Home >> ਗੇਮਿੰਗ >> ਟੀਮ ਵਾਈਟੈਲਿਟੀ >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਅਤੇ ਟੀਮ ਵਾਈਟੈਲਿਟੀ ਨੇ ਭਾਰਤ ਵਿੱਚ ਇੱਕ ਰਣਨੀਤਕ ਈਸਪੋਰਟਸ ਭਾਈਵਾਲੀ ਕੀਤੀ

ਵੀ ਅਤੇ ਟੀਮ ਵਾਈਟੈਲਿਟੀ ਨੇ ਭਾਰਤ ਵਿੱਚ ਇੱਕ ਰਣਨੀਤਕ ਈਸਪੋਰਟਸ ਭਾਈਵਾਲੀ ਕੀਤੀ

ਲੁਧਿਆਣਾ, 05 ਜਨਵਰੀ, 2024 (ਭਗਵਿੰਦਰ ਪਾਲ ਸਿੰਘ)
: ਸਟੇਟ ਆਫ਼ ਇੰਡੀਆ ਗੇਮਿੰਗ ਰਿਪੋਰਟ 2022 ਦੇ ਅਨੁਸਾਰ, ਭਾਰਤੀ ਸਪੋਰਟਸ ਉਦਯੋਗ ਦਾ ਸਾਲ 2027 ਤੱਕ $140 ਮਿਲੀਅਨ ਡਾਲਰ ਦੇ ਆਂਕੜੇ ਤੱਕ ਪਹੁੰਚਣ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ਵਿੱਚ, ਈਸਪੋਰਟਸ ਨੇ ਖਾਸ ਤੌਰ 'ਤੇ ਮੁੱਖ ਧਾਰਾ ਸਪੋਰਟਸ ਵਜੋਂ ਮਾਨਤਾ ਪ੍ਰਾਪਤ ਕੀਤੀ ਹੈ। ਵਿਸ਼ੇਸ਼ ਤੌਰ 'ਤੇ ਵੱਖ-ਵੱਖ ਅੰਤਰਰਾਸ਼ਟਰੀ ਖੇਡ ਪਲੇਟਫਾਰਮਾਂ 'ਤੇ ਅਧਿਕਾਰਤ ਮੈਡਲ ਖੇਡਾਂ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ ਇਸਦੀ ਪ੍ਰਸਿੱਧੀ ਵਧੀ ਹੈ। ਤੇਜੀ ਨਾਲ ਵਧ ਰਹੀ ਇਸ ਕੰਜ਼ਿਉਮਰ ਕੈਟੇਗਰੀ ਨੂੰ ਧਿਆਨ ਵਿਚ ਰੱਖਦੇ ਹੋਏ , ਭਾਰਤ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰ ਵੋਡਾਫੋਨ ਆਈਡੀਆ (ਵੀ ) ਅਤੇ ਪੈਰਿਸ ਅਧਾਰਤ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਈਸਪੋਰਟਸ ਸੰਗਠਨ ਟੀਮ ਵਾਈਟੈਲਿਟੀ ਨੇ ਭਾਰਤ ਵਿੱਚ ਈਸਪੋਰਟਸ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ ਇੱਕ ਲੰਬੇ ਸਮੇਂ ਦੀ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ।

ਆਪਣੀ ਕਿਸਮ ਦੇ ਇਸ ਅਨੋਖੀ ਸਾਂਝੇਦਾਰੀ ਦੇ ਤਹਿਤ , ਦੋਵੇਂ ਬ੍ਰਾਂਡ ਸਾਂਝੇ ਤੌਰ 'ਤੇ ਈਸਪੋਰਟਸ ਪ੍ਰਸ਼ੰਸਕਾਂ ਅਤੇ ਗੇਮਿੰਗ ਪ੍ਰੇਮੀਆਂ ਲਈ ਐਕਸਪੋਜਰ ਅਤੇ ਅਵਸਰ ਪ੍ਰਦਾਨ ਕਰਨਗੇ। ਇਸ ਸਾਂਝੇਦਾਰੀ ਵਿੱਚ ਕਈ ਪਹਿਲੂ ਸ਼ਾਮਲ ਹੋਣਗੇ ਜਿਵੇਂ ਕਿ ਬ੍ਰਾਂਡ ਸਪਾਂਸਰਸ਼ਿਪ, ਕੰਟੇਂਟ ਪਾਰਟਨਰਸ਼ਿਪ , ਗੇਮਿੰਗ ਇਵੈਂਟਸ ਅਤੇ ਵਿਲੱਖਣ ਤਜ਼ੁਰਬੇ ਜੋ ਪਹਿਲਾਂ ਕਦੇ ਨਹੀਂ ਵੇਖੇ ਗਏ। ਇਸ ਨਾਲ ਵੀ ਦੇ ਗਾਹਕ ਈਸਪੋਰਟਸ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ ਅਤੇ ਕੁਝ ਪ੍ਰਸਿੱਧ ਟੀਮ ਵਾਈਟੈਲਿਟੀ ਟੂਰਨਾਮੈਂਟਾਂ ਅਤੇ ਟੀਮਾਂ ਤੱਕ ਵਿਸ਼ੇਸ਼ ਪਹੁੰਚ ਪ੍ਰਾਪਤ ਕਰ ਸਕਣਗੇ। ਇਹ ਸਾਂਝੇਦਾਰੀ ਦੇਸ਼ ਭਰ ਵਿਚ ਉਭਰਦੀ ਈਸਪੋਰਟਸ ਪ੍ਰਤਿਭਾ ਨੂੰ ਪੇਸ਼ੇਵਰ ਖਿਡਾਰੀਆਂ ਦੇ ਨਾਲ ਜੁੜਨ , ਮਾਸਟਰ ਕਲਾਸਾਂ ਵਿਚ ਹਿੱਸਾ ਲੈਣ, ਈਸਪੋਰਟਸ ਪ੍ਰਤਿਭਾ ਨਾਲ ਮੀਟ ਐਂਡ ਗ੍ਰੀਟ ਕਰਨ ਅਤੇ ਹੋਰ ਬਹੁਤ ਸਾਰੇ ਮੌਕੇ ਪ੍ਰਦਾਨ ਕਰੇਗੀ।

ਵੀ ਨੂੰ ਮੋਬਾਈਲ ਗੇਮ ਸੈਗਮੇਂਟ ਵਿੱਚ ਆਪਣੀ ਮਜ਼ਬੂਤ ​​ਮੌਜੂਦਗੀ ਲਈ ਜਾਣਿਆ ਜਾਂਦਾ ਹੈ, ਜੋ ਵੀ ਐਪ 'ਤੇ ਵੀ ਗੇਮਸ ਰਾਹੀਂ ਉਪਭੋਗਤਾਵਾਂ ਨੂੰ ਹਾਈਪਰ ਕੈਜ਼ੂਅਲ ਮੋਬਾਈਲ ਗੇਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ। ਟੀਮ ਵਾਈਟੈਲਿਟੀ ਦੇ ਨਾਲ ਇਸ ਭਾਈਵਾਲੀ ਦੇ ਜ਼ਰੀਏ, ਵੀ ਨੇ ਹੁਣ ਭਾਰਤ ਵਿੱਚ ਸਪੋਰਟਸ 'ਤੇ ਆਪਣਾ ਫੋਕਸ ਵਧਾਉਣ ਦਾ ਟੀਚਾ ਰੱਖਿਆ ਹੈ। ਵੀ ਗੇਮਸ ਨੇ ਹਾਲ ਹੀ ਵਿੱਚ ਕਾਲ ਆਫ ਡਿਊਟੀ: ਮੋਬਾਈਲ, ਫ੍ਰੀ ਫਾਇਰ ਮੈਕਸ, ਅਸਫਾਲਟ 9, ਕਲੈਸ਼ ਰੋਇਲ, ਆਦਿ ਵਰਗੀਆਂ ਗੇਮਾਂ ਵਿੱਚ ਪ੍ਰਸਿੱਧ ਫ੍ਰੀ-ਟੂ-ਪਲੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਕੇ ਸਪੋਰਟਸ ਹਿੱਸੇ ਵਿੱਚ ਦਾਖਲਾ ਲਿਆ ਹੈ।

ਇਸ ਐਸੋਸੀਏਸ਼ਨ 'ਤੇ ਟਿੱਪਣੀ ਕਰਦੇ ਹੋਏ, ਅਵਨੀਸ਼ ਖੋਸਲਾ, ਸੀਐਮਓ , ਵੀ ਨੇ ਕਿਹਾ, “ਗੇਮਿੰਗ ਤੇ ਅਸੀਂ ਹਮੇਸ਼ਾ ਤੋਂ ਫੋਕਸ ਰੱਖਦੇ ਰਹੇ ਹਾਂ ਅਤੇ ਅਸੀਂ ਸਹੀ ਸਾਂਝੇਦਾਰੀ ਅਤੇ ਸੰਬੰਧਿਤ ਪੇਸ਼ਕਸ਼ਾਂ ਨਾਲ ਆਪਣੇ ਗੇਮਿੰਗ ਪੋਰਟਫੋਲੀਓ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਈਸਪੋਰਟਸ ਨੇ ਖਾਸ ਤੌਰ 'ਤੇ ਨੌਜਵਾਨਾਂ ਲਈ ਮੋਬਾਈਲ ਗੇਮਿੰਗ ਨੂੰ ਪੂਰੀ ਤਰਾਂ ਬਦਲ ਕੇ ਰੱਖ ਦਿੱਤਾ ਹੈ , ਅਤੇ ਇਸਲਈ, ਇਸ ਸਪੇਸ ਵਿੱਚ ਆਪਣਾ ਫੋਕਸ ਵਧਾਉਣਾ ਵੀ ਗੇਮਸ ਲਈ ਇੱਕ ਕਾਫੀ ਸੁਭਾਵਕ ਸੀ। ਅਸੀਂ ਵਿਸ਼ਵ ਦੀਆਂ ਪ੍ਰਮੁੱਖ ਈਸਪੋਰਟਸ ਸੰਸਥਾਵਾਂ ਵਿੱਚੋਂ ਇੱਕ - ਟੀਮ ਵਾਈਟੈਲਿਟੀ ਨਾਲ ਭਾਈਵਾਲੀ ਕਰਨ ਸਾਂਝੇਦਾਰੀ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਕੱਠੇ ਮਿਲ ਕੇ, ਸਾਡਾ ਉਦੇਸ਼ ਭਾਰਤ ਵਿੱਚ ਈਸਪੋਰਟਸ ਈਕੋਸਿਸਟਮ ਤੱਕ ਪਹੁੰਚ ਨੂੰ ਵਧਾਉਣਾ ਅਤੇ ਸਹਿਜ ਕਰਨਾ ਹੈ। ਆਉਣ ਵਾਲੇ ਮਹੀਨਿਆਂ ਵਿੱਚ, ਅਸੀਂ ਆਪਣੇ ਖਪਤਕਾਰਾਂ ਦੇ ਰੋਚਕ ਅਨੁਭਵ ਲਈ ਕੁਝ ਦਿਲਚਸਪ ਈਸਪੋਰਟਸ ਅਤੇ ਹੋਰ ਯੁਵਾ ਕੇਂਦਰਿਤ ਕੰਟੇਂਟ ਪੇਸ਼ ਕਰਾਂਗੇ। ”

ਇਸ ਮੌਕੇ 'ਤੇ ਬੋਲਦੇ ਹੋਏ ਰੈਂਡਲ ਫਰਨਾਂਡੀਜ਼, ਮੈਨੇਜਿੰਗ ਡਾਇਰੈਕਟਰ, ਟੀਮ ਵਾਈਟੈਲਿਟੀ ਇੰਡੀਆ ਨੇ ਕਿਹਾ, “ਅਸੀਂ ਵੀ ਦੇ ਨਾਲ ਸਾਡੀ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਅਸੀਂ ਇੱਕ ਅਜਿਹੇ ਮੋੜ 'ਤੇ ਹਾਂ ਜਿੱਥੇ ਟੈਕਨਾਲੋਜੀ ਗੇਮਿੰਗ ਨੂੰ ਅਗਲੇ ਪੱਧਰ ਤੱਕ ਪਹੁੰਚਾਏਗੀ ਅਤੇ ਅਸੀਂ ਇਕੱਠੇ ਇਸ ਯਾਤਰਾ ਨੂੰ ਲੈ ਕੇ ਉਤਸੁਕ ਹਾਂ। ਅਸੀਂ ਦੇਸ਼ ਭਰ ਦੇ ਵਿੱਚ ਅਭਿਲਾਸ਼ੀ ਗੇਮਿੰਗ ਪ੍ਰੇਮੀਆਂ ਨੂੰ ਨਵਾਂ ਅਨੁਭਵ ਪ੍ਰਦਾਨ ਕਰਾਂਗੇ, ਨਵੀਂ ਮਿਸਾਲਾਂ ਸਥਾਪਤ ਕਰਾਂਗੇ ਅਤੇ ਈਸਪੋਰਟਸ ਉਦਯੋਗ ਵਿੱਚ ਅਮਿੱਟ ਛਾਪ ਛੱਡਾਂਗੇ। ”

ਸਥਾਨਕ ਤੌਰ 'ਤੇ, ਟੀਮ ਵਾਈਟੈਲਿਟੀ ਦੀ ਆਲ ਇੰਡੀਅਨ ਕਾਲ ਆਫ਼ ਡਿਊਟੀ: ਮੋਬਾਈਲ ਟੀਮ ਵਿਸ਼ਵ ਪੱਧਰ 'ਤੇ ਚੋਟੀ ਦੀਆਂ 16 ਟੀਮਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸੀਓਡੀਐਮ ਵਿਸ਼ਵ ਚੈਂਪੀਅਨਸ਼ਿਪ 2023 ਵਿੱਚ ਕੁਆਲੀਫਾਈ ਕੀਤਾ ਅਤੇ ਮੁਕਾਬਲਾ ਕੀਤਾ ਜੋ ਕਿ 15 ਅਤੇ 17 ਦਸੰਬਰ ਦੇ ਵਿਚਕਾਰ ਅਟਲਾਂਟਾ, ਅਮਰੀਕਾ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸੰਸਥਾ ਨੇ ਪ੍ਰਸਿੱਧ ਗੇਮਿੰਗ ਕੰਟੇਂਟ ਕ੍ਰੀਏਟਰ ਨਿਸ਼ਚੇ 'ਲਾਈਵ ਇੰਸਾਨ' ਮਲਹਾਨ, ਰਚਿਤ 'ਰਚਿਤਰੂ' ਯਾਦਵ, ਨਿਤਿਨ 'ਕਲਾਸਫੀਡ ਵਾਈਟੀ' ਚੌਗਾਲੇ , ਸ਼ਗੁਫਤਾ 'ਐਕਸਯਾ ' ਇਕਬਾਲ ਅਤੇ ਪ੍ਰਤੀਕ 'ਔਰਮ' ਮਹਿਰਾ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਕੋਲ 20 ਮਿਲੀਅਨ ਯੂਟਿਊਬ ਸਬਸਕ੍ਰਾਈਬਰਸ ਹਨ।

ਇਸ ਤੇਜੀ ਨਾਲ ਵਿਕਸਿਤ ਹੋ ਰਹੇ ਉਦਯੋਗ ਅੱਗੇ ਵਧਣ ਲਈ ਅਤੇ ਖਪਤਕਾਰਾਂ ਨਾਲ ਡੂੰਘੇ ਸਬੰਧ ਬਣਾਉਣ ਲਈ, ਵੀ ਅਤੇ ਟੀਮ ਵਾਈਟੈਲਿਟੀ ਨੇ ਵੱਖ-ਵੱਖ ਗੇਮਿੰਗ ਮੁਕਾਬਲਿਆਂ ਅਤੇ ਸਮਾਗਮਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
 
Top