Home >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੋਆਇਸ ਓਵਰ ਵਾਈ-ਫਾਈ >> ਵੀ ਨੇ ਪੰਜਾਬ ਵਿੱਚ 'ਵੋਆਇਸ ਓਵਰ ਵਾਈ-ਫਾਈ' ਕਾਲਿੰਗ ਕੀਤੀ ਲਾਂਚ

ਵੀ

ਲੁਧਿਆਣਾ, 07 ਦਸੰਬਰ 2021(
ਭਗਵਿੰਦਰ ਪਾਲ ਸਿੰਘ): ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ, ਵੀ ਨੇ ਪੰਜਾਬ ਸਰਕਲ ਵਿੱਚ ਪ੍ਰੀ-ਪੇਡ ਅਤੇ ਪੋਸਟ-ਪੇਡ ਗਾਹਕਾਂ ਲਈ 'ਵੋਆਇਸ ਓਵਰ ਵਾਈ-ਫਾਈ' ਕਾਲਿੰਗ ਸਰਵਿਸ ਸ਼ੁਰੂ ਕੀਤੀ ਹੈ। ਇਹ ਸੇਵਾ ਹੁਣ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਦੇ ਸਾਰੇ ਵੀ ਦੇ ਮੌਜਦਾ ਗਾਹਕਾਂ ਲਈ ਉਪਲਬੱਧ ਹੈ।

ਵੀ ਦੀ ਵੋਆਇਸ ਓਵਰ ਵਾਈ-ਫਾਈ ਕਾਲਿੰਗ ਸਰਵਿਸ ਸਾਰੇ ਬ੍ਰਾਡਬੈਂਡ ਨੈੱਟਵਰਕਾਂ 'ਤੇ ਸਹਿਜ ਅਤੇ ਵਿਸਤ੍ਰਿਤ ਇਨਡੋਰ ਕਵਰੇਜ ਪ੍ਰਦਾਨ ਕਰਦੀ ਹੈ। ਹੁਣ ਵਾਈ-ਫਾਈ ਨਾਲ ਕਨੈਕਟ ਹੋਣ 'ਤੇ ਘਰ ਜਾਂ ਦਫ਼ਤਰ ਬੈਠੇ ਬਿਨਾਂ ਕਾਲ ਡਰਾਪ ਦੇ ਬਿਹਤਰ ਕਾਲ ਕੁਆਲਿਟੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜਾਬ ਸਰਕਲ ਵਿੱਚ ਵੀ ਪ੍ਰੀ-ਪੇਡ ਅਤੇ ਪੋਸਟ-ਪੇਡ ਗਾਹਕ ਹੁਣ ਬਿਨਾਂ ਕਿਸੇ ਵਾਧੂ ਚਾਰਜ ਦੇ 'ਵੋਆਇਸ ਓਵਰ ਵਾਈ-ਫਾਈ' ਕਾਲਿੰਗ ਕਰ ਸਕਦੇ ਹਨ। 'ਵੋਆਇਸ ਓਵਰ ਵਾਈ-ਫਾਈ' ਕਾਲਿੰਗ ਸਰਵਿਸ ਨੂੰ ਬਿਲਕੁਲ ਮੁਫ਼ਤ ਹੈ।

ਵਰਤਮਾਨ ਵਿੱਚ ਵੀ ਦੀ ਵੋਆਇਸ ਓਵਰ ਵਾਈ-ਫਾਈ ਕਾਲਿੰਗ ਸਰਵਿਸ ਦਿੱਲੀ ਅਤੇ ਐੱਨਸੀਆਰ, ਗੁਜਰਾਤ, ਮੁੰਬਈ, ਮਹਾਰਾਸ਼ਟਰ ਅਤੇ ਗੋਆ, ਰਾਜਸਥਾਨ, ਯੂਪੀ ਅਤੇ ਪੱਛਮੀ ਬੰਗਾਲ ਵਿੱਚ ਉਪਲਬੱਧ ਹੈ। ਆਉਣ ਵਾਲੇ ਮਹੀਨਿਆਂ ਵਿੱਚ ਵੀ 'ਵੋਆਇਸ ਓਵਰ ਵਾਈ-ਫਾਈ' ਨੂੰ ਹੋਰ ਸਥਾਨਾਂ ਤੱਕ ਵਧਾਉਣ ਦੀ ਪ੍ਰਕਿਰਿਆ ਚਾਲੂ ਹੈ।
 
Top