Home > ਗੋਦਰੇਜ ਇੰਡਸਟਰੀਜ਼ ਗਰੁੱਪ > ਗੋਦਰੇਜ ਵਨ > ਚੰਡੀਗੜ੍ਹ > ਬ੍ਰਾਂਡ ਪਛਾਣ > ਯੂਟੀ > ਵਪਾਰ > ਗੋਦਰੇਜ ਇੰਡਸਟਰੀਜ਼ ਨੇ ਨਵੇਂ ਉਦੇਸ਼ ਅਤੇ ਇੱਕ ਨਵੀਂ ਬ੍ਰਾਂਡ ਪਹਿਚਾਣ ਦਾ ਕੀਤਾ ਐਲਾਨ; 2031 ਤੱਕ ₹5,00,000 ਕਰੋੜ ਦਾ ਰੱਖਿਆ ਟੀਚਾ

ਗੋਦਰੇਜ ਇੰਡਸਟਰੀਜ਼ ਨੇ ਨਵੇਂ ਉਦੇਸ਼ ਅਤੇ ਇੱਕ ਨਵੀਂ ਬ੍ਰਾਂਡ ਪਹਿਚਾਣ ਦਾ ਕੀਤਾ ਐਲਾਨ; 2031 ਤੱਕ ₹5,00,000 ਕਰੋੜ ਦਾ ਰੱਖਿਆ ਟੀਚਾ

ਚੰਡੀਗੜ੍ਹ, 01 ਮਈ, 2026 (ਭਗਵਿੰਦਰ ਪਾਲ ਸਿੰਘ):
ਗੋਦਰੇਜ ਇੰਡਸਟਰੀਜ਼ ਗਰੁੱਪ ਨੇ ਅੱਜ ਇੱਕ ਨਵੇਂ ਉਦੇਸ਼ ਅਤੇ ਬ੍ਰਾਂਡ ਪਹਿਚਾਣ ਦੀ ਘੋਸ਼ਣਾ ਕੀਤੀ, ਇਹ ਗਰੁੱਪ ਦੇ ਵਿਕਾਸ ਵਿੱਚ ਇੱਕ ਅਹਿਮ ਪਲ ਹੈ, ਜੋ ਇਸਦੀ ਨਵੀਂ ਪਹਿਚਾਣ, ਰਣਨੀਤੀ ਅਤੇ ਮਹੱਤਵਾਕਾਂਖਾ ਨੂੰ ਭਵਿੱਖ ਦੇ ਵਿਕਾਸ ਨਾਲ ਜੋੜਦਾ ਹੈ। 129 ਸਾਲਾਂ ਦੀ ਸ਼ਾਨਦਾਰ ਵਿਰਾਸਤ ਦੀ ਤਾਕਤ ਅਤੇ ਆਪਣੇ ਨਵੇਂ ਰੂਪ ਵਿੱਚ ਆਧੁਨਿਕ ਊਰਜਾ ਤੋਂ ਪ੍ਰੇਰਿਤ ਇਹ ਪਹਿਚਾਣ ਸਮੂਹ ਦੇ ਕੰਜ਼ਿਊਮਰ ਪ੍ਰੋਡਕਟਸ, ਰੀਅਲ ਅਸਟੇਟ, ਵਿੱਤੀ ਸੇਵਾਵਾਂ, ਖੇਤੀਬਾੜੀ ਅਤੇ ਕੈਮੀਕਲਸ ਵਰਗੇ ਵਿਭਿੰਨ ਪੋਰਟਫੋਲੀਓ ਵਿੱਚ ਇੱਕ ਸਪਸ਼ਟ ਰਣਨੀਤਕ ਤਾਲਮੇਲ ਸਥਾਪਤ ਕਰਦੀ ਹੈ। ਇਸ ਇਤਹਾਸਿਕ ਬਦਲਾਅ ਦੀ ਘੋਸ਼ਣਾ ਮੁੰਬਈ ਵਿਖੇ ਗਰੁੱਪ ਦੇ ਮੁੱਖ ਦਫਤਰ 'ਗੋਦਰੇਜ ਵਨ' ਵਿੱਚ ਆਯੋਜਿਤ ਇੱਕ ਮੀਡੀਆ ਬੈਠਕ ਦੌਰਾਨ ਕੀਤੀ ਗਈ।

ਇਸ ਬਦਲਾਅ ਦੇ ਕੇਂਦਰ ਵਿੱਚ ਗਰੁੱਪ ਦਾ ਇੱਕ ਨਵਾਂ ਉਦੇਸ਼ ਹੈ: "ਕ੍ਰਾਫਟਿੰਗ ਟੁਮਾਰੋ ਸਿੰਸ 1897 ।" ਇਹ ਗਰੁੱਪ ਦੀ ਵਿਰਾਸਤ ਅਤੇ ਉਸਦੀ ਇਸ ਮਹੱਤਵਾਕਾਂਕਸ਼ਾ ਦੋਵਾਂ ਨੂੰ ਦਰਸਾਉਂਦਾ ਹੈ ਕਿ ਉਹ ਨਵੀਨਤਾ ਨੂੰ ਜ਼ਿੰਮੇਵਾਰੀ ਨਾਲ ਜੋੜ ਕੇ ਲੰਬੇ ਸਮੇਂ ਲਈ ਟਿਕਾਊ ਮੁੱਲ ਪੈਦਾ ਕਰਨ ਵਾਲੇ ਕਾਰੋਬਾਰ ਬਣਾਉਣ ਲਈ ਵਚਨਬੱਧ ਹੈ। ਇਹ ਉਦੇਸ਼ ਗੋਦਰੇਜ ਗਰੁੱਪ ਦੇ ਸੰਸਥਾਪਕ, ਅਰਦੇਸ਼ੀਰ ਗੋਦਰੇਜ ਦੇ ਜੀਵਨ ਦਰਸ਼ਨ ਤੋਂ ਪ੍ਰੇਰਿਤ ਹੈ, ਜਿਨ੍ਹਾਂ ਨੇ ਜੀਵਨ ਵਿੱਚ ਹਮੇਸ਼ਾ ਆਧੁਨਿਕਤਾ ਅਤੇ ਵਿਰਾਸਤੀ ਮੁੱਲਾਂ ਦੇ ਵਿਚ ਸੰਤੁਲਨ ਬਣਾਈ ਰੱਖਿਆ। ਗਰੁੱਪ ਨੇ ਆਪਣੇ ਤਿੰਨ ਮੁੱਖ ਮੁੱਲਾਂ ਨੂੰ ਦੁਹਰਾਇਆ - ਭਰੋਸਾ ਬਣਾਉਣਾ, ਖੁਸ਼ੀਆਂ ਵੰਡਣਾ, ਅਤੇ ਸਾਹਸੀ ਬਣਨਾ - ਜੋ ਕਿ ਅੱਗੇ ਵੀ ਸੰਗਠਨ ਵਿੱਚ ਲੀਡਰਸ਼ਿਪ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਦਾ ਮਾਰਗਦਰਸ਼ਨ ਕਰਦੇ ਰਹਿਣਗੇ।

ਗੋਦਰੇਜ ਇੰਡਸਟਰੀਜ਼ ਗਰੁੱਪ ਦੇ ਨਿਯੁਕਤ ਚੇਅਰਪਰਸਨ, ਪਿਰੋਜਸ਼ਾ ਗੋਦਰੇਜ ਨੇ ਕਿਹਾ, "1897 ਤੋਂ ਨਿਰੰਤਰ ਨਿਰਮਾਣ, ਹਰ ਆਉਣ ਵਾਲੇ ਕੱਲ੍ਹ ਦਾ' ਸਾਡੇ ਇਸ ਵਿਸ਼ਵਾਸ ਨੂੰ ਦਰਸ਼ਾਉਂਦਾ ਹੈ ਕਿ ਮੁੱਲ ਅਤੇ ਨਤੀਜੇ ਨਾਲ-ਨਾਲ ਚੱਲਣੇ ਚਾਹੀਦੇ ਹਨ। ਜਿਵੇਂ-ਜਿਵੇਂ ਅਸੀਂ ਵਿਸਤਾਰ ਕਰ ਰਹੇ ਹਾਂ, ਇਹ ਵਿਚਾਰਧਾਰਾ ਸਾਨੂੰ ਅਜਿਹੇ ਕਾਰੋਬਾਰ ਖੜੇ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ ਜੋ ਸਫਲ ਹੋਣ ਦੇ ਨਾਲ -ਨਾਲ ਜ਼ਿੰਮੇਵਾਰ ਵੀ ਹੋਣ।"

ਗਰੁੱਪ ਨੇ ਪਿਛਲੇ ਪੰਜ ਸਾਲਾਂ ਦੌਰਾਨ 20% ਤੋਂ ਵੱਧ ਸੀਏਜੀਆਰ 'ਤੇ ਵਿਕਰੀ ਅਤੇ ਸ਼ੁੱਧ ਮੁਨਾਫ਼ੇ ਦੋਵਾਂ ਨੂੰ ਜੋੜਦੇ ਹੋਏ, ਇੱਕ ਮਜ਼ਬੂਤ ਵਿਕਾਸ ਟਰੈਕ ਰਿਕਾਰਡ ਦਾ ਪ੍ਰਦਰਸ਼ਨ ਕੀਤਾ ਹੈ। ਸਮੂਹ ਨੇ ਵਿਕਾਸ ਦੇ ਅਗਲੇ ਪੜਾਅ ਲਈ ਸਪੱਸ਼ਟ ਇੱਛਾਵਾਂ ਦੀ ਰੂਪਰੇਖਾ ਤਿਆਰ ਕੀਤੀ ਹੈ, ਜਿਸ ਵਿੱਚ >15% ਤੋਂ ਵੱਧ ਸਾਲਾਨਾ ਵਿਕਰੀ ਵਾਧਾ ਅਤੇ ਪ੍ਰਤੀ ਸ਼ੇਅਰ ਆਮਦਨੀ (ਈਪੀਐਸ) ਵਿਚ >20% ਦੇ ਵਾਧੇ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਗਰੁੱਪ ਦੀ ਉਮੀਦ ਹੈ ਕਿ ਹਰ ਕਾਰੋਬਾਰ ਸਥਿਰ ਅਵਸਥਾ ਵਿੱਚ 18% ਤੋਂ ਵੱਧ ਇਕਵਿਟੀ ਉੱਤੇ ਰਿਟਰਨ (ROE) ਪ੍ਰਦਾਨ ਕਰੇਗਾ। ਗਰੁੱਪ ਦਾ ਇਰਾਦਾ ਤਿੰਨ (ਕੰਜ਼ਿਊਮਰ ਪ੍ਰੋਡਕਟਸ, ਪ੍ਰਾਪਰਟੀਜ਼ ਅਤੇ ਐਗਰੋਵੈਟ) ਤੋਂ ਵੱਧ ਕੇ ਪੰਜ ਸਾਰਵਜਨਿਕ ਤੌਰ ‘ਤੇ ਸੂਚੀਬੱਧ ਪਲੇਟਫਾਰਮਾਂ ਤੱਕ ਵਿਸਤਾਰ ਕਰਨ ਦਾ ਹੈ। ਇਹ ਕਦਮ ਅਗਲੇ ਪੰਜ ਸਾਲਾਂ ਵਿੱਚ ਕੁੱਲ ਮਿਲਾ ਕੇ ₹5,00,000 ਕਰੋੜ ਦੀ ਮਾਰਕੀਟ ਕੈਪੀਟਲਾਈਜ਼ੇਸ਼ਨ ਹਾਸਲ ਕਰਨ ਦੀ ਉਮੀਦ ਹੈ।

ਗਰੁੱਪ ਦੀ ਵਿਕਾਸ ਰਣਨੀਤੀ ਉਸਦੀ ਲੰਬੇ ਸਮੇਂ ਤੋਂ ਬਣੀ ਧਾਰਣਾ ‘ਤੇ ਆਧਾਰਿਤ ਹੈ ਕਿ ਮਜ਼ਬੂਤ ਵਿੱਤੀ ਪ੍ਰਦਰਸ਼ਨ ਨੂੰ ਸਮਾਜ ਅਤੇ ਵਾਤਾਵਰਣ ਲਈ ਸਕਾਰਾਤਮਕ ਨਤੀਜਿਆਂ ਨਾਲ ਇਕੱਠੇ ਅੱਗੇ ਵਧਣਾ ਚਾਹੀਦਾ ਹੈ। 2025 ਵਿੱਚ, ਗੋਦਰੇਜ ਕੰਜ਼ਿਊਮਰ ਪ੍ਰੋਡਕਟਸ ਅਤੇ ਗੋਦਰੇਜ ਪ੍ਰਾਪਰਟੀਜ਼ ਦੋਹਾਂ ਨੇ ਡਾਓ ਜੋਨਸ ਬੈਸਟ-ਇਨ-ਕਲਾਸ ਸਸਟੇਨੇਬਿਲਟੀ ਇੰਡੈਕਸ 'ਤੇ ਆਪਣੀਆਂ-ਆਪਣੀਆਂ ਸ਼੍ਰੇਣੀਆਂ ਵਿੱਚ ਵਿਸ਼ਵ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਬੁਨਿਆਦ 'ਤੇ ਅੱਗੇ ਵਧਦੇ ਹੋਏ, ਗਰੁੱਪ ਨੇ 2035 ਤੱਕ ਨੈੱਟ-ਜ਼ੀਰੋ ਓਪਰੇਸ਼ਨ (ਸਕੋਪ 1 ਅਤੇ 2) ਅਤੇ 2047 ਤੱਕ ਇੱਕ ਪਲੈਨਟ -ਪਾਜ਼ਿਟਿਵ ਸਪਲਾਈ ਚੇਨ ਸਮੇਤ ਅਭਿਲਾਸ਼ਾਵਾਂ ਦੀ ਰੂਪਰੇਖਾ ਤਿਆਰ ਕੀਤੀ ਹੈ। ਗਰੁੱਪ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ ਗਰੁੱਪ ਵਿੱਚ ਮਹਿਲਾਵਾਂ, LGBTQ+ ਭਾਈਚਾਰੇ ਅਤੇ ਦਿਵਯਾਂਗ ਵਿਅਕਤੀਆਂ ਦੀ 40% ਪ੍ਰਤੀਨਿਧਤਾ ਪ੍ਰਾਪਤ ਕਰਨਾ ਵੀ ਹੈ, ਇੱਕ ਅਜਿਹਾ ਟੀਚਾ ਜਿਸਨੂੰ ਗੋਦਰੇਜ ਪ੍ਰਾਪਰਟੀਜ਼ ਅਤੇ ਗਰੁੱਪ ਦੇ ਕਾਰਪੋਰੇਟ ਸੈਂਟਰ ਨੇ ਪਹਿਲਾਂ ਹੀ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ, 2025 ਵਿੱਚ, ਗੋਦਰੇਜ ਫਾਊਂਡੇਸ਼ਨ, ਜਿਸਦੇ ਕੋਲ ਗੋਦਰੇਜ ਇੰਡਸਟਰੀਜ਼ ਗਰੁੱਪ ਦੀ 15% ਹਿੱਸੇਦਾਰੀ ਹੈ, ਨੇ ਇੱਕ ਵਿਸ਼ਾਲ ਕੈਸ਼ ਕਾਰਪਸ ਤਿਆਰ ਕੀਤਾ ਹੈ, ਜਿਸ ਨਾਲ ਉਹ ਆਪਣੇ ਸਾਲਾਨਾ ਪਰਉਪਕਾਰੀ ਖਰਚ ਨੂੰ ਪਿਛਲੇ ਪੱਧਰਾਂ ਦੇ ਮੁਕਾਬਲੇ 5 ਗੁਣਾ ਵਧਾਉਣ ਦੇ ਯੋਗ ਹੋਵੇਗਾ।

ਆਪਣੇ ਨਵੇਂ ਉਦੇਸ਼ ਦੇ ਨਾਲ, ਗਰੁੱਪ ਨੇ ਇੱਕ ਨਵੀਂ ਬ੍ਰਾਂਡ ਪਹਿਚਾਣ ਦਾ ਵੀ ਉਦਘਾਟਨ ਕੀਤਾ ਹੈ , ਜਿਸਨੂੰ ਗਰੁੱਪ ਦੀ ਇਨ-ਹਾਉਸ ਡਿਜ਼ਾਈਨ ਟੀਮ DISCO ਨੇ ਤਿਆਰ ਕੀਤਾ ਹੈ। ਇਸ ਬ੍ਰਾਂਡ ਪਹਿਚਾਣ ਨੂੰ ਇੱਕ ਵਧੇਰੇ ਏਕੀਕ੍ਰਿਤ ਅਤੇ ਭਵਿੱਖ-ਮੁਖੀ ਕਾਰਪੋਰੇਟ ਬ੍ਰਾਂਡ ਸਿਸਟਮ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਵਿਚ ਇੱਕ ਨਵੀਂ ਵਿਜ਼ੂਅਲ ਭਾਸ਼ਾ, ਬੇਸਪੋਕ ਟਾਈਪੋਗ੍ਰਾਫੀ (GI Sans), ਇੱਕ ਵਿਸ਼ੇਸ਼ ਸੋਨਿਕ ਪਹਿਚਾਣ ਅਤੇ ਇੱਕ ਸਿਗਨੇਚਰ ਖੁਸ਼ਬੂ ਨੂੰ ਸ਼ਾਮਲ ਕੀਤਾ ਗਿਆ ਹੈ - ਜੋ ਡਿਜੀਟਲ, ਭੌਤਿਕ ਅਤੇ ਅਨੁਭਵੀ ਟੱਚਪੁਆਇੰਟਾਂ ਵਿੱਚ ਇੱਕ ਸੁਮੇਲ, ਬਹੁ-ਸੰਵੇਦੀ ਪ੍ਰਗਟਾਵਾ ਦਰਸ਼ਾਉਂਦੀ ਹੈ ।

ਗੋਦਰੇਜ ਇੰਡਸਟਰੀਜ਼ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਬ੍ਰਾਂਡ ਅਫਸਰ, ਤਾਨਿਆ ਦੁਬਾਸ਼ ਨੇ ਕਿਹਾ, "ਇਹ ਨਵੀਂ ਬ੍ਰਾਂਡ ਪਹਿਚਾਣ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਅਸੀਂ ਕੌਣ ਹਾਂ ਅਤੇ ਅਸੀਂ ਕਿਸ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ। ਇਹ ਗੋਦਰੇਜ ਬ੍ਰਾਂਡ ਦੀ ਤਾਕਤ ਨੂੰ ਮਜ਼ਬੂਤ ਕਰਦੀ ਹੈ, ਨਾਲ ਹੀ ਭਵਿੱਖ ਦੀਆਂ ਸਾਡੀਆਂ ਇਛਾਵਾਂ ਨੂੰ ਇੱਕ ਵਧੇਰੇ ਆਧੁਨਿਕ ਅਤੇ ਏਕੀਕ੍ਰਿਤ ਰੂਪ ਪ੍ਰਦਾਨ ਕਰਦੀ ਹੈ। ਇਹ ਸਾਡੇ ਹਰੇਕ ਕਾਰੋਬਾਰ ਨੂੰ ਆਪਣੀਆਂ ਵੱਖਰੀਆਂ ਭੂਮਿਕਾਵਾਂ ਪ੍ਰਤੀ ਸੱਚਾ ਰਹਿੰਦੇ ਹੋਏ ਇੱਕ ਸਾਂਝੇ ਉਦੇਸ਼ ਨਾਲ ਵਧੇਰੇ ਸਸ਼ਕਤ ਢੰਗ ਨਾਲ ਜੁੜਨ ਦੇ ਸਮਰੱਥ ਬਣਾਉਂਦੀ ਹੈ।"
Next
This is the most recent post.
Previous
Older Post
 
Top