ILCE-7V

ਚੰਡੀਗੜ੍ਹ/ਲੁਧਿਆਣਾ, 14 ਦਸੰਬਰ 2025 (ਭਗਵਿੰਦਰ ਪਾਲ ਸਿੰਘ):
ਸੋਨੀ ਇੰਡੀਆ ਨੇ ILCE-7V ਪੇਸ਼ ਕੀਤਾ, ਜੋ ਕਿ ਪ੍ਰਸਿੱਧ ਅਲਫ਼ਾ 7 ਫੁੱਲ-ਫ੍ਰੇਮ ਮਿਰਰਲੈੱਸ ਲਾਈਨ-ਅੱਪ ਸੀਰੀਜ਼ ਦੀ ਪੰਜਵੀਂ ਪੀੜ੍ਹੀ ਦਾ ਕੈਮਰਾ ਹੈ, ਜਿਸਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਜੋ ਨਵੇਂ ਵਿਕਸਤ ਅੰਸ਼ਕ ਤੌਰ 'ਤੇ ਸਟੈਕਡ Exmor RS™ CMOS ਇਮੇਜ ਸੈਂਸਰ ਦੁਆਰਾ ਸੰਚਾਲਿਤ ਹੈ ਜਿਸ ਵਿੱਚ ਲਗਭਗ 33.0 ਮੈਗਾਪਿਕਸਲ ਦੀ ਪ੍ਰਭਾਵਸ਼ਾਲੀ ਸਮਰੱਥਾ ਹੈ। ਨਵਾਂ ਇਮੇਜ ਪ੍ਰੋਸੈਸਿੰਗ ਇੰਜਣ BIONZ XR2™ ਨਵੀਨਤਮ α™ (Alpha™) ਸੀਰੀਜ਼ ਦੇ ਏਆਈ ਪ੍ਰੋਸੈਸਿੰਗ ਯੂਨਿਟ ਫੰਕਸ਼ਨਾਂ ਦੇ ਨਾਲ ਆਉਂਦਾ ਹੈ। ਇਹਨਾਂ ਉੱਨਤ ਨਵੀਨਤਾਵਾਂ ਰਾਹੀਂ, ILCE-7V ਇਮੇਜਿੰਗ ਦੇ ਹਰ ਪਹਿਲੂ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਬੂਸਟ ਪ੍ਰਦਾਨ ਕਰਦਾ ਹੈ, ਰੀਅਲ-ਟਾਈਮ ਰਿਕੋਗਨੀਸ਼ਨ AF (ਆਟੋ-ਫੋਕਸ) ਤੋਂ ਲੈ ਕੇ ਰੀਅਲ-ਟਾਈਮ ਟ੍ਰੈਕਿੰਗ, ਤੇਜ ਸਪੀਡ, ਸਟੇਬਲ ਕਲਰ ਅਕਿਉਰੇਸੀ, ਸਟਿਲ ਫੋਟੋਗ੍ਰਾਫੀ, ਅਤੇ ਵੀਡੀਓ ਬਹੁਪੱਖੀਤਾ ਤੱਕ, ਬਿਹਤਰੀਨ ਸਮਰਥਾਵਾਂ ਪ੍ਰਦਾਨ ਕਰਦਾ ਹੈ।

ਇਸ ਦੇ ਨਾਲ ਹੀ, ਸੋਨੀ ਨੇ FE 28-70mm F3.5-5.6 OSS II ਲਾਂਚ ਕੀਤਾ ਹੈ, ਇੱਕ ਫੁੱਲ-ਫ੍ਰੇਮ ਅਨੁਕੂਲ, ਕੰਪੇਕਟ ਅਤੇ ਹਲਕਾ ਸਟੈਂਡਰਡ ਜ਼ੂਮ ਲੈਂਸ ਜੋ ILCE-7V ਦੀ ਹਾਈ-ਸਪੀਡ ਨਿਰੰਤਰ ਸ਼ੂਟਿੰਗ ਕਰਨ ਦੇ ਯੋਗ ਹੈ।

ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਬਿਜ਼ਨਸ ਦੇ ਹੈੱਡ, ਮੁਕੇਸ਼ ਸ਼੍ਰੀਵਾਸਤਵ ਨੇ ਕਿਹਾ, "ਨਵਾਂ ਲਾਂਚ ਕੀਤਾ ਗਿਆ ILCE-7V ਇੱਕ ਆਲ-ਅਰਾਊਂਡ ਫੁੱਲ-ਫ੍ਰੇਮ ਕੈਮਰੇ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰਦਾ ਹੈ। ਇੱਕ ਬਿਹਤਰੀਨ ਇਮੇਜਿੰਗ ਅਨੁਭਵ ਪ੍ਰਦਾਨ ਕਰਨ ਲਈ ਬਣਾਇਆ ਗਿਆ, ਇਹ ਇੱਕ ਅਜਿਹਾ ਟੂਲ ਹੈ ਜੋ ਕ੍ਰੀਏਟਿਵਿਟੀ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਂਦਾ ਹੈ ਅਤੇ ਕਲਪਨਾ ਤੋਂ ਪਰੇ ਇਮੇਜ ਨੂੰ ਕੈਪਚਰ ਕਰਦਾ ਹੈ। ਇਹ ਉਹਨਾਂ ਕ੍ਰੀਏਟਰਸ ਲਈ ਬਣਾਇਆ ਗਿਆ ਹੈ ਜੋ ਐਡਵਾਂਸ ਕੰਟਰੋਲ, ਨਿਕਸਤ ਜੇਨ ਇਨੋਵੇਸ਼ਨ ਅਤੇ ਬਿਜਲੀ ਜਿਹੀ ਤੇਜ਼ ਸਪੀਡ ਚਾਹੁੰਦੇ ਹਨ। "

ਏਆਈ ਤੋਂ ਮਿਲੀ ਦਮਦਾਰ ਪਰਫਾਰਮੈਂਸ ਸਮਰੱਥਾ
ILCE-7V BIONZ XR2 ਇੰਜਣ ਵਿੱਚ AI ਪ੍ਰੋਸੈਸਿੰਗ ਯੂਨਿਟ ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਆਟੋਫੋਕਸ ਦੀ ਸਪੀਡ, ਸਟੀਕਤਾ ਅਤੇ ਭਰੋਸੇਯੋਗਤਾ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। ILCE-7V ਵਿੱਚ ਰੀਅਲ-ਟਾਈਮ ਰੇਕੋਗਨਿਸ਼ਨ AF ਵਿੱਚ 30% ਤੱਕ ਸੁਧਾਰ ਕੀਤਾ ਗਿਆ ਹੈ ਜੋ ਫੋਕਸ ਕਰਕੇ ਸਬਜੈਕਟ ਨੂੰ ਤੁਰੰਤ ਪਛਾਣ ਲੈਂਦਾ ਹੈ ਅਤੇ ਉਹਨਾਂ ਨੂੰ ਬਹੁਤ ਸਟੀਕਤਾ ਦੇ ਨਾਲ ਕੈਪਚਰ ਕਰਨਾ ਜਾਰੀ ਰੱਖਦਾ ਹੈ। 759 ਫੇਜ -ਡਿਟੇਕਸ਼ਨ ਪੋਆਇੰਟਸ ਅਤੇ ਲਗਭਗ 94% ਤੱਕ ਫਰੇਮ ਕਵਰੇਜ ਦੇ ਨਾਲ, ਕੈਮਰਾ ਲਗਭਗ ਪੂਰੇ ਇਮੇਜ ਏਰੀਆ ਵਿੱਚ ਸਟੀਕ ਸਬਜੈਕਟ ਟਰੈਕਿੰਗ ਨੂੰ ਯਕੀਨੀ ਬਣਾਉਂਦਾ ਹੈ, ਇੱਥੋਂ ਤੱਕ ਕਿ EV -4.0 ਤੱਕ ਘੱਟ-ਰੋਸ਼ਨੀ ਦੀਆਂ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ।

ਹਾਈ -ਰੈਜ਼ੋਲਿਊਸ਼ਨ RAW ਪ੍ਰੋਸੈਸਿੰਗ ਹੁਣ ਬੇਮਿਸਾਲ ਪੋਸਟ-ਪ੍ਰੋਡਕਸ਼ਨ ਫੇਲੇਕਸਿਬਿਲਿਟੀ ਲਈ ਇਮੇਜਿੰਗ ਐਜ ਡੈਸਕਟੌਪ ਐਪਲੀਕੇਸ਼ਨ ਦੁਆਰਾ ਸਮ੍ਰਥਤ ਹੈ।

ਬਿਨਾ ਕਿਸੇ ਸਮਝੌਤੇ ਦੇ ਹਾਈ-ਸਪੀਡ ਨਿਰੰਤਰ ਸ਼ੂਟਿੰਗ
ਅੰਸ਼ਕ ਤੌਰ 'ਤੇ ਸਟੈਕਡ Exmor RS™ CMOS ਇਮੇਜ ਸੈਂਸਰ, ਜਿਸਦੀ ਰੀਡਆਉਟ ਸਪੀਡ ਲਗਭਗ 4.5 ਗੁਣਾ ਤੇਜ਼ ਹੈ ਅਤੇ BIONZ XR2™ ਪ੍ਰੋਸੈਸਰ ਦੇ ਸੁਮੇਲ ਨਾਲ ਬੇਹੱਦ ਸ਼ਾਨਦਾਰ ਇਮੇਜ ਕੁਆਲਿਟੀ ਮਿਲਦੀ ਹੈ,ਉਹ ਵੀ ਬਹੁਤ ਘੱਟ ਵਿਗਾੜ ਦੇ ਨਾਲ।

ਇਸ ਤੋਂ ਇਲਾਵਾ, ਕੈਮਰਾ ਪ੍ਰਤੀ ਸਕਿੰਟ 60 ਬਾਰ ਤੱਕ AF/AE ਕੈਲਕੂਲੇਸ਼ਨ ਦੇ ਨਾਲ ਹਾਈ ਪ੍ਰਿਸੀਜਨ ਟਰੈਕਿੰਗ ਕਰਦਾ ਹੈ ਅਤੇ 30 fps ਤੱਕ ਬਲੈਕਆਉਟ-ਫ੍ਰੀ ਕੰਟੀਨਿਊਸ ਸ਼ੂਟਿੰਗ ਸੰਭਵ ਬਣਾਉਂਦਾ ਹੈ। ਸਾਡੇ ਸੋਚਣ ਦਾ ਤਰੀਕਾ ਹਮੇਸ਼ਾ ਕ੍ਰੀਏਟਰਸ ਨੂੰ ਸਮਝਣ ਅਤੇ ਅਜਿਹੇ ਪ੍ਰੋਡਕਟ ਬਣਾਉਣ 'ਤੇ ਕੇਂਦਰਿਤ ਰਿਹਾ ਹੈ ਜੋ ਉਹਨਾਂ ਨੂੰ ਆਪਣੇ ਵਿਚਾਰਾਂ ਨੂੰ ਆਤਮ ਵਿਸ਼ਵਾਸ ਨਾਲ ਅਸਲੀਅਤ ਵਿਚ ਬਦਲਣ ਦੇ ਯੋਗ ਬਣਾਉਂਦੇ ਹਨ। ਭਾਰਤ ਵਿਚ ਵਿਜ਼ੂਅਲ ਕ੍ਰੀਏਟਰਸ ਦੀ ਸੰਖਿਆ ਵਿਚ ਸ਼ਾਨਦਾਰ ਵਾਧਾ ਦੇਖਿਆ ਜਾ ਰਿਹਾ ਹੈ, ਅਤੇ ਸੋਨੀ ਇੰਡੀਆ ਇਸ ਵਿਕਾਸ ਨੂੰ ਸਮਰੱਥ ਬਣਾਉਣ ਵਿੱਚ ਆਪਣੀ ਭੂਮਿਕਾ 'ਤੇ ਮਾਣ ਮਹਿਸੂਸ ਕਰਦਾ ਹੈ। ILCE-7V ਦੇ ਨਾਲ, ਅਸੀਂ ਆਪਣੇ ਈਕੋਸਿਸਟਮ ਨੂੰ ਮਜ਼ਬੂਤ ​​ਕਰਨਾ ਜਾਰੀ ਰੱਖ ਰਹੇ ਹਾਂ, ਭਰੋਸੇਯੋਗ, ਅਨੁਭਵੀ, ਅਤੇ ਵਿਸ਼ਵ-ਪੱਧਰੀ ਇਮੇਜਿੰਗ ਸਲਿਊਸ਼ਨ ਪ੍ਰਦਾਨ ਕਰ ਰਹੇ ਹਾਂ, ਜਿਸ ਨਾਲ ਹਰ ਤਰਾਂ ਦੇ ਕ੍ਰੀਏਟਰਸ ਆਪਣੀ ਕਲਪਨਾ ਨੂੰ ਸਪਸ਼ਟਤਾ, ਉਦੇਸ਼ ਅਤੇ ਰਚਨਾਤਮਕ ਢੰਗ ਨਾਲ ਤਿਆਰ ਕਰਨ ਦੇ ਯੋਗ ਹੋ ਸਕਣ। AF/AE ਟਰੈਕਿੰਗ ਇਹ ਯਕੀਨੀ ਬਣਾਉਂਦੀ ਹੈ ਕਿ ਤੇਜ਼-ਗਤੀ ਵਾਲੇ ਅਤੇ ਜਟਿਲ ਪੈਟਰਨਾਂ ਵਿੱਚ ਘੁੰਮਦੇ ਹੋਏ ਸਬਜੈਕਟਸ ਜਿਵੇਂ ਕਿ ਵਾਈਲਡ ਲਾਈਫ ਅਤੇ ਖੇਡ ਫੋਟੋਗ੍ਰਾਫੀ ਵਿੱਚ ਕੋਈ ਵੀ ਮੌਕਾ ਖੁੰਝ ਨਾ ਜਾਵੇ। 14-ਬਿੱਟ RAW ਸ਼ੂਟਿੰਗ ਦੌਰਾਨ ਵੀ, ਇਹ ਕੈਮਰਾ AF/AE ਟਰੈਕਿੰਗ ਦੇ ਨਾਲ 30 fps ਤੱਕ ਹਾਈ -ਸਪੀਡ ਕੰਟੀਨਿਊਸ ਸ਼ੂਟਿੰਗ ਕਰਦਾ ਹੈ।

ਪ੍ਰੀ-ਕੈਪਚਰ ਫੰਕਸ਼ਨ, ਜੋ ਸ਼ਟਰ ਦਬਾਉਣ ਤੋਂ ਪਹਿਲਾਂ 1 ਸਕਿੰਟ ਤੱਕ ਰਿਕਾਰਡ ਕਰ ਸਕਦਾ ਹੈ, ਉਨ੍ਹਾਂ ਸਬਜੈਕਟਸ ਦੇ ਨਾਲ ਅਜਿਹੇ ਨਿਰਣਾਇਕ ਪਲਾਂ ਨੂੰ ਵੀ ਕੈਪਚਰ ਕਰਦਾ ਹੈ ਜਿਨ੍ਹਾਂ ਦੀ ਮੂਵਮੈਂਟ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ, ਜਿਵੇਂ ਕਿ ਪਾਲਤੂ ਜਾਨਵਰ ਅਤੇ ਖੇਡਾਂ ਨਾਲ ਜੁੜੇ ਦ੍ਰਿਸ਼।

ਸ਼ਾਨਦਾਰ ਸਟਿਲ ਇਮੇਜ ਪਰਫਾਰਮੈਂਸ
ਵੱਧ ਤੋਂ ਵੱਧ ਕ੍ਰਿਏਟਿਵ ਕੰਟਰੋਲ ਨੂੰ ਧਿਆਨ ਵਿਚ ਰੱਖ ਕੇ ਲਈ ਤਿਆਰ ਕੀਤਾ ਗਿਆ, ILCE-7V 16 ਸਟਾਪ ਤੱਕ ਦੀ ਡਾਇਆਨਾਮਿਕ ਰੇਂਜ ਪ੍ਰਦਾਨ ਕਰਦਾ ਹੈ, ਹਾਈਲਾਈਟਸ ਅਤੇ ਸ਼ੈਡੋ ਵਿੱਚ ਸ਼ਾਨਦਾਰ ਟੋਨਲ ਡਿਟੇਲ ਨੂੰ ਯਕੀਨੀ ਬਣਾਉਂਦਾ ਹੈ। ਬਹੁਤ ਜ਼ਿਆਦਾ ਕੰਟਰਾਸਟ ਵਾਲੇ ਦ੍ਰਿਸ਼ਾਂ ਵਿੱਚ ਵੀ, ਇਹ ਹਨੇਰੇ ਤੋਂ ਲੇਕਰ ਪ੍ਰਕਾਸ਼ਿਤ ਹਿੱਸਿਆਂ ਵਿੱਚ ਕੁਦਰਤੀ ਅਤੇ ਨਿਰਵਿਘਨ ਗ੍ਰੇਡਿਏਸ਼ਨ ਨੂੰ ਖੂਬਸੂਰਤੀ ਨਾਲ ਕੈਪਚਰ ਕਰਦਾ ਹੈ।

ਨਵਾਂ ਪੇਸ਼ ਕੀਤਾ ਗਿਆ AI-ਸੰਚਾਲਿਤ ਆਟੋ ਵ੍ਹਾਈਟ ਬੈਲੇਂਸ (AWB) ਐਡਵਾਂਸ ਸੀਨ ਐਨੇਲਿਸਿਸ ਦੀ ਵਰਤੋਂ ਨਾਲ ਇਕਸਾਰ ਕਲਰ ਰੈਂਡਰਿੰਗ ਸੁਨਿਸ਼ਚਿਤ ਹੈ ਅਤੇ ਡੀਪ ਲਰਨਿੰਗ ਤਕਨਾਲੋਜੀ ਦੁਆਰਾ ਪ੍ਰਕਾਸ਼ ਸਰੋਤ ਦਾ ਅਨੁਮਾਨ ਲਗਾਉਂਦਾ ਹੈ। ਸ਼ੂਟਿੰਗ ਵਾਤਾਵਰਣ ਵਿੱਚ ਬਹੁਤ ਸਟੀਕਤਾ ਨਾਲ ਪ੍ਰਕਾਸ਼ ਸਰੋਤ ਦੀ ਆਪਣੇ ਆਪ ਪਛਾਣ ਕਰਕੇ ਅਤੇ ਢੁਕਵੇਂ ਕਲਰ ਟੋਨਾਂ ਦੇ ਅਨੁਕੂਲ ਹੋ ਕੇ, ਇਹ ਕੁਦਰਤੀ ਅਤੇ ਸਥਿਰ ਰੰਗਾਂ ਨੂੰ ਅਸਲੀ ਜਿਹਾ ਦਿਖਾਉਂਦਾ ਹੈ, ਜਿਸਦੇ ਨਤੀਜੇ ਵਜੋਂ ਰੰਗ ਜਿਆਦਾ ਅਸਲੀ ਦਿਖਾਈ ਦਿੰਦੇ ਹਨ ਅਤੇ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਘੱਟ ਹੋ ਜਾਂਦਾ ਹੈ।

ਬਹੁਪੱਖੀ ਵੀਡੀਓ ਸਮਰੱਥਾਵਾਂ
ਹਾਈਬ੍ਰਿਡ ਕ੍ਰੀਏਟਰਸ ਲਈ ਕ੍ਰੀਏਟਿਵਿਟੀ ਸੰਭਾਵਨਾਵਾਂ ਦਾ ਵਿਸਤਾਰ ਕਰਦੇ ਹੋਏ, ILCE-7V ਵਿਚ ਨਵੇਂ 4K ਰਿਕਾਰਡਿੰਗ ਮੋਡ ਪੇਸ਼ ਕੀਤੇ ਗਏ, ਜਿਸ ਵਿੱਚ ਫੁੱਲ-ਫ੍ਰੇਮ ਮੋਡ ਵਿੱਚ 7K ਓਵਰਸੈਂਪਲਡ 4K 60p ਰਿਕਾਰਡਿੰਗ ਅਤੇ APS-C ਮੋਡ /ਸੁਪਰ 35mm ਵਿਚ 4K 120p ਰਿਕਾਰਡਿੰਗ ਸ਼ਾਮਲ ਹੈ ਜਿਸ ਨਾਲ ਬੇਹੱਦ ਰਿੱਚ, ਵਿਸਤ੍ਰਿਤ ਵੀਡੀਓ ਫੁਟੇਜ ਮਿਲਦੀ ਹੈ, ਅਤੇ ਐਡਿਟਿੰਗ ਵਿਚ ਸ਼ਾਨਦਾਰ ਲਚਕਤਾ ਮਿਲਦੀ ਹੈ। ਬਿਨਾ ਪਿਕਸਲ ਬਿਨਿੰਗ ਦੀ ਵਜ੍ਹਾ ਨਾਲ ਸਭ ਤੋਂ ਬਾਰੀਕ ਡਿਟੇਲ ਤੱਕ ਹਾਈ ਕੁਆਲਿਟੀ ਵੀਡੀਓ ਰਿਕਾਡਿੰਗ ਸੰਭਵ ਹੁੰਦੀ ਹੈ।

ਕੈਮਰੇ ਵਿੱਚ ਡਾਇਨਾਮਿਕ ਐਕਟਿਵ ਮੋਡ ਦੇ ਨਾਲ ਇਮੇਜ ਸਟੇਬਲਾਈਜ਼ੇਸ਼ਨ ਫ਼ੀਚਰ ਵੀ ਦਿੱਤਾ ਗਿਆ ਹੈ, ਜਿਸ ਨਾਲ ਹੱਥ ਵਿਚ ਫੜ ਕੇ ਸ਼ੂਟਿੰਗ ਕਰਦੇ ਸਮੇਂ ਵੀਡੀਓ ਸਮੂਥ ਅਤੇ ਸਥਿਰ ਰਹਿੰਦੀ ਹੈ। ਯੂਜ਼ਰਸ ਵਲੌਗਸ ਅਤੇ ਕ੍ਰਿਏਟਿਵ ਪ੍ਰੋਡਕਸ਼ਨ ਤੋਂ ਲੈ ਕੇ ਫੈਮਿਲੀ ਦੇ ਯਾਦਗਾਰ ਪਲਾਂ ਨੂੰ ਕੈਪਚਰ ਕਰਨ ਤੱਕ, ਹਰ ਤਰਾਂ ਦੇ ਸੀਨ ਵਿਚ ਬਿਹਤਰੀਨ ਕੁਆਲਿਟੀ ਦੀ ਵੀਡੀਓ ਰਿਕਾਰਡਿੰਗ ਦਾ ਆਨੰਦ ਲੈ ਸਕਦੇ ਹੋ।

ਕੈਮਰੇ ਵਿੱਚ ਇੱਕ ਆਟੋ ਫ੍ਰੇਮਿੰਗ ਫੰਕਸ਼ਨ ਵੀ ਹੈ ਜੋ AI-ਸੰਚਾਲਿਤ ਸਬਜੈਕਟ ਰਿਕੋਗਨਿਸ਼ਨ ਦੁਆਰਾ ਰਿਕਾਰਡਿੰਗ ਦੌਰਾਨ ਸਬਜੈਕਟ ਦੀ ਸਹੀ ਕੰਪੋਜ਼ੀਸ਼ਨ ਨੂੰ ਆਪਣੇ ਆਪ ਬਣਾਈ ਰੱਖਦਾ ਹੈ। ਇਹ ਵੱਖ-ਵੱਖ ਦ੍ਰਿਸ਼ਾਂ ਵਿੱਚ ਸਥਿਰ ਅਤੇ ਸੰਤੁਲਿਤ ਕੰਪੋਜ਼ੀਸ਼ਨ ਦੇ ਨਾਲ ਵੀਡੀਓ ਰਿਕਾਰਡਿੰਗ ਨੂੰ ਸਮਰੱਥ ਬਣਾਉਂਦਾ ਹੈ।

ਨਵਾਂ ਇਨ-ਕੈਮਰਾ ਨੋਏਜ਼ ਰਿਡਕ੍ਸ਼ਨ ਅਤੇ ਬਿਹਤਰ ਇੰਟਰਨਲ ਮਾਈਕ ਫ਼ੀਚਰ ਲਗਾਤਾਰ ਰਹਿਣ ਵਾਲੀਆਂ ਬੈਕਰਾਉਂਡ ਅਵਾਜਾਂ ਨੂੰ ਘੱਟ ਕਰਕੇ, ਅਤੇ ਕੁਦਰਤੀ ਸਾਊਂਡ ਨੂੰ ਬਣਾਈ ਰੱਖ ਕੇ ਉੱਚ-ਗੁਣਵੱਤਾ ਵਾਲੀ ਆਡੀਓ ਰਿਕਾਰਡਿੰਗ ਨੂੰ ਯਕੀਨੀ ਬਣਾਉਂਦੀ ਹੈ।

ਭਰੋਸੇਯੋਗਤਾ ਲਈ ਬਣਾਇਆ ਗਿਆ
ILCE-7V ਵਿੱਚ ਅੱਪਗ੍ਰੇਡਡ ਪਾਵਰ ਮੈਨੇਜਮੈਂਟ ਅਤੇ ਬਿਹਤਰ ਸਟੈਮਿਨਾ ਪਰਫਾਰਮੈਂਸ ਦਿਤੀ ਗਈ ਹੈ, ਜਿਸ ਨਾਲ ਬਿਨਾਂ ਕਿਸੇ ਰੁਕਾਵਟ ਦੇ ਲੰਬੇ ਸ਼ੂਟਿੰਗ ਸੈਸ਼ਨ ਸਮਰੱਥ ਬਣਦੇ ਹਨ। ਇੱਕ ਨਵਾਂ ਮਾਨੀਟਰ ਲੋਅ ਬ੍ਰਾਈਟ ਮੋਡ ਬੈਟਰੀ ਲਾਈਫ ਨੂੰ ਹੋਰ ਵੀ ਵਧਾਉਂਦਾ ਹੈ, ਜਦੋਂ ਕਿ ਬਿਹਤਰ ਥਰਮਲ ਮੈਨੇਜਮੈਂਟ ਬਿਨਾ ਕਿਸੇ ਕੁਆਲਿਟੀ ਸਮਝੌਤੇ ਦੇ ਲੰਬੇ ਸਮੇਂ ਤੱਕ ਵਿਸਤ੍ਰਿਤ 4K ਰਿਕਾਰਡਿੰਗ ਦਾ ਸਮਰਥਨ ਕਰਦਾ ਹੈ, ਸੀਆਈਪੀਏ ਮਿਆਰਾਂ ਦੇ ਅਨੁਸਾਰ ਵਿਊਫਾਈਂਡਰ ਦੀ ਵਰਤੋਂ ਕਰਦੇ ਸਮੇਂ ਲਗਭਗ 630 ਸ਼ਾਟਸ ਤੱਕ ਦੀ ਸਮਰੱਥਾ ਦਿੰਦਾ ਹੈ।

FE 28-70mm F3.5-5.6 OSS II – ਆਲ-ਅਰਾਊਂਡ ਲੈਂਸ
ਕੰਪੇਕਟ, ਹਲਕਾ, ਅਤੇ ਤੇਜ ਪਰਫਾਰਮੈਂਸ ਦੇ ਲਈ ਤਿਆਰ ਕੀਤਾ ਗਿਆ, FE 28-70mm F3.5-5.6 OSS II ਲੈਂਸ ILCE-7V ਸੈਂਸਰ ਦੀਆਂ ਨਿਰੰਤਰ ਸ਼ੂਟਿੰਗ ਸਮਰੱਥਾਵਾਂ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਕੰਪੇਟਿਬਲ ਕੈਮਰਿਆਂ ਨਾਲ ਇਹ ਨਵਾਂ ਲੈਂਸ 120 fps ਤੱਕ AF/AE ਟਰੈਕਿੰਗ, ਨਿਰੰਤਰ ਸ਼ੂਟਿੰਗ, ਸਹਿਜ ਬਾਡੀ-ਲੈਂਸ ਤਾਲਮੇਲ ਵਾਲੀ ਇਮੇਜ ਸਟੇਬਲਾਈਜ਼ੇਸ਼ਨ, ਜ਼ੂਮਿੰਗ ਦੌਰਾਨ ਵੀ AF ਸਪੋਰਟ ਅਤੇ ਇਨ- ਬਿਲਟ ਬਰੀਥਿੰਗ ਕੰਪਨਸੇਸ਼ਨ ਜਿਹੀਆਂ ਸੁਵਿਧਾਵਾਂ ਦੀ ਪੇਸ਼ਕਸ਼ ਕਰਦਾ ਹੈ। ਡਾਇਨਾਮਿਕ ਐਕਸ਼ਨ ਸ਼ਾਟਸ ਤੋਂ ਲੈ ਕੇ ਤੇਜ਼-ਰਫ਼ਤਾਰ ਈਵੈਂਟਸ ਜਾਂ ਹਾਈ -ਕੁਆਲਿਟੀ ਵਾਲੇ ਵੀਡੀਓ ਕੈਪਚਰ ਤੱਕ, ਇਹ ਲੈਂਸ ਸਮੂਥ, ਭਰੋਸੇਮੰਦ ਰਿਸਪਾਂਸੀਵ ਅਤੇ ਲਚੀਲੀ ਪਰਫਾਰਮੈਂਸ ਪ੍ਰਦਾਨ ਕਰਦਾ ਹੈ।

ਸਮਾਜਿਕ ਜ਼ਿੰਮੇਵਾਰੀ
ਸੋਨੀ ਦੀ ਮਹੱਤਵਾਕਾਂਖੀ 'ਰੋਡ ਟੂ ਜ਼ੀਰੋ' ਪਹਿਲ ਦੇ ਅਨੁਰੂਪ, ਇਹ ਉਤਪਾਦ 2050 ਤੱਕ ਜ਼ੀਰੋ ਵਾਤਾਵਰਣਕ ਫੁੱਟਪ੍ਰਿੰਟ ਹਾਸਲ ਕਰਨ ਦੇ ਕੰਪਨੀ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦਾ ਹੈ। ਸੋਨੀ ਗਰੁੱਪ ਦੇ ਸਾਰੇ ਇਮੇਜਿੰਗ ਪ੍ਰੋਡਕਟਸ ਲਈ ਮੈਨੂਫੈਕਚਰਿੰਗ ਪਲਾਂਟ, ਜਿਨ੍ਹਾਂ ਵਿੱਚ ILCE-7V ਅਤੇ FE 28-70MM F3.5-5.6 OSS II ਸ਼ਾਮਲ ਹਨ, 100% ਨਵਿਆਉਣਯੋਗ ਊਰਜਾ 'ਤੇ ਸੰਚਾਲਿਤ ਹਨ। ਇਸਦੀ ਪੈਕੇਜਿੰਗ ਵਿਚ ਪਲਾਸਟਿਕ ਦੀ ਬਜਾਏ ਸੋਨੀ ਦੀ ਆਪਣੀ ਵਾਤਾਵਰਣ ਅਨੁਕੂਲ ਇਕੋ-ਫਰੈਂਡਲੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ।

ਕੀਮਤ ਅਤੇ ਉਪਲਬੱਧਤਾ
ILCE-7V ਬਾਡੀ 10 ਦਸੰਬਰ 2025 ਤੋਂ ਉਪਲਬੱਧ ਹੋਵੇਗੀ ਅਤੇ ILCE-7V M-ਕਿੱਟ ਫਰਵਰੀ 2026 ਤੋਂ ਉਪਲਬੱਧ ਹੋਵੇਗੀ। ਇਹ ਕੈਮਰਾ ਸੋਨੀ ਸੈਂਟਰ, ਚੋਣਵੇਂ ਕਰੋਮਾ ਅਤੇ ਰਿਲਾਇੰਸ ਆਉਟਲੈਟਾਂ, www.ShopatSC.com ਪੋਰਟਲ ਅਤੇ ਐਮਾਜ਼ਾਨ 'ਤੇ ਉਪਲਬੱਧ ਹੋਵੇਗਾ।
 

Model Name

MRP

Availability

ILCE-7V Body

255,990

10th Dec 2025 onwards

ILCE-7V M-kit

270,490

Feb 2026 onwards

 
Top