Home >> ਐਸਟਾਬੈਰੀ >> ਸਿਹਤ >> ਸਿਪਲਾ ਹੈਲਥ >> ਪੰਜਾਬ >> ਲੁਧਿਆਣਾ >> ਸਿਪਲਾ ਹੈਲਥ ਨੇ ਐਸਟਾਬੇਰੀ ਦੀ ਮੁਹਿੰਮ 'ਗੈੱਟ ਦ ਰਿਚ ਲੁੱਕ' ਨਾਲ ਅਸਲ ਜ਼ਿੰਦਗੀ ਦੀਆਂ ਕਹਾਣੀਆਂ 'ਤੇ ਇੱਕ ਮਜ਼ੇਦਾਰ ਮੋੜ ਲਿਆ

ਸਿਪਲਾ ਹੈਲਥ ਨੇ ਐਸਟਾਬੇਰੀ ਦੀ ਮੁਹਿੰਮ 'ਗੈੱਟ ਦ ਰਿਚ ਲੁੱਕ' ਨਾਲ ਅਸਲ ਜ਼ਿੰਦਗੀ ਦੀਆਂ ਕਹਾਣੀਆਂ 'ਤੇ ਇੱਕ ਮਜ਼ੇਦਾਰ ਮੋੜ ਲਿਆ

ਲੁਧਿਆਣਾ, 28 ਜੁਲਾਈ, 2025 (ਭਗਵਿੰਦਰ ਪਾਲ ਸਿੰਘ)
: ਸਿਪਲਾ ਹੈਲਥ, ਜੋ ਕਿ ਸਿਹਤ ਖੇਤਰ ਵਿੱਚ ਮੋਹਰੀ ਹੈ, ਨੇ ਆਪਣੀ ਖੂਬਸੂਰਤੀ ਅਤੇ ਨਿੱਜੀ ਦੇਖਭਾਲ ਬ੍ਰਾਂਡ 'ਐਸਟਾਬੇਰੀ' ਦੀ ਨਵੀਂ ਮੁਹਿੰਮ 'ਗੈੱਟ ਦ ਰਿਚ ਲੁੱਕ'' ਦੀ ਸ਼ੁਰੂਆਤ ਦਾ ਐਲਾਨ ਕੀਤਾ। ਰਿਚ ਲੁਕ ਦਾ ਮਤਲਬ ਹੈ ਚਮਕਦਾਰ ਸਕਿਨ ਦੀ ਧਨੀ ਬਣਾਵਟ ਜੋ ਕੋਈ ਵੀ ਮੇਕਅੱਪ ਜਾਂ ਫਿਲਟਰ ਦੇ ਬਗੈਰ ਕੁਦਰਤੀ ਢੰਗ ਨਾਲ ਚਮਕਦੀ ਹੈ, ਇਸ ਢੰਗ ਨਾਲ ਦਿਨ-ਭਰ ਦੀਆਂ ਸਥਿਤੀਆਂ ਵਿੱਚ ਆਤਮਵਿਸ਼ਵਾਸ ਨੂੰ ਵਧਾਉਂਦੀ ਹੈ।

ਕੁਦਰਤ ਨਾਲ ਜੁੜੀ ਅਤੇ ਭਾਰਤ ਦੀਆਂ ਔਰਤਾਂ ਲਈ ਤਿਆਰ ਕੀਤੀ ਗਈ, ਇਸ ਮੁਹਿੰਮ ਨੇ ਚਮਕਦਾਰ, ਸਿਹਤਮੰਦ ਸਕਿਨ ਦਾ ਜਸ਼ਨ ਮਨਾਇਆ ਹੈ ਜੋ ਕੁਦਰਤੀ ਤੌਰ 'ਤੇ ਚਮਕਦੀ ਹੈ, ਔਰਤਾਂ ਨੂੰ ਜੀਵਨ ਦੇ ਹਰ ਮੋੜ ਉੱਤੇ ਖੁਦ 'ਤੇ ਆਤਮ ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਸਾਡੇ ਉਪਭੋਗਤਾਂ ਦੁਆਰਾ ਸਾਂਝੀਆਂ ਕੀਤੀਆਂ ਵਾਸਤਵਿਕ ਕਹਾਣੀਆਂ ਤੋਂ ਪ੍ਰੇਰਨਾ ਲੈਂਦੀ, ਇਹ ਫਿਲਮ ਦਰਸਾਉਂਦੀ ਹੈ ਕਿ ਐਸਟਾਬੇਰੀ ਦੇ ਸਧਾਰਨ, ਪ੍ਰਭਾਵਸ਼ਾਲੀ ਸਕਿਨਕੇਅਰ ਹੱਲ ਔਰਤਾਂ ਦੀ ਸਹਾਇਤਾ ਕਰ ਸਕਦੇ ਹਨ ਤਾਂ ਕਿ ਉਹ ਇੱਕ ਕੁਦਰਤੀ ਰੂਪ ਵਿੱਚ ਚਮਕਦਾਰ 'ਰਿਚ ਲੁਕ' ਪ੍ਰਾਪਤ ਕਰ ਸਕਣ।

ਇਹ ਫਿਲਮ ਮਨਮੋਹਕ ਢੰਗ ਨਾਲ ਸੰਬੰਧਿਤ ਦ੍ਰਿਸ਼ਾਂ ਨੂੰ ਹਲਕੇ-ਫੁਲਕੇ ਅਤੇ ਪ੍ਰਮਾਣਿਕ ਲਹਿਜੇ ਨਾਲ ਉਜਾਗਰ ਕਰਦੀ ਹੈ ਜਿੱਥੇ ਇੱਕ ਸੂਖਮ ਸੁੰਦਰਤਾ ਵਾਧਾ ਇੱਕ ਔਰਤ ਦੇ ਪ੍ਰਤੀ ਵਿਸ਼ਵ ਦੀ ਧਾਰਨਾ ਨੂੰ ਬਦਲ ਦਿੰਦਾ ਹੈ, ਭਾਵੇਂ ਇਹ ਕਿਸੇ ਨਵੇਂ ਵਿਅਕਤੀ ਨੂੰ ਮਿਲਣਾ ਹੋਵੇ, ਕਿਸੇ ਮਹੱਤਵਪੂਰਨ ਮੌਕੇ ਦੀ ਤਿਆਰੀ ਕਰਨਾ ਹੋਵੇ, ਜਾਂ ਕਿਸੇ ਪ੍ਰੋਫੈਸ਼ਨਲ ਮਾਹੌਲ ਵਿੱਚ ਕਦਮ ਰੱਖਣਾ ਹੋਵੇ।

ਇਸ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਸਿਪਲਾ ਹੈਲਥ ਲਿਮਟਿਡ ਦੇ ਐਮਡੀ ਅਤੇ ਸੀਈਓ ਸ਼੍ਰੀ ਸ਼ਿਵਮ ਪੁਰੀ ਨੇ ਕਿਹਾ, "ਸਿਪਲਾ ਹੈਲਥ, ਵਿੱਚ ਅਸੀਂ ਐਸੇ ਹੱਲ ਲਿਆਉਣ ਲਈ ਵਚਨਬੱਧ ਹਾਂ ਜੋ ਪ੍ਰਭਾਵਸ਼ਾਲੀ, ਪਹੁੰਚਯੋਗ ਅਤੇ ਸਾਡੇ ਉਪਭੋਗਤਾਵਾਂ ਦੇ ਜੀਵਨ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸਮਾ ਪਾਉਂਦੇ ਹਨ। ਇਹ ਮੁਹਿੰਮ ਅਸਲ ਉਪਭੋਗਤਾ ਦੀ ਸਮਝ ਵਿੱਚ ਡੂੰਘੇ ਰੂਪ ਵਿੱਚ ਜੁੜੀ ਹੋਈ ਹੈ ਅਤੇ ਕੁਦਰਤੀ ਰੂਪ ਵਿੱਚ ਮਿਲਣ ਵਾਲੀ ਚਮਕਦਾਰ ਸਕਿਨ ਨਾਲ ਮਿਲਣ ਵਾਲੇ ਆਤਮਵਿਸ਼ਵਾਸ਼ ਨੂੰ ਨਵੇਂ ਪੱਖ ਨਾਲ ਪ੍ਰਸਤੁਤ ਕਰਦੀ ਹੈ। ਐਸਟਾਬੇਰੀ ਨੇ ਹਮੇਸ਼ਾ ਇਹ ਦਿਖਾਇਆ ਹੈ ਕਿ ਇਹ ਕੁਦਰਤੀ ਤਾਕਤ ਨਾਲ ਬਣੇ ਉਤਪਾਦ ਹਨ ਜੋ ਭਰੋਸੇਯੋਗ, ਸੁਖਦਾਈ ਅਤੇ ਸਾਰੀ ਤਰ੍ਹਾਂ ਦੀਆਂ ਸਕਿਨ ਕਿਸਮਾਂ ਲਈ ਬਣਾਏ ਗਏ ਹਨ। ਜਿਵੇਂ ਕਿ ਸੁੰਦਰਤਾ ਅਤੇ ਨਿੱਜੀ ਦੇਖਭਾਲ ਦਾ ਬਾਜ਼ਾਰ ਤੇਜ਼ੀ ਨਾਲ ਫੈਲ ਰਿਹਾ ਹੈ, ਖਾਸ ਤੌਰ 'ਤੇ ਵੱਡੇ ਸ਼ਹਿਰਾਂ ਤੋਂ ਬਾਹਰ, ਇਸ ਕਰਕੇ ਇਹ ਫਿਲਮ ਸਾਡੇ ਵਾਅਦੇ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ ਕਿ ਅਸੀਂ ਭਰੋਸੇਯੋਗ ਹੱਲ ਦੀ ਪੇਸ਼ਕਸ਼ ਕਰਾਂਗੇ ਜੋ ਭਾਰਤ ਦੀਆਂ ਔਰਤਾਂ ਦੀਆਂ ਵਿਕਾਸਸ਼ੀਲ ਆਸਾਂ ਨੂੰ ਪੂਰਾ ਕਰੇ।"

ਐਸਟਾਬੈਰੀ*16 ਸਾਲਾਂ ਤੋਂ ਵੱਧ ਦੇ ਇਤਿਹਾਸ ਨਾਲ, 10 ਤੋਂ ਵੱਧ ਕੈਟਾਗਰੀ ਅਤੇ 250 ਤੋਂ ਵੱਧ ਉਤਪਾਦਾਂ 'ਤੇ ਵਿਆਪਕ ਸਕਿਨ ਕੇਅਰ ਪੋਰਟਫੋਲੀਓ ਪੇਸ਼ ਕਰਦਾ ਹੈ। ਹੇਅਰ ਰਿਮੂਵਲ ਦੀਆਂ ਕ੍ਰੀਮਾਂ ਅਤੇ ਫੇਸ ਵਾਸ਼ ਤੋਂ ਲੈ ਕੇ ਸਿਰਮ, ਸਨ ਪ੍ਰੋਟੈਕਸ਼ਨ ਅਤੇ ਫੇਸ਼ੀਅਲ ਕਿੱਟਾਂ ਤੱਕ, ਹਰ ਉਤਪਾਦ ਕੁਦਰਤੀ ਆਧਾਰਿਤ ਸਮੱਗ੍ਰੀਆਂ ਜਿਵੇਂ ਪਪਾਇਆ, ਰੈੱਡ ਗ੍ਰੇਪਸ, ਸਟ੍ਰਾਬੇਰੀ, ਲਾਇਕੋਰਿਸ, ਬੇਰੀ ਅਤੇ ਗੁਲਾਬ ਨਾਲ ਭਰਪੂਰ ਹੁੰਦਾ ਹੈ। ਇਹ ਫਾਰਮੂਲੇ ਹਰ ਇਕ ਕਿਸਮ ਦੀ ਸਕਿਨ ਲਈ ਵਿਚਾਰਪੂਰਕ ਤੌਰ 'ਤੇ ਤਿਆਰ ਕੀਤੇ ਗਏ ਹਨ, ਜੋ ਆਧੁਨਿਕ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਨਾਲ ਸਮਰੂਪ ਸਸਤੇ ਅਤੇ ਪ੍ਰਭਾਵਸ਼ਾਲੀ ਸਕਿਨ ਕੇਅਰ ਦੀ ਪੇਸ਼ਕਸ਼ ਕਰਦੇ ਹਨ।
 
Top