Home >> ਚੰਡੀਗੜ੍ਹ >> ਟਰੂਲੀ ਅਨਲਿਮਿਟਡ ਡੇਟਾ ਪਲਾਨ >> ਪੰਜਾਬ >> ਯੂਟੀ >> ਲੁਧਿਆਣਾ >> ਵੀ >> ਵੀ ਨੇ ਪੰਜਾਬ ਵਿੱਚ ਪੇਸ਼ ਕੀਤਾ ਭਾਰਤ ਦਾ ਪਹਿਲਾ ਟਰੂਲੀ ਅਨਲਿਮਿਟਡ ਡੇਟਾ ਪਲਾਨ 'ਨਾਨਸਟਾਪ ਹੀਰੋ'

ਵੀ

ਚੰਡੀਗੜ੍ਹ/ਲੁਧਿਆਣਾ, 28 ਮਈ, 2025 (ਭਗਵਿੰਦਰ ਪਾਲ ਸਿੰਘ):
ਅੱਜ ਦੀ ਹਾਈਪਰ-ਕਨੈਕਟਡ ਦੁਨੀਆ ਵਿੱਚ, ਬਿਨਾਂ ਕਿਸੇ ਰੁਕਾਵਟ ਦੇ ਡੇਟਾ ਐਕਸੈਸ ਬਹੁਤ ਜਰੂਰੀ ਹੋ ਗਿਆ ਹੈ । ਕੰਮ ਤੋਂ ਲੈ ਕੇ ਸਿੱਖਿਆ ਤੱਕ , ਸਿਹਤ, ਮਨੋਰੰਜਨ ਅਤੇ ਜੀਵਨ ਸ਼ੈਲੀ ਤੱਕ ਹਰ ਚੀਜ਼ ਦੇ ਲਈ ਮੋਬਾਈਲ ਡੇਟਾ ਬਹੁਤ ਜਰੂਰੀ ਹੈ, ਅਜਿਹੇ ਦੌਰ ਵਿਚ ਇੱਕ ਭਰੋਸੇਮੰਦ ਡੇਟਾ ਦੀ ਡਿਮਾਂਡ ਪਹਿਲਾਂ ਦੇ ਮੁਕਾਬਲੇ ਬਹੁਤ ਜਿਆਦਾ ਵੱਧ ਗਈ ਹੈ, ਜੋ ਚਿੰਤਾ-ਮੁਕਤ ਡੇਟਾ ਅਨੁਭਵ ਪ੍ਰਦਾਨ ਕਰੇ। ਇਸ ਜਰੂਰਤ ਨੂੰ ਪੂਰਾ ਕਰਦੇ ਹੋਏ, ਭਾਰਤ ਦੇ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਪੰਜਾਬ ਵਿੱਚ ਭਾਰਤ ਦਾ ਪਹਿਲਾ ਟਰੂਲੀ ਅਨਲਿਮਿਟਡ ਡੇਟਾ ਪਲਾਨ* ਵੀ ਨਾਨਸਟਾਪ ਹੀਰੋ ਪੇਸ਼ ਕੀਤਾ ਹੈ।

ਪ੍ਰੀਪੇਡ ਗਾਹਕਾਂ ਲਈ ਡਾਟਾ ਕੋਟਾ ਖਤਮ ਹੋਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਡਿਜ਼ਾਈਨ ਕੀਤਾ ਗਿਆ, ਨਾਨਸਟਾਪ ਹੀਰੋ ਪਲਾਨ ਦਾ ਉਦੇਸ਼ ਪੂਰੀ ਵੈਧਤਾ ਮਿਆਦ ਦੌਰਾਨ ਚਿੰਤਾ-ਮੁਕਤ ਡਾਟਾ ਅਨੁਭਵ ਪ੍ਰਦਾਨ ਕਰਨਾ ਹੈ।

ਭਾਰਤ ਵਿਚ ਡਾਟਾ ਦੀ ਦ੍ਰਿਸ਼ਟੀ ਤੋਂ ਬੜੇ ਬਦਲਾਅ ਆ ਰਹੇ ਹਨ । ਹਾਲ ਹੀ ਵਿਚ ਸੈਂਟਰ ਫਾਰ ਡਿਜੀਟਲ ਇਕਾਨਮੀ ਐਂਡ ਪਾਲਿਸੀ ਰਿਸਰਚ ਦੁਆਰਾ ਜਾਰੀ ਰਿਪੋਰਟ ਦੇ ਅਨੁਸਾਰ, ਪਿਛਲੇ ਦਹਾਕੇ ਵਿੱਚ ਭਾਰਤ ਵਿੱਚ ਡਾਟਾ ਦੀ ਖਪਤ 288 ਗੁਣਾ ਵਧੀ ਗਈ ਹੈ। ਟੀਆਰਏਆਈ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, ਕਿਫਾਇਤੀ ਸਮਾਰਟਫ਼ੋਨਾਂ ਦੀ ਵਧਦੀ ਪਹੁੰਚ ਦੇ ਚਲਦੇ , ਦੇਸ਼ ਵਿੱਚ ਇੰਟਰਨੈੱਟ ਸਬਸਕ੍ਰਾਈਬਰਸ ਦੀ ਗਿਣਤੀ ਮਾਰਚ 2023 ਵਿੱਚ 88.1 ਕਰੋੜ ਸੀ ਜੋ ਕਿ ਵੱਧ ਕੇ ਮਾਰਚ 2024 ਤੱਕ 95.4 ਕਰੋੜ ਹੋ ਗਈ ਅਤੇ ਮਾਰਚ 2024 ਤੱਕ ਔਸਤ ਮਾਸਿਕ ਡਾਟਾ ਵਰਤੋਂ ਪ੍ਰਤੀ ਉਪਭੋਗਤਾ 20.27 ਜੀਬੀ ਤੱਕ ਪਹੁੰਚ ਗਈ।

ਵੀ ਨਾਨਸਟਾਪ ਹੀਰੋ ਪਲਾਨ ਹਾਈ-ਸਪੀਡ ਕਨੈਕਟੀਵਿਟੀ ਦੀ ਇਸ ਵਧਦੀ ਮੰਗ ਨੂੰ ਪੂਰਾ ਕਰਦਾ ਹੈ, ਇਸਦੇ ਤਿੰਨ ਰੀਚਾਰਜ ਪੈਕ ਅਨਲਿਮਿਟਡ ਵੌਇਸ ਕਾਲਾਂ ਦੇ ਨਾਲ ਟਰੂਲੀ ਅਨਲਿਮਿਟਡ ਡੇਟਾ ਦੀ ਪੇਸ਼ਕਸ਼ ਕਰਦੇ ਹਨ । ਇਹ ਨਵੀਂ ਪੇਸ਼ਕਸ਼ ਗਾਹਕਾਂ ਨੂੰ ਬਿਨਾਂ ਸੀਮਾ ਦੇ ਡਿਜੀਟਲ ਕ੍ਰਾਂਤੀ ਨੂੰ ਅਪਣਾਉਣ ਦੇ ਸਮਰੱਥ ਬਣਾਉਣ ਦੀ ਵੀ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਸਿਰਫ਼ 398 ਰੁਪਏ ਸ਼ੁਰੂਆਤੀ ਕੀਮਤ 'ਤੇ ਵੀ ਨਾਨਸਟਾਪ ਹੀਰੋ ਪਲਾਨ ਹੁਣ ਪੰਜਾਬ ਵਿੱਚ ਉਪਲਬੱਧ ਹੈ, ਵੱਖ-ਵੱਖ ਗਾਹਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਰਿਚਾਰਜ ਪੈਕਾਂ ਵਿੱਚ ਵੱਖ-ਵੱਖ ਲਾਭ ਹਨ। ਪੰਜਾਬ ਤੋਂ ਇਲਾਵਾ, ਵੀ ਨਾਨਸਟਾਪ ਹੀਰੋ ਪਲਾਨ ਮਹਾਰਾਸ਼ਟਰ ਅਤੇ ਗੋਆ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕਰਨਾਟਕ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਾਮਿਲਨਾਡੂ, ਕੋਲਕਾਤਾ, ਅਸਾਮ ਅਤੇ ਉੱਤਰ-ਪੂਰਬ ਅਤੇ ਉੜੀਸਾ ਵਿੱਚ ਉਪਲਬੱਧ ਹਨ।

ਵੀ ਨਾਨਸਟਾਪ ਹੀਰੋ ਪਲਾਨਸ ਵਿਚ ਰੀਚਾਰਜ ਪੈਕਾਂ ਦੀ ਸੂਚੀ ਅਤੇ ਲਾਭ ਲਾਗੂ ਇਸ ਪ੍ਰਕਾਰ ਹਨ:

MRP

Benefits

Validity

398

Full Day Unlimited Data + Unlimited Calls + 100SMS/day

28 Days

698

Full Day Unlimited Data + Unlimited Calls + 100SMS/day

56 Days

1048

Full Day Unlimited Data + Unlimited Calls + 100SMS/day

84 Days


*ਵੀ ਨਾਨਸਟੌਪ ਹੀਰੋ ਸਿਰਫ ਨਿੱਜੀ ਵਰਤੋਂ ਲਈ ਹੈ ਅਤੇ ਕਿਸੇ ਵੀ ਇਕਾਈ ਦੁਆਰਾ ਵਪਾਰਕ ਵਰਤੋਂ ਲਈ ਉਪਲਬੱਧ ਨਹੀਂ ਹੈ।
 
Top