Home >> ਊਸ਼ਾ ਇੰਟਰਨੈਸ਼ਨਲ >> ਹੀਲੀਓਸ ਫੈਨ >> ਪੰਜਾਬ >> ਲੁਧਿਆਣਾ >> ਵਪਾਰ >> ਡਿਜੀਟਲ ਪਲੈਟਫਾਰਮ ਤੇ ਊਸ਼ਾ ਇੰਟਰਨੈਸ਼ਨਲ ਹੀਲੀਓਸ ਫੈਨ ਲਾਂਚ

ਹੀਲੀਓਸ ਫੈਨ
ਹੀਲੀਓਸ ਫੈਨ

ਲੁਧਿਆਣਾ/ਜਲੰਧਰ, 10 ਅਗਸਤ, 2021 (ਨਿਊਜ਼ ਟੀਮ)
: ਭਾਰਤ ਦੇ ਪ੍ਰਮੁੱਖ ਕੰਜ਼ਿਊਮਰ ਡਿਊਰੇਬਲ ਬ੍ਰਾਂਡ ਊਸ਼ਾ ਇੰਟਰਨੈਸ਼ਨਲ ਨੇ ਆਪਣੇ ਪੱਖਿਆਂ ਦੇ ਪੋਰਟਫੋਲੀਓ ਨੂੰ ਵਿਕਸਤ ਕਰਨ ਲਈ ਹੀਲੀਓਸ ਦਾ ਉਦਘਾਟਨ ਕੀਤਾ ਜੋ ਕਿ ਬਿਜਲੀ ਦੀ ਬਚਤ ਕਰਨ ਵਾਲਾ ਬੀਐਲਡੀਸੀ ਮੋਟਰ ਵਾਲਾ ਇੱਕ ਏਬੀਐਸ ਬਲੇਡ ਪੱਖਾ ਹੈ | ਕਿਉਂਕਿ ਪੱਖੇ ਹੁਣ ਘਰ ਦੀ ਸਜਾਵਟ ਦਾ ਇੱਕ ਅਟੁੱਟ ਅੰਗ ਬਣ ਗਏ ਹਨ, ਇਸ ਲਈ ਹੀਲੀਓਸ ਫੈਨ ਤੁਹਾਨੂੰ ਪਾੱਵਰ-ਪੈਕਡ ਪ੍ਰਫਾਰਮੈਂਸ ਅਤੇ ਸ਼ਾਨਦਾਰ ਤਰੀਕੇ ਨਾਲ ਤਿਆਰ ਕੀਤਾ ਗਿਆ ਡਿਜ਼ਾਈਨ, ਪ੍ਰੀਮੀਅਮ ਫਿਨਿਸ਼, ਅਤੇ ਖੂਬਸੂਰਤ ਲੁੱਕ ਪ੍ਰਦਾਨ ਕਰਨਗੇ |

1220 ਐਮਐਮ ਦੀ ਚੌੜਾਈ ਦੇ ਨਾਲ ਹੀਲੀਓਸ ਪੱਖੇ ਵੀ ਮੁਹੱਈਆ ਕਰਵਾਉਂਦੇ ਹਨ ਜਿਵੇਂ ਕਿ ਜ਼ਿਆਦਾ ਸਮੂਥ ਏਅਰਫਲੋ ਦੇ ਲਈ 3ਡੀ ਏਬੀਐਸ ਮੋਲਡਡ ਐਰੋਡਾਇਨਾਮਿਕ ਜੰਗਾਲ-ਰਹਿਤ ਬਲੇਡ, ਸੂਪਰ ਹਾਈ 260 ਐਮ3/ਮਿੰਟ ਏਅਰ ਡਿਲੀਵਰੀ, 310 ਆਰਪੀਐਮ ਸਪੀਡ, ਅਤੇ ਬਿਲਕੁੱਲ ਚੁੱਪ-ਚਾਪ ਹੋ ਵਾਲਾ ਕਾਰਜ | ਇਸ ਤੋਂ ਇਲਾਵਾ ਊਸ਼ਾ ਦਾ ਹੀਲੀਓਸ ਇੱਕ ਅਨੋਖੇ ਬਾਈ-ਡਾਇਰੈਕਸ਼ਨਲ ਰੋਟੇਸ਼ਨ ਦੇ ਨਾਲ ਆਉਂਦਾ ਹੈ ਜੋ ਗਰਮੀਆਂ ਦੇ ਮੌਸਮ ਵਿੱਚ ਪੱਖੇ ਨੂੰ ਘੜੀ ਤੋਂ ਉਲਟੀ ਦਿਸ਼ਾ ਵਿੱਚ ਘੁੰਮਾ ਕੇ ਹੇਠਾਂ ਨੂੰ ਠੰਡੀ ਹਵਾ ਛੱਡਦਾ ਹੈ, ਅਤੇ ਸਰਦੀਆਂ ਦੇ ਮੌਸਮ ਵਿੱਚ ਪੱਖੇ ਨੂੰ ਘੜੀ ਦੀ ਦਿਸ਼ਾ ਵਿੱਚ ਚਲਾ ਕੇ ਛੱਤ ਦੇ ਕੋਲ ਇਕੱਠੀ ਹੋਈ ਗਰਮ ਹਵਾ ਨੂੰ ਹੇਠਾਂ ਵੱਲ ਨੂੰ ਛੱਡਦਾ ਹੈ | ਇਸ ਤਰ੍ਹਾਂ ਇਹ ਪੱਖਾ ਪੂਰਾ ਸਾਲ ਚੱਲਦਾ ਹੈ | ਇਹ ਪੱਖਾ 3 ਪਹਿਲਾਂ ਤੋਂ ਹੀ ਸੈੱਟ ਕੀਤੇ ਬ੍ਰੀਜ਼ ਮੋਡਾਂ ਦੇ ਨਾਲ ਆਉਂਦਾ ਹੈ- ਨੈਚੂਰਲ, ਸਲੀਪ ਅਤੇ ਨਾੱਰਮਲ ਅਤੇ ਇਸਨੂੰ ਇੱਕ ਰਿਮੋਟ ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ, ਇਸ ਪੱਖੇ ਦੀ ਹਾਈ ਟਾੱਰਕ ਬੀਐਲਡੀਸੀ ਮੋਟਰ ਬਿਜਲੀ ਦੀ ਖਪਤ ਨੂੰ 50% ਤੱਕ ਘਟਾਉਂਦੀ ਹੈ- ਅਧਿਕਤਮ ਬਚਤ 43 ਵਾੱਟ ਬਿਜਲੀ- ਸਪੀਡ ਕੰਟਰੋਲ ਅਤੇ ਭਰੋਸੇਯੋਗਤਾ ਨੂੰ ਵਧਾਉਂਦੀ ਹੈ |

ਇਸ ਉਦਘਾਟਨ ਬਾਰੇ ਬੋਲਦਿਆਂ ਰੋਹਿਤ ਮਾਥੁਰ, ਪ੍ਰੈਜ਼ੀਡੈਂਟ- ਇਲੈਕਟਿ੍ਕ ਫੈਨਜ਼, ਵਾੱਟਰ ਹੀਟਰਜ਼ ਅਤੇ ਪੰਪਸ, ਊਸ਼ਾ ਇੰਟਰਨੈਸ਼ਨਲ, ਨੇ ਕਿਹਾ, "ਨਵੇਂ ਯੁੱਗ ਦੇ ਭਾਰਤੀ ਉਪਭੋਗਤਾਵਾਂ ਦੇ ਲਈ ਤਿਆਰ ਕੀਤੇ ਗਏ ਹੀਲੀਓਸ ਪੱਖੇ ਨੂੰ ਆਪਣੇ ਡਿਜੀਟਲ ਪਲੈਟਫਾਰਮ ਤੇ ਲਾਂਚ ਕਰਕੇ ਅਸੀਂ ਬੇਹੱਦ ਖੁਸ਼ ਹਾਂ | ਆਪਣੀ ਆਧੁਨਿਕ ਟੈਕਨੋਲੋਜੀ, ਹਾਈ ਪ੍ਰਫਾਰਮੈਂਸ, ਅਤੇ ਐਲੀਗੈਂਸ ਦੇ ਨਾਲ ਹੀਲੀਓਸ ਪੱਖੇ ਆਪਣੇ ਘਰ ਦੀ ਸਜਾਵਟ ਵਿੱਚ ਦਿਲਚਸਪੀ ਰੱਖਣ ਵਾਲੇ ਉਪਭੋਗਤਾਵਾਂ ਲਈ ਬਿਹਤਰੀਨ ਵਿਕਲਪ ਹਨ |"

ਕੇਵਲ ਡਿਜੀਟਲ ਪਲੈਟਫਾਰਮਾਂ ਤੇ ਹੀ ਉਪਲਬਧ ਇਸ ਨਵੇਂ ਪੱਖੇ ਦੀ ਕੀਮਤ 8990/- ਰੁਪਏ ਹੈ | ਇਹ ਪੱਖਾ 5 ਵਰਤਮਾਨ ਰੰਗਾਂ ਵਿੱਚ ਉਪਲੱਬਧ ਹੈ- ਸਪਾਰਕਲ ਬਲੈਕ, ਸਪਾਰਕਲ ਵਾਈਟ, ਇੰਪੀਰੀਅਲ ਬਲੂ, ਗੋਲਡਨ ਯੈਲੋ, ਅਤੇ ਹੋਰਾਈਜ਼ਨ ਬਲੂ | ਇਹ ਪੱਖਾ ਮੋਟਰ ਦੀ 4 ਸਾਲ ਦੀ ਵਾਰੰਟੀ ਦੇ ਨਾਲ ਆਉਂਦਾ ਹੈ |
 
Top