Home > ਏਆਈ > ਚੰਡੀਗੜ੍ਹ > ਪੰਜਾਬ > ਬੈਂਕ ਆਫ਼ ਬੜੌਦਾ > ਬੈਂਕਿੰਗ > ਬੌਬ ਵਰਲਡ 2.0 > ਯੂਟੀ > ਲੁਧਿਆਣਾ > ਵਪਾਰ > ਬੈਂਕ ਆਫ਼ ਬੜੌਦਾ ਨੇ ਏਆਈ -ਸੰਚਾਲਿਤ ਨੈਕਸਟ ਜਨਰੇਸ਼ਨ ਮੋਬਾਈਲ ਬੈਂਕਿੰਗ ਪਲੇਟਫਾਰਮ 'ਬੌਬ ਵਰਲਡ 2.0' ਕੀਤਾ ਲਾਂਚ

ਬੈਂਕ ਆਫ਼ ਬੜੌਦਾ ਨੇ ਏਆਈ -ਸੰਚਾਲਿਤ ਨੈਕਸਟ ਜਨਰੇਸ਼ਨ ਮੋਬਾਈਲ ਬੈਂਕਿੰਗ ਪਲੇਟਫਾਰਮ 'ਬੌਬ ਵਰਲਡ 2.0' ਕੀਤਾ ਲਾਂਚ

ਚੰਡੀਗੜ੍ਹ/ਲੁਧਿਆਣਾ, 14 ਸਤੰਬਰ 2026 (ਭਗਵਿੰਦਰ ਪਾਲ ਸਿੰਘ):
ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ ਨੇ ਆਪਣੀ ਅਗਲੀ ਪੀੜ੍ਹੀ ਦੀ ਮੋਬਾਈਲ ਬੈਂਕਿੰਗ ਐਪਲੀਕੇਸ਼ਨ 'ਬੌਬ ਵਰਲਡ 2.0' ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਇਸ ਐਪ ਦਾ ਪ੍ਰਦਰਸ਼ਨ 11 ਸਤੰਬਰ 2026 ਨੂੰ ਮੁੰਬਈ ਵਿਖੇ ਆਯੋਜਿਤ 'ਗਲੋਬਲ ਫਿਨਟੈਕ ਫੈਸਟ (ਜੀ.ਐਫ.ਐਫ.) 2026' ਦੌਰਾਨ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀ.ਐਫ.ਐਸ.) ਦੇ ਸਕੱਤਰ ਸ਼੍ਰੀ ਸੰਜੇ ਲੋਹੀਆ ਦੇ ਸਾਹਮਣੇ ਕੀਤਾ ਗਿਆ; ਇਸ ਮੌਕੇ ਬੈਂਕ ਆਫ਼ ਬੜੌਦਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਡਾ. ਦੇਬਦੱਤਾ ਚਾਂਦ ਅਤੇ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਵੀ ਮੌਜੂਦ ਸਨ।

ਬੈਂਕ ਦੀ ਡਿਜੀਟਲ ਟ੍ਰਾੰਸਫਰਮੇਸ਼ਨ ਯਾਤਰਾ ਦੇ ਅਗਲੇ ਪੜਾਅ ਦੀ ਅਗਵਾਈ ਕਰਦੇ ਹੋਏ, ਏਆਈ ਸੰਚਾਲਿਤ 'ਬੌਬ ਵਰਲਡ 2.0' ਭਵਿੱਖ ਲਈ ਤਿਆਰ ਬੈਂਕਿੰਗ ਅਨੁਭਵ ਪ੍ਰਦਾਨ ਕਰਦਾ ਹੈ ਅਤੇ ਇੱਕ ਇੰਟੀਗ੍ਰੇਟਡ 'ਓਮਨੀ-ਚੈਨਲ' (ਸਾਰੇ ਚੈਨਲਾਂ ਨੂੰ ਜੋੜਨ ਵਾਲੇ) ਡਿਜੀਟਲ ਬੈਂਕਿੰਗ ਈਕੋਸਿਸਟਮ ਦੀ ਨੀਂਹ ਰੱਖਦਾ ਹੈ, ਜਿਸਦਾ ਹੌਲੀ-ਹੌਲੀ ਮੋਬਾਈਲ ਅਤੇ ਇੰਟਰਨੈੱਟ ਬੈਂਕਿੰਗ ਚੈਨਲਾਂ ਤੱਕ ਵਿਸਤਾਰ ਕੀਤਾ ਜਾਵੇਗਾ। ਆਧੁਨਿਕ 'ਮਾਈਕ੍ਰੋਸਰਵਿਸਿਜ਼' ਅਧਾਰਤ ਡਿਜੀਟਲ ਢਾਂਚੇ 'ਤੇ ਨਿਰਮਿਤ ਅਤੇ ਇੱਕ ਇੰਟੈਲੀਜੈਂਟ ਵਿੱਤੀ ਈਕੋਸਿਸਟਮ ਵਜੋਂ ਤਿਆਰ ਕੀਤਾ ਗਿਆ 'ਬੌਬ ਵਰਲਡ 2.0', ਵਧੇਰੇ ਸਮਾਰਟ, ਨਿੱਜੀ ਲੋੜਾਂ ਅਨੁਸਾਰ ਪ੍ਰਸਨਲਾਈਜ਼ਡ, ਵੌਇਸ-ਸਮ੍ਰੱਥਤ ਅਤੇ ਸੁਰੱਖਿਅਤ ਬੈਂਕਿੰਗ ਅਨੁਭਵ ਪ੍ਰਦਾਨ ਕਰਦਾ ਹੈ।

ਬੌਬ ਵਰਲਡ 2.0 ਦੀਆਂ ਚਾਰ ਮੁੱਖ ਸੁਵਿਧਾਵਾਂ ਹਨ - ਵੌਇਸ-ਸਮ੍ਰੱਥਤ ਭੁਗਤਾਨ ਅਤੇ ਨੈਵੀਗੇਸ਼ਨ ਗਾਹਕਾਂ ਨੂੰ ਵੌਇਸ ਕਮਾਂਡ ਰਾਹੀਂ ਲੈਣ-ਦੇਣ ਸ਼ੁਰੂ ਕਰਨ ਅਤੇ ਵੱਖ-ਵੱਖ ਸੁਵਿਧਾਵਾਂ ਤੱਕ ਪਹੁੰਚ ਪ੍ਰਾਪਤ ਕਰਨ ਵਿਚ ਮਦਦ ਮਿਲੇਗੀ, ਇੱਕ ਵਿਆਪਕ ਨਿੱਜੀ ਵਿੱਤੀ ਪ੍ਰਬੰਧਨ (ਪੀ.ਐਫ.ਐਮ.) ਮਾਡਿਉਲ : ਇਹ ਮਾਡਿਉਲ ਗਾਹਕਾਂ ਨੂੰ ਉਨ੍ਹਾਂ ਦੇ ਵਿੱਤ ਦਾ ਇੱਕ ਸੰਪੂਰਨ ਵਿਉ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਵਿੱਤੀ ਸਤਿਥੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ; ਹਾਈਪਰ-ਪਰਸਨਲਾਈਜ਼ੇਸ਼ਨ ਅਤੇ ਵਿਅਕਤੀਗਤ-ਅਧਾਰਤ ਗਾਹਕ ਅਨੁਭਵ : ਸੀਨੀਅਰ ਸਿਟੀਜ਼ਨਜ਼, ਔਰਤਾਂ, ਐਨਆਰਆਈ, ਮਿਲੇਨੀਅਲਸ ਵਰਗੇ ਗਾਹਕਾਂ ਦੀਆਂ ਵਿਅਕਤੀਗਤ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ।ਅਤੇ ਇੱਕ ਮਲਟੀ -ਲੇਅਰਡ ਸੁਰੱਖਿਆ ਢਾਂਚਾ : ਜੋ ਰੀਅਲ - ਟਾਈਮ ਵਿਚ ਸੁਰੱਖਿਆ ਪ੍ਰਦਾਨ ਕਰਦਾ ਹੈ।

ਲਾਂਚ ਦੇ ਮੌਕੇ 'ਤੇ ਬੋਲਦੇ ਹੋਏ, ਬੈਂਕ ਆਫ਼ ਬੜੌਦਾ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਡਾ. ਦੇਬਦੱਤਾ ਚਾਂਦ ਨੇ ਕਿਹਾ, "ਜਿਵੇਂ-ਜਿਵੇਂ ਬੈਂਕਿੰਗ ਤੇਜ਼ੀ ਨਾਲ ਡਿਜੀਟਲ ਹੁੰਦੀ ਜਾ ਰਹੀ ਹੈ, ਗਾਹਕ ਵਧੇਰੇ ਸਹਿਜ, ਇੰਟੈਲੀਜੈਂਟ, ਸੁਰੱਖਿਅਤ ਅਤੇ ਬਿਹਤਰ ਵਿਅਕਤੀਗਤ ਅਨੁਭਵਾਂ ਦੀ ਉਮੀਦ ਕਰਦੇ ਹਨ। ਬੌਬ ਵਰਲਡ 2.0 ਦੇ ਨਾਲ, ਅਸੀਂ ਆਪਣੇ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਮੋਬਾਈਲ ਬੈਂਕਿੰਗ ਨੂੰ ਨਵੇਂ ਰੂਪ ਵਿਚ ਤਿਆਰ ਕੀਤਾ ਹੈ। ਇਸ ਵਿਚ ਵਿੱਤੀ ਪ੍ਰਬੰਧਨ ਲਈ ਟੂਲਜ਼, ਏਆਈ-ਸੰਚਾਲਿਤ ਵੌਇਸ-ਸਮ੍ਰੱਥਤ ਜੁੜਾਵ ਅਤੇ ਵਿਅਕਤੀਗਤ ਗਾਹਕ ਅਨੁਭਵਾਂ ਨੂੰ ਇੱਕ ਹੀ ਪਲੇਟਫਾਰਮ 'ਤੇ ਜੋੜਿਆ ਹੈ। ਇੱਕ ਅਗਾਂਹਵਧੂ, ਗਾਹਕ-ਕੇਂਦ੍ਰਿਤ ਸੰਸਥਾ ਦੇ ਰੂਪ ਵਿੱਚ, ਅਸੀਂ ਲਗਾਤਾਰ ਨਵੀਨਤਾ ਅਤੇ ਭਵਿੱਖ ਲਈ ਤਿਆਰ ਡਿਜੀਟਲ ਬੈਂਕਿੰਗ ਈਕੋਸਿਸਟਮ ਬਣਾਉਣ ਲਈ ਵਚਨਬੱਧ ਹਾਂ ਜੋ ਸਾਡੇ ਗਾਹਕਾਂ ਦੀਆਂ ਬਦਲਦੀਆਂ ਜ਼ਰੂਰਤਾਂ ਅਤੇ ਉਮੀਦਾਂ ਦੇ ਮੁਤਾਬਿਕ ਵਿਕਸਤ ਹੁੰਦਾ ਰਹੇਗਾ।"
Next
This is the most recent post.
Previous
Older Post
 
Top