Home >> ਪੰਜਾਬ >> ਮਧੁਰ ਸ਼ੂਗਰ >> ਰੌਬਿਨ ਹੁੱਡ ਆਰਮੀ >> ਲੁਧਿਆਣਾ >> ਵਪਾਰ >> ਮਧੁਰ ਸ਼ੂਗਰਜ਼ ਦੇ ਰੌਬਿਨ ਹੁੱਡ ਆਰਮੀ ਨਾਲ ਸਹਿਯੋਗ ਨੇ 1000 ਚਿਹਰਿਆਂ ਤੇ ਲਿਆਂਦੀ ਮੁਸਕਰਾਹਟ

ਮਧੁਰ ਸ਼ੂਗਰਜ਼ ਦੇ ਰੌਬਿਨ ਹੁੱਡ ਆਰਮੀ ਨਾਲ ਸਹਿਯੋਗ ਨੇ 1000 ਚਿਹਰਿਆਂ ਤੇ ਲਿਆਂਦੀ ਮੁਸਕਰਾਹਟ

ਲੁਧਿਆਣਾ, 11 ਨਵੰਬਰ, 2023 (ਭਗਵਿੰਦਰ ਪਾਲ ਸਿੰਘ)
: ਭਾਰਤ ਦੇ ਪ੍ਰਮੁੱਖ ਪੈਕੇਜਡ ਸ਼ੂਗਰ ਬ੍ਰਾਂਡ, ਮਧੁਰ ਸ਼ੂਗਰ ਨੇ ਸਮਾਜ ਦੇ ਸਾਰੇ ਵਰਗਾਂ ਵਿੱਚ ਦੀਵਾਲੀ ਦੇ ਤਿਉਹਾਰ ਦੀ ਭਾਵਨਾ ਨੂੰ ਜਗਾਉਣ ਲਈ 'ਮਧੁਰ ਉਤਸਵ' ਦੀ ਸ਼ੁਰੂਆਤ ਕੀਤੀ ਹੈ। ਇਸ ਤਰਾਂ ਦੀ ਪਹਿਲੀ ਸਵੇਂਸੇਵਕਾਂ ਦੁਆਰਾ ਸੰਚਾਲਿਤ ਪਹਿਲ ਹਾਲ ਹੀ ਵਿੱਚ ਦਿੱਲੀ ਵਿੱਚ 13 ਸਥਾਨਾਂ 'ਤੇ ਰੌਬਿਨ ਹੁੱਡ ਆਰਮੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।

ਮਧੁਰ ਸ਼ੂਗਰ ਦੀ ਟੀਮ ਨੇ ਆਪਣੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਵੀ ਗੁਪਤਾ ਦੀ ਅਗਵਾਈ ਹੇਠ ਰੌਬਿਨ ਹੁੱਡ ਆਰਮੀ ( ਆਰਏਐਚ) ਦੇ ਨਾਲ ਮਿਲ ਕੇ ਇੱਕ ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇ ਨਾਲ-ਨਾਲ ਤਿਉਹਾਰ ਦੀਆਂ ਮਿਠਾਈਆਂ ਵੀ ਵੰਡੀਆਂ ,ਅਤੇ ਉਨ੍ਹਾਂ ਦੀ ਦੀਵਾਲੀ ਨੂੰ ਸੱਚਮੁੱਚ ਯਾਦਗਾਰ ਬਣਾਇਆ। ਪ੍ਰਸਿੱਧ ਫੂਡ ਵਲੋਗਰ ਗੌਰਵ ਵਾਸਨ ਦੀ ਭਾਗੀਦਾਰੀ ਨਾਲ ਇਸ ਪਹਿਲ ਨੂੰ ਹੋਰ ਵਧਾਵਾ ਮਿਲਿਆ , ਜਿਸ ਨੇ ਸਵੈ-ਇੱਛਾ ਨਾਲ ਇਸ ਮੁਹਿੰਮ ਦਾ ਹਿੱਸਾ ਬਣਨ ਲਈ 'ਮਧੁਰ ਕੈਪਟਨ' ਵਜੋਂ ਕੰਮ ਕੀਤਾ।

ਇਸ ਸਾਂਝੇ ਯਤਨ ਨੇ 13 ਸਥਾਨਾਂ 'ਤੇ ਲਗਭਗ 80-90 ਸਮਰਪਿਤ ਆਰਐਚਏ ਵਲੰਟੀਅਰਾਂ ਅਤੇ 100 ਤੋਂ ਵੱਧ ਮਧੁਰ ਕੈਪਟਨਾਂ ਨੂੰ ਇੱਕਜੁਟ ਕੀਤਾ, ਅਤੇ ਇਸ ਤਿਉਹਾਰ ਦੇ ਸੀਜ਼ਨ ਵਿੱਚ ਸਮੂਹਿਕ ਤੌਰ 'ਤੇ ਲਗਭਗ 1,000 ਚਿਹਰਿਆਂ 'ਤੇ ਮੁਸਕਰਾਹਟ ਲਿਆਂਦੀ। ਇਹ ਇੱਕ ਬਾਰ ਵਿਚ ਵਿੱਚ ਇੱਕ ਜੀਵਨ ਅਤੇ ਇੱਕ ਮੁਸਕਰਾਹਟ ਦੇ ਲਈ 'ਮਧੁਰਤਾ' ਫੈਲਾਉਣ ਦੀ ਮਧੁਰ ਸ਼ੂਗਰ ਦੀ ਯਾਤਰਾ ਦੀ ਸ਼ੁਰੂਆਤ ਹੈ।

ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਮਧੁਰ ਸ਼ੂਗਰ ਦੇ ਕਾਰਜਕਾਰੀ ਨਿਰਦੇਸ਼ਕ, ਰਵੀ ਗੁਪਤਾ ਨੇ ਕਿਹਾ, "ਇੰਨੇ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਦੇਖਣਾ ਬਹੁਤ ਹੀ ਖੁਸ਼ੀ ਵਾਲਾ ਪਲ ਸੀ। ਮਧੁਰ ਸ਼ੂਗਰ ਵਿਖੇ, ਅਸੀਂ ਆਪਣੇ ਚਾਰੋਂ -ਪਾਸੇ ਮਿਠਾਸ ਫੈਲਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਮਧੁਰ ਉਤਸਵ ਉਸੇ ਦਿਸ਼ਾ ਵਿੱਚ ਇੱਕ ਕਦਮ ਹੈ। ਅਸੀਂ ਮਧੁਰ ਕੈਪਟਨ ਬਣਨ ਦੇ ਲਈ ਸਵੇਂਸੇਵਕਾਂ ਨੂੰ ਸੱਦਾ ਦੇਣ ਦੇ ਇੱਕ ਵਿਲੱਖਣ ਸੰਕਲਪ 'ਤੇ ਕੰਮ ਕਰ ਰਹੇ ਹਾਂ, ਜੋ ਇਸ ਮਿਸ਼ਨ ਲਈ ਮੁੱਖ ਤੱਤ ਹੋਣਗੇ। ਅਸੀਂ ਇਸ ਪਹਿਲ ਨੂੰ ਪੂਰੇ ਦੇਸ਼ ਵਿੱਚ, ਸਾਲ ਭਰ ਜਾਰੀ ਰੱਖਣ ਦਾ ਇਰਾਦਾ ਰੱਖਦੇ ਹਾਂ।”

ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਉਦਾਰ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਸੀ, ਅਤੇ ਲੋਕਾਂ ਨੇ ਇਸ ਲਈ ਜਬਰਦਸਤ ਪ੍ਰਤੀਕਿਰਿਆ ਦਿਖਾਈ ਹੈ। ਉਹ ਵੰਚਿਤ ਲੋਕਾਂ ਦੇ ਜੀਵਨ ਵਿੱਚ ਮਿਠਾਸ ਲਿਆਉਣ ਲਈ ਵੱਡੀ ਗਿਣਤੀ ਵਿੱਚ ਅੱਗੇ ਆਏ ਹਨ।

ਮਧੁਰ ਸ਼ੂਗਰ, 2007 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਖਪਤਕਾਰਾਂ ਨੂੰ ਸਵੱਛਤਾ ਨਾਲ ਪੈਕ ਕੀਤੀ ਖੰਡ ਨੂੰ ਅਪਨਾਉਣ ਦੀਆਂ ਖੂਬੀਆਂ ਬਾਰੇ ਲਗਾਤਾਰ ਜਾਗਰੂਕ ਕਰਨ ਲਈ ਮਸ਼ਹੂਰ ਰਿਹਾ ਹੈ। ਬ੍ਰਾਂਡ 95% ਭਾਰਤੀ ਪਰਿਵਾਰਾਂ ਦੇ ਨਾਲ ਜੁੜਿਆ ਹੋਇਆ ਹੈ ਜੋ ਖੁਲੀ ਚੀਨੀ ਖਰੀਦਦੇ ਹਨ, ਅਤੇ ਬ੍ਰਾਂਡ ਉਹਨਾਂ ਨੂੰ ਪੈਕਡ ਸ਼ੂਗਰ ਖਰੀਦਣ ਦੇ ਗੁਣਾਂ ਬਾਰੇ ਜਾਗਰੂਕ ਕਰਦਾ ਹੈ।
 
Top