Home > ਚੰਡੀਗੜ੍ਹ > ਪੰਜਾਬ > ਬਚਤ ਖਾਤਾ > ਬੈਂਕ ਆਫ਼ ਬੜੌਦਾ > ਬੈਂਕਿੰਗ > ਯੂਟੀ > ਲੁਧਿਆਣਾ > ਵਪਾਰ > ਬੈਂਕ ਆਫ਼ ਬੜੌਦਾ ਨੇ 'ਬੌਬ ਸੀਨੀਅਰ ਸਿਟੀਜ਼ਨ ਵਿਸ਼ੇਸ਼ ਸਨਮਾਨ' ਬਚਤ ਖਾਤਾ ਲਾਂਚ ਕੀਤਾ, ਸਿਹਤ ਸੰਭਾਲ ਨਾਲ ਜੁੜੇ ਲਾਭਾਂ ਦੇ ਨਾਲ ਮਿਲੇਗੀ ਮੁਫ਼ਤ ਡੋਰਸਟੈਪ ਬੈਂਕਿੰਗ ਸੇਵਾਵਾਂ ਦੀ ਸੁਵਿਧਾ

ਬੈਂਕ ਆਫ਼ ਬੜੌਦਾ

ਚੰਡੀਗੜ੍ਹ/ਲੁਧਿਆਣਾ, 30 ਅਪ੍ਰੈਲ, 2026 (ਭਗਵਿੰਦਰ ਪਾਲ ਸਿੰਘ):
 ਭਾਰਤ ਦੇ ਅੰਤਰਰਾਸ਼ਟਰੀ ਬੈਂਕ, ਬੈਂਕ ਆਫ਼ ਬੜੌਦਾ ਨੇ ਸੀਨੀਅਰ ਨਾਗਰਿਕਾਂ ਲਈ ਸਿਹਤ ਸੰਭਾਲ ਲਾਭ ਅਤੇ ਮੁਫਤ ਡੋਰਸਟੈਪ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਇੱਕ ਪ੍ਰੀਮੀਅਮ ਬਚਤ ਬੈਂਕ ਖਾਤੇ 'ਬੌਬ ਸੀਨੀਅਰ ਸਿਟੀਜ਼ਨ ਵਿਸ਼ੇਸ਼ ਸਨਮਾਨ' ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ।ਇਹ ਖਾਤਾ ਵਿਸ਼ੇਸ਼ ਤੌਰ 'ਤੇ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਗਾਹਕਾਂ ਲਈ ਤਿਆਰ ਕੀਤਾ ਗਿਆ ਹੈ, ਜਿਸਦਾ ਉਦੇਸ਼ ਉਨ੍ਹਾਂ ਦੀ ਸਮੁੱਚੀ ਸਿਹਤ ਦੀ ਦੇਖਭਾਲ ਅਤੇ ਵਿੱਤੀ ਸੁਵਿਧਾਵਾਂ ਪ੍ਰਦਾਨ ਕਰਨਾ ਹੈ।

ਇਹ ਖਾਤਾ ਦਵਾਈਆਂ ਅਤੇ ਡਾਇਗਨੌਸਟਿਕ (ਬਿਮਾਰੀਆਂ ਦੀ ਪਹਿਚਾਣ ) ਸੇਵਾਵਾਂ 'ਤੇ ਰਿਆਇਤਾਂ ਦੇ ਨਾਲ ਪਰਿਵਾਰ ਦੇ ਵੱਧ ਤੋਂ ਵੱਧ ਛੇ ਮੈਂਬਰਾਂ ਦੇ ਲਈ ਮੁਫ਼ਤ ਔਨਲਾਈਨ ਡਾਕਟਰੀ ਸਲਾਹ-ਮਸ਼ਵਰੇ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਗਾਹਕ ਹਰ ਮਹੀਨੇ ਦੋ ਮੁਫਤ ਡੋਰਸਟੈਪ ਬੈਂਕਿੰਗ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ, ਯਾਨੀ ਜ਼ਰੂਰੀ ਬੈਂਕਿੰਗ ਸੇਵਾਵਾਂ ਸਿੱਧੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਗੀਆਂ । ਇਸ ਤੋਂ ਇਲਾਵਾ, ਇਸ ਆਫਰ ਵਿੱਚ ਰਿਵਰਸ ਮੌਰਗੇਜ ਲੋਨ ਦੇ ਪ੍ਰੋਸੈਸਿੰਗ ਖਰਚਿਆਂ 'ਤੇ 50% ਛੋਟ ਰਿਆਇਤੀ ਲਾਕਰ ਕਿਰਾਏ ਅਤੇ 'ਬੌਬ ਭੂਮੀ ਰੂਪੇ ਸਿਲੈਕਟ ਡੈਬਿਟ ਕਾਰਡ ਵੀ ਸ਼ਾਮਲ ਹੈ, ਜੋ ਲਾਈਫਸਟਾਈਲ ਨਾਲ ਸਬੰਧਤ ਵੱਖ-ਵੱਖ ਵਿਸ਼ੇਸ਼ ਸੁਵਿਧਾਵਾਂ ਉਪਲਬੱਧ ਕਰਵਾਏਗਾ ।

ਬੈਂਕ ਆਫ਼ ਬੜੌਦਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਡਾ. ਦੇਬਦੱਤ ਚੰਦ ਨੇ ਕਿਹਾ, "ਬੈਂਕ ਆਫ਼ ਬੜੌਦਾ ਵਿਖੇ, ਸਾਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਆਫਰਜ਼ ਰਾਹੀਂ ਆਪਣੇ ਸੀਨੀਅਰ ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। 'ਬੌਬ ਸੀਨੀਅਰ ਸਿਟੀਜ਼ਨ ਵਿਸ਼ੇਸ਼ ਸਨਮਾਨ' ਦੇ ਨਾਲ, ਅਸੀਂ ਇੱਕ ਪ੍ਰੀਮੀਅਮ ਪੇਸ਼ਕਸ਼ ਤਿਆਰ ਕੀਤੀ ਹੈ, ਜੋ ਕਿ ਸਿਹਤ ਸੰਭਾਲ ਨਾਲ ਜੁੜੇ ਫਾਇਦੇ , ਡੋਰਸਟੈਪ ਬੈਂਕਿੰਗ ਸਹੂਲਤ ਅਤੇ ਹੋਰ ਕਈ ਤਰ੍ਹਾਂ ਦੇ ਬੈਂਕਿੰਗ ਅਤੇ ਲਾਈਫਸਟਾਈਲ ਲਾਭ ਪ੍ਰਦਾਨ ਕਰੇਗੀ । ਇਹ ਪਹਿਲ ਸਾਡੇ ਸੀਨੀਅਰ ਗਾਹਕਾਂ ਲਈ ਅਰਥਪੂਰਨ ਅਤੇ ਵਿਭਿੰਨ ਪੇਸ਼ਕਸ਼ਾਂ ਪ੍ਰਦਾਨ ਕਰਨ ਦੀ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।"

'ਬੌਬ ਸੀਨੀਅਰ ਸਿਟੀਜ਼ਨ ਵਿਸ਼ੇਸ਼ ਸਨਮਾਨ' ਬਚਤ ਖਾਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ:
ਸਿਹਤ ਸੰਭਾਲ ਅਤੇ ਤੰਦਰੁਸਤੀ ਲਾਭ (ਪ੍ਰੈਕਟੋ (Practo)ਰਾਹੀਂ):
  • ਵੱਧ ਤੋਂ ਵੱਧ ਪਰਿਵਾਰ ਦੇ 6 ਮੈਂਬਰਾਂ ਲਈ ਮੁਫਤ ਔਨਲਾਈਨ ਡਾਕਟਰ ਨਾਲ ਸਲਾਹ-ਮਸ਼ਵਰਾ
  • ਦਵਾਈਆਂ ਦੀ ਔਨਲਾਈਨ ਖਰੀਦਦਾਰੀ 'ਤੇ 15% ਤੱਕ ਦੀ ਛੂਟ
  • ਪੈਥੋਲੋਜੀਕਲ ਟੈਸਟਾਂ 'ਤੇ 20% ਤੱਕ ਦੀ ਛੂਟ

ਡੋਰਸਟੈਪ ਬੈਂਕਿੰਗ ਸੁਵਿਧਾਵਾਂ:
ਪ੍ਰਤੀ ਮਹੀਨਾ ਦੋ ਮੁਫਤ ਡੋਰਸਟੈਪ ਬੈਂਕਿੰਗ ਸੇਵਾਵਾਂ

ਲਾਈਫਸਟਾਈਲ ਨਾਲ ਜੁੜੀਆਂ ਵਿਸ਼ੇਸ਼ ਸਹੂਲਤਾਂ:
ਬੌਬ ਭੂਮੀ ਰੂਪੇ ਸਿਲੈਕਟ ਡੈਬਿਟ ਕਾਰਡ ਮੁਫ਼ਤ ਜਾਰੀ ਕੀਤਾ ਜਾਵੇਗਾ , ਜਿਸ ਵਿਚ ਸਿਹਤ ਦੀ ਜਾਂਚ, ਅੰਤਰਰਾਸ਼ਟਰੀ ਅਤੇ ਘਰੇਲੂ ਹਵਾਈ ਅੱਡੇ 'ਤੇ ਲਾਉਂਜ ਦਾ ਐਕਸੈਸ , ਜਿੰਮ ਮੈਂਬਰਸ਼ਿਪ, ਸਪਾ/ਸੈਲੂਨ, ਗੋਲਫ, ਓਟੀਟੀ ਮੈਂਬਰਸ਼ਿਪ ਆਦਿ ਸਮੇਤ ਕਈ ਲਾਭ ਸ਼ਾਮਲ ਹਨ ।

ਬੈਂਕਿੰਗ ਲਾਭ:
  • ਰਿਵਰਸ ਮੌਰਗੇਜ ਲੋਨ ਲਈ ਪ੍ਰੋਸੈਸਿੰਗ ਚਾਰਜ 'ਤੇ 50% ਤੱਕ ਦੀ ਛੂਟ
  • ਲਾਕਰ ਚਾਰਜ 'ਤੇ 500 ਰੁਪਏ ਤੱਕ 20% ਦੀ ਛੂਟ
  • ਮੁਫ਼ਤ NEFT ਅਤੇ RTGS ਲੈਣ-ਦੇਣ ਅਤੇ IMPS ਲੈਣ-ਦੇਣ ਖਰਚਿਆਂ 'ਤੇ 50% ਦੀ ਛੂਟ

ਪ੍ਰੀਮੀਅਮ ਖਾਤੇ ਦੀ ਪੇਸ਼ਕਸ਼:
1 ਲੱਖ ਰੁਪਏ ਦੇ ਮਾਸਿਕ ਔਸਤ ਬਕਾਏ (MAB) ਨੂੰ ਬਣਾਈ ਰੱਖਣ ਵਾਲੇ ਬਜ਼ੁਰਗ ਨਾਗਰਿਕਾਂ ਲਈ ਤਿਆਰ ਕੀਤਾ ਗਿਆ ਹੈ।
Next
This is the most recent post.
Previous
Older Post
 
Top