Home >> ਸਕੂਲ >> ਸਮਰ ਕੈਂਪ >> ਗੁਰੂਸ਼ਾਲਾ >> ਪੰਜਾਬ >> ਫਾਊਂਡੇਸ਼ਨ >> ਲੁਧਿਆਣਾ >> ਵਪਾਰ >> ਵੀ >> ਵੀ ਫਾਊਂਡੇਸ਼ਨ ਦਾ 'ਗੁਰੂਸ਼ਾਲਾ ਸਮਰ ਕੈਂਪ 2023' ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਨੂੰ ਉਤਪਾਦਕ ਗਤੀਵਿਧੀਆਂ ਵਿਚ ਵਿਅਸਤ ਰੱਖਣ ਦਾ ਵਧੀਆ ਮੌਕਾ

ਵੀ ਫਾਊਂਡੇਸ਼ਨ ਦਾ 'ਗੁਰੂਸ਼ਾਲਾ ਸਮਰ ਕੈਂਪ 2023' ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਨੂੰ ਉਤਪਾਦਕ ਗਤੀਵਿਧੀਆਂ ਵਿਚ ਵਿਅਸਤ ਰੱਖਣ ਦਾ ਵਧੀਆ ਮੌਕਾ

ਲੁਧਿਆਣਾ, 19 ਮਈ, 2023 (ਨਿਊਜ਼ ਟੀਮ):
ਗਰਮੀਆਂ ਦੀਆਂ ਛੁੱਟੀਆਂ ਯਾਨੀ ਸਾਲ ਦਾ ਉਹ ਸਮਾਂ ਜਦੋਂ ਦੇਸ਼ ਦੇ 25 ਕਰੋੜ ਤੋਂ ਵੱਧ ਸਕੂਲੀ ਵਿਦਿਆਰਥੀ ਹੋਮਵਰਕ ਅਤੇ ਪ੍ਰੀਖਿਆਵਾਂ ਤੋਂ ਰਾਹਤ ਪਾਉਂਦੇ ਹਨ ਅਤੇ ਛੁੱਟੀਆਂ ਦੀ ਉਡੀਕ ਵਿਚ ਰਹਿੰਦੇ ਹਨ । ਹਾਲਾਂਕਿ, ਮਾਪਿਆਂ ਲਈ ਵੀ ਇਹ ਯਕੀਨੀ ਤੌਰ 'ਤੇ ਮਹੱਤਵਪੂਰਨ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਿਹੋ ਜਿਹੀਆਂ ਗਤੀਵਿਧੀਆਂ ਵਿੱਚ ਵਿਅਸਤ ਰੱਖਣ ਤਾਂ ਜੋ ਉਹਨਾਂ ਦੇ ਸਿੱਖਣ ਅਤੇ ਸੋਚਣ ਦੀਆਂ ਯੋਗਤਾਵਾਂ ਨੂੰ ਵਧਾਵਾ ਮਿਲੇ ਸਕੇ , ਭਾਵੇਂ ਨਾਲ ਨਾਲ ਹੀ ਉਹ ਮੌਜ-ਮਸਤੀ ਵੀ ਕਰਦੇ ਰਹਿਣ ।

ਇਸ ਸਾਲ, ਵਿਦਿਆਰਥੀਆਂ ਨੂੰ ਉਹਨਾਂ ਦੀ ਪੂਰੀ ਸਮਰੱਥਾ ਨੂੰ ਅਨਲੌਕ ਕਰਨ ਅਤੇ ਉਹਨਾਂ ਦੀਆਂ ਗਰਮੀਆਂ ਨੂੰ ਮਜ਼ੇਦਾਰ ਅਤੇ ਯਾਦਗਾਰ ਬਣਾਉਣ ਵਿੱਚ ਮਦਦ ਕਰਨ ਲਈ, ਵੀ ਦੀ ਸੀਐਸਆਰ ਸ਼ਾਖਾ, ਵੀ ਫਾਊਂਡੇਸ਼ਨ ਨੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ‘ਗੁਰੂਸ਼ਾਲਾ ਸਮਰ ਕੈਂਪ 2023’ ਦਾ ਆਯੋਜਨ ਕੀਤਾ ਹੈ। ਇਸ ਕੈਂਪ ਵਿਚ ਹਿੱਸਾ ਲੈਣ ਲਈ ਭਾਰਤ ਭਰ ਦੇ ਬੱਚਿਆਂ ਨੂੰ ਸੱਦਾ ਦਿੱਤਾ ਗਿਆ ਹੈ । ਇਹ ਕੈਂਪ 30 ਜੂਨ 2023 ਤੱਕ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਫ਼ਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਲਗਾਇਆ ਜਾ ਰਿਹਾ ਹੈ।

ਭਾਰਤ ਦੇ ਕਿਸੇ ਵੀ ਹਿੱਸੇ ਤੋਂ ਵਿਦਿਆਰਥੀ ਬਿਨਾਂ ਕਿਸੇ ਕੀਮਤ ਦੇ ਗੁਰੂਸ਼ਾਲਾ ਸਮਰ ਕੈਂਪ ਵਿੱਚ ਭਾਗ ਲੈ ਸਕਦੇ ਹਨ, ਅਤੇ ਮਾਹਿਰਾਂ ਦੁਆਰਾ ਕਰਵਾਏ ਗਏ ਮਜ਼ੇਦਾਰ ਅਤੇ ਇੰਟਰਐਕਟਿਵ ਸੈਸ਼ਨਾਂ ਦਾ ਲਾਭ ਲੈ ਸਕਦੇ ਹਨ। ਕੈਂਪ ਦੇ ਸੈਸ਼ਨਾਂ ਵਿੱਚ 'ਡੂ ਇਟ ਯੂਅਰਸੈਲਫ' ਹੈ ਜਿੱਥੇ ਬੱਚੇ ਚਿੱਤਰਕਲਾ ਅਤੇ ਹਸਤਕਲਾ ਦੇ ਜ਼ਰੀਏ ਆਪਣੀ ਰਚਨਾਤਮਕਤਾ ਨੂੰ ਪ੍ਰਗਟ ਕਰ ਸਕਦੇ ਹਨ ਅਤੇ ਆਪਣੀਆਂ ਕਾਬਲੀਅਤਾਂ ਨੂੰ ਖੋਜ ਸਕਦੇ ਹਨ। 'ਥੀਏਟਰ' ਸੈਸ਼ਨਾਂ ਰਾਹੀਂ, ਵਿਦਿਆਰਥੀ ਇੱਕ ਸੁਰੱਖਿਅਤ ਅਤੇ ਸਹਾਇਕ ਵਾਤਾਵਰਣ ਵਿੱਚ ਚੁਣੌਤੀਪੂਰਨ ਸਮਾਜਿਕ ਦ੍ਰਿਸ਼ਾਂ ਅਤੇ ਕਮਜ਼ੋਰ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਰਚਨਾਤਮਕ ਅਤੇ ਆਤਮ-ਵਿਸ਼ਵਾਸ ਪ੍ਰਾਪਤ ਕਰਨ ਦੀਆਂ ਤਕਨੀਕਾਂ ਸਿੱਖ ਸਕਦੇ ਹਨ। 'ਫਿਟਨੈਸ ਵਿਦ ਫਨ' ਸੈਸ਼ਨ ਵਿੱਚ ਡਾਂਸ, ਜ਼ੁੰਬਾ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ, ਜੋ ਵਿਦਿਆਰਥੀਆਂ ਨੂੰ ਜ਼ਰੂਰੀ ਕਸਰਤ ਕਰਨ ਅਤੇ ਛੁੱਟੀਆਂ ਦੌਰਾਨ ਸਰਗਰਮ ਰਹਿਣ ਵਿੱਚ ਮਦਦ ਕਰਨਗੀਆਂ। 'ਸੈਲਫ -ਡਿਫੈਂਸ ' ਕਲਾਸ ਵਿਚ ਗੁਰੂਸ਼ਾਲਾ ਦੇ ਵਿਦਿਆਰਥੀਆਂ ਨੂੰ ਆਪਣੀ ਸੁਰੱਖਿਆ ਲਈ ਮਹੱਤਵਪੂਰਨ ਤਕਨੀਕਾਂ ਬਾਰੇ ਸਿੱਖਿਅਤ ਕੀਤਾ ਜਾਵੇਗਾ , ਜਦੋਂ ਕਿ 'ਹੈਲਥ ਐਂਡ ਹਾਈਜੀਨ ' ਕਲਾਸ ਜ਼ਰੂਰੀ ਸਿਹਤ ਸੰਭਾਲ ਵਿਹਾਰਾਂ ਬਾਰੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰੇਗੀ।

ਕੈਂਪ ਦੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਦਿਲਚਸਪ ਇਨਾਮਾਂ ਨਾਲ ਨਿਵਾਜਿਆ ਜਾਵੇਗਾ।

ਵਿਦਿਆਰਥੀ ਹੇਠਾਂ ਦਿੱਤੇ ਲਿੰਕ 'ਤੇ ਗੁਰੂਸ਼ਾਲਾ ਸਮਰ ਕੈਂਪ 2023 ਲਈ ਰਜਿਸਟਰ ਕਰ ਸਕਦੇ ਹਨ: https: https://gurushala.co/pages/SummerCamp2023
 
Top