Home >> ਸਟੀਲ ਰੀਸਾਈਕਲਿੰਗ ਪਲਾਂਟ >> ਟਾਟਾ ਸਟੀਲ >> ਲੁਧਿਆਣਾ >> ਵਪਾਰ >> ਟਾਟਾ ਸਟੀਲ ਨੇ ਹਰਿਆਣਾ ਦੇ ਰੋਹਤਕ ਵਿੱਚ ਆਪਣਾ ਪਹਿਲਾ ਸਟੀਲ ਰੀਸਾਈਕਲਿੰਗ ਪਲਾਂਟ ਸ਼ੁਰੂ ਕੀਤਾ

ਟਾਟਾ ਸਟੀਲ
ਟਾਟਾ ਸਟੀਲ

ਲੁਧਿਆਣਾ, 20 ਅਗਸਤ, 2021 (ਭਗਵਿੰਦਰ ਪਾਲ ਸਿੰਘ):
ਟਿਕਾਓ ਭਵਿੱਖ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ , ਟਾਟਾ ਸਟੀਲ ਨੇ ਹਰਿਆਣਾ ਵਿਚ ਰੋਹਤਕ ਵਿਖੇ ਆਪਣਾ ਨਵਾਂ 0.5 ਐਮਐਨਟੀਪੀਏ ਸਟੀਲ ਰੀਸਾਈਕਲਿੰਗ ਪਲਾਂਟ ਸ਼ੁਰੂ ਕੀਤਾ ਹੈ। ਇਸ ਪਲਾਂਟ ਨੂੰ ਮੈਸਰਜ਼ ਆਰਤੀ ਗ੍ਰੀਨ ਟੈਕ ਲਿਮਟਿਡ ਦੇ ਸਹਿਯੋਗ ਨਾਲ 'ਬਿਲਡ, ਓਨ, ਆਪਰੇਟ' (ਬੀਓਓ) ਪਾਰਟਨਰ ਵਜੋਂ ਸਥਾਪਤ ਕੀਤਾ ਗਿਆ ਹੈ। ਇਹ ਭਾਰਤ ਦੀ ਪਹਿਲੀ ਅਜਿਹੀ ਸੁਵਿਧਾ ਹੈ, ਜੋ ਕਿ ਆਧੁਨਿਕ ਅਤੇ ਮਸ਼ੀਨੀ ਉਪਕਰਣਾਂ ਜਿਵੇਂ ਕਿ ਸ਼੍ਰੇਡਰ, ਬੈਲਰ, ਮੈਟੀਰੀਅਲ ਹੈਂਡਲਰ ਆਦਿ ਨਾਲ ਲੈਸ ਹੈ। ਇਹ ਸਕ੍ਰੈਪ ਇੱਕ ਐਪ 'ਫੇਰੋਹਾੱਟ' ਦੇ ਜ਼ਰੀਏ ਵੱਖ-ਵੱਖ ਮਾਰਕੀਟ ਹਿੱਸਿਆਂ ਜਿਵੇਂ ਕਿ ਖੱਟਾਰਾ ਵਾਹਨਾਂ, ਪੁਰਾਣੇ ਘਰਾਂ, ਕੰਸਟ੍ਰਕਸ਼ਨ ਅਤੇ ਡੇਮੋਲੀਸ਼ਨ , ਅਤੇ ਇੰਡਸਟਰੀ ਆਦਿ ਤੋਂ ਖਰੀਦਿਆ ਜਾਵੇਗਾ । ਫਿਰ ਇਸ ਸਕ੍ਰੈਪ ਨੂੰ ਮਸ਼ੀਨੀ ਉਪਕਰਣਾਂ ਦੁਆਰਾ ਪ੍ਰੋਸੈਸ ਕੀਤਾ ਜਾਵੇਗਾ ਅਤੇ ਉੱਚ ਗੁਣਵੱਤਾ ਵਾਲੇ ਇਸ ਪ੍ਰੋਸੈਸਡ ਸਕ੍ਰੈਪ ਨੂੰ ਡਾਊਨਸਟ੍ਰੀਮ ਸਟੀਲ ਬਣਾਉਣ ਲਈ ਸਪਲਾਈ ਕੀਤਾ ਜਾਵੇਗਾ. ਰੀਸਾਈਕਲ ਰੂਟ ਰਾਹੀਂ ਉਤਪਾਦਿਤ ਸਟੀਲ ਨਾਲ ਕਾਰਬਨ ਦਾ ਨਿਕਾਸ ਤਾਂ ਘਟ ਹੋਵੇਗਾ ਹੀ ਸਗੋਂ ਸਰੋਤਾਂ ਦੀ ਖਪਤ ਅਤੇ ਉਰਜਾ ਦੀ ਵਰਤੋਂ ਵੀ ਘਟੇਗੀ।

ਇਸ ਦੇ ਨਾਲ ਹੀ, ਟਾਟਾ ਸਟੀਲ ਨੇ ਆਪਣੀ ਨਵੀਂ ਸੁਵਿਧਾ ਵਿੱਚ ਉਤਪਾਦਿਤ ਬਾਲੱਡ ਅਤੇ ਸ਼ਰੇਡੱਡ ਫੇਰਸ ਸਕ੍ਰੈਪ ਲਈ ਦੋ ਨਵੇਂ ਬ੍ਰਾਂਡ - ਟਾਟਾ ਫੇਰੋਬਾਲੱਡ® ਅਤੇ ਟਾਟਾ ਫੇਰੋਸ਼੍ਰੇਡ ਵੀ ਲਾਂਚ ਕੀਤੇ ਹਨ । ਇਹ ਉਤਪਾਦ ਨਾ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਸੈਸਡ ਆਇਰਨ ਸਕ੍ਰੈਪ ਉਪਲਬਧ ਕਰਾਉਣਗੇ ਬਲਕਿ ਭਾਰਤੀ ਸਟੀਲ ਉਦਯੋਗ ਲਈ ਲੋੜੀਂਦੇ ਕੱਚੇ ਮਾਲ ਦੀ ਪੂਰਤੀ ਕਰਕੇ ਆਯਾਤ 'ਤੇ ਨਿਰਭਰਤਾ ਨੂੰ ਵੀ ਘਟਾਉਣਗੇ ।

ਯੋਗੇਸ਼ ਬੇਦੀ ਚੀਫ ਸਟੀਲ ਰੀਸਾਈਕਲਿੰਗ ਬਿਜ਼ਨੇਸ ਚੀਫ- ਟਾਟਾ ਸਟੀਲ ਨੇ ਕਿਹਾ: “ਸਟੀਲ ਨੂੰ ਇਸਦੀਆਂ ਵਿਸ਼ੇਸ਼ਤਾਵਾਂ ਨੂੰ ਗੁਆਏ ਬਗੈਰ ਬਾਰ ਬਾਰ ਰੀਸਾਈਕਲ ਕੀਤਾ ਜਾ ਸਕਦਾ ਹੈ। ਇਸ ਦ੍ਰਿਸ਼ਟੀਕੋਣ ਨਾਲ ਸਟੀਲ ਸਕ੍ਰੈਪ ਇੱਕ ਕੀਮਤੀ ਸਰੋਤ ਹੈ ਅਤੇ ਸਟੀਲ ਬਣਾਉਣ ਲਈ ਇਹ ਭਵਿੱਖ ਦਾ ਇੱਕ ਮਹੱਤਵਪੂਰਨ ਕੱਚਾ ਮਾਲ ਹੈ। ਰੀਸਾਈਕਲਿੰਗ ਸਕ੍ਰੈਪ ਸਰਕੂਲਰ ਇਕਾਨਮੀ ਲੂਪ ਦੀ ਸਮਾਪਤੀ ਨੂੰ ਯਕੀਨੀ ਬਣਾਉਂਦਾ ਹੈ। ਇਸਦਾ ਬ੍ਰਾਂਡ ਨਾਂ ਪ੍ਰੋਸੈਸਡ ਸਕ੍ਰੈਪ ਨੂੰ ਇੱਕ ਵੱਖਰੀ ਪਛਾਣ ਦੇਵੇਗਾ ਅਤੇ ਗਾਹਕਾਂ ਲਈ ਇੱਕ ਮਿਆਰੀ ਗੁਣਵੱਤਾ ਵਾਲਾ ਉਤਪਾਦ ਸੁਨਿਸ਼ਚਿਤ ਕਰਨ ਦੇ ਨਾਲ ਹੀ ਸਕ੍ਰੈਪ ਉਦਯੋਗ ਦੇ ਪੱਧਰ ਨੂੰ ਵੀ ਉਚਾ ਚੁਕੇਗਾ।
 
ਯੋਗੇਸ਼ ਬੇਦੀ ਨੇ ਅੱਗੇ ਕਿਹਾ, “ਇਹ ਪਹਿਲ ਸਾਡੇ ਸੀਈਓ ਅਤੇ ਐਮਡੀ, ਟੀ.ਵੀ. ਨਰੇਂਦਰਨ ਦੀ ਦੂਰਦ੍ਰਿਸ਼ਟੀ ਦਾ ਨਤੀਜਾ ਹੈ , ਅਤੇ ਅਸੀਂ ਇਸ ਦੀ ਪ੍ਰਾਪਤੀ ਨੂੰ ਵੇਖ ਕੇ ਬੇਹੱਦ ਉਤਸ਼ਾਹਿਤ ਹਾਂ।
 
Top