Home >> ਆਟੋਮੋਬਾਇਲ >> ਐਕਸਯੂਵੀ 7ਐਕਸਓ >> ਚੰਡੀਗੜ੍ਹ >> ਪੰਜਾਬ >> ਮਹਿੰਦਰਾ ਐਂਡ ਮਹਿੰਦਰਾ >> ਯੂਟੀ >> ਲੁਧਿਆਣਾ >> ਵਪਾਰ >> ਹੈਲੋ ਮਹਿੰਦਰਾ ਐਕਸਯੂਵੀ 7ਐਕਸਓ: ਨਵਾਂ ਟ੍ਰੈਂਡਸੇਟਰ ਐਕਸਯੂਵੀ 700 ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਤਿਆਰ

ਮਹਿੰਦਰਾ ਐਕਸਯੂਵੀ 7ਐਕਸਓ

ਚੰਡੀਗੜ੍ਹ/ਲੁਧਿਆਣਾ, 13 ਦਸੰਬਰ, 2025 (ਭਗਵਿੰਦਰ ਪਾਲ ਸਿੰਘ):
ਭਾਰਤ ਦੀ ਮੋਹਰੀ ਐਸਯੂਵੀ ਨਿਰਮਾਤਾ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਪ੍ਰੀਮੀਅਮ ਐਸਯੂਵੀ ਸੈਗਮੈਂਟ ਵਿੱਚ ਆਪਣੀ ਅਗਲੀ ਵੱਡੀ ਪੇਸ਼ਕਸ਼ - ਐਕਸਯੂਵੀ 7ਐਕਸਓ - ਦੇ ਨਾਮ ਦਾ ਐਲਾਨ ਕੀਤਾ। ਐਕਸਯੂਵੀ 700 ਦੀ ਵਿਰਾਸਤ 'ਤੇ ਬਣੀ, ਜਿਸਨੇ ਸਿਰਫ਼ ਚਾਰ ਸਾਲਾਂ ਵਿੱਚ 300,000 ਤੋਂ ਵੱਧ ਮਾਣਮਤੇ ਮਾਲਕਾਂ ਦੇ ਨਾਲ ਭਾਰਤ ਦੇ ਐਸਯੂਵੀ ਸੈਗਮੈਂਟ ਵਿਚ ਕ੍ਰਾਂਤੀ ਲਿਆ ਦਿੱਤੀ ਹੈ , ਐਕਸਯੂਵੀ 7ਐਕਸਓ ਹਰ ਉਸ ਚੀਜ਼ ਨੂੰ ਉੱਚਾ ਚੁੱਕਦੀ ਹੈ ਜਿਸਨੇ ਐਕਸਯੂਵੀ 700 ਨੂੰ ਇੱਕ ਗੇਮਚੇਂਜਰ ਬਣਾਇਆ ਸੀ ।

ਪ੍ਰੇਰਿਤ ਕਰਨ ਲਈ ਤਿਆਰ ਕੀਤੀ ਗਈ ਅਤੇ ਰੋਮਾਂਚ ਪੈਦਾ ਕਰਨ ਲਈ ਇੰਜੀਨੀਅਰ ਕੀਤੀ ਗਈ , ਇਹ ਐਕਸਯੂਵੀ 700 ਦੀਆਂ ਸਿੱਧ ਖੂਬੀਆਂ ਨੂੰ ਉੱਤਮ ਡਿਜ਼ਾਈਨ, ਟੈਕਨੋਲੋਜੀ , ਕੰਫਰਟ ਅਤੇ ਪਰਫਾਰਮੈਂਸ ਨਾਲ ਜੋੜਦੀ ਹੈ - ਇੱਕ ਅਜਿਹੀ ਐਸਯੂਵੀ ਪ੍ਰਦਾਨ ਕਰਦੀ ਹੈ ਜੋ ਨਾ ਸਿਰਫ਼ ਵਿਕਸਤ ਹੋਈ ਹੈ, ਸਗੋਂ ਸੱਚਮੁੱਚ ਹੀ ਅਸਾਧਾਰਨ ਹੈ। ਪ੍ਰੀਮੀਅਮ ਐਸਯੂਵੀ ਸਪੇਸ ਵਿੱਚ ਮਹਿੰਦਰਾ ਦੀ ਲੀਡਰਸ਼ਿਪ ਨੂੰ ਮਜ਼ਬੂਤ ​​ਕਰਨ ਲਈ ਤਿਆਰ ਕੀਤੀ ਗਈ ਹੈ , ਐਕਸਯੂਵੀ 7ਐਕਸਓ ਕੱਲ੍ਹ ਦੀ ਐਸਯੂਵੀ ਲਈ ਇੱਕ ਬਾਰ ਫੇਰ ਤੋਂ ਰਾਹ ਦਿਖਾਉਣ ਲਈ ਤਿਆਰ ਹੈ।

ਨਾਮ ਰਿਵੀਲੇਸ਼ਨ ਫਿਲਮ: https://www.youtube.com/watch?v=9nBRLGfUmzI
Next
This is the most recent post.
Previous
Older Post
 
Top