Home >> WF-C710N ਈਅਰਬਡ >> ਸੋਨੀ >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਡੁਅਲ ਨੋਇਜ਼ ਕੈਂਸਲਿੰਗ ਅਤੇ ਸਮਾਰਟ ਏਆਈ ਕਾਲਿੰਗ ਫੀਚਰਸ ਵਾਲੇ WF-C710N ਈਅਰਬਡਸ ਕੀਤੇ ਲਾਂਚ

ਸੋਨੀ ਇੰਡੀਆ

ਚੰਡੀਗੜ੍ਹ/ਲੁਧਿਆਣਾ, 11 ਜੁਲਾਈ 2025 (ਭਗਵਿੰਦਰ ਪਾਲ ਸਿੰਘ):
ਸੋਨੀ ਇੰਡੀਆ ਨੇ ਅੱਜ ਆਪਣੇ ਨਵੇਂ WF-C710N ਟਰੂਲੀ ਵਾਇਰਲੈੱਸ ਨੋਇਜ਼ ਕੈਂਸਲਿੰਗ ਈਅਰਬਡਸ ਦੇ ਲਾਂਚ ਦਾ ਐਲਾਨ ਕੀਤਾ ਹੈ , ਜਿਸ ਵਿੱਚ ਸੋਨੀ ਦੀ ਦਮਦਾਰ ਨੋਇਜ਼ ਕੈਂਸਲਿੰਗ ਤਕਨਾਲੋਜੀ, ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਅਤੇ ਏਆਈ ਸਮਰਥਿਤ ਹਾਈ ਕਾਲ ਕੁਆਲਿਟੀ ਮਿਲਦੀ ਹੈ। WF-C710N ਈਅਰਬਡਸ ਸ਼ਾਨਦਾਰ ਸਾਊਂਡ ਕੁਆਲਿਟੀ , ਨਵੇਂ ਸਟਾਈਲਿਸ਼ ਰੰਗਾਂ ਵਿਚ ਆਉਂਦੇ ਹਨ, ਜਿਵੇਂ ਕਿ ਗਿਲਾਸ ਬਲੁ ਕਲਰ ਅਤੇ ਇੱਕ ਵਰਸੇਟਾਇਲ ਡਿਜ਼ਾਈਨ (ਛੋਟੇ ਅਤੇ ਕਿਫਾਇਤੀ ਡਿਜ਼ਾਈਨ) ਦੇ ਨਾਲ ਇਹ ਯੂਜ਼ਰਸ ਦੇ ਲਈ ਵਰਤੋਂ ਵਿੱਚ ਆਸਾਨ ਢੇਰ ਸਾਰੇ ਫੀਚਰਸ ਦੀ ਪੇਸ਼ਕਸ਼ ਕਰਦੇ ਹਨ।

1. ਟਾਪ ਨਾਚ ਨੋਇਜ਼ ਕੈਂਸਲੇਸ਼ਨ: ਡਿਊਲ ਨੋਇਜ਼ ਸੈਂਸਰ ਤਕਨਾਲੋਜੀ ਨਾਲ ਲੈਸ WF-C710N ਈਅਰਬਡਸ ਵਿੱਚ ਆਲੇ-ਦੁਆਲੇ ਦੇ ਸ਼ੋਰ ਨੂੰ ਡਿਟੈਕਟ ਕਰਨ ਲਈ ਡਿਊਲ ਮਾਈਕ੍ਰੋਫ਼ੋਨਸ ਹਨ , ਇਹਨਾਂ ਦਾ ਨੋਇਜ਼ ਕੈਂਸਲੇਸ਼ਨ ਫੰਕਸ਼ਨ ਪਹਿਲਾਂ ਨਾਲੋਂ ਬਿਹਤਰ ਹੈ। ਸੋਨੀ ਦੀ ਡਿਊਲ ਨੋਇਜ਼ ਸੈਂਸਰ ਤਕਨਾਲੋਜੀ ਦੋ ਮਾਈਕ੍ਰੋਫ਼ੋਨਾਂ ਦੀ ਵਰਤੋਂ ਕਰਕੇ ਬਾਹਰੀ ਆਵਾਜ਼ ਨੂੰ ਫਿਲਟਰ ਕਰਦੀ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਡਿਸਟਰਬੇਂਸ ਦੇ ਆਪਣੇ ਮਿਊਜ਼ਿਕ ਦਾ ਆਨੰਦ ਲੈ ਸਕਦੇ ਹਨ । WF-C710N ਐਂਬੀਐਂਟ ਸਾਊਂਡ ਮੋਡ ਦਾ ਵੀ ਸਮਰਥਨ ਕਰਦੇ ਹਨ , ਜਿਸ ਨਾਲ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਅਵਾਜ਼ਾਂ ਨੂੰ ਸੁਣ ਸਕਦੇ ਹੋ , ਅਤੇ ਆਪਣੇ ਵਾਤਾਵਰਣ ਨਾਲ ਕਨੇਕਟਡ ਰਹਿੰਦੇ ਹੋਏ ਇੱਕ ਕੁਦਰਤੀ ਸੁਣਨ ਦੇ ਅਨੁਭਵ ਦਾ ਆਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ, Sony | Sound Connect ਐਪ ਨਾਲ ਤੁਸੀਂ ਐਂਬੀਐਂਟ ਸਾਊਂਡ ਨੂੰ 20 ਲੈਵਲ ਤੱਕ ਐਡਜਸਟ ਕਰ ਸਕਦੇ ਹੋ ਜਾਂ ਆਪਣੇ ਈਅਰਬਡਸ ਨੂੰ ਹਟਾਏ ਬਿਨਾਂ ਚੈਟ ਕਰਨ ਲਈ ਵੌਇਸ ਪਾਸਥਰੂ ਸੈਟਿੰਗ ਦੀ ਵਰਤੋਂ ਕਰ ਸਕਦੇ ਹੋ ।

ਅਡੈਪਟਿਵ ਸਾਊਂਡ ਕੰਟਰੋਲ ਇੱਕ ਸਮਾਰਟ ਫੰਕਸ਼ਨ ਹੈ ਜੋ ਇਹ ਪਹਿਚਾਣਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਕੀ ਕਰ ਰਹੇ ਹੋ , ਫਿਰ ਆਟੋਮੈਟੀਕਲੀ ਐਂਬੀਐਂਟ ਸਾਊਂਡ ਸੈਟਿੰਗਾਂ ਨੂੰ ਐਡਜਸਟ ਕਰਦਾ ਹੈ। ਇਹ ਉਹਨਾਂ ਸਥਾਨਾਂ ਨੂੰ ਵੀ ਪਛਾਣਦਾ ਹੈ ਜਿੱਥੇ ਤੁਸੀਂ ਅਕਸਰ ਜਾਂਦੇ ਹਨ, ਜਿਵੇਂ ਕਿ ਘਰ, ਕੰਮ ਜਾਂ ਜਿੰਮ, ਅਤੇ ਸਥਿਤੀ ਦੇ ਅਨੁਕੂਲ ਸਾਊਂਡ ਮੋਡਾਂ ਨੂੰ ਬਦਲਦਾ ਹੈ।

2. ਕਿਸੇ ਵੀ ਵਾਤਾਵਰਣ ਵਿੱਚ ਕ੍ਰਿਸਟਲ-ਕਲੀਅਰ ਕਾਲਾਂ ਨੂੰ ਯਕੀਨੀ ਬਣਾਉਣ ਲਈ AI ਨਾਲ ਹਾਈ- ਕਾਲ ਕੁਆਲਿਟੀ ਦਾ ਆਨੰਦ ਮਾਣੋ
ਉਪਭੋਗਤਾ ਸ਼ੋਰ-ਸ਼ਰਾਬੇ ਵਾਲੇ ਵਾਤਾਵਰਣ ਵਿੱਚ ਵੀ ਕ੍ਰਿਸਟਲ-ਕਲੀਅਰ ਕਾਲਾਂ ਦਾ ਆਨੰਦ ਮਾਣ ਸਕਦੇ ਹਨ, AI ਮਸ਼ੀਨ ਲਰਨਿੰਗ ਨਾਲ ਦੀ ਵਰਤੋਂ ਕਰਕੇ 500 ਮਿਲੀਅਨ ਤੋਂ ਵੱਧ ਵੌਇਸ ਸੈਂਪਲਾਂ ਦੇ ਨਾਲ ਡਿਵੈਲਪ ਕੀਤਾ ਗਏ ਵੌਇਸ ਪਿਕਅੱਪ ਫੀਚਰ ਨਾਲ ਤੁਸੀਂ ਆਲੇ-ਦੁਆਲੇ ਦੇ ਸ਼ੋਰ-ਗੁਲ ਵਾਲੇ ਮਾਹੌਲ ਵਿਚ ਵੀ ਕ੍ਰਿਸਟਲ ਕਲੀਅਰ ਕਾਲ ਦਾ ਮਜ਼ਾ ਲੈ ਸਕਦੇ ਹੋ। ਇਹ ਐਬਿਐਂਟ ਨੋਇਜ਼ ਨੂੰ ਦਬਾਉਂਦਾ ਹੈ , ਅਤੇ ਤੁਹਾਡੀ ਆਵਾਜ਼ ਨੂੰ ਸਪਸ਼ਟ ਕਰਦਾ ਹੈ । ਪ੍ਰਿਸਾਈਜ਼ ਵੌਇਸ ਪਿਕਅੱਪ ਤਕਨਾਲੋਜੀ ਈਅਰਬਡ ਦੇ ਬਾਹਰ ਅਤੇ ਅੰਦਰ ਲਗੇ ਮਾਈਕ੍ਰੋਫੋਨਾਂ ਨੂੰ ਬਿਹਤਰ ਢੰਗ ਨਾਲ ਨਿਯੰਤਰਿਤ ਕਰਦੀ ਹੈ, ਸ਼ੋਰ-ਸ਼ਰਾਬੇ ਵਾਲੇ ਵਾਤਾਵਰਣ ਵਿੱਚ ਵੀ ਗੱਲਬਾਤ ਨੂੰ ਬਹੁਤ ਸਪੱਸ਼ਟ ਬਣਾਉਂਦੀ ਹੈ।

3. ਇੱਕ ਇਮਰਸਿਵ ਸੁਣਨ ਦੇ ਅਨੁਭਵ ਲਈ ਡੀਪ ਬਾਸ ਦੇ ਨਾਲ ਰਿੱਚ ,ਅਤੇ ਬੇਲੇਂਸਡ ਆਡੀਓ ਦਾ ਆਨੰਦ ਮਾਣੋ:
ਸੋਨੀ ਦਾ ਵਿਲੱਖਣ 5mm ਡਰਾਈਵਰ, ਨਾਲ ਹੀ ਡਿਜੀਟਲ ਸਾਊਂਡ ਐਨਹਾਂਸਮੈਂਟ ਇੰਜਣ (DSEE) ਪ੍ਰੋਸੈਸਿੰਗ ਅਤੇ ਚੰਗੀ ਤਰ੍ਹਾਂ ਬੇਲੇਂਸਡ ਟਿਊਨਿੰਗ, ਦਮਦਾਰ ਬਾਸ ਅਤੇ ਕਲੀਅਰ ਵੋਕਲ ਦਿੰਦੀ ਹੈ, ਜਿਸ ਨਾਲ ਮਿਊਜ਼ਿਕ ਦਾ ਮਜ਼ਾ ਦੁਗਣਾ ਹੋ ਜਾਂਦਾ ਹੈ । Sony | Sound Connect ਐਪ 'ਤੇ EQ ਕਸਟਮ ਫੀਚਰ ਦੀ ਵਰਤੋਂ ਕਰਕੇ ਆਪਣੀ ਆਵਾਜ਼ ਨੂੰ ਆਪਣੀ ਨਿੱਜੀ ਪਸੰਦ ਅਨੁਸਾਰ ਐਡਜਸਟ ਕਰ ਸਕਦੇ ਹੋ ।

4. ਕਈ ਐਲੀਗੇਂਟ ਰੰਗਾਂ ਵਿਚ ਮਿਨਿਮਲਿਸਟ ਡਿਜ਼ਾਈਨ:
WF-C710N ਈਅਰਬਡ ਕੁਦਰਤੀ ਤੌਰ 'ਤੇ ਇੱਕ ਸ਼ਾਨਦਾਰ, ਕੰਪੇਕਟ ਡਿਜ਼ਾਈਨ ਅਤੇ ਚਾਰ ਸ਼ਾਨਦਾਰ ਰੰਗਾਂ ਵਿਚ ਉਪਲਬੱਧ ਹਨ , ਜਿਸ ਵਿੱਚ ਬਿਲਕੁਲ ਨਵਾਂ ਕ੍ਰਿਸਟਲ-ਕਲੀਅਰ ਸਟਾਈਲ ਵਾਲਾ ਗਲਾਸ ਬਲੂ, ਪਿੰਕ , ਵਾਈਟ ਅਤੇ ਬਲੈਕ ਸ਼ਾਮਲ ਹੈ, ਜੋ ਹਰ ਸਟਾਈਲ ਲਈ ਕਲਰ ਆਪਸ਼ਨ ਦਿੰਦੇ ਹਨ। WF-C710N ਈਅਰਬਡ ਕੰਪੇਕਟ , ਆਸਾਨੀ ਨਾਲ ਕੈਰੀ ਕੀਤੇ ਜਾਣ ਵਾਲੇ ਅਤੇ ਪਹਿਨਣ ਵਿੱਚ ਵੀ ਬੇਹੱਦ ਆਰਾਮਦਾਇਕ ਹਨ। ਸਿਲੰਡਰਿਕਲ ਚਾਰਜਿੰਗ ਕੇਸ ਛੋਟਾ ਅਤੇ ਹਲਕਾ ਹੈ, ਜਿਸ ਕਰਕੇ ਇਸਨੂੰ ਛੋਟੀ ਜੇਬ ਜਾਂ ਬੈਗ ਵਿੱਚ ਰੱਖਣਾ ਆਸਾਨ ਹੋ ਜਾਂਦਾ ਹੈ।

5. ਕੁਇੱਕ ਅਟੈਂਸ਼ਨ ਮੋਡ : WF-C710N ਈਅਰਬਡਸ ਵਿਚ ਕੁਇੱਕ ਅਟੈਂਸ਼ਨ ਮੋਡ ਦੀ ਵਰਤੋਂ ਕਰਕੇ ਤੁਸੀਂ ਆਪਣੇ ਈਅਰਬਡਸ ਨੂੰ ਹਟਾਏ ਬਿਨਾਂ ਗੱਲ ਬਾਤ ਕਰ ਸਕਦੇ ਹੋ । ਖੱਬੇ ਈਅਰਬਡ ਦੇ ਟੱਚ ਪੈਨਲ 'ਤੇ ਉਂਗਲ ਰੱਖ ਕੇ, ਤੁਸੀਂ ਮਿਊਜ਼ਿਕ ਦਾ ਵਾਲਿਉਮ ਤੇਜ਼ੀ ਨਾਲ ਘਟਾ ਸਕਦੇ ਹੋ ਅਤੇ ਅਨਾਉਂਸਮੇਂਟ ਸੁਣਨ ਜਾਂ ਡਰਿੰਕਸ ਦਾ ਆਰਡਰ ਦੇਣ ਲਈ ਐਬਿਐਂਟ ਸਾਊਂਡ ਨੂੰ ਅੰਦਰ ਆਉਣ ਦੇ ਸਕਦੇ ਹੋ। ਟੱਚ ਸੈਂਸਰ ਤੁਹਾਨੂੰ ਆਪਣੇ ਈਅਰਬਡਸ ਨੂੰ ਪੂਰੀ ਤਰ੍ਹਾਂ ਕਸਟਮਾਇਜ਼ਡ ਕਰਨ ਦੀ ਸੁਵਿਧਾ ਦਿੰਦਾ ਹੈ, ਤੁਸੀਂ ਆਸਾਨੀ ਨਾਲ ਗਾਣੇ ਚਲਾ ਸਕਦੇ ਹੋ, ਰੋਕ ਸਕਦੇ ਹੋ, ਸਕਿੱਪ ਕਰ ਸਕਦੇ ਹੋ ਜਾਂ ਸਧਾਰਨ ਟੈਪਾਂ ਨਾਲ ਆਪਣੇ ਵੌਇਸ ਅਸਿਸਟੈਂਟ ਨੂੰ ਐਕਟੀਵੇਟ ਕਰ ਸਕਦੇ ਹੋ।

6. 40 ਘੰਟੇ ਤੱਕ ਦੀ ਬੈਟਰੀ ਲਾਈਫ਼ ਅਤੇ ਕੁਇੱਕ ਚਾਰਜ ਵਿਸ਼ੇਸ਼ਤਾ ਦੇ ਨਾਲ ਨਿਰਵਿਘਨ ਸੁਣਨ ਦਾ ਅਨੁਭਵ ਪ੍ਰਾਪਤ ਕਰੋ
ਸਾਰੇ ਦਿਨ ਦੇ ਆਰਾਮ ਅਤੇ ਵਰਤੋਂ ਲਈ ਤਿਆਰ ਕੀਤਾ ਗਏ , WF-C710N ਵਿੱਚ ਇੱਕ 40 ਘੰਟੇ ਤੱਕ ਦੀ ਲੰਬੀ ਬੈਟਰੀ ਲਾਈਫ ਮਿਲਦੀ ਹੈ, ਜਿਸ ਵਿੱਚ ਚਾਰਜਿੰਗ ਕੇਸ ਵੀ ਸ਼ਾਮਲ ਹੈ । ਅਤੇ ਕੁਇੱਕ ਚਾਰਜਿੰਗ ਦੇ ਨਾਲ, ਯੂਜ਼ਰਸ ਨੂੰ ਸਿਰਫ਼ 5 ਮਿੰਟ ਦੀ ਚਾਰਜਿੰਗ ਦੇ ਨਾਲ 60 ਮਿੰਟ ਦਾ ਐਕਸਟਰਾ ਪਲੇ ਟਾਈਮ ਮਿਲ ਸਕਦਾ ਹੈ।

7. ਉਪਭੋਗਤਾ ਅਨੁਭਵ ਨੂੰ ਸਹਿਜ ਬਣਾਉਣ ਲਈ ਆਸਾਨ ਅਪ੍ਰੇਸ਼ਨ:
ਟਚ ਕੰਟਰੋਲ ਨਾਲ ਤੁਸੀਂ ਆਸਾਨੀ ਨਾਲ ਟਰੈਕ ਚਲਾ ਸਕਦੇ ਹੋ , ਰੋਕ ਸਕਦੇ ਹੋ , ਸਕਿੱਪ ਕਰ ਸਕਦੇ ਹੋ ਅਤੇ ਸਿਰਫ਼ ਇੱਕ ਛੂਹ ਨਾਲ ਵਾਲੀਅਮ ਨੂੰ ਐਡਜਸਟ ਕਰ ਸਕਦੇ ਹੋ । ਉਪਭੋਗਤਾ ਹੈਂਡਸ-ਫ੍ਰੀ ਕਾਲਾਂ ਵੀ ਰਿਸੀਵ ਕਰ ਸਕਦੇ ਹਨ, ਅਤੇ ਸੈਟਿੰਗਾਂ ਦੇ ਆਧਾਰ 'ਤੇ, ਐਪ ਖੋਲ੍ਹੇ ਬਿਨਾਂ ਆਪਣੀ ਰੈਗੂਲਰ ਮਿਊਜ਼ਿਕ ਸਰਵਿਸ ਐਕਸੈਸ ਕਰ ਸਕਦੇ ਹੋ । ਟੱਚ ਕੰਟਰੋਲ ਤੋਂ ਇਲਾਵਾ, WF-C710N ਈਅਰਬਡ ਸੋਨੀ ਦੇ ਫੀਚਰਜ਼ ਜਿਵੇਂ ਕਿ ਇੰਸਟੈਂਟ ਪਾਜ਼/ਪਲੇ, ਕਵਿੱਕ ਐਕਸੈਸ, ਕੰਟੀਨਿਊਅਸ ਵਾਲੀਅਮ ਕੰਟਰੋਲ, ਸੋਨੀ ਦੀ ਸਾਊਂਡ ਕਨੈਕਟ ਐਪਲੀਕੇਸ਼ਨ ਦਾ ਵੀ ਸਮਰਥਨ ਕਰਦੇ ਹਨ। WF-C710N ਈਅਰਬਡਸ ਆਸਾਨ ਓਪਰੇਸ਼ਨ ਅਤੇ IPX4 ਵਾਟਰ ਰਜਿਸਟੇਂਟ ਫੀਚਰ ਦੇ ਨਾਲ ਮਲਟੀ ਪ੍ਰਪਸ ਵਰਤੋਂ ਲਈ ਤਿਆਰ ਕੀਤੇ ਗਏ ਹਨ, ਇਸ ਲਈ ਇਹ ਉਨ੍ਹਾਂ ਲਈ ਬਹੁਤ ਵਧੀਆ ਹਨ ਜੋ ਅੰਦਰ ਜਾਂ ਬਾਹਰ ਘੁੰਮਦੇ ਰਹਿੰਦੇ ਹਨ।

8. ਦੋ ਡਿਵਾਈਸਾਂ ਵਿਚਕਾਰ ਸਹਿਜ ਸਵਿਚਿੰਗ,
ਮਲਟੀਪੁਆਇੰਟ ਕਨੈਕਸ਼ਨ WF-C710N ਈਅਰਬਡਸ ਨੂੰ ਇੱਕੋ ਸਮੇਂ ਦੋ ਬਲੂਟੁੱਥ® ਡਿਵਾਈਸਾਂ ਨਾਲ ਪੇਅਰ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਲਈ, ਜੇਕਰ ਤੁਸੀਂ ਇੱਕ ਡਿਵਾਈਸ 'ਤੇ ਮਿਊਜ਼ਿਕ ਸੁਣ ਰਹੇ ਹੋ, ਅਤੇ ਦੂਜੇ 'ਤੇ ਕਾਲ ਆਉਂਦੀ ਹੈ, ਤਾਂ ਤੁਹਾਡਾ ਮਿਊਜ਼ਿਕ ਆਪਣੇ ਆਪ ਪਾਜ਼ ਹੋ ਜਾਂਦਾ ਹੈ ਅਤੇ ਕਾਲ ਦੂਜੇ ਡਿਵਾਈਸ ਤੋਂ ਸਵਿਚ ਹੋ ਜਾਂਦੀ ਹੈ। ਕਾਲ ਪੂਰੀ ਹੋਣ ਤੋਂ ਬਾਅਦ ਤੁਹਾਡਾ ਮਿਊਜ਼ਿਕ ਆਪਣੇ ਆਪ ਮੁੜ ਸ਼ੁਰੂ ਹੋ ਜਾਂਦਾ ਹੈ।

9. ਸਟੇਨੇਬਿਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ
ਸੋਨੀ ਨੇ WF-C710N ਨੂੰ ਸਟਾਈਲਿਸ਼ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਦੋਵਾਂ ਤਰਾਂ ਨਾਲ ਡਿਜ਼ਾਈਨ ਕੀਤਾ ਹੈ। ਇਸਦੀ ਪੈਕੇਜਿੰਗ ਪੂਰੀ ਤਰ੍ਹਾਂ ਪਲਾਸਟਿਕ ਤੋਂ ਬਿਨਾਂ ਬਣਾਈ ਗਈ ਹੈ, ਜੋ ਸੋਨੀ ਦੇ ਆਪਣੇ ਪ੍ਰੋਡਕਟਸ ਅਤੇ ਪ੍ਰੈਕਟਿਸ ਦੇ ਵਾਤਾਵਰਣਕ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਪ੍ਰਤੀ ਸਮਰਪਣ ਨੂੰ ਦਰਸ਼ਾਉਂਦਾ ਹੈ।

ਉਪਲਬੱਧਤਾ ਅਤੇ ਕੀਮਤ
WF-C710N ਈਅਰਬਡ 10 ਜੁਲਾਈ 2025 ਤੋਂ ਸੋਨੀ ਰਿਟੇਲ ਸਟੋਰਾਂ (ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ), www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਹੋਰ ਈ-ਕਾਮਰਸ ਪੋਰਟਲਾਂ 'ਤੇ ਉਪਲਬਧ ਹੋਣਗੇ। ਇਸ ਤੋਂ ਇਲਾਵਾ, ਖਪਤਕਾਰ 31 ਜੁਲਾਈ 2025 ਤੱਕ ਵੈਧ 1,000/- ਰੁਪਏ ਦੇ ਵਾਧੂ ਕੈਸ਼ਬੈਕ ਦਾ ਲਾਭ ਲੈ ਸਕਦੇ ਹਨ।

Model

Best buy price(in INR)

Availability

Additional

Cashback

Colors

WF-C710N

Rs. 8,990/-

10thJuly 2025 onwards

Rs. 1,000/-

till 31st July only

Glass Blue, Pink, Black and White


"ਫਾਰ ਦ ਮਿਊਜ਼ਿਕ"
ਸੋਨੀ ਨੇ ਆਪਣੇ ਪ੍ਰੀਮਿਅਰ ਕੰਜ਼ਿਊਮਰ ਅਤੇ ਪ੍ਰੋਫੈਸ਼ਨਲ ਆਡੀਓ ਪ੍ਰੋਡਕਟਸ ਅਤੇ ਸਰਵਿਸਿਜ਼ ਲਈ "ਫਾਰ ਦ ਮਿਊਜ਼ਿਕ" ਬ੍ਰਾਂਡ ਪਲੇਟਫਾਰਮ ਦੀ ਸਥਾਪਨਾ ਕੀਤੀ ਹੈ । "ਫਾਰ ਦ ਮਿਊਜ਼ਿਕ" ਦੇ ਨਾਲ, ਸੋਨੀ ਆਪਣੇ ਆਪ ਨੂੰ ਮਿਊਜ਼ਿਕ ਕ੍ਰੀਏਟਰਸ ਅਤੇ ਕੰਜਿਉਮਰਸ ਨੂੰ ਜੋੜਨ ਵਾਲੇ ਪ੍ਰਮੁੱਖ ਆਡੀਓ ਬ੍ਰਾਂਡ ਵਜੋਂ ਸਥਾਪਿਤ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਮਾਣਿਕ ​​ਮਿਊਜ਼ਿਕ ਅਨੁਭਵ ਪੈਦਾ ਕਰਨਾ ਅਤੇ ਹਰ ਚੀਜ਼ ਤੋਂ ਵੱਧ ਕੇ ਕ੍ਰਿਏਟਿਵ ਵਿਜ਼ਿਨ ਦਾ ਸਮਰਥਨ ਕਰਕੇ ਪ੍ਰਸ਼ੰਸਕਾਂ ਲਈ ਬਿਹਤਰੀਨ ਭਾਵਨਾਵਾਂ ਨੂੰ ਵਿਅਕਤ ਕਰਨਾ ਹੈ।
Next
This is the most recent post.
Previous
Older Post
 
Top