Home >> ਆਈਆਰ ਪੈਕ >> ਚੰਡੀਗੜ੍ਹ >> ਟੈਲੀਕਾਮ >> ਪੰਜਾਬ >> ਯੂਟੀ >> ਲੁਧਿਆਣਾ >> ਵੀ >> ਵੀ ਨੇ ਵਿਦੇਸ਼ ਵਿੱਚ ਚਿੰਤਾ-ਮੁਕਤ ਯਾਤਰਾ ਅਨੁਭਵ ਲਈ ਇੰਡਸਟਰੀ-ਫਸਟ ਫੈਮਿਲੀ ਆਈਆਰ ਪਲਾਂ ਪੇਸ਼ ਕੀਤਾ ਪ੍ਰੋਪੋਜਿਸ਼ਨ

ਵੀ

ਚੰਡੀਗੜ੍ਹ/ਲੁਧਿਆਣਾ, 19 ਨਵੰਬਰ 2025 (ਭਗਵਿੰਦਰ ਪਾਲ ਸਿੰਘ):
ਭਾਰਤ ਵਿਚ ਵਿਦੇਸ਼ ਯਾਤਰਾ ਦੇ ਰੁਝਾਨ ਵਿੱਚ ਇੱਕ ਸ਼ਾਨਦਾਰ ਵਾਧਾ ਦੇਖਿਆ ਜਾ ਰਿਹਾ ਹੈ। ਸੈਰ-ਸਪਾਟਾ ਮੰਤਰਾਲੇ ਦੁਆਰਾ ਇੰਡੀਆ ਟੂਰਿਜ਼ਮ ਡੇਟਾ ਕੰਪੈਂਡੀਅਮ 2025 ਦੇ ਅਨੁਸਾਰ, ਵਿਦੇਸ਼ ਜਾਨ ਵਾਲੇ ਭਾਰਤੀਆਂ ਦੀ ਸੰਖਿਆ ਵਿੱਚ ਸਾਲ-ਦਰ-ਸਾਲ 10.79% ਵਾਧਾ ਦਰਜ ਕੀਤਾ ਗਿਆ ਹੈ, 2024 ਵਿੱਚ 30.89 ਮਿਲੀਅਨ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ। ਉਦਯੋਗ ਦੇ ਰੁਝਾਨਾਂ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਭਾਰਤੀ ਆਪਣੇ ਪਰਿਵਾਰ ਨਾਲ ਵਿਦੇਸ਼ ਯਾਤਰਾ ਕਰਨਾ ਪਸੰਦ ਕਰਦੇ ਹਨ। ਇੱਕ ਤਾਜ਼ਾ ਜਾਰੀ ਕੀਤੀ ਗਈ ਉਦਯੋਗ ਰਿਪੋਰਟ* ਦੇ ਅਨੁਸਾਰ, ਲਗਭਗ 59% ਭਾਰਤੀ ਜੀਵਨ ਸਾਥੀ ਜਾਂ ਸਾਥੀ ਨਾਲ ਯਾਤਰਾ ਕਰਦੇ ਹਨ ਅਤੇ 26% ਭਾਰਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਯਾਤਰਾ ਕਰਦੇ ਹਨ।

ਅੱਜ ਦੇ ਦੌਰ ਵਿਚ ਪਰਿਵਾਰ ਦੇ ਨਾਲ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇੱਕ ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ, ਨੇ ਫੈਮਿਲੀ ਯੂਜ਼ਰਸ ਲਈ ਪੇਸ਼ ਕੀਤਾ ਹੈ ਉਦਯੋਗ ਦਾ ਪਹਿਲਾ ਫੈਮਿਲੀ ਆਈਆਰ ਪ੍ਰਸਤਾਵ , ਜਿਸ ਦੇ ਤਹਿਤ ਪੇਸ਼ ਕਿਤੇ ਵੀ ਨੇ ਵਿਦੇਸ਼ ਯਾਤਰਾ ਦੇ ਅਨੁਭਵ ਨੂੰ ਚਿੰਤਾ-ਮੁਕਤ ਬਣਾਉਣ ਲਈ ਟੈਲੀਕਾਮ ਜਗਤ ਵਿਚ ਪਹਿਲੀ ਬਾਰ ਪੇਸ਼ ਕੀਤਾ ਗਏ ਵਿਸ਼ੇਸ਼ ਆਈਆਰ ਪੈਕਸ ਨੂੰ ਯਾਤਰਾ ਦੇ ਇਸ ਸੀਜ਼ਨ ਵਿੱਚ ਅੰਤਰਰਾਸ਼ਟਰੀ ਰੋਮਿੰਗ ਨੂੰ ਹੋਰ ਕਿਫਾਇਤੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਵਰਤਮਾਨ ਵਿਚ ਵੀ ਇਕਲੌਤਾ ਆਪਰੇਟਰ ਹੈ ਜੋ ਅੰਤਰਰਾਸ਼ਟਰੀ ਰੋਮਿੰਗ 'ਤੇ ਟਰੂਲੀ ਅਸੀਮਤ ਡੇਟਾ ਅਤੇ ਕਾਲਿੰਗ ਲਾਭਾਂ ਦੀ ਪੇਸ਼ਕਸ਼ ਕਰ ਰਿਹਾ ਹੈ ,ਜਿਸ ਨਾਲ ਪਰਿਵਾਰ ਵਿਦੇਸ਼ਾਂ ਵਿੱਚ ਸਹਿਜ ਕਨੈਕਟੀਵਿਟੀ ਦਾ ਆਨੰਦ ਲੈ ਸਕਦੇ ਹਨ।

ਟੈਲੀਕਾਮ ਇੰਡਸਟਰੀ ਵਿਚ ਪਹਿਲੀ ਬਾਰ - ਪਰਿਵਾਰ ਨਾਲ ਯਾਤਰਾ ਕਰਦੇ ਸਮੇਂ ਕਰੋ ਹੋਰ ਜਿਆਦਾ ਬਚਤ
ਵੀ ਭਾਰਤ ਵਿੱਚ ਪੋਸਟਪੇਡ ਅਤੇ ਫੈਮਿਲੀ ਪੋਸਟਪੇਡ ਗਾਹਕਾਂ ਦੇ ਸਭ ਤੋਂ ਵੱਡੇ ਅਧਾਰ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਪਰਿਵਾਰ ਵਿਦੇਸ਼ ਯਾਤਰਾ ਦੌਰਾਨ ਵੀ ਬਿਨਾਂ ਕਿਸੇ ਰੁਕਾਵਟ ਦੇ ਕਨੇਕਟਡ ਰਹਿਣ ਅਤੇ ਜਿਆਦਾ ਬੱਚਤ ਕਰ ਸਕਣ , ਇਸਦੇ ਲਈ Vi ਨੇ ਇੱਕ ਉਦਯੋਗ ਦਾ ਪਹਿਲਾ ਫੈਮਿਲੀ ਆਈਆਰ ਪ੍ਰਸਤਾਵ ਲਾਂਚ ਕੀਤਾ ਹੈ, ਜਿਸਦੇ ਤਹਿਤ ਸੈਕੰਡਰੀ ਮੈਂਬਰ ਵੀ ਆਈਆਰ ਪੈਕਾਂ 'ਤੇ ਵਿਸ਼ੇਸ਼ ਛੋਟਾਂ ਦਾ ਲਾਭ ਲੈ ਸਕਦੇ ਹਨ ।

ਇਸ ਪ੍ਰੋਪੋਜਿਸ਼ਨ ਦੇ ਤਹਿਤ:
  • ਵੀ ਫੈਮਿਲੀ ਪੋਸਟਪੇਡ ਪਲਾਨ 'ਤੇ ਸੈਕੰਡਰੀ ਮੈਂਬਰਾਂ ਨੂੰ ਆਈਆਰ ਪੈਕਾਂ 'ਤੇ 10% ਛੋਟ ਮਿਲੇਗੀ, ਜਦੋਂ ਕਿ ਰੇਡਐਕਸ ਫੈਮਿਲੀ ਉਪਭੋਗਤਾਵਾਂ ਨੂੰ ਆਈਆਰ ਪੈਕਾਂ 'ਤੇ 25% ਦੀ ਛੋਟ ਮਿਲੇਗੀ।
  • ਇਹ ਪੇਸ਼ਕਸ਼ਾਂ 2,999 ਰੁਪਏ ਤੋਂ ਸ਼ੁਰੂ ਹੋਣ ਵਾਲੇ 10, 14, ਅਤੇ 30-ਦਿਨਾਂ ਦੇ ਪੈਕਾਂ 'ਤੇ ਲਾਗੂ ਹਨ
  • ਵੀ ਦੇ ਫੈਮਿਲੀ ਪੋਸਟਪੇਡ ਪਲਾਨ 701 ਰੁਪਏ ਦੀ ਕੀਮਤ ਤੋਂ ਸ਼ੁਰੂ ਹੁੰਦੇ ਹਨ, ਜਿਸ ਵਿੱਚ 2 ਤੋਂ 5 ਮੈਂਬਰਾਂ ਲਈ ਵਿਕਲਪ ਸ਼ਾਮਲ ਹਨ। ਇਸ ਤੋਂ ਇਲਾਵਾ, ਵੀ ਦੇ ਗਾਹਕ ਹੁਣ ਸਿਰਫ਼ 299 ਰੁਪਏ ਪ੍ਰਤੀ ਮੈਂਬਰ 'ਤੇ ਆਪਣੇ ਪੋਸਟ-ਪੇਡ ਅਕਾਉਂਟ ਵਿੱਚ 8 ਸੈਕੰਡਰੀ ਮੈਂਬਰ ਸ਼ਾਮਲ ਕਰ ਸਕਦੇ ਹਨ।
ਵੀ ਨੇ ਹਾਲ ਹੀ ਵਿੱਚ ਦੋ ਮੈਂਬਰਾਂ ਲਈ ਸਿਰਫ਼ 1601 ਰੁਪਏ/ਮਹੀਨਾ ਦੀ ਕੀਮਤ ਵਾਲਾ ਆਪਣਾ ਰੇਡਐਕਸ ਫੈਮਿਲੀ ਪਲਾਨ ਵੀ ਲਾਂਚ ਕੀਤਾ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਪਲਾਨ ਹੈ ਜਿਸ ਦੇ ਤਹਿਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਸੀਮਤ ਡੇਟਾ, ਅੰਤਰਰਾਸ਼ਟਰੀ ਰੋਮਿੰਗ ਲਾਭ ਅਤੇ ਬਹੁਤ ਜ਼ਿਆਦਾ ਡਿਮਾਂਡ ਵਾਲੀਆਂ ਪ੍ਰੀਮੀਅਮ ਸੇਵਾਵਾਂ ਦੀ ਇੱਕ ਸ਼੍ਰੇਣੀ ਤੱਕ ਬਰਾਬਰ ਪਹੁੰਚ ਦਾ ਲਾਭ ਮਿਲਦਾ ਹੈ। ਅੰਤਰਰਾਸ਼ਟਰੀ ਰੋਮਿੰਗ ਲਾਭਾਂ ਵਿੱਚ ਸ਼ਾਮਲ ਹਨ - ਹਰ ਸਾਲ ਚਾਰ ਕੰਪਲੀਮੈਂਟਰੀ ਏਅਰਪੋਰਟ ਲਾਉਂਜ ਐਕਸੈਸ , 2999 ਰੁਪਏ ਸਾਲਾਨਾ ਦਾ ਇੱਕ ਕੰਪਲੀਮੈਂਟਰੀ 7-ਦਿਨਾਂ ਅੰਤਰਰਾਸ਼ਟਰੀ ਰੋਮਿੰਗ (ਆਈਆਰ ) ਪੈਕ ਅਤੇ ਦੂਜੇ ਆਈਆਰ ਪੈਕ 'ਤੇ 750 ਰੁਪਏ ਦੀ ਸਾਲਾਨਾ 25% ਛੋਟ ਸ਼ਾਮਲ ਹੈ, ਜਿਸਦੀ ਵਰਤੋਂ ਕਿਸੇ ਵੀ ਮੈਂਬਰ ਦੁਆਰਾ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਵੀ ਨੇ ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਨਾਲ ਸਾਂਝੇਦਾਰੀ ਵਿਚ ਇੱਕ ਹੋਰ ਟੈਲੀਕਾਮ ਜਗਤ ਦਾ ਪਹਿਲਾ ਆਈਆਰ ਪ੍ਰਸਤਾਵ ਪੇਸ਼ ਕੀਤਾ ਹੈ , ਜੋ ਵੀ ਦੇ ਸਾਰੇ ਆਈਆਰ ਪੈਕਸ 'ਤੇ ਆਕਰਸ਼ਕ ਕੀਮਤ ਯਾਨੀ ਸਿਰਫ 285 ਰੁਪਏ ਵਿਚ 40 ਲੱਖ ਰੁਪਏ ਦਾ ਯਾਤਰਾ ਬੀਮਾ ਕਵਰ ਪ੍ਰਦਾਨ ਕਰਦਾ ਹੈ । ਇਹ ਪਲਾਨ ਹਸਪਤਾਲ ਵਿੱਚ ਭਰਤੀ ਹੋਣ, ਡਾਕਟਰੀ ਨਿਕਾਸੀ, ਸਮਾਨ ਦੇ ਗੁਆਚਣ ਜਾਂ ਮਿਲਣ ਵਿਚ ਦੇਰੀ, ਯਾਤਰਾ ਵਿੱਚ ਰੁਕਾਵਟਾਂ ਆਦਿ ਤੋਂ ਲੈ ਕੇ ਵਿਦੇਸ਼ ਵਿੱਚ ਚਿੰਤਾ-ਮੁਕਤ ਯਾਤਰਾ ਅਨੁਭਵ ਨੂੰ ਯਕੀਨੀ ਬਣਾਉਣ ਤੱਕ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ। ਇਹ ਕਵਰੇਜ ਇੱਕ ਸਿੰਗਲ ਅੰਤਰਰਾਸ਼ਟਰੀ ਯਾਤਰਾ ਦੀ ਮਿਆਦ ਲਈ ਵੈਧ ਹੈ, ਜਿਸ ਵਿੱਚ ਇੱਕ ਸ਼ੁਰੂਆਤੀ ਦੇਸ਼ ਅਤੇ ਇੱਕ ਮੰਜ਼ਿਲ ਦੇਸ਼ ਸ਼ਾਮਲ ਹੈ।

ਯਾਤਰਾ ਦੇ ਅਨੁਭਵ ਨੂੰ ਚਿੰਤਾ-ਮੁਕਤ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੇ ਹੋਏ, ਵੀ ਬਲੂ ਰਿਬਨ ਬੈਗਸ ਨਾਲ ਸਾਂਝੇਦਾਰੀ ਵਿੱਚ ਬੈਗੇਜ ਮਿਲਣ ਵਿਚ ਦੇਰੀ ਹੋਣ 'ਤੇ ਵੀ ਸਾਮਾਨ ਸੁਰੱਖਿਆ ਦੀ ਪੇਸ਼ਕਸ਼ ਵੀ ਕਰਦਾ ਹੈ। ਸਿਰਫ਼ 99 ਰੁਪਏ ਵਿੱਚ, ਵੀ ਪੋਸਟਪੇਡ ਆਈਆਰ ਗਾਹਕ ਪ੍ਰਤੀ ਬੈਗ 19,800 ਰੁਪਏ (ਦੋ ਬੈਗਾਂ ਤੱਕ) ਦਾ ਦਾਅਵਾ ਕਰ ਸਕਦੇ ਹਨ, ਜੇਕਰ ਉਨ੍ਹਾਂ ਦਾ ਸਾਮਾਨ ਗੁੰਮ ਜਾਂ ਦੇਰੀ ਨਾਲ ਪਹੁੰਚਦਾ ਹੈ ।

ਫੈਮਿਲੀ ਯੂਜ਼ਰ ਲਈ ਵਿਸ਼ੇਸ਼ ਆਈਆਰ ਪੈਕਸ ਛੋਟਾਂ, ਸਿਰਫ 285 ਰੁਪਏ ਦੀ ਆਕਰਸ਼ਕ ਕੀਮਤ 'ਤੇ ਯਾਤਰਾ ਬੀਮਾ, ਅਤੇ ਬੈਗੇਜ ਮਿਲਣ ਵਿਚ ਦੇਰੀ ਹੋਣ 'ਤੇ ਸਾਮਾਨ ਦੀ ਸੁਰੱਖਿਆ ਜਿਹੀਆਂ ਪੇਸ਼ਕਸ਼ਾਂ ਪਰਿਵਾਰ ਦੇ ਅੰਤਰਰਾਸ਼ਟਰੀ ਯਾਤਰਾ ਅਨੁਭਵ ਨੂੰ ਸੱਚਮੁੱਚ ਚਿੰਤਾ-ਮੁਕਤ ਬਣਾਉਂਦੀਆਂ ਹਨ। ਭਾਰਤ ਵਿਚ ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਸੰਖਿਆ ਤੇਜੀ ਨਾਲ ਵੱਧ ਰਹੀ ਹੈ , ਅਜਿਹੇ ਵਿਚ ਵੀ ਦੇ ਵਿਲੱਖਣ ਪ੍ਰਸਤਾਵ ਵਿਸ਼ਵਵਿਆਪੀ ਯਾਤਰੀਆਂ ਲਈ ਚਿੰਤਾ-ਮੁਕਤ ਕਨੈਕਟੀਵਿਟੀ ਅਤੇ ਵਾਧੂ ਮੁੱਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ​​ਕਰਦੇ ਹਨ।

*Industry report - https://www.ey.com/content/dam/ey-unified-site/ey-com/en-in/insights/media-entertainment/ey-the-economic-times-great-indian-traveller-v1.pdf
 
Top