ਚੰਡੀਗੜ੍ਹ/ਲੁਧਿਆਣਾ 03 ਜੁਲਾਈ 2025 (ਨਿਊਜ਼ ਟੀਮ): ਭਾਰਤ ਦੇ ਮੋਹਰੀ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਆਪਣੇ 2ਜੀ ਹੈਂਡਸੈੱਟ ਗਾਹਕਾਂ ਲਈ ਵੀ ਗਰੰਟੀ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦੇ ਤਹਿਤ, 199 ਰੁਪਏ ਅਤੇ ਇਸ ਤੋਂ ਵੱਧ ਦੇ ਹਰੇਕ ਅਨਲਿਮਿਟਡ ਵੌਇਸ ਪੈਕ ਰੀਚਾਰਜ ਕਰਵਾਉਣ 'ਤੇ 12 ਮਹੀਨਿਆਂ ਦੇ ਅੰਦਰ 24 ਦਿਨਾਂ ਦੀ ਵਾਧੂ ਵੈਧਤਾ ਦਾ ਲਾਭ ਪ੍ਰਾਪਤ ਹੋਵੇਗਾ, ਅਤੇ ਨਾਲ ਹੀ ਹਰ ਬਾਰ ਰੀਚਾਰਜ ਕਰਾਉਣ 'ਤੇ 2 ਦਿਨਾਂ ਦੀ ਵਾਧੂ ਵੇਲੀਡੀਟੀ ਮਿਲੇਗੀ।
ਵੀ ਗਾਰੰਟੀ ਪ੍ਰੋਗਰਾਮ ਦਾ ਉਦੇਸ਼ ਵੌਇਸ-ਓਨਲੀ ਜਾਂ ਲੋਅ-ਡਾਟਾ ਵਰਤੋਂ ਵਾਲੇ ਪ੍ਰੀਪੇਡ ਗਾਹਕਾਂ ਨੂੰ ਆਉਣ ਵਾਲਿਆਂ ਮੁਸ਼ਕਿਲਾਂ ਨੂੰ ਹੱਲ ਕਰਨਾ ਹੈ, ਜਿਨ੍ਹਾਂ ਨੂੰ ਉਸੇ ਹੀ ਮਹੀਨੇ ਦੇ ਅੰਦਰ ਦੁਬਾਰਾ ਰੀਚਾਰਜ ਕਰਾਉਣਾ ਪੈਂ ਜਾਂਦਾ ਹੈ। ਆਮ ਤੌਰ 'ਤੇ 28-ਦਿਨਾਂ ਦੇ ਪੈਕ ਦੇ ਨਾਲ, ਗਾਹਕਾਂ ਨੂੰ ਅਕਸਰ ਇੱਕ ਹੀ ਮਹੀਨੇ ਵਿੱਚ ਦੋ ਵਾਰ ਰੀਚਾਰਜ ਕਰਵਾਉਣਾ ਪੈਂਦਾ ਹੈ ਜਾਂ ਕਈ ਵਾਰ ਓਹਨਾ ਦੀ ਸਰਵਿਸ ਵਿਚ ਰੁਕਾਵਟ ਆ ਜਾਂਦੀ ਹੈ।
ਵੀ ਗਾਰੰਟੀ ਦੀ ਪੇਸ਼ਕਸ਼ ਦੇ ਨਾਲ, ਗਾਹਕਾਂ ਨੂੰ ਹੁਣ ਆਮ 28 ਦਿਨਾਂ ਦੀ ਬਜਾਏ 30 ਦਿਨਾਂ ਦੀ ਸਰਵਿਸ ਵੇਲੀਡੀਟੀ ਦਾ ਲਾਭ ਮਿਲੇਗਾ , ਜਿਸ ਨਾਲ ਓਹਨਾ ਨੂੰ ਪ੍ਰਤੀ ਮਹੀਨਾ ਇੱਕ ਬਾਰ ਹੀ ਰੀਚਾਰਜ ਕਰਾਉਣਾ ਪਵੇਗਾ । ਇਥੋਂ ਤੱਕ ਕਿ 28 ਦਿਨਾਂ ਤੋਂ ਵੱਧ ਵੇਲੀਡੀਟੀ ਵਾਲੇ ਰੀਚਾਰਜ ਕਰਾਉਣ 'ਤੇ ਓਹਨਾ ਨੂੰ ਰੀਚਾਰਜ ਸਾਈਕਲ ਵਿੱਚ ਵਾਧੂ ਦੋ ਦਿਨ ਮਿਲਣਗੇ , ਇਸ ਤਰਾਂ ਲਗਾਤਾਰ ਬਿਨਾ ਰੁਕਾਵਟ ਸਰਵਿਸ ਦੇ ਚਲਦੇ ਉਹ ਵਧੇਰੇ ਸਹੂਲਤ ਦਾ ਲਾਭ ਲੈ ਸਕਣਗੇ ।
2G ਹੈਂਡਸੈੱਟ ਦੀ ਵਰਤੋਂ ਕਰਨ ਵਾਲੇ ਪ੍ਰੀਪੇਡ ਗਾਹਕ ,ਜੋ 199 ਰੁਪਏ ਅਤੇ ਇਸ ਤੋਂ ਵੱਧ ਦੇ ਅਨਲਿਮਿਟਡ ਵੌਇਸ ਪੈਕ ਦਾ ਰੀਚਾਰਜ ਕਰਾਉਂਦੇ ਹਨ ,ਉਹ ਵੀ ਗਰੰਟੀ ਦੇ ਫਾਇਦਿਆਂ ਦਾ ਲਾਭ ਲੈ ਸਕਦੇ ਹਨ ।
ਪਿਛਲੇ ਸਾਲ 4G ਅਤੇ 5G ਗਾਹਕਾਂ ਲਈ Vi ਗਾਰੰਟੀ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਸਦੇ ਤਹਿਤ ਉਪਭੋਗਤਾ ਇੱਕ ਸਾਲ ਦੌਰਾਨ ਕੁੱਲ 130 ਜੀਬੀ ਗਾਰੰਟੀਸ਼ੁਦਾ ਵਾਧੂ ਡੇਟਾ ਦਾ ਲਾਭ ਉਠਾ ਸਕਦੇ ਹਨ, 13 ਬਾਰ ਲਗਾਤਾਰ ਹਰ ਬਾਰ 28 ਦਿਨਾਂ ਲਈ ਰੀਚਾਰਜ ਕਰਾਉਣ 'ਤੇ ਓਹਨਾ ਨੂੰ 10 ਜੀਬੀ ਵਾਧੂ ਦਿਤਾ ਮਿਲ ਜਾਂਦਾ ਹੈ। ਇਸ ਸਰਵਿਸ ਦਾ ਲਾਭ ਲੈਣ ਲਈ, ਗਾਹਕਾਂ ਨੂੰ 299 ਰੁਪਏ ਅਤੇ ਇਸ ਤੋਂ ਵੱਧ ਦੇ ਡੈਲੀ ਡੇਟਾ ਅਨਲਿਮਿਟਡ ਪਲਾਨ ਦੇ ਨਾਲ ਰੀਚਾਰਜ ਕਰਨਾ ਹੁੰਦਾ ਹੈ।
ਉਪਭੋਗਤਾ ਯੂਐਸਐਸਡੀ *999# ਜਾਂ 1212 'ਤੇ ਕਾਲ ਕਰਕੇ Vi ਗਰੰਟੀ - ਐਕਸਟਰਾ ਵੇਲੀਡੀਟੀ ਬੈਨੀਫਿਟ ਦੀ ਚੋਣ ਕਰ ਸਕਦੇ ਹਨ । ਗਾਹਕ ਹੁਣ ਵੀ ਐਪ 'ਤੇ ਵੀ ਗਰੰਟੀ - ਐਕਸਟਰਾ ਵੇਲੀਡੀਟੀ ਦਿਤਾ ਆਫਰ ਦਾ ਲਾਭ ਲੈ ਸਕਦੇ ਹਨ ।
ਹੇਠਾਂ ਵੀ -ਗਾਰੰਟੀ ਐਕਸਟਰਾ ਵੇਲੀਡੀਟੀ ਲਾਭ ਵਾਲੇ ਕੁਝ ਪੈਕਸ ਦੀ ਸੂਚੀ ਦਿੱਤੀ ਗਈ ਹੈ:
MRP |
Pack benefits |
Pack benefits for Assam, North East, Odisha, Himachal Pradesh, Jammu & Kashmir & Rajasthan |
Pack Validity |
Extra Validity benefit of Vi Guarantee |
199 |
Unlimited Calls + 2GB + 300SMS |
Unlimited Calls + 3GB + 300SMS |
28 Days |
2 Days |
209 |
Unlimited Calls + 2GB + 300SMS + Caller Tunes |
Unlimited Calls + 3GB + 300SMS + Caller Tunes |
28 Days |
2 Days |