Home >> ਖੂਨਦਾਨ ਕੈਂਪ >> ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਭਗਤ ਸਤਿਗੁਰ ਕਬੀਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

   


ਲੋੜਵੰਦਾ ਦੀਆਂ ਜਿੰਦਗੀਆਂ ਬਚਾਉਣਾ ਆਪਣੇ ਆਪ ਵਿਚ ਮਿਸਾਲੀ ਕਾਰਜ-ਬਚੀਵਿੰਡ


ਲੁਧਿਆਣਾ,28 ਜੂਨ   ( ਭਗਵਿੰਦਰਪਾਲ ਸਿੰਘ )  ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਭਗਤ ਸਤਿਗੁਰ ਕਬੀਰ ਜੀ ਦੇ ਪ੍ਰਕਾਸ਼ ਗੁਰਪਰਬ ਨੂੰ ਸਮਰਪਿਤ ਨੂੰ ਮਨੁੱਖਤਾ ਦੇ ਭਲੇ ਲਈ ਮਨਾਉਦਿਆਂ ਹੋਇਆ ਆਪਣਾ 453ਵਾਂ ਮਹਾਨ ਖੂਨਦਾਨ ਕੈਪ ਬੜੇ ਉਤਸ਼ਾਹ ਨਾਲ ਗੁਰੂਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਗ. ਪਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦੀ ਰਸਮੀ ਅਰੰਭਤਾ ਮੋਕੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਗੁਰਬਖ਼ਸ਼ ਸਿੰਘ ਬਚੀਵਿੰਡ ਨੇ ਸਾਂਝੇ ਤੌਰ ਤੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਬਿਪਤਾ ਭਰੇ ਸਮੇਂ ਜਦੋਂ ਹਰ ਪਾਸੇ ਭਿਆਨਕ ਮਹਾਂਮਾਰੀ ਕਰੋਨਾ ਵਾਇਰਸ ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਬਲੱਡ ਬੈਂਕਾਂ ਵਿੱਚ ਖੂਨ ਦੀ ਭਾਰੀ ਕਮੀ‌ ਪਾਈ ਜਾ ਰਹੀ ਹੈ ਉਸ ਸਮੇਂ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣਾ ਆਪਣੇ ਆਪ ਵਿੱਚ ਇਤਿਹਾਸਕ ਕਾਰਜ ਹੈ। ਇਸ ਮੌਕੇ ਉਕਤ ਖੂਨਦਾਨ ਕੈਂਪ ਅੰਦਰ ਨੌਜਵਾਨ ਵੀਰਾਂ ਅਤੇ ਭੈਣਾਂ ਨੇ 176 ਬੱਲਡ ਯੂਨਿਟ ਦਾਨ ਕੀਤਾ ਅਤੇ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਦੀ ਡਾਕਟਰ ਓਸ਼ੀਨ ਨੇ "ਦਾ ਸੇਵਿਆਰ ਕੋਵਿਡ 19" ਐਵਾਰਡਾਂ ਖੂਨਦਾਨ ਕਰਨ ਵਾਲਿਆ ਨੂੰ ਸਨਮਾਨ ਕੀਤਾ।
ਇਸ ਸਮੇਂ ਭਾਈ ਇਕਬਾਲ ਸਿੰਘ, ਗੁਰਮੀਤ ਸਿੰਘ,ਜਸਪਾਲ ਸਿੰਘ ਸੈਣੀ, ਗੁਰਮੀਤ ਸਿੰਘ, ਮਨਜੀਤ ਸਿੰਘ ਅਰੋੜਾ, ਬਿਟੂ ਭਾਟੀਆ, ਹਰਪ੍ਰੀਤ ਸਿੰਘ ਸੰਨੀ, ਕਾਲੀ ਸੋਂਧੀ,ਅਰਜੁਨ ਭੁੰਭਕ, ਸੰਨੀ ਸਰਸਵਾਲ, ਸ਼ੈਰੀ, ਪੰਕਜ, ਮੁਕੇਸ਼, ਸੰਨੀ ਹਾਂਸ,ਬਾਬਾ ਭਾਨਾ ਆਦਿ ਹਾਜਰ ਸਨ ।



 
Top