Home >> ਐਪਰੀਲੀਆ >> ਪਿਆਜੀਓ ਗਰੁੱਪ >> ਵਪਾਰ >> ਵੈਸਪਾ >> ਪਿਆਜੀਓ ਨੇ ਭਾਰਤ ਵਿੱਚ ਐਪਰੀਲੀਆ ਅਤੇ ਵੈਸਪਾ ਦੇ ਉਪਭੋਗਤਾਵਾਂ ਲਈ ਵਾਰੰਟੀ ਅਤੇ ਮੁਫਤ ਸਰਵਿਸ ਸਮੇਂ ਨੂੰ ਵਧਾਇਆ

ਪਿਆਜੀਓ ਗਰੁੱਪ
ਪਿਆਜੀਓ ਗਰੁੱਪ
ਲੁਧਿਆਣਾ, 03 ਜੂਨ, 2021 (ਭਗਵਿੰਦਰ ਪਾਲ ਸਿੰਘ)
: ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਵਿੱਚ ਭਾਰੀ ਵਾਧੇ ਕਰਕੇ ਲਗਾਏ ਹੋਏ ਲਾਕਡਾਊਨ ਨੇ ਮੋਬਿਲਿਟੀ ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਆਪਣੇ ਉਪਭੋਗਤਾਵਾਂ ਨੂੰ ਸਹਿਯੋਗ ਦੇਣ ਲਈ ਪਿਆਜੀਓ ਵੀਹੀਕਲਜ਼ ਪ੍ਰਾਈਵੇਟ ਲਿਮੀਟਡ (ਪੀਵੀਪੀਐਲ), ਜੋ ਕਿ ਪਿਆਜੀਓ ਗਰੁੱਪ ਦੀ ਹੀ ਇੱਕ ਸ਼ਾਖਾ ਹੈ ਅਤੇ ਜੋ ਬਿਹਤਰੀਨ ਦੋ-ਪਹੀਆ ਵੈਸਪਾ ਅਤੇ ਐਪਰਲਿੀਆ ਦੀ ਨਿਰਮਾਤਾ ਹੈ, ਨੇ ਆਪਣੇ ਆਈਕੋਨਿਕ ਸਕੂਟਰਾਂ ਦੀ ਵਾਰੰਟੀ ਅਤੇ ਮੁਫਤ ਸਰਿਵਸ ਪੀਰੀਅਡ ਵਿੱਚ ਵਾਧੇ ਦੀ ਘੋਸ਼ਣਾ ਕੀਤੀ ਹੈ।

ਭਾਰਤੀ ਰਾਜਾਂ ਵਿੱਚ ਵਾਇਰਸ ਨੂੰ ਰੋਕਣ ਲਈ ਲਗਾਈਆਂ ਮੌਜੂਦਾ ਪਾਬੰਦੀਆਂ ਦੇ ਕਾਰਣ ਉਪਭੋਗਤਾ ਵਾਰੰਟੀ ਦੇ ਫਾਇਦੇ ਉਠਾਉਣ ਜਾਂ ਆਪਣੇ ਵੀਹੀਕਲ ਦੀ ਸਰਵਿਸ ਕਰਵਾਉਣ ਵਿੱਚ ਅਸਮਰਥ ਹੋਣਗੇ । ਇਸ ਸਮੱਸਿਆ ਦੇ ਹੱਲ ਲਈ ਪਿਆਜੀਓ ਆਪਣੇ ਉਪਭੋਗਤਾਵਾਂ ਨੂੰ ਵਾਰੰਟੀ ਅਤੇ ਮੁਫਤ ਸਰਵਿਸ ਪੀਰੀਅਡ ਵਿੱਚ ਇੱਕ ਮਹੀਨੇ ਦੀ ਐਕਸਟੈਂਸ਼ਨ (ਵਾਧਾ) ਦੇ ਰਿਹਾ ਹੈ । ਇਹ ਫਾਇਦਾ ਉਹਨਾਂ ਉਪਭੋਗਤਾਵਾਂ ਦੇ ਲਈ ਹੈ ਜਿਹਨਾਂ ਦੀ ਵਾਰੰਟੀ ਅਤੇ ਮੁਫਤ ਸਰਵਿਸ ਲਾਕਡਾਊਨ ਦੌਰਾਨ ਖਤਮ ਹੋ ਰਹੀ ਹੈ । ਇਹ ਸਰਵਿਸ ਲਾਕਡਾਊਨ ਤੋਂ ਬਾਅਦ ਇੱਕ ਮਹੀਨੇ ਤੱਕ ਵਧਾਈ ਜਾਵੇਗੀ ।

ਇਸ ਘੋਸ਼ਣਾ ਬਾਰੇ ਬੋਲਦਿਆਂ ਸ਼੍ਰੀ ਡਾਈਜੋ ਗ੍ਰਾਫੀ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਪਿਆਜੀਓ ਇੰਡੀਆ ਨੇ ਕਿਹਾ, Tਅਸੀਂ ਜਾਣਦੇ ਹਾਂ ਕਿ ਕੋਵਿਡ-19 ਦੀ ਦੂਸਰੀ ਲਹਿਰ ਕਾਰਣ ਦੇਸ਼ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ । ਅਸੀਂ ਮੰਨਦੇ ਹਾਂ ਕਿ ਉਪਭੋਗਤਾਵਾਂ ਨੂੰ ਬਿਹਤਰੀਨ ਸਰਵਿਸਾਂ ਅਤੇ ਹੱਲ ਪ੍ਰਦਾਨ ਕੀਤੇ ਜਾਣ ਅਤੇ ਇਸ ਮੁਸ਼ਕਿਲ ਸਮੇਂ ਦੌਰਾਨ ਉਹਨਾਂ ਨਾਲ ਰਿਹਾ ਜਾਵੇ । ਇਹਨਾਂ ਮੁਸ਼ਕਿਲ ਸਮਿਆਂ ਦੌਰਾਨ ਆਪਣੇ ਉਪਭੋਗਤਾਵਾਂ ਨੂੰ ਸਹਿਯੋਗ ਦੇਣ ਲਈ ਅਸੀਂ ਵਾਰੰਟੀ ਅਤੇ ਮੁਫਤ ਸਰਿਵਸ ਪੀਰੀਅਡ ਨੂੰ ਇੱਕ ਮਹੀਨੇ ਤੱਕ ਵਧਾ ਰਹੇ ਹਾਂ । ਟ੍ਰੈਵਲ ਕਰਨ ਤੇ ਪਾਬੰਦੀਆਂ ਸਦਕਾ ਕਈ ਰਾਜਾਂ ਦੇ ਉਪਭੋਗਤਾ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ । ਵਾਰੰਟੀ ਪੀਰੀਅਡ ਅਤੇ ਮੁਫਤ ਸਰਵਿਸ ਵਿੱਚ ਵਾਧੇ ਨਾਲ ਇਹਨਾਂ ਉਪਭੋਗਤਾਵਾਂ ਨੂੰ ਕਾਫੀ ਰਾਹਤ ਮਿਲੇਗੀ ਕਿਉਂਕਿ ਉਹ ਲਾੱਕਡਾਊਨ ਦੌਰਾਨ ਵੀ ਸਾਡੀਆਂ ਸੇਵਾਵਾਂ ਦਾ ਫਾਇਦਾ ਉਠਾ ਸਕਣਗੇ ।

ਲਾੱਕਡਾਊਨ ਦੌਰਾਨ ਵਾਰੰਟੀ ਅਤੇ ਸਰਿਵਸਾਂ ਨੂੰ ਲਾੱਕਡਾਊਨ ਤੋਂ ਬਾਅਦ ਇੱਕ ਮਹੀਨੇ ਤੱਕ ਜਾਂ ਅਧਿਕਤਮ 31 ਜੁਲਾਈ 2021 ਤੱਕ ਵਧਾਇਆ ਜਾਵੇਗਾ।
 
Top