Home >> ਕੋਕਾ ਕੋਲਾ ਫਾਊਾਡੇਸ਼ਨ >> ਟੀਕਾਕਰਣ ਅਭਿਆਨ >> ਲੁਧਿਆਣਾ >> ਵਪਾਰ >> ਕੋਕਾ ਕੋਲਾ ਫਾਊਾਡੇਸ਼ਨ ਨੇ ਦੇਸ਼ ਦੇ ਟੀਕਾਕਰਣ ਅਭਿਆਨ ਵਿੱਚ ਸਮਾਜ ਦੇ ਯੋਗਦਾਨ ਨੂੰ ਵਧਾਉਣ ਲਈ ਯੂਨਾਈਟਡ ਵੇਅ ਮੁੰਬਈ ਦੇ ਨਾਲ ਹਿੱਸੇਦਾਰੀ ਕੀਤੀ

ਪੰਜਾਬ ਵਿੱਚ ਯੂਨਾਈਟਡ ਵੇਅ ਮੁੰਬਈ ਨੇ ਲੁਧਿਆਣਾ ਅਤੇ ਅਮਿ੍ਤਸਰ ਜਿਲਿਆਂ ਵਿੱਚ ਜਾਗਰੂਕਤਾ ਅਭਿਆਨ ਚਲਾਇਆ


ਕੋਕਾ ਕੋਲਾ ਫਾਊਾਡੇਸ਼ਨ

ਲੁਧਿਆਣਾ, 13 ਅਗਸਤ 2021 (ਭਗਵਿੰਦਰ ਪਾਲ ਸਿੰਘ)
: ਮਨੁੱਖਤਾ ਤੇ ਆਏ ਕੋਵਿਡ ਦੀ ਦੂਸਰੀ ਲਹਿਰ ਦੇ ਸੰਕਟ ਨਾਲ ਨਿਪਟਣ ਦੀਆਂ ਰਾਸ਼ਟਰੀ ਕੋਸ਼ਿਸ਼ਾਂ ਨੂੰ ਮਜਬੂਤ ਬਣਾਉਣ ਲਈ ਕੋਕਾ-ਕੋਲਾ ਫਾਊਾਡੇਸ਼ਨ ਨੇ ਦੇਸ਼ ਦੇ 10 ਰਾਜਾਂ ਦੇ 25 ਜਿਲਿਆਂ ਵਿੱਚ ਟੀਕਾਕਰਣ ਬਾਰੇ ਜਾਗਰੂਕਤਾ ਫੈਲਾਉਣ, ਇਸ ਵਿੱਚ ਹਿੱਸਾ ਲੈਣ, ਅਤੇ ਸੁਰੱਖਿਆ ਕਿੱਟਾਂ ਮੁਹੱਈਆ ਕਰਵਾਉਣ ਲਈ ਯੂਨਾਈਟਡ ਵੇਅ ਮੁੰਬਈ ਨੂੰ ਫੰਡਿੰਗ ਪ੍ਰਦਾਨ ਕੀਤੀ ਹੈ | ਦੇਸ਼ ਅਤੇ ਦੁਨੀਆਂ ਵਿੱਚ ਟੀਕਾਕਰਣ ਅਭਿਆਨ ਦੇ ਅੱਗੇ ਵੱਧਣ ਦੇ ਨਾਲ ਇਹ ਪ੍ਰੋਜੈਕਟ 4400+ ਕਮਿਊਨੀਟੀਆਂ ਅਤੇ ਪਿੰਡਾਂ ਦੇ 4 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੇਰਿਤ ਕਰਕੇ ਅਤੇ ਸੈਨੀਟਾਈਜ਼ ਕਰਕੇ #ਸਟਾੱਪਦਸਪ੍ਰੈਡ (ਫੈਲਣ ਤੋਂ ਰੋੋਕ) ਵਿੱਚ ਮਦਦ ਪ੍ਰਦਾਨ ਕਰੇਗਾ | ਇਸ ਤੋਂ ਇਲਾਵਾ ਇਸਦਾ ਉਦੇਸ਼ ਗ੍ਰਾਮੀਣ ਅਤੇ ਸ਼ਹਿਰੀ ਭਾਰਤ ਵਿੱਚ ਲਗਭਗ 440 ਟੀਕਾਕਰਣ ਕੇਂਦਰ ਖੋਲਣਾ ਹੈ ਤਾਂ ਕਿ ਟੀਕਾਕਰਣ ਦੇ ਮਿਸ਼ਨ ਵਿਚ ਭਾਰਤ ਸਰਕਾਰ ਦੀ ਮਦਦ ਕੀਤੀ ਜਾ ਸਕੇ | ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੈਕਸੀਨ ਡਿਸਟ੍ਰੀਬਿਊਸ਼ਨ, ਕੋਵਿਡ ਸੇਫਟੀ ਕਿੱਟਾਂ (ਪੀਪੀਈ- ਮਾਸਕ, ਦਸਤਾਨੇ, ਸੈਨੀਟਾਈਜ਼ਰ) ਮੁਹੱਈਆ ਕਰਵਾਉਣ ਅਤੇ ਟੀਕਾਕਾਰਣ ਤੇ ਸੁਰੱਖਿਆ ਅਭਿਆਸਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਕੋਕਾ-ਕੋਲਾ ਫਾਊਾਡੇਸ਼ਨ ਦੇ Tਸਟਾੱਪ ਦ ਸਪ੍ਰੈਡU ਵਿਸ਼ਵਪੱਧਰੀ ਫੰਡ ਦਾ ਹੀ ਹਿੱਸਾ ਹੈ |

#ਸਟਾੱਪਦਸਪ੍ਰੈਡ ਪ੍ਰੋਜੈਕਟ ਦਾ ਇਹ ਸ਼ੁਰੂਆਤੀ ਪੜਾਅ ਕਈ ਰਾਜਾਂ ਵਿੱਚ ਸ਼ੁਰੂ ਹੋ ਚੁੱਕਾ ਹੈ ਜਿਵੇਂ ਕਿ ਮਹਾਰਾਸ਼ਟਰ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਪੰਜਾਬ, ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤੇਲੰਗਾਨਾ, ਦਿੱਲੀ ਅਤੇ ਹਰਿਆਣਾ | ਇਸ ਟੀਕਾਕਰਣ ਅਭਿਆਨ ਨੂੰ ਸਹਿਯੋਗ ਦੇਣ ਲਈ ਯੂਨਾਈਟਡ ਵੇਅ ਆੱਫ ਮੁੰਬਈ ਦੇਸ਼ ਦੇ ਦੂਰ-ਦਰਾਡੇ ਇਲਾਕਿਆਂ ਵਿੱਚ ਰਹਿਣ ਲਈ ਨਾਗਰਿਕਾਂ ਦੀ ਟੀਕਾ ਲਗਵਾਉਣ ਵਿੱਚ ਮਦਦ ਕਰਨ ਲਈ ਜਨਤਕ ਜਾਗਰੂਕਤਾ ਪ੍ਰੋਗਰਾਮ, ਵੰਨ-ਆੱਨ ਹੈਲਥ ਪੁੱਛਗਿੱਛ, ਗ੍ਰਾਮੀਣ ਖੇਤਰਾਂ ਵਿੱਚ ਵੈਕਸੀਨੇਸ਼ਨ ਕੈਂਪਾਂ ਤੱਕ ਟ੍ਰਾਂਸਪੋਰਟੇਸ਼ਨ, ਅਤੇ ਕੈਂਪਾਂ ਵਿਖੇ ਸੁਰੱਖਿਆ ਅਤੇ ਸਾਫ ਟੀਕਾਕਰਣ ਕਰਨ ਲਈ ਪੀਪੀਈ ਕਿੱਟਾਂ ਮੁਹੱਈਆ ਕਰਵਾ ਕੇ ਇੱਕ ਸੁਰੱਖਿਅਤ ਮਹੌਲ ਪ੍ਰਦਾਨ ਕਰ ਰਿਹਾ ਹੈ | ਇਸ ਤੋਂ ਇਲਾਵਾ ਇਹ ਲੋਕਾਂ ਨੂੰ ਮੌਜੂਦਾ ਸਰਕਾਰੀ ਪ੍ਰਮਾਣਿਤ ਟੀਕਾਕਰਣ ਸੈਂਟਰਾਂ ਤੱਕ ਪਹੁੰਚਣ ਅਤੇ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਮੌਜੂਦਾ ਸਰਕਾਰੀ ਟੀਕਾਕਰਣ ਕੇਂਦਰਾਂ ਵਿੱਚ ਸੁਰੱਖਿਆ ਉਪਕਰਣਾਂ ਮੁਹੱਈਆ ਕਰਵਾ ਕੇ ਉਹਨਾਂ ਨੂੰ ਮਜਬੂਤ ਕਰ ਰਿਹਾ ਹੈ |

ਪੰਜਾਬ ਵਿੱਚ ਯੂਨਾਈਟਡ ਵੇਅ ਮੁੰਬਈ ਨੇ ਲੁਧਿਆਣਾ ਅਤੇ ਅਮਿ੍ਤਸਰ ਜਿਲਿਆਂ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਹੈ ਜਿਸਦਾ ਉਦੇਸ਼ ਰਾਜ ਦੇ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਟੀਕਾਕਰਣ ਲਈ ਪ੍ਰੇਰਿਤ ਕਰਨਾ ਹੈ | ਇਸ ਅਭਿਆਨ ਦੇ ਅਧੀਨ ਰਾਜ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਲਗਭਗ 40 ਟੀਕਾਕਰਣ ਕੇਂਦਰਾਂ ਅਤੇ 400 ਪਿੰਡਾਂ/ਸਮੂਦਾਇਆਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ, ਅਤੇ ਲਗਭਗ 72,000 ਨਾਗਰਿਕਾਂ ਨੂੰ ਸਫਲਤਾਪੂਰਵਕ ਰਜਿਸਟ੍ਰੇਸ਼ਨ ਕਰਨ ਵਿੱਚ ਮਦਦ ਕੀਤੀ ਜਾਵੇਗੀ | ਇਸ ਵਿੱਚ 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨਾ, 90,000 ਲੋਕਾਂ ਦੇ ਲਈ ਵੰਨ-ਓਨ-ਵੰਨ ਹੈਲਥ ਪੁੱਛਗਿੱਛ ਦਾ ਪ੍ਰਬੰਧ ਕਰਨਾ, ਅਤੇ ਰਾਜ ਦੇ ਗ੍ਰਾਮੀਣ ਖੇਤਰਾਂ ਵਿੱਚੋਂ 12000+ ਮੈਂਬਰਾਂ ਨੂੰ ਟ੍ਰਾਂਸਪੋਰਟੇਸ਼ਨ ਵਿੱਚ ਮਦਦ ਕਰਨਾ ਸ਼ਾਮਿਲ ਕਰਨਾ ਹੈ |

ਇਸ ਅਭਿਆਨ ਅਤੇ ਇਸਨੂੰ ਅੱਗੇ ਵਧਾਉਣ ਲਈ ਜ਼ਰੂਰੀ ਕਦਮਾਂ ਬਾਰੇ ਬੋਲਦਿਆਂ ਸਾਦੀਆ ਮੈਡਸਬਜਰਗ, ਪ੍ਰੈਜ਼ੀਡੈਂਟ, ਟੀਸੀਸੀਐੈਫ, ਨੇ ਕਿਹਾ, "ਸਾਨੂੰ ਦੁਨੀਆਂ ਭਰ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਅਤੇ ਸ੍ਰੋਤਾਂ ਰਾਹੀ ਫੰਡ ਪ੍ਰਦਾਨ ਕਰਕੇ ਬਹੁਤ ਖੁਸ਼ੀ ਹੋਰ ਹੈ ਜਿਸਦੇ ਜ਼ਰੀਏ ਅਸੀਂ ਭਾਰਤ ਵਿੱਚ ਯੂਨਾਈਟਡ ਵੇਅ ਮੁੰਬਈ ਦੇ ਜ਼ਰੂਰੀ ਕੰਮਾਂ ਨੂੰ ਸਹਿਯੋਗ ਦੇਵਾਂਗੇ | ਸਾਨੂੰ ਉਮੀਦ ਹੈ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਅਸੀਂ ਇਸ ਮੁਸ਼ਕਿਲ ਘੜੀ ਵਿੱਚੋਂ ਬਾਹਰ ਨਿਕਲ ਸਕਾਂਗੇ |"

ਇਸ ਅਭਿਆਨ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਜਿਓਰਜ ਐਕਾਰਾ, ਚੀਫ ਐਗਜ਼ੀਕਿਊਟਿਵ, ਯੂਨਾਈਟਡ ਵੇਅ ਮੁੰਬਈ ਨੇ ਕਿਹਾ, "ਇਸ ਸੰਕਟ ਨਾਲ ਨਿਪਟਣ ਲਈ ਦੇਸ਼ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨ ਲਈ ਟੀਕਾਕਰਣ ਪ੍ਰਤੀ ਜਾਗਰੂਕਤਾ ਫੈਲਾਉਣਾ, ਵਹਿਮਾਂ ਨੂੰ ਤੋੜਨਾ ਅਤੇ ਟੀਕਾਕਰਣ ਕੇਂਦਰ ਵਿਖੇ ਇਨਫੈਕਸ਼ਨ ਤੋਂ ਬਚਣ ਦੇ ਅਭਿਆਸਾਂ ਨੂੰ ਉਤਸਾਹਿਤ ਕਰਨਾ ਬਹੁਤ ਜ਼ਰੂਰੀ ਹੈ | ਟੀਕਾਕਰਣ ਪ੍ਰਤੀ ਜਾਗਰੂਕਤਾ ਅਤੇ ਸਲਾਹ ਦੀ ਕਮੀ ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਘੱਟ ਟੀਕੇ ਲੱਗਣ ਦਾ ਵੱਡਾ ਕਾਰਣ ਹੈ | ਕੋਕਾ-ਕੋਲਾ ਫਾਊਾਡੇਸ਼ਨ ਤੋਂ ਮਿਲਣ ਵਾਲੀ ਵਿੱਤੀ ਸਹਾਇਤਾ ਸਾਨੂੰ ਰੁਕਾਵਟਾਂ ਨੂੰ ਪਹਿਚਾਨਣ, ਉਹਨਾਂ ਨੂੰ ਦੂਰ ਕਰਨ ਲਈ ਯੋਜਨਾਵਾਂ ਬਣਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰੇਗੀ |"
 
Top