Home >> ਅੰਮ੍ਰਿਤਸਰ >> ਸ਼ੂਗਰ ਫ੍ਰੀ >> ਕੈਟਰੀਨਾ ਕੈਫ >> ਜ਼ਾਈਡਸ ਵੈਲਨੈਸ ਲਿਮੀਟਡ >> ਪੰਜਾਬ >> ਪਟਿਆਲਾ >> ਵਪਾਰ >> ਸ਼ੂਗਰ ਫ੍ਰੀ ਦੇ ਨਵੇਂ ਕੈਂਪੇਨ 'ਫਿਟਨੈਸ ਦਾ ਪਹਿਲਾ ਕਦਮ' ਵਿਚ ਨਜ਼ਰ ਆਏਗੀ ਕੈਟਰੀਨਾ ਕੈਫ

ਸ਼ੂਗਰ ਫ੍ਰੀ ਦੇ ਨਵੇਂ ਕੈਂਪੇਨ 'ਫਿਟਨੈਸ ਦਾ ਪਹਿਲਾ ਕਦਮ' ਵਿਚ ਨਜ਼ਰ ਆਏਗੀ ਕੈਟਰੀਨਾ ਕੈਫ

ਅੰਮ੍ਰਿਤਸਰ / ਪਟਿਆਲਾ, 11 ਸਤੰਬਰ 2021 (ਭਗਵਿੰਦਰ ਪਾਲ ਸਿੰਘ)
: ਭਾਰਤ ਦਾ ਨੰਬਰ 1 ਘੱਟ ਕੈਲਰੀ ਸਵੀਟਨਰ ਬ੍ਰਾਂਡ, ਜ਼ਾਈਡਸ ਵੈਲਨੈਸ ਲਿਮੀਟਡ ਦੇ ਸ਼ੂਗਰ ਫ੍ਰੀ ਨੇ ਆਪਣੇ ਨਵੇਂ ਕੈਂਪੇਨ 'ਫਿਟਨੈਸ ਦਾ ਪਹਿਲਾ ਕਦਮ' ਦਾ ਉਦਘਾਟਨ ਕੀਤਾ ਜਿਸ ਵਿੱਚ ਪ੍ਰਸਿੱਧ ਅਭਿਨੇਤਰੀ ਕੈਟਰੀਨਾ ਕੈਫ ਨਜ਼ਰ ਆਏਗੀ | ਇਸਦਾ ਟੀੱਚਾ ਆਪਣੇ ਦਰਸ਼ਕਾਂ ਨੂੰ ਇੱਕ ਲਾਈਫਸਟਾਈਲ ਪਰਿਵਰਤਨ ਦੇ ਲਈ ਚੀਨੀ ਦੇ ਬਦਲਾਵ ਵਜੋਂ ਸ਼ੂਗਰ ਫ੍ਰੀ ਨੂੰ ਪ੍ਰਯੋਗ ਕਰਨ ਲਈ ਪ੍ਰੇਰਿਤ ਕਰਨਾ ਹੈ| ਇਸ ਕੈਂਪੇਨ ਰਾਹੀਂ ਬ੍ਰਾਂਡ ਦੀ ਸਟੀਵੀਆ ਰੇਂਜ ਸ਼ੂਗਰ ਫ੍ਰੀ ਗ੍ਰੀਨ ਦੇ ਬਾਰੇ ਵਿਚ ਜਾਗਰੂਕਤਾ ਫੈਲਾਉਣ ਦੇ ਧਿਆਨ ਫੋਕਸ ਕਰਨਾ ਹੈ |

ਇਸ ਅਭਿਆਨ ਬਾਰੇ ਬੋਲਦਿਆਂ ਤਰੁਨ ਅਰੋੜ, ਚੀਫ ਆੱਪ੍ਰੇਟਿੰਗ ਅਫਸਰ ਅਤੇ ਡਾਇਰੈਕਟਰ- ਜ਼ਾਈਡਸ ਵੈਲਨੇਸ ਨੇ ਕਿਹਾ, "ਪਿਛਲੇ ਸਾਲ ਤੋਂ ਅਸੀਂ ਆਪਣੇ ਘੱਟ ਕੈਲੋਰੀ ਵਾਲੇ ਸਵੀਟਨਰ ਦੀ ਵਿਕਰੀ ਵਿੱਚ ਤੇਜ਼ੀ ਦੇਖੀ ਹੈ ਕਿਉਂਕਿ ਹੁਣ ਜ਼ਿਆਦਾ ਉਪਭੋਗਤਾ ਲਾਈਫਸਟਾਈਲ ਪਰਿਵਰਤਨ ਕਰ ਰਹੇ ਹਨ ਅਤੇ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਚੀਨੀ ਦੇ ਸਿਹਤਮੰਦ ਬਦਲਾਵ ਨੂੰ ਚਾਹੁੰਦੇ ਹਨ |"

ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕੈਟਰੀਨਾ ਕੈਫ ਨੇ ਕਿਹਾ, "ਇੱਕ ਫਿਟਨੈਸ ਉਤਸਾਹੀ ਦੇ ਨਾਤੇ ਮੈਂ ਅਨੁਸ਼ਾਸਨ ਦੀ ਅਹਿਮੀਅਤ ਜਾਣਦੀ ਹਾਂ; ਖਾਸ ਤੌਰ ਤੇ ਜਦੋਂ ਤੁਹਾਡੇ ਖਾਣ-ਪੀਣ ਦੀ ਗੱਲ ਆਉਂਦੀ ਹੈ | ਮੈਨੂੰ ਸ਼ੂਗਰ ਫ੍ਰੀ ਨਾਲ ਹਿੱਸੇਦਾਰੀ ਕਰਕੇ ਬੇਹੱਦ ਖੁਸ਼ੀ ਹੋ ਰਹੀ ਹੈ ਜੋ ਕਿ ਇੱਕ ਅਜਿਹਾ ਬ੍ਰਾਂਡ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਫਿਟਨੈਸ ਟੀਚੇ ਨੂੰ ਹਾਸਿਲ ਕਰਨ ਅਤੇ ਸ਼ੂਗਰ ਤੋਂ ਮਿਲਣ ਵਾਲੀਆਂ ਕੈਲਰੀਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ |"

ਇਸ ਹਿੱਸੇਦਾਰੀ ਦੇ ਹਿੱਸੇ ਵਜੋਂ ਕੈਟਰੀਨਾ ਕੈਫ ਪੇਰੇਂਟ ਬ੍ਰਾਂਡ ਸ਼ੂਗਰ ਫ੍ਰੀ ਅਤੇ ਇਸਦੀ ਐਕਸਟੈਂਸ਼ਨ ਸ਼ੂਗਰ ਫ੍ਰੀ ਡੀ'ਲੀਟ ਚੋਕੋਲੇਟਸ ਦਾ ਚਿਹਰਾ ਬਣੇਗੀ |
 
Top