈਸੀ ਪ੍ਰਮਾਣੀਕਰਨ ਰਾਹੀਂ ਖੋਲ੍ਹਿਆ ਜਾ ਸਕਦਾ ਹੈ, ਜਿਸ ਲਈ ਕੇਵਲ ਇੱਕ ਵਾਰੀ ₹100 ਖਰਚ ਹੁੰਦਾ ਹੈ। ਮਰਚੈਂਟ ਦੀ ਮਦਦ ਨਾਲ, ਗਾਹਕ FinoPay ਮੋਬਾਈਲ ਬੈਂਕਿੰਗ ਐਪ ਡਾਊਨਲੋਡ ਕਰਕੇ ਆਟੋਮੈਟਿਕ ਯੂਪੀਆਈ ਆਈਡੀ ਬਣਾਉਂਦੇ ਹਨ, ਜਿਸ ਨਾਲ ਤੁਰੰਤ ਲੈਣ-ਦੇਣ ਸੰਭਵ ਹੁੰਦੇ ਹਨ। ਇਸ ਤੋਂ ਇਲਾਵਾ, ਅਕਾਊਂਟ ਮੇਂਟੇਨੈਂਸ ਚਾਰਜ ਸਾਲਾਨਾ ਫੀਸ ਦੀ ਬਜਾਏ, ਹਰ ਤਿੰਨ ਮਹੀਨੇ 'ਚ ਕੇਵਲ ₹50 ਲੱਗਦਾ ਹੈ, ਜੋ ਗਾਹਕਾਂ ਲਈ ਸੁਗਮ ਅਤੇ ਸਸਤਾ ਹੈ।

ਦਰਪਣ ਆਨੰਦ, ਨੇਸ਼ਨਲ ਹੈਡ (ਚੈਨਲ ਵਿਕਰੀ), ਫਿਨੋ ਪੇਮੈਂਟਸ ਬੈਂਕ ਨੇ ਕਿਹਾ, ‘ਗਾਂਵਾਂ ਦੇ ਗਾਹਕਾਂ ਵਿੱਚ, ਬੜੀ ਉਮਰ ਵਾਲੇ ਲੋਕਾਂ ਸਮੇਤ, ਸਮਾਰਟਫੋਨ ਦੀ ਵਰਤੋਂ ਵੱਧ ਰਹੀ ਹੈ। ‘ਗਤੀ’ ਸੇਵਿੰਗਜ਼ ਅਕਾਊਂਟ ਦੀ ਸ਼ੁਰੂਆਤ ਸਾਡੇ ਉਸ ਰਣਨੀਤਿਕ ਇਰਾਦੇ ਦੇ ਅਨੁਕੂਲ ਹੈ ਜੋ ਇਸ ਗਾਹਕ ਸੇਗਮੈਂਟ ਨੂੰ ਡਿਜਿਟਲ ਬੈਂਕਿੰਗ ਦੇ ਨੇੜੇ ਲਿਆਉਣ ਲਈ ਹੈ। ਸਾਡੇ ਮਰਚੈਂਟ ਜੋ ਸੂਬੇ ਭਰ ਵਿੱਚ ਫੈਲੇ ਹੋਏ ਹਨ, ‘ਗਤੀ’ ਅਕਾਊਂਟ ਖੋਲ੍ਹਣ ਵਿੱਚ ਮਦਦ ਕਰ ਸਕਦੇ ਹਨ ਅਤੇ ਇਹ ਯਕੀਨੀ ਬਣਾ ਸਕਦੇ ਹਨ ਕਿ ਗਾਹਕ ਤੁਰੰਤ ਲੈਣ-ਦੇਣ ਲਈ ਤਿਆਰ ਹਨ। ਅਸੀਂ ਮੰਨਦੇ ਹਾਂ ਕਿ ‘ਗਤੀ’ ਗਾਂਵਾਂ ਦੇ ਹੋਰ ਜਿਆਦਾ ਗਾਹਕਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਡਿਜਿਟਲ ਬੈਂਕਿੰਗ ਨਾਲ ਜੋੜੇਗਾ।“

‘ਗਤੀ’ ਦੇ ਨਾਲ, ਫਿਨੋ ਬੈਂਕ ਉਹਨਾਂ ਗਾਹਕਾਂ ਨੂੰ ਟਾਰਗਟ ਕਰਨਾ ਚਾਹੁੰਦਾ ਹੈ ਜੋ ਖਾਸ ਕਰਕੇ ਯੂਪੀਆਈ ਦੀ ਵਰਤੋਂ ਕਰਕੇ ਬੈਂਕਿੰਗ ਗਤੀਵਿਧੀਆਂ ਵਿੱਚ ਵਾਰੰ ਵਾਰ ਸ਼ਾਮਲ ਹੋ ਸਕਦੇ ਹਨ। ਇਹ ਕੋਈ ਵੀ 18 ਸਾਲ ਤੋਂ ਉਪਰ, 12ਵੀਂ ਪਾਸ, ਨੌਕਰੀ ਵਾਲਾ ਜਾਂ ਖੁਦਮੁਖਤਿਆਰ ਹੋ ਸਕਦਾ ਹੈ ਅਤੇ ਕੋਲ ਸਮਾਰਟਫੋਨ ਹੋਣਾ ਜਰੂਰੀ ਹੈ। ਮੁੱਖ ਤੌਰ 'ਤੇ, ਉਹ ਨੌਜਵਾਨ ਜੋ ਬੈਂਕਿੰਗ ਵਿੱਚ ਨਵੇਂ ਹਨ, ਔਰਤਾਂ, ਵੱਖ-ਵੱਖ ਸਰਕਾਰੀ ਸਹਾਇਤਾ ਯੋਜਨਾਵਾਂ ਦੇ ਲਾਭਾਰਥੀ ਅਤੇ ਬਜ਼ੁਰਗ ਸ਼ਾਮਲ ਹਨ। ਉਹਨਾਂ ਨੂੰ ਪੈਸਾ ਭੇਜਣ ਜਾਂ ਪ੍ਰਾਪਤ ਕਰਨ, ਤਨਖਾਹ, ਪੈਨਸ਼ਨ ਲੈਣ ਜਾਂ ਮਰਚੈਂਟ ਅਤੇ ਬਿੱਲਾਂ ਦੀ ਭੁਗਤਾਨੀ ਲਈ ਤੇਜ਼ ਬੈਂਕਿੰਗ ਸੇਵਾਵਾਂ ਦੀ ਲੋੜ ਹੈ।

ਗਤੀ ਫਿਨੋ ਦੀਆਂ ਨਵੀਨਤਮ ਅਤੇ ਸਸਤੀ ਸੇਵਾਵਾਂ ਵਿੱਚ ਸ਼ਾਮਲ ਹੋ ਗਈ ਹੈ, ਜਿਹੜੀਆਂ ਗਾਂਵਾਂ ਵਿੱਚ ਡਿਜਿਟਲ ਬੈਂਕਿੰਗ ਦੀ ਗ੍ਰਹਿਣਸ਼ੀਲਤਾ ਅਤੇ ਵਰਤੋਂ ਵਧਾਉਣ ਦਾ ਮਕਸਦ ਰੱਖਦੀਆਂ ਹਨ। FinoPay ਐਪ ਰਾਹੀਂ ਗਾਹਕ ਕਿਸੇ ਵੀ ਵੇਲੇ, ਕਿਸੇ ਵੀ ਥਾਂ ਤੋਂ ਆਪਣੇ ਸਮਾਰਟਫੋਨ ਨਾਲ ਬੀਮਾ ਖਰੀਦ ਸਕਦੇ ਹਨ, ਡਿਜਿਟਲ ਸੋਨਾ ਖਰੀਦ ਸਕਦੇ ਹਨ ਅਤੇ ਰੈਫਰਲ ਲੋਨ ਲਈ ਅਰਜ਼ੀ ਦੇ ਸਕਦੇ ਹਨ।
 
Top