Home >> ਇਨੋਵੇਸ਼ਨ ਯਾਤਰਾ >> ਸ਼ਨਾਈਡਰ ਇਲੈਕਟਿ੍ਕ >> ਪੰਜਾਬ >> ਲੁਧਿਆਣਾ >> ਵਪਾਰ >> ਸ਼ਨਾਈਡਰ ਇਲੈਕਟਿ੍ਕ ਦੀ 'ਇਨੋਵੇਸ਼ਨ ਯਾਤਰਾ' ਲੁਧਿਆਣਾ ਪਹੁੰਚੀ

ਸ਼ਨਾਈਡਰ ਇਲੈਕਟਿ੍ਕ ਦੀ 'ਇਨੋਵੇਸ਼ਨ ਯਾਤਰਾ' ਲੁਧਿਆਣਾ ਪਹੁੰਚੀ

ਲੁਧਿਆਣਾ­, 06 ਨਵੰਬਰ­ 2023 (ਭਗਵਿੰਦਰ ਪਾਲ ਸਿੰਘ):
ਸ਼ਨਾਈਡਰ ਇਲੈਕਟਿ੍ਕ, ਊਰਜਾ ਪ੍ਰਬੰਧਨ ਅਤੇ ਅਗਲੀ ਪੀੜ੍ਹੀ ਦੇ ਆਟੋਮੇਸ਼ਨ ਸਮਾਧਾਨਾਂ ਦੇ ਡਿਜੀਟਲ ਪਰਿਵਰਤਨ ਵਿੱਚ ਗਲੋਬਲ ਤੌਰ 'ਤੇ ਮੋਹਰੀ ਕੰਪਨੀ ਨੇ ਭਾਰਤ ਵਿੱਚ ਕੰਪਨੀ ਦੇ ਸੰਚਾਲਨ ਦੀ 60ਵੀਂ ਵਰੇ੍ਹਗੰਢ ਮਨਾਉਣ ਲਈ ਸਨਾਈਡਰ ਇਲੈਕਟਿ੍ਕ ਇਨੋਵੇਸ਼ਨ ਯਾਤਰਾ ਦੀ ਸ਼ੁਰੂਆਤ ਕੀਤੀ ਹੈ| ਇਸ ਯਾਤਰਾ ਦੇ ਹਿੱਸੇ ਦੇ ਰੂਪ ਵਿੱਚ ਸ਼ਨਾਈਡਰ ਇਲੈਕਟਿ੍ਕ ਦਾ ਕਾਰਬਨ ਨਿਊਰਟਲ ਮੋਬਾਈਲ ਇਨੋਵੇਸ਼ਨ ਹੱਬ ਅੱਜ ਹੋਟਲ ਰੀਗਲ ਬਲੁ­ ਚੰਡੀਗੜ੍ਹ ਰੋਡ­ ਸੈਕਟਰ 38­ ਲੁਧਿਆਣਾ ਵਿੱਚ ਤੈਨਾਤ ਕੀਤਾ ਗਿਆ| ਵੱਡੀ ਸੰਖਿਆ ਵਿੱਚ ਨੀਤੀ ਨਿਰਮਾਤਾਵਾਂ­ ਕਾਰਪੋਰੇਟ ਸੰਸਥਾਵਾਂ­ ਸਰਕਾਰੀ ਅਧਿਕਾਰੀਆਂ­ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਮੋਬਾਈਲ 'ਇਨੋਵੇਸ਼ਨ ਹੱਬ ਆਨ ਵ੍ਹੀਲਸ' ਵਿੱਚ ਦਿਲਚਸਪੀ ਦਿਖਾਈ| ਇਸ ਤੋਂ ਪਹਿਲਾਂ­ ਇਨੋਵੇਸ਼ਨ ਹੱਬ ਦਿੱਲੀ­ ਨੋਇਡਾ­ ਗੁਰੂਗ੍ਰਾਮ­ ਫਰੀਦਾਬਾਦ­ ਮਾਨੇਸਰ­ ਭਿਵਾਡੀ­ ਕੁੰਡਲੀ­ ਯਮੁਨਾ ਨਗਰ­ ਚੰਡੀਗੜ੍ਹ ਅਤੇ ਮੋਹਾਲੀ ਦੀ ਯਾਤਰਾ ਕਰ ਚੁੱਕਿਆ ਹੈ|

ਇਹ ਕਾਰਬਨ ਨਿਯੂਰਟਲ ਯਾਤਰਾ ਭਾਰਤ ਦੇ 60 ਤੋਂ ਜ਼ਿਆਦਾ ਸ਼ਹਿਰਾਂ ਦੀ ਯਾਤਰਾ ਕਰੇਗੀ| ਇਸ ਯਾਤਰਾ ਦਾ ਉਦੇਸ਼ ਦੇਸ਼ ਵਿੱਚ ਸ਼ਨਾਈਡਰ ਇਨੈਕਟਿ੍ਕ ਦੀ 60 ਸਾਲ ਦੀ ਯਾਤਰਾ ਦੇ ਨਾਲ-ਨਾਲ ਊਰਜਾ ਪ੍ਰਬੰਧਨ ਅਤੇ ਨੈਕਸਟਜੇਨ ਆਟੋਮੇਸ਼ਨ ਖੇਤਰ ਵਿੱਚ ਆਈ.ਓ.ਟੀ ਇਲੈਕਟ੍ਰਸੀਟੀ 4.0­ ਡਿਜੀਟਲਾਈਜੇਸ਼ਨ ਅਤੇ ਸਸਟੇਨੇਬਿਲਟੀ ਵਿੱਚ ਪ੍ਰਗਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ| ਇਸ ਤਰ੍ਹਾਂ ਰਾਸ਼ਟਰ ਨਿਰਮਾਣ ਵਿੱਚ ਸਹਿਯੋਗ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਪਨੀ ਦੀ ਨਿਰੰਤਰ ਵਚਨਬੱਧਤਾ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਜਾਵੇਗਾ| ਇਸਦਾ ਉਦੇਸ਼ 20 ਮਿਲੀਅਨ ਤੋਂ ਜ਼ਿਆਦਾ ਨਾਗਰਿਕਾਂ­ ਕਾਰਪੋਰੇਟਾਂ­ ਉਦਯੋਗ ਮਾਹਰਾਂ­ ਨੀਤੀ ਨਿਰਮਾਤਾਵਾਂ­ ਭਾਗੀਦਾਰਾਂ­ ਗਾਹਕਾਂ­ ਕਿਸਾਨਾਂ­ ਇਲੈਕਟ੍ਰੀਸ਼ੀਅਨ­ ਸੰਸਥਾਨਾਂ­ ਸਰਕਾਰ ਅਤੇ ਹੋਰ ਲੋਕਾਂ ਦੇ ਨਾਲ ਜੋੜ ਕੇ ਡਿਜੀਟਲਾਈਜੇਸ਼ਨ ਅਤੇ ਸਸਟੇਨੇਬਿਲਟੀ ਦਾ ਸੰਦੇਸ਼ ਫੈਲਾਉਣਾ ਹੈ|

ਵਾਤਾਵਰਣ ਦੇ ਅਨੁਕੂਲ ਮੋਬਾਈਲ ਹੱਬ ਰੀਸਾਈਕਲ ਕਰਨ ਯੋਗ ਸਮੱਗਰੀ ਅਤੇ ਨਵਿਆਉਣਯੋਗ ਊਰਜਾ ਦੁਆਰਾ ਸੰਚਾਲਿਤ ਹੈ ਅਤੇ ਇਸ ਨਾਲ ਲਿਉਮਿਨਸ ਸੌਰ ਪੈਨਲਾਂ ਦੀ ਵਰਤੋਂ ਕੀਤੀ ਗਈ ਹੈ| ਨਾਲ ਹੀ ਇਸ ਵਿੱਚ ਆਈ.ਓ.ਟੀ ਸਮਰੱਥ ਸਲਿਊਸ਼ਨਸ­ ਕੁਨੈਕਟਡ ਪ੍ਰੋਡਕਟ ਆਫਰਜ਼­ ਭਾਰਤ ਵਿੱਚ ਸਨਾਈਡਰ ਸਮੂਹ ਦੀ ਯਾਤਰਾ ਅਤੇ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਅਤੇ ਵਚਨਬੱਧਤਾ ਨੂੰ ਲੈ ਕੇ ਵੀ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ ਹੈ| ਮੋਬਾਈਲ ਹੱਬ ਵਿੱਚ ਇੱਕ ਵਿਸ਼ੇਸ਼ 'ਗ੍ਰੀਨ ਵਾਰਜ਼ੀਅਰ' ਸਸਟੇਨੇਬਿਲਟੀ ਜੋਨ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ|

ਇਸ ਪਹਿਲਕਦਮੀ ਦੇ ਬਾਰੇ ਵਿਸਥਾਰਰਪੂਰਵਕ ਜਾਣਕਾਰੀ ਦਿੰਦੇ ਹੋਏ­ ਦੀਪਕ ਸ਼ਰਮਾ­ ਜ਼ੋਨ ਪ੍ਰੈਸੀਡੈਂਟ-ਗ੍ਰੇਟਰ ਇੰਡੀਆ ਅਤੇ ਐਮ.ਡੀ ਅਤੇ ਸੀ.ਈ.ਓ­ ਸ਼ਨਾਈਡਰ ਇਲੈਕਟਿ੍ਕ ਇੰਡੀਆ ਨੇ ਕਿਹਾ­ ''ਭਾਰਤ ਵਿੱਚ ਸਾਡੀ 60 ਸਾਲਾਂ ਦੀ ਮੌਜੂਦਗੀ ਦੇਸ਼ ਦੀ ਪ੍ਰਗਤੀ ਦੇ ਲਈ ਸਾਡੀ ਸਥਾਨਕ ਵਚਨਬੱਧਤਾ ਦਾ ਪ੍ਰਮਾਣ ਹੈ| ਸ਼ਨਾਈਡਰ ਇਲੈਕਟਿ੍ਕ ਦੇ ਕੋਲ ਹੁਣ 37000 ਤੋਂ ਜ਼ਿਆਦਾ ਕਰਮਚਾਰੀ ਹਨ| ਭਾਰਤ ਵਿੱਚ 30 ਮੈਨਿਊਫੈਕਚਰਿੰਗ ਫੇਸਿਲਟੀ ਹਨ­ ਜੋ ਇਸਨੂੰ ਤੀਜਾ ਸੱਭ ਤੋਂ ਵੱਡਾ ਬਾਜ਼ਾਰ ਅਤੇ ਸਮੂਹ ਦੇ ਲਈ 4 ਗਲੋਬਲ ਸੈਂਟਰਾਂ ਵਿੱਚੋਂ ਇੱਕ ਬਣਾਉਂਦਾ ਹੈ| ਸ਼ਨਾਈਡਰ ਇਲੈਕਟਿ੍ਕ ਇਨੋਵੇਸ਼ਨ ਯਾਤਰਾ ਸਾਡੇ ਹਿੱਸੇਦਾਰਾਂ ਦੇ ਨਾਲ ਜੁੜਣ ਅਤੇ ਸਾਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਲਿਹਾਜ ਨਾਲ ਇੱਕ ਵਿਲੱਖਣ ਪਲੇਟਫਾਰਮ ਹੈ| ਇਸ ਤਰ੍ਹਾਂ ਅਸੀਂ ਸਸਟੇਨੇਬਲ ਇਨੋਵੇਸ਼ਨ ਅਤੇ ਡਿਜੀਟਲਾਈਜੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਪ੍ਰਦਰਸ਼ਿਤ ਕਰ ਸਕਦੇ ਹਾ| ਸਾਡਾ ਮੰਨਣਾ ਹੈ ਕਿ ਅਮਿ੍ਤਕਾਲ ਦੇ ਦੌਰਾਨ ਇੱਕ ਸਸਟੇਨੇਬਲ ਭਾਰਤ ਦੇ ਨਿਰਮਾਣ ਦੇ ਦਿ੍ਸ਼ਟੀਕੋਣ ਨੂੰ ਆਪਸੀ ਸਹਿਯੋਗ ਦੇ ਦੁਆਰਾ ਹੀ ਹਾਸਿਲ ਕੀਤਾ ਜਾ ਸਕਦਾ ਹੈ| ਮੈਂ ਕੰਪਨੀ ਦੇ ਗਾਹਕਾਂ­ ਸਾਂਝੇਦਾਰਾਂ ਅਤੇ ਕਰਮਚਾਰੀਆਂ ਦੇ ਨਿਰੰਤਰ ਵਿਸ਼ਵਾਸ ਅਤੇ ਸਮਰੱਥਨ ਦੇ ਲਈ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ|''

ਰਿਸਪੌਂਸੇਬਲ ਮਾਰਕੀਟਿੰਗ ਨੂੰ ਲੈ ਕੇ ਕੰਪਨੀ ਦੇ ਫੋਕਸ 'ਤੇ ਚਾਨਣਾ ਪਾਉਂਦੇ ਹੋਏ­ ਰਜਤ ਅੱਬੀ­ ਵਾਈਸ ਪ੍ਰੈਸੀਡੈਂਟ-ਗਲੋਬਲ ਮਾਰਕੀਟਿੰਗ­ ਚੀਫ ਮਾਰਕੀਟਿੰਗ ਅਫਸਰ­ ਸ਼ਨਾਈਡਰ ਇਲੈਕਟਿ੍ਕ ਇੰਡੀਆ ਨੇ ਕਿਹਾ­ ''ਇਹ ਕਾਰਬਨ ਨਿਯੂਰਟਲ ਯਾਤਰਾ ਸਸਟੇਨੇਬਿਲਟੀ ਅਤੇ ਡਿਜੀਟਲਾਈਜੇਸ਼ਨ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਦੇਸ਼ਭਰ ਦੀ ਯਾਤਰਾ ਕਰੇਗੀ| ਨਾਲ ਹੀ­ ਸ਼ਨਾਈਡਰ ਇਲੈਕਟਿ੍ਕ ਦੁਆਰਾ ਪੇਸ਼ ਕੀਤੇ ਜਾਣ ਵਾਲੇ ਆਟੋਮੇਸ਼ਨ ਸਲਿਊਸ਼ਨਸ ਦੇ ਬਾਰੇ 'ਚ ਵੀ ਲੋਕਾਂ ਨੂੰ ਜਾਣਕਾਰੀ ਉਪਲਬੱਧ ਕਰਵਾਏਗੀ| ਇਹ ਵਿਲੱਖਣ ਅਭਿਆਨ ਸਾਡੀ ਪ੍ਰਮੁੱਖ ਗ੍ਰੀਨ ਵਾਰੀਅਰਜ਼ ਪਹਿਲਕਦਮੀ ਦਾ ਵਿਸਥਾਰ ਹੈ­ ਜਿਸਦਾ ਉਦੇਸ਼ ਵਿਆਪਕ ਅਤੇ ਵਿਭਿੰਨ ਦਰਸ਼ਕਾਂ ਤੱਕ ਪਹੁੰਚਣਾ ਹੈ­ ਹੋਰ ਜ਼ਿਆਦਾ ਹਿੱਸੇਦਾਰਾਂ ਨੂੰ ਜਲਵਾਯੂ ਪਰਿਵਰਤਨ ਦੇ ਖਿਲਾਫ ਲੜਾਈ ਵਿੱਚ ਸ਼ਾਮਲ ਕਰਨਾ ਹੈ| ਸਾਡੀ ਮਾਰਕੀਟਿੰਗ ਪਲੇਬੁੱਕ ਵਿੱਚ 4ਪੀ ਸ਼ਾਮਿਲ ਹਨ- ਮਕਸਦ ਪਾਟਨਰਸ਼ਿੱਪ­ ਪਲੈਨੈੱਟ ਅਤੇ ਪਰਫਾਰਮੈਂਸ| ਲੱਖਾਂ ਭਾਰਤੀਆਂ ਤੱਕ ਪਹੁੰਚਣ ਦੇ ਲਈ ਇਸ ਪਹਿਲਕਦਮੀ ਵਿੱਚ ਅਸੀਂ ਡਿਜੀਟਲ­ ਫਿਜੀਕਲ­ ਸੋਸ਼ਲ ਅਤੇ ਵੱਖ-ਵੱਖ ਓਮਨੀ-ਚੈਨਲ ਦਾ ਉਪਯੋਗ ਕਰਾਂਗੇ|''

ਸ਼ਨਾਈਡਰ ਇਲੈਕਟਿ੍ਕ ਭਾਰਤੀ ਬਾਜ਼ਾਰ ਵਿੱਚ ਕਈ ਹਰਮਨਪਿਆਰੇ ਬ੍ਰਾਂਡਾਂ ਦੇ ਨਾਲ ਮੌਜੂਦ ਹੈ­ ਜਿਨ੍ਹਾਂ ਵਿੱਚ ਸ਼ਨਾਈਡਰ ਇਲੈਕਟਿ੍ਕ­ ਐਲ.ਐਂਡ.ਟੀ ਇਲੈਕਟਿ੍ਕਲ ਐਂਡ ਆਟੋਮੇਸ਼ਨ­ ਲਿਉਮਿਨਸ­ ਅਵੇਵਾ ਵਰਗੇ ਕੁਝ ਨਾਮ ਸ਼ਾਮਿਲ ਹਨ| ਸ਼ਨਾਈਡਰ ਇਲੈਕਟਿ੍ਕ ਵੱਖ-ਵੱਖ ਉਦਯੋਗ ਖੇਤਰਾਂ ਦੇ ਲਈ ਊਰਜਾ ਪ੍ਰਬੰਧਨ­ ਨੈਕਸਟਜੇਨ ਆਟੋਮੇਸ਼ਨ ਅਤੇ ਸਸਟੇਨੇਬਿਲਟੀ ਸਲਿਊਸ਼ਨਸ ਵਿੱਚ ਮੋਹਰੀ ਹੈ| ਐਲ.ਐਂਡ.ਟੀ ਇਲੈਕਟਿ੍ਕਲ ਐਂਡ ਆਟੋਮੇਸ਼ਨ (ਈ.ਐਂਡ.ਏ) ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਦੀ ਵੰਡ­ ਆਟੋਮੇਸ਼ਨ ਅਤੇ ਨਿਯੰਤਰਣ ਦੇ ਲਈ ਉਤਪਾਦਾਂ­ ਸਮਾਧਾਨਾਂ ਅਤੇ ਟਰਨਕੀ ਸੇਵਾਵਾਂ ਦੀ ਇੱਕ ਵਿਸ਼ਾਲ ਸ਼ੇ੍ਰਣੀ ਪ੍ਰਦਾਨ ਕਰਦਾ ਹੈ| ਲਿਉਮਿਨਸ ਪਾਵਰ ਤਕਨਾਲੋਜੀ ਪਾਵਅ ਬੈਕਅੱਪ ਅਤੇ ਰਿਹਾਇਸ਼ੀ ਸੁਰਜੀ ਦੇ ਖੇਤਰ ਵਿੱਚ ਨਵੀਨ ਉਤਪਾਦਾਂ ਦੀ ਇੱਕ ਵਿਆਪਕ ਰੇਂਜ ਵਾਲਾ ਭਰੋਸੇਮੰਦ ਬ੍ਰਾਂਡ ਹੈ| ਅਵੇਵਾ ਉਦਯੋਗਿਕ ਸੌਫਟਵੇਅਰ ਵਿੱਚ ਗਲੋਬਲ ਪੱਧਰ 'ਤੇ ਮੋਹਰੀ ਕੰਪਨੀ ਹੈ­ ਜੋ ਡਿਜ਼ੀਟਲ ਪਰਿਵਰਤਨ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਾਡੇ ਗਾਹਕਾਂ ਦੇ ਲਈ ਗਰਿੱਡ ਨਾਲ ਪਲੱਗ­ ਉਪਕਰਣ ਨਾਲ ਉੱਦਮ­ ਕੰਪੋਨੈਂਟ ਨਾਲ ਕਲਾਉਡ ਤੱਕ ਸਾਂਝੇਦਾਰੀ ਦੀ ਪੇਸ਼ਕਸ਼ ਕਰਦੀ ਹੈ|

ਸ਼ਨਾਈਡਰ ਇਲੈਕਟਿ੍ਕ ਇਨੋਵੇਸ਼ਨ ਯਾਤਰਾ ਨਾਗਰਿਕਾਂ ਤੋਂ ਲੈ ਕੇ ਕਾਰਪੋਰੇਟਸ ਤੱਕ ਅਤੇ ਕਿਸਾਨਾਂ ਤੋਂ ਲੈ ਕੇ ਸੰਸਥਾਨਾਂ ਤੱਕ ਭਾਰਤ ਦੇ ਵਿਭਿੰਨ ਈਕੋ ਸਿਸਟਮ ਨਾਲ ਜੁੜੇਗੀ| ਇਹ ਯਾਤਰਾ ਇਨੋਵੇਟਿਵ ਸਲਿਊਸ਼ਨਸ ਪੇਸ਼ ਕਰਦੇ ਹੋਏ ਲੋਕਾਂ ਦੇ ਲਈ ਜਲਵਾਯੂ ਪਰਿਵਰਤਨ ਨੂੰ ਸੌਖਾ ਬਣਾਉਣ ਦੀ ਦਿਸ਼ਾ ਵਿੱਚ ਯਤਨ ਕਰੇਗੀ ਅਤੇ ਆਉਣ ਵਾਲੇ ਕੱਲ ਦੇ ਜਲਵਾਯੂ ਵਾਰਜ਼ੀਅਰ- 'ਗ੍ਰੀਨ ਵਾਰਜ਼ੀਅਰ' ਤਿਆਰ ਕਰਨ ਦੀ ਇੱਕ ਮਹੱਤਵਪੂਰਨ ਪਹਿਲ ਹੈ|
 
Top