Home >> ਸਫੋਲਾ >> ਚਯਵਨਪ੍ਰਾਸ਼ >> ਪੰਜਾਬ >> ਮੈਰੀਕੋ ਲਿਮਿਟੇਡ >> ਲੁਧਿਆਣਾ >> ਮੈਰੀਕੋ ਲਿਮਿਟੇਡ ਨੇ ਇਮਯੂਨਿਵੇਦਾ ਬੈਨਰ ਤਹਿਤ ਸਫੋਲਾ ਚਯਵਨਪ੍ਰਾਸ਼ ਨੂੰ ਲਾਂਚ ਕੀਤਾ

ਸਫੋਲਾ ਚਯਵਨਪ੍ਰਾਸ਼

ਲੁਧਿਆਣਾ, 30 ਸਤੰਬਰ 2021 (
ਭਗਵਿੰਦਰ ਪਾਲ ਸਿੰਘ): ਇਮਿਉਨਿਟੀ ਵਧਾਉਣ ਅਤੇ ਆਯੁਰਵੈਦਿਕ ਦੇ ਖੇਤਰ ਵਿੱਚ ਆਪਣੀ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੈਰੀਕੋ ਲਿਮਿਟੇਡ, ਭਾਰਤ ਦੀ ਪ੍ਰਮੁੱਖ ਐਫ.ਐਮ.ਸੀ.ਜੀ ਕੰਪਨੀਆਂ ਵਿੱਚੋਂ ਇੱਕ, ਨੇ ਆਪਣੀ ਸਮਕਾਲੀ ਆਯੁਰਵੈਦਿਕ ਰੇਂਜ ਇਮਯੂਨਿਵੇਦਾ ਬੈਨਰ ਤਹਿਤ ਸਫੋਲਾ ਚਯਵਨਪ੍ਰਾਸ਼ ਨੂੰ ਲਾਂਚ ਕੀਤਾ | ਇਮਿਉਨਿਟੀ ਵਧਾਉਣ ਦੇ ਖੇਤਰ ਵਿੱਚ ਬ੍ਰਾਂਡ ਸਫੋਲਾ ਦੀ ਸਫਲਤਾ ਨੂੰ ਵਧਾਉਂਦੇ ਹੋਏ, ਮੈਰੀਕੋ ਦੀ ਇਹ ਨਵੀਂ ਪੇਸ਼ਕਸ਼ ਇਸਦੇ ਉਪਭੋਗਤਾਵਾਂ ਨੂੰ ਅਜਿਹੀ ਮਸ਼ਹੂਰ ਮੁਹਾਰਤ ਤਹਿਤ ਆਧੁਨਿਕ ਤਕਨੀਕ ਦੀ ਵਰਤੋਂ ਸਮੇਤ ਆਯੁਰਵੈਦ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਜਿਸਦੇ ਲਈ ਸਫੋਲਾ ਉੱਤੇ ਭਰੋਸਾ ਕੀਤਾ ਜਾਂਦਾ ਹੈ |

ਸਾਲਾਂ ਤੋਂ, ਭਾਰਤ ਦੇ ਉਪਭੋਗਤਾ ਸਰਗਰਮੀ ਨਾਲ ਪ੍ਰਤੀਰੋਧਕਤਾ ਵਧਾਉਣ ਵਾਲੇ ਹੱਲਾਂ ਦੀ ਮੰਗ ਕਰ ਰਹੇ ਹਨ ਜੋ ਨਾ ਸਿਰਫ ਪ੍ਰਭਾਵਸ਼ਾਲੀ ਹੋਣ ਬਲਕਿ ਉਨ੍ਹਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਵਿੱਚ ਸਹਿਜੇ ਹੀ ਜੋੜਿਆ ਜਾ ਸਕਦਾ ਹੋਵੇ, ਇਹ ਰੁਝਾਨ ਮਹਾਂਮਾਰੀ ਦੇ ਮੱਦੇਨਜ਼ਰ ਕਾਫੀ ਵਧਿਆ ਹੈ | ਪ੍ਰਾਚੀਨ ਆਯੁਰਵੈਦਿਕ ਗ੍ਰੰਥਾਂ ਵਿੱਚ ਵਰਣਿਤ ਚਯਵਨਪ੍ਰਾਸ਼ ਦੁਆਰਾ ਪ੍ਰਦਾਨ ਕੀਤੇ ਗਏ ਲਾਭਾਂ ਨੂੰ ਮਾਨਤਾ ਦਿੰਦੇ ਹੋਏ, ਮੈਰੀਕੋ ਨੇ ਆਪਣਾ ਨਵਾਂ ਉਤਪਾਦ ਲਾਂਚ ਕੀਤਾ ਹੈ ਜੋ ਪੂਰੇ ਪਰਿਵਾਰ ਦੀ ਸਿਹਤ ਅਤੇ ਤੰਦਰੁਸਤੀ ਦਾ ਖਿਆਲ ਰੱਖੇਗਾ | ਸਫੋਲਾ ਚਯਵਨਪ੍ਰਾਸ਼ 50 ਤੋਂ ਵੱਧ ਤੱਤਾਂ ਜਿਵੇਂ ਕਿ ਆਂਵਲਾ, ਗਿਲੋਏ, ਅਸ਼ਵਗੰਧਾ, ਸ਼ਹਿਦ, ਸ਼ਤਾਵਰੀ, ਬਾਲਾ, ਪਿਪਲੀ, ਵਿਦਾਰੀਕਾਂਡ ਆਦਿ ਦੀ ਚੰਗਿਆਈ ਨੂੰ ਸ਼ਾਮਲ ਕਰਦਾ ਹੈ | ਇਹ ਧਿਆਨਪੂਰਵਕ ਤਿਆਰ ਕੀਤਾ ਗਿਆ ਮਿਸ਼੍ਰਣ ਨਾ ਸਿਰਫ ਪ੍ਰਤਿਰੋਧਕਤਾ, ਊਰਜਾ ਅਤੇ ਸਟੈਮਿਨਾ ਵਧਾਉਂਦਾ ਹੈ ਬਲਕਿ ਇਹ ਸਾਹ ਪ੍ਰਣਾਲੀ ਨੂੰ ਵੀ ਸੁਧਰਦਾ ਹੈ ਤਾਂ ਜੋ ਤੁਸੀਂ ਮੌਸਮੀ ਖੰਘ, ਜ਼ੁਕਾਮ ਅਤੇ ਗਲੇ ਦੇ ਦਰਦ ਲਈ ਘੱਟ ਸੰਵੇਦਨਸ਼ੀਲ ਰਹੋ | ਇਹ ਇੱਕ ਪ੍ਰੀਮੀਅਮ ਡਿਜ਼ਾਇਨ ਵਿੱਚ ਉਪਲਬਧ ਹੈ ਅਤੇ ਆਧੁਨਿਕ ਉਪਭੋਗਤਾ ਦੇ ਅਨੁਕੂਲ ਹੈ ਜੋ ਰੋਜ਼ਾਨਾ ਵਰਤੋਂ ਦੇ ਲਈ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਉਤਪਾਦਾਂ ਦੀ ਭਾਲ ਕਰ ਰਹੇ ਹਨ ਜੋ ਉਨ੍ਹਾਂ ਦੇ ਵਿਅਸਤ ਕਾਰਜਕ੍ਰਮ ਵਿੱਚ ਫਿੱਟ ਬੈਠੇ |

ਇਸ ਨਵੀਂ ਲਾਂਚ ਬਾਰੇ ਬੋਲਦਿਆਂ, ਸੰਜੇ ਮਿਸ਼ਰਾ, ਸੀ.ਓ.ਓ- ਇੰਡੀਆ ਸੇਲਜ਼ ਅਤੇ ਸੀ.ਈ.ਓ- ਨਿਉਜ਼ ਬਿਜ਼ਨਸ, ਮੈਰੀਕੋ ਲਿਮਿਟੇਡ ਨੇ ਕਿਹਾ ਹੈ, "ਜਿਵੇਂ ਕਿ ਅਸੀਂ ਆਪਣੇ ਸਿਹਤਮੰਦ ਭੋਜਨ ਪੋਰਟਫੋਲੀਓ ਨੂੰ ਤੇਜ਼ ਕਰ ਰਹੇ ਹਾਂ, ਅਸੀਂ ਸਫੋਲਾ ਦੀ ਉੱਚ ਗੁਣਵੱਤਾ ਸਮੇਤ ਸਾਡੇ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਕਰਕੇ ਤੇਜ਼ੀ ਨਾਲ ਵਿਕਾਸ ਨੂੰ ਵੇਖ ਰਹੇ ਹਾਂ | ਇਸ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਅਸੀਂ ਆਪਣੇ ਇਮਯੂਨਿਵੇਦਾ ਬੈਨਰ ਦੇ ਅਧੀਨ ਨਵੇਂ ਸਫੋਲਾ ਚਯਵਨਪ੍ਰਾਸ਼ ਨੂੰ ਲਾਂਚ ਕੀਤਾ ਹੈ ਜੋ ਆਯੁਰਵੇਦ ਦੇ ਲਾਭਾਂ ਅਤੇ ਸਾਡੇ ਅਜਿਹੇ ਉਪਭੋਗਤਾਵਾਂ ਦੀ ਮੁਹਾਰਤ ਨੂੰ ਮਿਸ਼ਰਤ ਕਰਨ ਵਾਲਾ ਇੱਕ ਸ਼ਾਨਦਾਰ ਉਤਪਾਦ ਹੈ ਜੋ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਚੰਗੀ ਸਿਹਤ ਲਈ ਆਪਣੇ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਫਿੱਟ ਹੋਣ ਵਾਲੇ ਪ੍ਰਤੀਰੋਧਕ ਸ਼ਕਤੀ ਵਰਧਕ ਉਤਪਾਦਾਂ ਦੀ ਮੰਗ ਕਰ ਰਹੇ ਹਨ | ਬ੍ਰਾਂਡ ਸਫੋਲਾ ਦੇ ਅਧੀਨ ਸਾਡੇ ਹਾਲ ਹੀ ਦੇ ਉਤਪਾਦਾਂ ਦੀ ਲਾਂਚਿੰਗ ਵਿੱਚ ਅਸੀਂ ਜੋ ਸਫਲਤਾ ਵੇਖੀ ਹੈ, ਉਸ ਦੇ ਮੱਦੇਨਜ਼ਰ, ਅਸੀਂ ਸਫੋਲਾ ਚਯਵਨਪ੍ਰਾਸ਼ ਦੇ ਨਾਲ ਖਪਤਕਾਰਾਂ ਦਾ ਪਿਆਰ ਹਾਸਿਲ ਕਰਨ ਦਾ ਵਿਸ਼ਵਾਸ ਰੱਖਦੇ ਹਾਂ |"

ਮੈਰੀਕੋ ਲਿਮਿਟੇਡ ਪਿਛਲੇ ਇੱਕ ਸਾਲ ਵਿੱਚ ਸਿਹਤਮੰਦ ਭੋਜਨ ਅਤੇ ਪ੍ਰਤੀਰੋਧਕਤਾ ਵਧਾਉਣ ਵਾਲੀ ਸ਼੍ਰੇਣੀ ਵਿੱਚ ਆਪਣੀ ਪਕੜ ਨੂੰ ਸਫਲਤਾਪੂਰਵਕ ਇਨੋਵੇਟ ਅਤੇ ਤੇਜ਼ ਕਰ ਰਿਹਾ ਹੈ ਜਿਸ ਵਿੱਚ ਇਸਨੇ ਤਿਮਾਹੀ 1 ਵਿੱਤੀ ਸਾਲ 22 ਵਿੱਚ ਵੈਲਿਊ ਦੇ ਰੂਪ ਵਿੱਚ 100% ਤੋਂ ਵੱਧ ਵਿਕਾਸ ਕੀਤਾ ਹੈ | ਇਸ ਨੇ ਸਫੋਲਾ ਹਨੀ ਨੂੰ ਲਾਂਚ ਕੀਤਾ, ਜੋ ਕਿ ਉੱਨਤ ਐਨ.ਐਮ.ਆਰ (ਨਿਉਕਲੀਅਰ ਮੈਗਨੇਟਿਕ ਰੈਜ਼ੋਨੈਂਸ) ਟੈਸਟ ਸਰਟੀਫਿਕੇਸ਼ਨ ਦੁਆਰਾ ਸਮਰਥਤ ਹੈ, ਜਿਸ ਨੇ ਮੁੱਖ ਆਧੁਨਿਕ ਵਪਾਰਕ ਚੇਨਾਂ ਵਿੱਚ ਤੇਜ਼ੀ ਨਾਲ ਦੋਹਰੇ ਅੰਕ ਦੀ ਮਾਰਕੀਟ ਹਿੱਸੇਦਾਰੀ ਹਾਸਲ ਕੀਤੀ ਹੈ ਅਤੇ ਈ-ਕਾਮਰਸ ਵਿੱਚ 25% ਤੋਂ ਉੱਪਰ ਆਪਣੀ ਮਾਰਕੀਟ ਹਿੱਸੇਦਾਰੀ ਨੂੰ ਮਜ਼ਬੂਤ ਕੀਤਾ ਹੈ | ਕੰਪਨੀ ਨੇ ਕਾੜਾ ਮਿਕਸ ਅਤੇ ਗੋਲਡਨ ਹਲਦੀ ਮਿਲਕ ਮਿਸ਼ਰਣ ਦੀ ਸਫੋਲਾ ਇਮਯੂਨਿਵੇਦਾ ਰੇਂਜ ਦੇ ਨਾਲ ਆਯੁਰਵੈਦਿਕ ਖੇਤਰ ਵਿੱਚ ਵੀ ਪ੍ਰਵੇਸ਼ ਕੀਤਾ | ਮੈਰੀਕੋ ਨੇ ਸਫੋਲਾ ਮੀਲ ਮੇਕਰ ਸੋਇਆ ਚੰਕਸ ਦੇ ਹਾਲ ਹੀ ਵਿੱਚ ਸਫਲਤਾਪੂਰਵਕ ਲਾਂਚ ਦੇ ਨਾਲ ਪੌਦੇ ਅਧਾਰਤ ਪ੍ਰੋਟੀਨ ਹਿੱਸੇ ਵਿੱਚ ਦਾਖਲਾ ਲਿਆ ਹੈ ਅਤੇ ਸਫੋਲਾ ਊਡਲਸ ਦੇ ਨਾਲ ਰੈਡੀ-ਟੂ-ਈਟ ਪੋਰਟਫੋਲੀਓ ਨੂੰ ਵੀ ਮਜ਼ਬੂਤ ਕੀਤਾ ਹੈ | ਇਸਤੋਂ ਇਲਾਵਾ, ਕੰਪਨੀ ਦਾ ਉਦੇਸ਼ ਭੂਗੋਲਿਕ ਖੇਤਰਾਂ ਵਿੱਚ ਆਪਣੇ ਖਪਤਕਾਰਾਂ ਲਈ ਸਿਹਤਮੰਦ ਭੋਜਨ ਸ਼੍ਰੇਣੀ ਵਿੱਚ ਗੁਣਵੱਤਾ ਦੀਆਂ ਪੇਸ਼ਕਸ਼ਾਂ ਲਿਆਉਣਾ ਜਾਰੀ ਰੱਖਣਾ ਹੈ |

ਨਵੇਂ ਸਫੋਲਾ ਚਯਵਨਪ੍ਰਾਸ਼ ਤਿੰਨ ਐਸ.ਕੇ.ਯੂ ਵਿੱਚ ਆਉਂਦੇ ਹਨ - 199 ਰੁਪਏ ਵਿੱਚ 500 ਗ੍ਰਾਮ, 350 ਰੁਪਏ ਵਿੱਚ 1 ਕਿਲੋਗ੍ਰਾਮ ਅਤੇ ਆਧੁਨਿਕ ਟ੍ਰੇਡ ਸਟੋਰਾਂ ਲਈ 1.25 ਕਿਲੋਗ੍ਰਾਮ ਮੁੱਲ ਵਾਲਾ ਪੈਕ, ਇਹ ਸਭ ਸਫੋਲਾ ਬ੍ਰਾਂਡ ਨਾਲ ਜੁੜੀ ਨਿਰੰਤਰ ਗੁਣਵੱਤਾ ਦਾ ਵਾਅਦਾ ਕਰਦੇ ਹਨ | ਇਹ ਉਤਪਾਦ ਪੂਰੇ ਭਾਰਤ ਵਿੱਚ ਈ-ਕਾਮਰਸ, ਆਧੁਨਿਕ ਟ੍ਰੇਡ ਅਤੇ ਆਮ ਪਲੇਟਫਾਰਮਾਂ ਦੇ ਨਾਲ ਨਾਲ ਸਫੋਲਾ ਸਟੋਰ ਦੇ ਡਾਇਰੈਕਟ-ਟੂ-ਕਸਟਮਰ ਪੋਰਟਲ ਉੱਤੇ ਉਪਲਬਧ ਹੈ |
 
Top