Home >> ਸਜਾਵਟੀ ਸਮਰ ਕੁਲੈਕਸ਼ਨ >> ਟਿਸਵਾ >> ਬੀਸਪੋਕ ਲੂਮੀਨੇਅਰਜ਼ >> ਵਪਾਰ >> ਟਿਸਵਾ ਨੇ ਬੀਸਪੋਕ ਲੂਮੀਨੇਅਰਜ਼ ਦੀ ਸਜਾਵਟੀ ਸਮਰ ਕੁਲੈਕਸ਼ਨ ਨੂੰ ਲਾਂਚ ਕੀਤਾ

ਬਾਲੀਜ਼ਾ ਐੱਸ.ਪੀ1409ਐੱਨ
ਬਾਲੀਜ਼ਾ ਐੱਸ.ਪੀ1409ਐੱਨ

ਲੁਧਿਆਣਾ, 09 ਜੂਨ, 2021 (ਭਗਵਿੰਦਰ ਪਾਲ ਸਿੰਘ)
: ਟਿਸਵਾ ਦੀ ਨਵੀਂ ਆਧੁਨਿਕ ਲੂਮੀਨੇਅਰਜ਼ ਦੀ ਸਜਾਵਟੀ ਕੁਲੈਕਸ਼ਨ ਸਮਕਾਲੀ ਅਤੇ ਆਧੁਨਿਕ ਸੰਵੇਦਨਸ਼ੀਲਤਾਵਾਂ ਨਾਲ ਮੇਲ ਖਾਣ ਲਈ ਹੱਥੀਂ ਤਿਆਰ ਕੀਤੀ ਗਈ ਹੈ | ਟਿਸਵਾ, ਊਸ਼ਾ ਦੇ ਘਰ ਦਾ ਲਗਜ਼ਰੀ ਲਾਈਟਿੰਗ ਬ੍ਰਾਂਡ, ਨੇ ਨਵੀਂ ਸਮਰ ਸਜਾਵਟੀ ਕੁਲੈਕਸ਼ਨ ਲਾਂਚ ਕਰਨ ਦੀ ਘੋਸ਼ਣਾ ਕੀਤੀ, ਜਿਸ ਵਿੱਚ ਫੋਕਸ ਐਕਸੈਂਟਸ ਦੇ ਨਾਲ ਸ਼ਾਨਦਾਰ ਪੈਂਡੈਂਟ, ਅਤੇ ਨਾਲ ਹੀ ਇਕਸਾਰਤਾ ਨਾਲ ਡਿਜ਼ਾਈਨ ਕੀਤੀਆਂ ਗਈਆਂ ਕੰਧ ਦੀਆਂ ਲਾਈਟਾਂ ਅਤੇ ਟੇਬਲ ਲੈਂਪ ਸ਼ਾਮਿਲ ਹਨ | ਇਹ ਲੂਮੀਨੇਅਰਜ਼ ਬਰਾਸ, ਕੌਪਰ ਅਤੇ ਵਾਈਨ ਵਿੱਚ ਮਟੈਲਿਕ ਹਿਉਜ਼ ਦੇ ਅਨੌਖੇ ਸੁਮੇਲ ਵਿੱਚ ਉਪਲਬਧ ਹਨ, ਜੋ ਅੱਜ ਦੇ ਨਵੇਂ ਯੁੱਗ ਦੇ ਖਪਤਕਾਰਾਂ ਲਈ ਬਿਲਕੁਲ ਸਹੀ ਹਨ |

ਬਾਲੀਜ਼ਾ ਡਬਲਿਊ.ਪੀ14009ਐੱਨ
ਬਾਲੀਜ਼ਾ ਡਬਲਿਊ.ਪੀ14009ਐੱਨ

ਬਾਲੀਜ਼ਾ ਐੱਸ.ਪੀ1409ਐੱਨ ਅਤੇ ਡਬਲਿਊ.ਪੀ14009ਐੱਨ: ਹੈਰਾਨੀਕੁੰਨ ਬਾਲੀਜ਼ਾ ਉਨ੍ਹਾਂ ਸ਼ਕਤੀਸ਼ਾਲੀ ਲਾਈਟ ਹਾਉਸਾਂ ਤੋਂ ਪ੍ਰੇਰਣਾ ਲੈਂਦੀ ਹੈ ਜੋ ਕਿ ਤੂਫਾਨੀ ਰਾਤ ਵਿੱਚ ਸਮੁੰਦਰੀ ਜਹਾਜ਼ਾਂ ਨੂੰ ਮਾਰਗ ਦਿਖਾਉਂਦੇ ਹਨ, ਖੂਬਸੂਰਤ ਅਤੇ ਸ਼ਾਨਦਾਰ ਮੋਨੋਲਿੱਥਸ ਵਾਂਗ ਦਿਨ ਰਾਤ ਖੜ੍ਹੇ ਰਹਿੰਦੇ ਹਨ | ਇਸਦੀ ਫ਼ੋਕਸਡ ਲਾਇਟ ਮਾਹੌਲ ਨੂੰ ਬਿਹਤਰ ਬਣਾਉਂਦੀ ਹੈ ਅਤੇ ਕਿਸੇ ਦੇ ਮੂਡ ਨਾਲ ਮੇਲ ਖਾਣ ਲਈ ਮੱਧਮ ਵੀ ਪੈ ਸਕਦੀ ਹੈ | ਪੈਂਡੈਂਟ ਅਤੇ ਕੰਧ ਦੀ ਲਾਇਟ ਦੋਵੇਂ ਵਧੀਆ ਰੋਸ਼ਨੀ ਲਈ ਐਲਈਡੀ ਅਤੇ ਹੈਲੋਜਨ ਲੈਂਪਾਂ ਨੂੰ ਸਪੋਰਟ ਕਰਦੇ ਹਨ, ਅਤੇ ਲੈਂਪ ਨੂੰ ਅਸਾਨੀ ਨਾਲ ਬਦਲਣ ਯੋਗ ਬਣਾਉਂਦੇ ਹਨ |

ਟੋਨੀਜ਼ੋ ਐੱਸ.ਪੀ535099
ਟੋਨੀਜ਼ੋ ਐੱਸ.ਪੀ535099

ਟੋਨੀਜ਼ੋ ਐੱਸ.ਪੀ535099 ਅਤੇ ਡਬਲਯੂ.ਪੀ505050999: ਬਰਾਸ ਅਤੇ ਕਾਲਾ ਟੋਨੀਜ਼ੋ ਤੁਹਾਡੇ ਘਰ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਵਿੱਚ ਇੱਕ ਬਿਹਤਰੀਨ ਵਾਧਾ ਹੈ | ਪੈਂਡੈਂਟ ਅਤੇ ਕੰਧ ਦੀ ਲਾਇਟ ਦੋਵੇਂ ਸੁੰਦਰ ਢੰਗ ਨਾਲ ਡਿਜ਼ਾਈਨ ਕੀਤੇ ਗਏ ਹਨ | ਹੀ ਟੋਨੀਜ਼ੋ ਤੁਹਾਡੀਆਂ ਖਾਲੀ ਥਾਵਾਂ ਨੂੰ ਬਹੁਤ ਪ੍ਰਸੰਸਾਸ਼ੀਲ ਢੰਗ ਨਾਲ ਸਪੌਟਲਾਈਟ ਵਿੱਚ ਤਬਦੀਲ ਕਰਦਾ ਹੈ ਜਿਸ ਵਿੱਚ ਇਸਦੀ ਲਾਇਟ ਦਾ ਜਾਦੂਈ ਗੁਣ ਸਜਾਵਟ ਨੂੰ ਬਿਹਤਰ ਬਣਾਉਣ ਲਈ ਫੋਕਲ ਖੇਤਰਾਂ ਅਤੇ ਵਸਤੂਆਂ ਵੱਲ ਧਿਆਨ ਖਿੱਚਦਾ ਹੈ |

ਓਹਨੀਸਕੋ ਡਬਲਯੂ.ਪੀ14011
ਓਹਨੀਸਕੋ ਡਬਲਯੂ.ਪੀ14011

ਓਹਨੀਸਕੋ ਡਬਲਯੂ.ਪੀ14011 ਅਤੇ ਡਬਲਯੂ.ਪੀ140169: ਲੈਂਪਸ ਦਾ ਓਹਨੀਸਕੋ ਪਰਿਵਾਰ ਇੱਕ ਬਲਦੀ ਅੱਗ ਦੀ ਨੁਮਾਇੰਦਗੀ ਕਰਦਾ ਹੈ, ਅਤੇ ਇਸਨੂੰ ਖਾਸ ਤੌਰ 'ਤੇ ਕਮਰੇ ਵਿੱਚ ਆਰਾਮ ਅਤੇ ਨਿੱਘ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ | ਓਹਨੀਸਕੋ ਆਪਣੇ ਵਿਲੱਖਣ ਢੰਗ ਨਾਲ ਤਿਆਰ ਕੀਤੇ ਗਏ ਲੈਂਪ ਸੇਡ ਦੇ ਕਾਰਨ ਅਨੋਖਾ ਹੈ, ਜੋ ਕਿ ਕਿਸੇ ਵੀ ਜਗ੍ਹਾ ਵਿੱਚ ਛੋਟੇ ਪੈਟਰਨ ਬਣਾਉਂਦਾ ਹੈ, ਇੱਕ ਨਿੱਘਾ ਅਤੇ ਸੁਆਗਤੀ ਮਾਹੌਲ ਪੈਦਾ ਕਰਦਾ ਹੈ | ਇਹ ਲੈਂਪ ਮੂਡ ਅਨੁਸਾਰ ਮਾਹੌਲ ਪੈਦਾ ਕਰਨ ਲਈ ਡਿਮੇਬਿਲਟੀ ਦੀ ਆਗਿਆ ਦਿੰਦੇ ਹਨ |

ਓਹਨੀਸਕੋ ਡਬਲਯੂ.ਪੀ140169
ਓਹਨੀਸਕੋ ਡਬਲਯੂ.ਪੀ140169

ਗ੍ਰੇਸ਼ੀਓਸ ਟੀ.ਐਲ140 ਜੀ 21: ਗ੍ਰੇਸ਼ੀਓਸ, ਸਪੈਨਿਸ਼ ਵਿੱਚ ਮਿਹਰਬਾਨ, ਇਸ ਦੇ ਸੌਫਟ ਕਰਵਸ ਅਤੇ ਜੈਂਟਲ ਲਾਇਟ ਦੇ ਕਾਰਨ ਇਸਦਾ ਨਾਮ ਸਹੀ ਢੰਗ ਨਾਲ ਰੱਖਿਆ ਗਿਆ ਹੈ | ਕਾਲੇ ਅਤੇ ਵਾਈਨ ਵਿੱਚ ਬਣਿਆ ਇਹ ਟੇਬਲ ਲੈਂਪ ਇਸ ਦੀ ਸ਼ਾਨਦਾਰ ਦਿੱਖ ਨਾਲ ਇੱਕ ਦੀ ਸ਼ਿੰਗਾਰ ਵਿੱਚ ਬੇਮਿਸਾਲ ਖੂਬਸੂਰਤੀ ਜੋੜਦਾ ਹੈ | ਰੋਸ਼ਨ ਹੋਣ ਉੱਤੇ ਇਸ ਦਾ ਅਨੌਖਾ ਪੈਟਰਨ ਤੁਰੰਤ ਹੀ ਜਗ੍ਹਾ ਨੂੰ ਆਕਰਸ਼ਕ ਬਣਾ ਦਿੰਦਾ ਹੈ | ਗ੍ਰੇਸ਼ੀਓਸ ਲੈਂਪ ਤੁਹਾਡੇ ਬੈਠਣ ਵਾਲੇ ਕਮਰੇ, ਡੈਨ, ਜਾਂ ਘਰ ਦੇ ਦਫਤਰ ਲਈ ਇੱਕ ਸੰਪੂਰਣ ਜੋੜ ਹੈ |

ਫੈਲੀ ਐੱਸ.ਪੀ14016
ਫੈਲੀ ਐੱਸ.ਪੀ14016

ਫੈਲੀ ਐੱਸ.ਪੀ14016: ਫੈਲੀ ਇੱਕ ਸ਼ਾਨਦਾਰ ਮਾਸਟਰਪੀਸ ਹੈ ਜੋ ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿਚਕਾਰ ਲਗਭਗ ਕਿਸੇ ਨੂੰ ਵੀ ਨੂੰ ਰੋਕਣ ਅਤੇ ਇਸਦੀ ਸੁੰਦਰਤਾ ਦੀ ਕਦਰ ਕਰਨ ਦਾ ਆਦੇਸ਼ ਦਿੰਦਾ ਹੈ | ਇਹ ਬਰਾਸ ਦਾ ਪੈਂਡੈਂਟ ਕੁਝ ਖਾਸ ਹੈ, ਅਤੇ ਸਮੁੱਚੇ ਸਜਾਵਟ ਦੀ ਪਰਵਾਹ ਕੀਤੇ ਬਗੈਰ ਸਾਰੇ ਭਾਰਤੀ ਘਰਾਂ ਵਿੱਚ ਇੱਕ ਸੰਪੂਰਨ ਫਿੱਟ ਹੋਵੇਗਾ | ਡਿਜ਼ਾਇਨ ਵਿੱਚ ਸਮਕਾਲੀ, ਫੈਲੀ ਤੁਹਾਡੀ ਪਸੰਦ ਅਨੁਸਾਰ ਡਿਮੇਬਿਲਟੀ ਸੈਟਿੰਗਜ਼ ਵੀ ਪੇਸ਼ ਕਰਦਾ ਹੈ |

ਗੇਸਮਾ ਟੀ.ਐੱਲ1401ਜੀ ਅਤੇ ਟੀ.ਐਲ1402ਜੀ: ਗੇਸਮਾ ਲੈਂਪ ਦੋ ਅਨੋਖੇ ਰੰਗ ਦੇ ਸੁਮੇਲ ਵਿੱਚ ਉਪਲਬਧ ਹੈ - ਰੈੱਡ ਕੌਪਰ ਅਤੇ ਚਿੱਟਾ, ਜਾਂ ਬਰਾਸ ਅਤੇ ਕਾਲਾ - ਰੌਸ਼ਨੀ ਅਤੇ ਪਰਛਾਵੇਂ ਦੀ ਖੇਡ ਤੋਂ ਪ੍ਰੇਰਣਾ ਲੈਂਦਾ ਹੈ | ਇਸ ਦਾ ਸਵਦੇਸ਼ੀ ਡਿਜ਼ਾਇਨ ਤੁਹਾਡੀਆਂ ਸਾਰੀਆਂ ਜਗ੍ਹਾਵਾਂ ਉੱਤੇ ਬੇਮਿਸਾਲ ਨਮੂਨੇ ਬਣਾਉਣ ਲਈ ਸਧਾਰਣ ਮਕੈਨਿਕਸ ਦੀ ਵਰਤੋਂ ਕਰਦਾ ਹੈ | ਲੈਂਪ ਇੱਕ ਊਰਜਾ-ਕੁਸ਼ਲ ਐਲਈਡੀ ਰੋਸ਼ਨੀ ਹੱਲ ਅਤੇ ਇੱਕ ਮਾਹੌਲ ਸੈਟਿੰਗ ਹੈਲੋਜਨ ਲਾਈਟਿੰਗ ਵਿਕਲਪ ਵੀ ਪੇਸ਼ ਕਰਦਾ ਹੈ |
 
Top