ਲੁਧਿਆਣਾ, 21 ਜਨਵਰੀ, 2026: (ਭਗਵਿੰਦਰ ਪਾਲ ਸਿੰਘ): Škoda Auto India ਨੇ ਨਵੀਂ Kushaq ਪੇਸ਼ ਕੀਤੀ ਹੈ, ਜੋ ਮੁੱਲ, ਸੁਰੱਖਿਆ, ਗਤੀਸ਼ੀਲਤਾ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ ਅਤੇ ਯੂਰੋਪੀਅਨ ਤਕਨਾਲੋਜੀ ਨੂੰ ਲੋਕਾਂ ਤੱਕ ਪਹੁੰਚਾਉਣ ਬਣਾਉਣ ਦੀ ਆਪਣੀ ਰਣਨੀਤੀ ਨੂੰ ਅੱਗੇ ਵਧਾਉਂਦੀ ਹੈ। Kushaq ਇੰਡੀਆ 2.0 ਰਣਨੀਤੀ ਦੇ ਤਹਿਤ ਇਸ ਬ੍ਰਾਂਡ ਦੀ ਪਹਿਲੀ ਕਾਰ ਹੈ ਅਤੇ ਇਸਨੇ ਭਾਰਤ ਵਿੱਚ ਕੰਪਨੀ ਦੀ ਵਿਕਾਸ ਦਰ ਵਿੱਚ ਵਾਧਾ ਕੀਤਾ ਹੈ। ਸੈਗਮੈਂਟ ਵਿੱਚ ਪਹਿਲੀ ਤਕਨਾਲੋਜੀਆਂ ਜਿਵੇਂ ਕਿ ਬਿਲਕੁਲ ਨਵਾਂ ਅੱਠ-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ, ਰੀਅਰ ਸੀਟ ਮਸਾਜ ਫੰਕਸ਼ਨ, ਅਤੇ ਕਈ ਸਾਰੇ ਨਵੇਂ ਫ਼ੀਚਰਸ ਅਤੇ ਸਟੈਂਡਰਡ ਉਪਕਰਣਾਂ ਦੇ ਨਾਲ, ਨਵੀਂ Kushaq ਯੂਰੋਪੀਅਨ ਇੰਜੀਨੀਅਰਿੰਗ ਨੂੰ ਭਾਰਤੀ ਸੜਕਾਂ ’ਤੇ ਵਧੇਰੇ ਪਹੁੰਚਯੋਗ ਬਣਾਉਣ ਦੀ Škoda Auto India ਦੀ ਰਣਨੀਤੀ ਦੀ ਪਾਲਣਾ ਕਰਦੀ ਹੈ।
ਕਲੌਸ ਜ਼ੈਲਮਰ, Škoda Auto ਦੇ CEO, ਨੇ ਕਿਹਾ, “ਅੱਪਡੇਟ ਕੀਤੀ ਗਈ Kushaq ਸਾਡੇ ਅੰਤਰਰਾਸ਼ਟਰੀ ਬਜ਼ਾਰਾਂ ਨੂੰ ਵਿਕਸਿਤ ਕਰਨ ਦੀ Škoda Auto ਦੀ ਰਣਨੀਤੀ ਲਈ ਇੱਕ ਸਪ੍ਰਿੰਗਬੋਰਡ ਦੇ ਤੌਰ ’ਤੇ ਭਾਰਤ ਦੀ ਅਹਿਮੀਅਤ ਨੂੰ ਮਜ਼ਬੂਤ ਕਰਦੀ ਹੈ। Kushaq ਨੇ ਭਾਰਤ ਵਿੱਚ ਗਾਹਕਾਂ ਦੇ ਵਿਚਕਾਰ ਅਤੇ ASEAN ਅਤੇ ਮੱਧ ਪੂਰਬ ਵਿੱਚ ਨਿਰਯਾਤ ਦੇ ਰੂਪ ਵਿੱਚ ਤੇਜ਼ੀ ਨਾਲ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ। ਹੁਣ ਅਸੀਂ ਇਸ ਮਾਡਲ ਦੇ ਸਮੁੱਚੇ ਮੁੱਲ ਪ੍ਰਸਤਾਵ ਲਈ ਅਗਲਾ ਮਾਪਦੰਡ ਨਿਰਧਾਰਿਤ ਕਰ ਰਹੇ ਹਾਂ। ਇਸ ਅੱਪਡੇਟ ਵਿੱਚ ਮਾਡਰਨ ਸਾਲਿਡ ਡਿਜ਼ਾਈਨ ਐਲੀਮੈਂਟਸ ਦੇ ਨਾਲ-ਨਾਲ ਇਨਫੋਟੇਨਮੈਂਟ ਅਤੇ ਡਰਾਈਵਰ ਅਸਿਸਟੈਂਸ ਫ਼ੀਚਰਸ ਤੋਂ ਲੈ ਕੇ ਹੁਣ ਤੱਕ ਦੀਆਂ ਕਈ ਤਰ੍ਹਾਂ ਦੀਆਂ ਤਰੱਕੀਆਂ ਸ਼ਾਮਲ ਹਨ, ਜੋ ਹੋਰ ਵੀ ਜ਼ਿਆਦਾ ਅਰਾਮ ਅਤੇ ਸੁਰੱਖਿਆ ਪ੍ਰਦਾਨ ਕਰਦੀਆਂ ਹਨ। Kodiaq ਅਤੇ Kylaq ਦੇ ਨਾਲ, Škoda Auto ਮਹੱਤਵਪੂਰਨ ਸੈਗਮੈਂਟਸ ਅਤੇ ਕੀਮਤਾਂ ਦੇ ਮੁਤਾਬਕ ਭਾਰਤੀ ਬਜ਼ਾਰ ਵਿੱਚ ਇੱਕ SUV ਫਲੀਟ ਪੇਸ਼ ਕਰਦੀ ਹੈ। Kushaq ਨੂੰ ਅਗਲੇ ਪੱਧਰ ’ਤੇ ਲੈ ਜਾਣ ਨਾਲ ਯੂਰੋਪ ਤੋਂ ਬਾਹਰ ਸਾਡੇ ਸਭ ਤੋਂ ਮਹੱਤਵਪੂਰਨ ਬਜ਼ਾਰ ਵਿੱਚ ਵਾਧੂ ਮੰਗ ਅਤੇ ਹੋਰ ਵਿਕਾਸ ਦਾ ਮੌਕਾ ਬਣਦਾ ਹੈ।”
ਆਸ਼ੀਸ਼ ਗੁਪਤਾ, ਬ੍ਰਾਂਡ ਡਾਇਰੈਕਟਰ, Škoda Auto India, ਨੇ ਕਿਹਾ, “Škoda ਵਿੱਚ, ਸਾਡਾ ਮਿਸ਼ਨ ਯੂਰੋਪੀਅਨ ਤਕਨਾਲੋਜੀ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਉਸਨੂੰ ਪੂਰੇ ਭਾਰਤ ਵਿੱਚ ਗਾਹਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ ਹੈ। ਅੱਜ, ਸ਼ਹਿਰਾਂ ਅਤੇ ਖੇਤਰਾਂ ਵਿਚਕਾਰ ਸੀਮਾ ਰੇਖਾਵਾਂ ਧੁੰਦਲੀਆਂ ਹੋ ਰਹੀਆਂ ਹਨ, ਅਤੇ ਇੱਛਾਵਾਂ ਆਪਸ ਵਿੱਚ ਜੁੜ ਰਹੀਆਂ ਹਨ। ਅਸੀਂ ਗਾਹਕਾਂ ਦੀਆਂ ਇਨ੍ਹਾਂ ਬਦਲਦੀਆਂ ਤਰਜੀਹਾਂ ਦੇ ਮੁਤਾਬਕ ਉਤਪਾਦ ਲਾਂਚ ਕਰ ਕੇ ਇਨ੍ਹਾਂ ਇੱਛਾਵਾਂ ਨੂੰ ਪੂਰਾ ਕਰ ਰਹੇ ਹਾਂ। ਅੱਜ ਨਵੀਂ Kushaq ਦੇ ਪ੍ਰੀਮੀਅਰ ਦੇ ਨਾਲ, ਅਸੀਂ ਆਪਣੇ ਪੋਰਟਫੋਲੀਓ ਵਿੱਚ 'ਅਸਲ ਆਟੋਮੈਟਿਕਸ' ਦੀ ਇੱਕ ਕਲਾਸ-ਲੀਡਿੰਗ ਰੇਂਜ ਰੱਖਣ ਦੀ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਦੇ ਹਾਂ, ਅਤੇ ਇੱਕ ਅਜਿਹੀ SUV ਪੇਸ਼ ਕਰਦੇ ਹਾਂ ਜਿਸ ਵਿੱਚ, ਸਾਡੀ ਸਾਬਿਤ ਯੂਰੋਪੀਅਨ ਇੰਜੀਨੀਅਰਿੰਗ ਦੀ ਅਗਵਾਈ ਵਿੱਚ, ਸਭ ਤੋਂ ਮਹੱਤਵਪੂਰਨ ਸੁਰੱਖਿਆ, ਅਰਾਮ, ਡਿਜ਼ਾਈਨ ਅਤੇ ਸਹੂਲਤ ਵਿਸ਼ੇਸ਼ਤਾਵਾਂ ਸਟੈਂਡਰਡ ਮਿਲਦੀਆਂ ਹਨ। ਅਸੀਂ ਲਗਾਤਾਰ ਆਪਣੇ ਗਾਹਕਾਂ ਦੀ ਗੱਲ ਸੁਣ ਰਹੇ ਹਾਂ, ਅਤੇ ਨਵੀਂ Kushaq ਸਾਡੇ ਪੋਰਟਫੋਲੀਓ ਨੂੰ ਆਧੁਨਿਕ ਅਤੇ ਸਾਡੇ ਵਧ ਰਹੇ Škoda ਪਰਿਵਾਰ ਲਈ ਢੁਕਵਾਂ ਰੱਖਣ ਵੱਲ ਇੱਕ ਹੋਰ ਕਦਮ ਹੈ।”
ਕਾਰ ਨਾਲ ਪਿਆਰ ਕਰਨਾ ਅਸਾਨ। ਭਾਰਤ ਵਿੱਚ, ਭਾਰਤ ਲਈ ਬਣੀ
2021 ਵਿੱਚ ਪੇਸ਼ ਕੀਤੀ ਗਈ, Kushaq, ਜੋ ਕਿ ਸੰਸਕ੍ਰਿਤ ਸ਼ਬਦ ਸਮਰਾਟ ਤੋਂ ਲਿਆ ਗਿਆ ਨਾਮ ਹੈ, ਇੰਡੀਆ 2.0 ਰਣਨੀਤੀ ਦੇ ਤਹਿਤ ਭਾਰਤੀ ਬਜ਼ਾਰ ਵਿੱਚ Škoda Auto ਦਾ ਪਹਿਲਾ ਉਤਪਾਦ ਸੀ। ਇਹ MQB-A0-IN ਪਲੇਟਫ਼ਾਰਮ ’ਤੇ ਬਣੀ ਪਹਿਲੀ ਕਾਰ ਸੀ ਜਿਸਨੂੰ ਭਾਰਤ ਅਤੇ ਚੈੱਕ ਗਣਰਾਜ ਦੀਆਂ ਟੀਮਾਂ ਦੁਆਰਾ ਪਹੁੰਚਯੋਗ ਮਾਲਕੀ ਅਤੇ ਰੱਖਰਖਾਅ ਦੀ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਕੀਤਾ ਗਿਆ ਸੀ। ਨਵੀਂ Kushaq ਕਈ ਨਵੇਂ ਸੈਗਮੈਂਟ ਵਿੱਚ ਪਹਿਲੇ ਫ਼ੀਚਰਸ ਨਾਲ ਵਿਰਾਸਤ ਨੂੰ ਜਾਰੀ ਰੱਖਦੀ ਹੈ, ਜਦਕਿ ਆਪਣੇ ਪਿੱਛਲੇ ਮਾਡਲ ਤੋਂ ਸਾਰੇ ਵਿਹਾਰਕ ਫ਼ੀਚਰਸ ਨੂੰ ਅੱਗੇ ਵਧਾਉਂਦੀ ਹੈ, ਜਿਵੇਂ ਕਿ ਵੈਂਟੀਲੇਸ਼ਨ ਵਾਲੀਆਂ ਇਲੈਕਟ੍ਰਿਕ ਫ੍ਰੰਟ ਸੀਟਾਂ, ਕਰੂਜ਼ ਕੰਟ੍ਰੋਲ, ਸੈਂਸਰਾਂ ਵਾਲਾ ਰੀਅਰ-ਵਿਊ ਕੈਮਰਾ, ਵਾਇਰਲੈੱਸ ਚਾਰਜਿੰਗ, ਆਦਿ। ਭਾਰਤੀ ਬਜ਼ਾਰ ਵਿੱਚ ਸ਼ੁਰੂਆਤੀ Škoda SUVs ਵਿੱਚ ਗਿਣੀ ਜਾਂਦੀ, Kushaq ਅੱਜ Kodiaq ਅਤੇ Kylaq ਦੀ ਪੂਰਕ ਹੈ। ਇਸ ਦੇ ਨਾਲ, Škoda Auto India ਕੋਲ ਇੱਕ SUV ਫਲੀਟ ਹੈ ਜੋ ਹਰ ਇੱਛਾ ਅਤੇ ਕੀਮਤ ਦੇ ਮੁਤਾਬਕ ਪੇਸ਼ਕਸ਼ ਕਰਦਾ ਹੈ।
ਮਾਡਰਨ ਸਾਲਿਡ ਡਿਜ਼ਾਈਨ ਸੰਕੇਤਾਂ ਨਾਲ ਦਿਖਾਉਣਾ ਅਸਾਨ ਹੈ। Monte Carlo Badge ਬੈਜ ਦੀ ਅਗਵਾਈ ਨਾਲ
Kushaq ਵਿੱਚ ਹੁਣ ਇੱਕ ਬਿਲਕੁਲ ਨਵੀਂ ਫ੍ਰੰਟ ਗਰਿੱਲ ਆਉਂਦੀ ਹੈ, ਜਿਸ ਵਿੱਚ ਕ੍ਰੋਮ ਰਿਬਸ ਅਤੇ ਇੱਕ ਇਲੂਮੀਨੇਟਡ ਲਾਈਟ ਬੈਂਡ ਲੱਗਾ ਹੋਇਆ ਹੈ। ਅਗਲੇ ਹਿੱਸੇ ਵਿੱਚ ਬਿਲਕੁਲ ਨਵੀਆਂ LED ਹੈੱਡਲਾਈਟਾਂ, ਫ੍ਰੰਟ ਪਾਰਕਿੰਗ ਸੈਂਸਰ, ਅਤੇ LED ਫੌਗ ਲੈਂਪ ਵੀ ਹਨ। ਪਿੱਛਲੇ ਪਾਸੇ ਕ੍ਰਮਵਾਰ ਟਰਨ ਇੰਡੀਕੇਟਰਸ ਨਾਲ ਨਵੀਆਂ ਕਨੈਕਟਿਡ ਟੇਲਲਾਈਟਾਂ ਲੱਗੀਆਂ ਹਨ। ਪਿੱਛਲੇ ਪਾਸੇ ਇੱਕ ਸ਼ਾਨਦਾਰ ਵਿਜ਼ੂਅਲ ਸੰਕੇਤ ਇਲੂਮੀਨੇਟਡ ‘Škoda’ ਸ਼ਬਦ ਲਿੱਖਿਆ ਹੈ ਜੋ ਕਨੈਕਟਿਡ ਟੇਲਲਾਈਟਾਂ ਨੂੰ ਜੋੜਦਾ ਹੈ। Kushaq ਦੀਆਂ ਸਾਈਡਾਂ ’ਤੇ ਵ੍ਹੀਲ ਆਰਚਿਜ਼ ਅਤੇ ਸਿੱਲਸ ਦੇ ਆਲੇ-ਦੁਆਲੇ ਕਲੈਡਿੰਗ ਦੇ ਨਾਲ ਠੋਸ, ਸਾਫ਼ ਲਾਈਨਾਂ ਦਿੱਤੀਆਂ ਗਈਆਂ ਹਨ। ਅਲੌਏ ਵ੍ਹੀਲ ਸਾਰੇ ਵੇਰੀਐਂਟਸ ਵਿੱਚ ਸਟੈਂਡਰਡ ਹਨ, ਜੋ ਕਾਰ ਨੂੰ ਇੱਕ ਸਪੋਰਟੀ ਪ੍ਰੋਫ਼ਾਈਲ ਅਤੇ ਇੱਕ ਗਤੀਸ਼ੀਲ ਔਨ-ਰੋਡ ਰੁਖ਼ ਪ੍ਰਦਾਨ ਕਰਦੇ ਹਨ। ਇਸ ਅੱਪਡੇਟ ਵਿੱਚ Kushaq ਦੇ SUV ਕਿਰਦਾਰ ਨੂੰ ਬਰਕਰਾਰ ਰੱਖਿਆ ਗਿਆ ਹੈ, ਅਤੇ ਮਾਡਰਨ ਸਾਲਿਡ ਸੰਕੇਤ ਇਹ ਯਕੀਨੀ ਬਣਾਉਂਦੇ ਹਨ ਕਿ ਇਸਦਾ ਸਟਾਈਲ ਸਮੇਂ ਦੇ ਨਾਲ ਕਾਇਮ ਰਹੇ, ਜੋ ਇਸਨੂੰ ਸੜਕਾਂ ’ਤੇ ਜਾਂ ਕੱਚੇ ਰਸਤਿਆਂ ’ਤੇ ਇੱਕ ਠੋਸ, ਪਰ ਆਕਰਸ਼ਕ ਮਸ਼ੀਨ ਬਣਾਉਂਦਾ ਹੈ। ਇਹ SUV ਹੁਣ ਤਿੰਨ ਬਿਲਕੁਲ ਨਵੇਂ ਰੰਗਾਂ ਵਿੱਚ ਉਪਲਬਧ ਹੋਵੇਗੀ – ਸ਼ਿਮਲਾ ਗ੍ਰੀਨ, ਸਟੀਲ ਗ੍ਰੇ ਅਤੇ ਚੈਰੀ ਰੈੱਡ, ਨਾਲ ਹੀ ਕੈਂਡੀ ਵ੍ਹਾਈਟ, ਕਾਰਬਨ ਸਟੀਲ, ਬ੍ਰਿਲਿਅੰਟ ਸਿਲਵਰ, ਲਾਵਾ ਬਲੂ ਅਤੇ ਡੀਪ ਬਲੈਕ ਦੇ ਮੌਜੂਦਾ ਵਿਕਲਪ ਵੀ ਉਪਲਬਧ ਹੋਣਗੇ। ਪਹਿਲੀ ਵਾਰ, ਇਸ ਵੇਰੀਐਂਟ ਦੀ ਵੱਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, Monte Carlo ਬੈਜ ਵਿਕਰੀ ਦੀ ਸ਼ੁਰੂਆਤ ਤੋਂ ਹੀ ਪੇਸ਼ ਕੀਤਾ ਜਾਵੇਗਾ, ਜੋ ਸਟਾਈਲ ਦੇ ਪਹਿਲੂ ਨੂੰ ਵਧਾਏਗਾ।
ਵੱਖੋ-ਵੱਖ ਅਸਲ ਆਟੋਮੈਟਿਕਸ ਨਾਲ ਚਲਾਉਣ ਵਿੱਚ ਅਸਾਨ
ਆਪਣੀਆਂ ਸ਼ਾਨਦਾਰ ਡਰਾਈਵਿੰਗ ਵਿਸ਼ੇਸ਼ਤਾਵਾਂ ਅਤੇ 188 mm ਅਧਿਕਤਮ ਗ੍ਰਾਊਂਡ ਕਲੀਅਰੈਂਸ ਨੂੰ ਬਰਕਰਾਰ ਰੱਖਦੇ ਹੋਏ, ਨਵੀਂ Kushaq ਆਪਣੇ ਤੇਜ਼-ਰਫ਼ਤਾਰ ਵਾਲੇ ਪਹਿਲੂ ਬਰਕਰਾਰ ਰੱਖਦੀ ਹੈ, ਜਿਸ ਨਾਲ ਇਹ ਤੇਜ਼ ਟ੍ਰੈਕ ’ਤੇ ਚੱਲਣ ਵਿੱਚ ਸਮਰੱਥ ਹੈ। ਇਹ ਸੈਗਮੈਂਟ ਵਿੱਚ ਪਹਿਲਾ ਬਿਲਕੁਲ ਨਵਾਂ ਅੱਠ-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਨਾਲ ਲੈਸ ਹੈ। ਇਹ ਟ੍ਰਾਂਸਮਿਸ਼ਨ ਕੁਸ਼ਲ, ਤਾਕਤਵਰ ਅਤੇ ਸਾਬਿਤ 1.0 TSI ਇੰਜਣ ਨਾਲ ਜੁੜਿਆ ਹੋਇਆ ਹੈ ਜੋ 85kW ਅਤੇ 178Nm ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਛੇ-ਸਪੀਡ ਮੈਨੂਅਲ ਨਾਲ ਵੀ ਲਿਆ ਜਾ ਸਕਦਾ ਹੈ। ਜੋ ਲੋਕ ਪ੍ਰਦਰਸ਼ਨ ਦੇ ਚਾਹਵਾਨ ਹਨ ਉਹ 110kW ਅਤੇ 250Nm ਟਾਰਕ ਵਾਲੇ 1.5 TSI ਇੰਜਣ ਦੀ ਚੋਣ ਕਰ ਸਕਦੇ ਹਨ। ਐਕਟਿਵ ਸਿਲੰਡਰ ਟੈਕਨਾਲੋਜੀ ਵਾਲਾ ਇਹ ਚਾਰ-ਸਿਲੰਡਰ ਟਰਬੋ ਖ਼ਾਸ ਤੌਰ ’ਤੇ ਤੇਜ਼-ਸ਼ਿਫਟਿੰਗ ਵਾਲੇ ਸੱਤ-ਸਪੀਡ DSG ਟ੍ਰਾਂਸਮਿਸ਼ਨ ਨਾਲ ਜੁੜਿਆ ਹੋਇਆ ਹੈ। ਨਵੀਂ Kushaq ਵਿੱਚ, 1.5 TSI ਮਾਡਲ ਵਿੱਚ ਸਾਰੇ ਪਹੀਆਂ ’ਤੇ ਡਿਸਕ ਬ੍ਰੇਕਸ ਵੀ ਲੱਗੀਆਂ ਹੋਈਆਂ ਹਨ। ਇਸਦੇ ਨਾਲ, Škoda Auto India ਨੇ ਸ਼ਾਨਦਾਰ ਅੱਠ-ਸਪੀਡ ਟਾਰਕ ਕਨਵਰਟਰ ਅਤੇ ਸਾਬਿਤ 7-ਸਪੀਡ DSG ਦੀ ਸ਼ੁਰੂਆਤ ਦੇ ਨਾਲ ਅਸਲ ਆਟੋਮੈਟਿਕਸ ਪ੍ਰਦਾਨ ਕਰਨ ਦੀ ਆਪਣੀ ਰਣਨੀਤੀ ਜਾਰੀ ਰੱਖੀ ਹੈ।
ਅਨੁਭਵ ਕਰਨ ਵਿੱਚ ਅਸਾਨ
ਪੂਰੀ ਕਰ ਵਿੱਚ ਫੈਲੀ ਹੋਈ ਇੱਕ ਬਿਲਕੁਲ ਨਵੀਂ ਪੈਨੋਰਾਮਿਕ ਸਨਰੂਫ ਅਤੇ ਦੋਹਰੇ ਰੰਗ ਦੀ ਐਮਬੀਐਂਟ ਲਾਈਟਿੰਗ ਨਵੀਂ Kushaq ਦੇ ਇੰਟੀਰੀਅਰਸ ਨੂੰ ਰੋਸ਼ਨ ਕਰਦੇ ਹਨ। ਨਵੀਂ Kushaq ਵਿੱਚ ਡਰਾਈਵਰ ਅਤੇ ਅਗਲੇ ਯਾਤਰੀ ਲਈ ਹਵਾਦਾਰੀ ਵਾਲੀਆਂ ਸਿਕਸ-ਵੇ ਇਲੈਕਟ੍ਰਿਕ ਸੀਟਾਂ ਹਨ, ਨਾਲ ਹੀ ਇੱਕ Škoda ਸਾਊਂਡ ਸਿਸਟਮ ਹੈ ਜਿਸ ਵਿੱਚ ਛੇ ਸਪੀਕਰ ਹਨ ਅਤੇ ਇੱਕ ਇਮਰਸਿਵ ਇਨ-ਕੈਬਿਨ ਅਨੁਭਵ ਲਈ ਸਬਵੂਫਰ ਲੱਗਾ ਹੋਇਆ ਹੈ। ਇਹ 491 ਲੀਟਰ ਦੀ ਖੁੱਲ੍ਹੀ ਬੂਟ ਸਪੇਸ ਪੇਸ਼ ਕਰਦੀ ਹੈ, ਜਿਸਨੂੰ 1,405 ਲੀਟਰ ਤੱਕ ਵਧਾਇਆ ਜਾ ਸਕਦਾ ਹੈ, ਜੋ ਰੋਜ਼ਾਨਾ ਦੀ ਵਿਹਾਰਕਤਾ ਨੂੰ ਵਧਾਉਂਦਾ ਹੈ। ਕਲਾਈਮੇਟ੍ਰੋਨਿਕ ਆਟੋ AC ਹੁਣ ਸਟੈਂਡਰਡ ਹੈ, ਜਿਵੇਂ ਕਿ ਇੱਕ ਇਲੈਕਟ੍ਰਿਕ ਸਨਰੂਫ, ਆਟੋ-ਡਿਮਿੰਗ IRVM, ਰੇਨ-ਸੈਂਸਿੰਗ ਵਾਈਪਰ, ਇੱਕ ਰੀਅਰ ਵਾਈਪਰ, ਰੀਅਰ ਡੀਫੋਗਰਸ, ਅਤੇ 25 ਤੋਂ ਵੱਧ ਸੁਰੱਖਿਆ ਫ਼ੀਚਰ ਹਨ।
ਡਰਾਈਵਰ ਲਈ ਉੱਚੇ ਵੇਰੀਐਂਟਸ ਵਿੱਚ 10.25-ਇੰਚ (26.03 cm) ਡਿਜੀਟਲ ਕਾਕਪਿਟ ਦੇ ਨਾਲ ਇਹ ਅਨੁਭਵ ਜਾਰੀ ਹੈ। ਨਵੀਂ Kushaq ਦੇ ਮੱਧ ਵੇਰੀਐਂਟਸ ਵਿੱਚ 8-ਇੰਚ (20.32 cm) ਡਿਜੀਟਲ ਕਾਕਪਿਟ ਮਿਲਦਾ ਹੈ, ਜੋ ਡਰਾਈਵਿੰਗ ਦੀ ਜਾਣਕਾਰੀ ਨੂੰ ਵਧਾਉਂਦਾ ਹੈ।
Google ਦੁਆਰਾ ਸੰਚਾਲਿਤ AI Companion
ਨਵੀਂ Kushaq ਵਿੱਚ, ਵਾਇਰਲੈੱਸ Android Auto ਅਤੇ Apple CarPlay ਸਮੇਤ, 10.1-ਇੰਚ (25.6 cm) ਦੀ ਇਨਫੋਟੇਨਮੈਂਟ ਸਕ੍ਰੀਨ ਵੀ ਹੈ, ਜਿਸਨੂੰ ਅਗਲੀ ਪੀੜ੍ਹੀ ਦੇ ਇਨਫੋਟੇਨਮੈਂਟ ਸਿਸਟਮ ਦੁਆਰਾ ਆਧੁਨਿਕ ਬਣਾਇਆ ਗਿਆ ਹੈ, ਜੋ ਭਾਰਤੀ ਖਪਤਕਾਰਾਂ ਲਈ ਅਤਿ-ਆਧੁਨਿਕ ਤਕਨਾਲੋਜੀ ਦੁਆਰਾ ਸੰਚਾਲਿਤ ਇੱਕ ਪਰਿਵਰਤਨਸ਼ੀਲ ਇਨ-ਕਾਰ ਡਿਜੀਟਲ ਅਨੁਭਵ ਪ੍ਰਦਾਨ ਕਰਦਾ ਹੈ। ਉੱਨਤ ਡਿਜੀਟਲ ਆਰਕੀਟੈਕਚਰ ’ਤੇ ਬਣਿਆ, ਨਵਾਂ ਸਿਸਟਮ ਪ੍ਰਦਰਸ਼ਨ, ਕਨੈਕਟੀਵਿਟੀ ਅਤੇ ਸਹਿਜ ਗਾਹਕ ਗੱਲਬਾਤ ਨੂੰ ਵਧਾਉਂਦਾ ਹੈ, ਆਧੁਨਿਕ ਭਾਰਤੀ ਡਰਾਈਵਿੰਗ ਜ਼ਰੂਰਤਾਂ ਦੇ ਅਨੁਸਾਰ ਇੱਕ ਸਹਿਜ ਅਤੇ ਦਿਲਚਸਪ ਇਨ-ਕੈਬਿਨ ਅਨੁਭਵ ਪ੍ਰਦਾਨ ਕਰਦਾ ਹੈ।
ਇਸਦੇ ਕੇਂਦਰ ਵਿੱਚ ਇੱਕ ਉੱਨਤ ਵੌਇਸ ਅਸਿਸਟੈਂਟ ਹੈ, ਜੋ Google Automotive AI Agent ਦੁਆਰਾ ਸੰਚਾਲਿਤ ਹੈ। ਇਹ AI ਏਜੰਟ ਸਾਡੇ ਗਾਹਕਾਂ ਲਈ ਅਗਲੀ ਪੀੜ੍ਹੀ ਦੀ, ਸੰਦਰਭ-ਜਾਣੂ ਵੌਇਸ ਸਹਾਇਤਾ ਬਣਾਉਣ ਲਈ Gemini ਨੂੰ ਕਾਰ ਵਿੱਚ ਸ਼ਾਮਲ ਕਰਦਾ ਹੈ, ਜੋ ਕਿ ਖ਼ਬਰਾਂ ਅਤੇ ਰੁਝਾਨਾਂ ਵਰਗੀ ਰੀਅਲ-ਟਾਈਮ ਜਾਣਕਾਰੀ ਨੂੰ ਸਿੱਧਾ ਕਾਰ ਵਿੱਚ ਪੇਸ਼ ਕਰਦਾ ਹੈ, ਜਦਕਿ ਸੰਗੀਤ, ਕਾਲਾਂ, ਕਲਾਇਮੇਟ ਕੰਟ੍ਰੋਲ ਅਤੇ ਹੋਰ ਬਹੁਤ ਕੁਝ ਮੈਨੇਜ ਕਰਨ ਲਈ ਹੈਂਡਸ-ਫ੍ਰੀ ਓਪਰੇਸ਼ਨ ਨੂੰ ਵੀ ਸਮਰੱਥ ਬਣਾਉਂਦਾ ਹੈ। ਸਥਾਨਕ ਜ਼ਰੂਰਤਾਂ ਦੀ ਡੂੰਘੀ ਸਮਝ ਨਾਲ ਵਿਕਸਿਤ, ਇਨਫੋਟੇਨਮੈਂਟ ਸਿਸਟਮ ਭਾਰਤੀ ਅੰਗਰੇਜ਼ੀ ਲਹਿਜ਼ੇ ਨੂੰ ਪਛਾਣਦਾ ਹੈ, ਜੋ ਸਮਾਵੇਸ਼ੀ ਅਤੇ ਸਹਿਜ ਅਵਾਜ਼ ਨਾਲ ਗੱਲਬਾਤ ਨੂੰ ਯਕੀਨੀ ਬਣਾਉਂਦਾ ਹੈ। ਇਸਦੇ ਨਾਲ, ਇਹ ਬ੍ਰਾਂਡ ਗਲੋਬਲ ਤਕਨਾਲੋਜੀ ਨੂੰ ਸਥਾਨਕ ਪ੍ਰਸੰਗਿਕਤਾ ਨਾਲ ਜੋੜਦਾ ਹੈ ਅਤੇ ਭਾਰਤ ਵਿੱਚ ਸਮਾਰਟ ਡਰਾਈਵਿੰਗ ਲਈ ਨਵੇਂ ਮਾਪਦੰਡ ਸਥਾਪਿਤ ਕਰਦਾ ਹੈ।
ਭਰੋਸਾ ਕਰਨਾ ਅਸਾਨ
ਨਵੀਂ Kushaq ਸੁਰੱਖਿਆ ਵਿੱਚ ਤਰਜੀਹ ਦੇਣਾ ਜਾਰੀ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰੇਕ ਗਾਹਕ ਨੂੰ ਇਸਦੇ ਫਾਇਵ-ਸਟਾਰ ਗਲੋਬਲ NCAP ਸਟੈਂਡਰਡਸ ਦਾ ਭਰੋਸਾ ਦਿੱਤਾ ਜਾਵੇ। ਇਸ ਵਿੱਚ, ਛੇ ਏਅਰਬੈਗ ਸਮੇਤ, 25 ਤੋਂ ਵੱਧ ਐਕਟਿਵ ਅਤੇ ਪੈਸਿਵ ਸੁਰੱਖਿਆ ਫ਼ੀਚਰ, ਜੋ ਸਾਰੇ ਵੇਰੀਐਂਟਸ ਵਿੱਚ ਸਟੈਂਡਰਡ ਹਨ, ਅਤੇ ਉੱਚੇ ਵੇਰੀਐਂਟਸ ਵਿੱਚ 40 ਤੋਂ ਵੱਧ ਸੁਰੱਖਿਆ ਫ਼ੀਚਰ ਮੌਜੂਦ ਹਨ। Škoda Auto India ਨੇ ਨਵੀਂ Kushaq ਦੇ ਵੱਖੋ-ਵੱਖ ਵੇਰੀਐਂਟਸ ਵਿੱਚ ਸਟੈਂਡਰਡ ਦੇ ਤੌਰ ’ਤੇ ਰੀਅਰ ਵਾਈਪਰ, ਰੀਅਰ ਡੀਫੋਗਰਸ, ਆਟੋਮੈਟਿਕ ਰੇਨ-ਸੈਂਸਿੰਗ ਵਾਈਪਰਸ, ਅਤੇ ਆਟੋ-ਡਿਮਿੰਗ IRVM ਵਰਗੇ ਮੁੱਖ ਫ਼ੀਚਰ ਪ੍ਰਦਾਨ ਕਰ ਕੇ ਹਰ ਮੌਸਮ ਵਿੱਚ ਵਿਜ਼ਬਿਲਿਟੀ ਅਤੇ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਹੈ। ਇਸਦੇ ਨਾਲ, Škoda Auto India ਨੇ ਇਹ ਯਕੀਨੀ ਬਣਾ ਕੇ ਐਕਟਿਵ ਸੁਰੱਖਿਆ, ਪੈਸਿਵ ਸੁਰੱਖਿਆ ਅਤੇ ਰੋਕਥਾਮ ਸੁਰੱਖਿਆ ਨੂੰ ਤਿਆਰ ਕੀਤਾ ਹੈ ਕਿ ਡਰਾਈਵਰ ਨੂੰ ਸਾਰੀਆਂ ਸਥਿਤੀਆਂ ਅਤੇ ਮੌਸਮ ਵਿੱਚ ਸਰਵੋਤਮ ਦ੍ਰਿਸ਼ਟੀ ਅਤੇ ਘੱਟੋ-ਘੱਟ ਦ੍ਰਿਸ਼ਟੀਗਤ ਤਣਾਅ ਤੋਂ ਫ਼ਾਇਦਾ ਹੁੰਦਾ ਹੈ।
ਰੱਖਣਾ ਅਸਾਨ: Škoda Super Care ਪੈਕੇਜ
ਨਵੀਂ Kushaq, Škoda Auto India ਦੇ ਸਹਿਜ ਮਾਲਕੀ ਅਨੁਭਵ ਪ੍ਰਦਾਨ ਕਰਨ ਦੇ ਸਿਧਾਂਤ ਨੂੰ ਜਾਰੀ ਰੱਖਦੀ ਹੈ। ਇਹ ਹੁਣ Škoda Super Care ਪੈਕੇਜ ਦੇ ਨਾਲ ਆਉਂਦੀ ਹੈ: 4-ਸਾਲ ਜਾਂ 100,000-ਕਿਲੋਮੀਟਰ ਦੀ ਸਭ ਤੋਂ ਵਧੀਆ ਸਟੈਂਡਰਡ ਵਾਰੰਟੀ, 4 ਸਾਲ ਦੀ ਰੋਡਸਾਈਡ ਅਸਿਸਟੈਂਸ ਦੇ ਨਾਲ, ਜੋ ਲੰਬੇ ਸਮੇਂ ਦੀ ਮਨ ਦੀ ਸ਼ਾਂਤੀ ਪੇਸ਼ ਕਰਦਾ ਹੈ। ਇਸਤੋਂ ਇਲਾਵਾ, ਗਾਹਕਾਂ ਨੂੰ ਦੋ ਸਾਲ ਜਾਂ 30,000 ਕਿਲੋਮੀਟਰ ਤੱਕ ਚਾਰ ਮੁਫ਼ਤ ਲੇਬਰ ਸੇਵਾਵਾਂ ਦਾ ਲਾਭ ਮਿਲਦਾ ਹੈ। ਵਾਰੰਟੀ ਨੂੰ ਹੋਰ ਦੋ ਸਾਲਾਂ ਲਈ ਵਧਾਇਆ ਜਾ ਸਕਦਾ ਹੈ, ਜਿਸ ਨਾਲ ਕੁੱਲ ਕਵਰੇਜ ਛੇ ਸਾਲਾਂ ਤੱਕ ਵੱਧ ਜਾਂਦੀ ਹੈ। ਇਸਤੋਂ ਇਲਾਵਾ ਛੇ ਸਾਲਾਂ ਦੀ ਕਰੋਜ਼ਨ ਵਾਰੰਟੀ ਅਤੇ ਤਿੰਨ ਸਾਲਾਂ ਦੀ ਪੇਂਟ ਵਾਰੰਟੀ ਵੀ ਮਿਲਦੀ ਹੈ।
