ਲੁਧਿਆਣਾ/ਚੰਡੀਗੜ੍ਹ 24 ਜਨਵਰੀ, 2026 (ਭਗਵਿੰਦਰ ਪਾਲ ਸਿੰਘ): ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਜੋ ਕਿ ਭਾਰਤ ਵਿੱਚ ਨੰਬਰ 1 ਪਿਕਅੱਪ ਬ੍ਰਾਂਡ ਬੋਲੇਰੋ ਪਿਕ-ਅੱਪ ਦੀ ਨਿਰਮਾਤਾ ਕੰਪਨੀ ਹੈ , ਨੇ ਅੱਜ ਬੋਲੇਰੋ ਕੈਂਪਰ ਅਤੇ ਬੋਲੇਰੋ ਪਿਕ-ਅੱਪ ਰੇਂਜ ਦਾ ਰਿਫ੍ਰੇਸ਼ਡ ਵਰਜ਼ਨ ਲਾਂਚ ਕੀਤਾ। ਇਹਨਾਂ ਅਪਡੇਟਸ ਵਿੱਚ ਬਿਹਤਰ ਆਰਾਮ ਅਤੇ ਇੱਕ ਨਵਾਂ ਬੋਲਡ ਫਰੰਟ ਡਿਜ਼ਾਈਨ, ਅਤੇ ਸਹੂਲਤ ਨੂੰ ਵਧਾਉਣ ਲਈ ਵਿਹਾਰਕ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਚੋਣਵੇਂ ਵੇਰੀਐਂਟਸ ਵਿਚ ਆਈਮੈਕਸ ਤਕਨਾਲੋਜੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਬੋਲੇਰੋ ਕੈਂਪਰ
ਬੋਲੇਰੋ ਕੈਂਪਰ ਵਿੱਚ ਐਡਵਾਂਸਡ ਆਈਮੈਕਸ ਟੈਲੀਮੈਟਿਕਸ ਸਲਿਊਸ਼ਨ ਦੇ ਨਾਲ ਕੁਨੈਕਟਡ ਤਕਨਾਲੋਜੀ ਦਿੱਤੀ ਗਈ ਹੈ, ਜੋ ਵਹੀਕਲ ਨਾਲ ਸਬੰਧਤ ਰੀਅਲ-ਟਾਈਮ ਜਾਣਕਾਰੀ ਪ੍ਰਦਾਨ ਕਰਦੀ ਹੈ, ਇਸਦੇ ਨਾਲ ਸੰਚਾਲਨ ਕੁਸ਼ਲਤਾ ਵੱਧਦੀ ਹੈ ਅਤੇ ਫਲੀਟ ਪ੍ਰਬੰਧਨ ਵੀ ਸਮਾਰਟ ਬਣਦਾ ਹੈ। ਇਸ ਤੋਂ ਇਲਾਵਾ, ਵਾਹਨ ਨੂੰ ਨਵੇਂ ਡੈਕਲਸ, ਬਾਡੀ-ਕਲਰਡ ਓਆਰਵੀਐਮ ਅਤੇ ਡੋਰ ਹੈਂਡਲ ਦੇ ਨਾਲ ਇੱਕ ਬਿਲਕੁਲ ਨਵਾਂ ਅਤੇ ਆਕਰਸ਼ਕ ਲੁੱਕ ਦਿੱਤਾ ਗਿਆ ਹੈ। ਅਰਾਮ ਨੂੰ ਹੋਰ ਵਧਾਉਣ ਲਈ ਪਿਛਲੀਆਂ ਸੀਟਾਂ ਵਿੱਚ ਹੈੱਡਰੇਸਟ, ਏਅਰ ਕੰਡੀਸ਼ਨਿੰਗ ਅਤੇ ਹੀਟਰ ਦੀ ਸੁਵਿਧਾ ਦਿਤੀ ਗਈ ਹੈ ,ਨਾਲ ਹੀ ਬਲੂਟੁੱਥ ਕਾਲਿੰਗ ਦੇ ਨਾਲ ਮਿਊਜ਼ਿਕ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ ।
ਗਾਹਕਾਂ ਨੂੰ ਵਾਧੂ ਮੁੱਲ ਪ੍ਰਦਾਨ ਕਰਨ ਲਈ, ਮਹਿੰਦਰਾ ਨੇ ਸਾਰੇ ਵੇਰੀਐਂਟਸ ਵਿੱਚ ਕਈ ਫ਼ੀਚਰਸ ਨੂੰ ਮਿਆਰੀ ਤੌਰ 'ਤੇ ਸ਼ਾਮਲ ਕੀਤਾ ਹੈ, ਜਿਵੇਂ ਕਿ ਹੈੱਡਰੇਸਟ ਦੇ ਨਾਲ ਰਿਕਲਾਈਨਿੰਗ ਡਰਾਈਵਿੰਗ ਸੀਟ, ਅਤੇ ਵਾਧੂ ਆਰਾਮ ਲਈ ਇੱਕ ਚੌੜੀ ਕੋ -ਡਰਾਈਵਰ ਸੀਟ। ਹੋਰ ਸੁਵਿਧਾਜਨਕ ਫ਼ੀਚਰਸ ਵਿੱਚ ਹੀਟਰ ਅਤੇ ਏਅਰ ਕੰਡੀਸ਼ਨਿੰਗ ਸਿਸਟਮ, ਸੈਂਟਰਲ ਲਾਕਿੰਗ, ਅਤੇ ਰੀਅਰ ਸੀਟ ਬੈਲਟਸ ਸ਼ਾਮਲ ਹਨ, ਜਿਸ ਨਾਲ ਸੁਨਿਸ਼ਚਿਤ ਤੌਰ 'ਤੇ ਸਾਰੇ ਵੇਰੀਐਂਟਸ ਵਿੱਚ ਇੱਕ ਵਧੀਆ ਅਤੇ ਆਰਾਮਦਾਇਕ ਡਰਾਈਵਿੰਗ ਅਨੁਭਵ ਮਿਲਦਾ ਹੈ ।
ਬੋਲੇਰੋ ਪਿਕ-ਅੱਪ
ਬੋਲੇਰੋ ਪਿਕ-ਅੱਪ ਵਿੱਚ ਹੁਣ ਇੱਕ ਨਵਾਂ ਫਰੰਟ ਲੁੱਕ ਦਿੱਤਾ ਗਿਆ ਹੈ , ਨਾਲ ਹੀ ਹੈੱਡਰੇਸਟ ਦੇ ਨਾਲ ਰਿਕਲਾਈਨਿੰਗ ਡਰਾਈਵਰ ਸੀਟ , ਅਤੇ ਵਾਧੂ ਆਰਾਮ ਲਈ ਇੱਕ ਚੌੜੀ ਕੋ -ਡਰਾਈਵਰ ਸੀਟ ਸ਼ਾਮਲ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਮੁੱਚੇ ਡਰਾਈਵਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੀਟਿੰਗ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਪੇਸ਼ ਕੀਤੇ ਗਏ ਹਨ।
ਮਹਿੰਦਰਾ ਪਿਕਅੱਪ ਸੈਗਮੈਂਟ ਵਿੱਚ ਇੱਕ ਮੋਹਰੀ ਮਾਰਕੀਟ ਲੀਡਰ ਵਜੋਂ ਆਪਣੀ ਵਿਰਾਸਤ ਨੂੰ ਅੱਗੇ ਵਧ ਰਿਹਾ ਹੈ, ਇਹਨਾਂ ਫ਼ੀਚਰਸ ਦੇ ਅਪਗ੍ਰੇਡ ਨਾਲ ਸੈਗਮੇਂਟ ਵਿਚ ਆਪਣੇ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ ਹੈ। ਬੋਲੇਰੋ ਕੈਂਪਰ ਅਤੇ ਬੋਲੇਰੋ ਪਿਕ-ਅੱਪ ਦੋਵੇਂ ਉਨ੍ਹਾਂ ਗਾਹਕਾਂ ਲਈ ਡਿਜ਼ਾਈਨ ਕੀਤੇ ਗਏ ਹਨ ਜੋ ਆਪਣੀ ਰੋਜ਼ੀ-ਰੋਟੀ ਅਤੇ ਕਾਰਜਾਂ ਦੇ ਲਈ ਆਪਣੇ ਵਾਹਨਾਂ 'ਤੇ ਨਿਰਭਰ ਕਰਦੇ ਹਨ। ਬੋਲੇਰੋ ਰੇਂਜ ਵਿੱਚ ਨਵੀਨਤਮ ਸੁਧਾਰ ਆਰਾਮ ਅਤੇ ਸਹੂਲਤ ਪ੍ਰਦਾਨ ਕਰਨ ਦੇ ਨਾਲ-ਨਾਲ ਇਸ ਸ਼੍ਰੇਣੀ ਵਿੱਚ ਉੱਤਮਤਾ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ।
ਵੇਰੀਐਂਟ ਦੇ ਅਨੁਸਾਰ ਕੀਮਤਾਂ : (ਲੱਖ ਰੁਪਏ ਵਿਚ )
|
Bolero Camper |
|
|
Variant |
Ex-Showroom |
|
Non-AC 2WD |
₹ 9.85 Lakh |
|
Non-AC 4WD |
₹ 10.13 Lakh |
|
Gold ZX |
₹ 10.20 Lakh |
|
Gold RX |
₹ 10.25 Lakh |
|
Gold RX 4WD |
₹ 10.49 Lakh |
|
Bolero Pik-Up |
|
|
Variant |
Ex-Showroom |
|
Pik-Up MS CBC |
₹ 9.19 Lakh |
|
Pik-Up MS FB |
₹ 9.70 Lakh |
|
Pik-Up PS FB |
₹ 9.75 Lakh |
|
Pik-Up PS FB AC |
₹ 9.99 Lakh |
|
Pik-Up 4WD CBC |
₹ 9.50 Lakh |
|
Pik-Up 4WD |
₹ 9.73 Lakh |
|
Pik-Up 4WD AC |
₹ 9.99 Lakh |
*Variant-wise pricing and feature availability as applicable.
