ਲੁਧਿਆਣਾ, 22 ਮਈ, 2025 (ਭਗਵਿੰਦਰ ਪਾਲ ਸਿੰਘ): ਹਾਲ ਹੀ ਵਿਚ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਦੁਆਰਾ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਅਨੁਸਾਰ ਜਨਵਰੀ ਤੋਂ ਨਵੰਬਰ 2024 ਦੇ ਵਿਚਕਾਰ ਅੰਤਰਰਾਸ਼ਟਰੀ ਰੂਟਾਂ 'ਤੇ 64.5 ਮਿਲੀਅਨ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ , ਜੋ ਕਿ 2023 ਦੀ ਇਸੇ ਮਿਆਦ ਦੇ ਮੁਕਾਬਲੇ 11.4% ਵੱਧ ਹੈ। ਇਸਦੇ ਚਲਦੇ ਗਰਮੀਆਂ ਦੇ ਮੌਸਮ ਦੌਰਾਨ ਅਕਾਦਮਿਕ ਛੁੱਟੀਆਂ ਨੂੰ ਦੇਖਦੇ ਹੋਏ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਮੋਹਰੀ ਟੈਲੀਕਾਮ ਆਪਰੇਟਰ ਵੀ ਨੇ ਤਿੰਨ ਅੰਤਰਰਾਸ਼ਟਰੀ ਰੋਮਿੰਗ (ਆਈਆਰ) ਪੋਸਟਪੇਡ ਪਲਾਨ ਹੋਰ ਵੀ ਬਿਹਤਰ ਬਣਾ ਦਿੱਤੇ ਹਨ, ਜੋ ਉਪਭੋਗਤਾਵਾਂ ਨੂੰ ਯਾਤਰਾ ਦੇ ਦੌਰਾਨ ਵਿਸ਼ੇਸ਼ ਤੌਰ 'ਤੇ ਵਧੇਰੇ ਲਾਭ, ਵਧੇਰੇ ਸਹੂਲਤ ਅਤੇ ਵਧੇਰੇ ਮੁੱਲ ਦੀ ਪੇਸ਼ਕਸ਼ ਕਰਨ ਲਈ ਤਿਆਰ ਕੀਤੇ ਗਏ ਹਨ। ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਇਹਨਾਂ ਪਲਾਨਸ ਨੂੰ ਸੋਧਿਆ ਗਿਆ ਹੈ, ਜਦੋਂ ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਸੰਖਿਆਂ ਤੇਜੀ ਨਾਲ ਵੱਧ ਰਹੀ ਹੈ।
ਵੀ ਦੇ ਇਹ ਤਿੰਨ ਸੋਧੇ ਹੋਏ ਪੋਸਟਪੇਡ ਆਈਆਰ ਪੈਕਸ ਡਬਲ ਡੇਟਾ ਅਤੇ ਅਨਲਿਮਿਟਡ ਇਨਕਮਿੰਗ ਕਾਲਾਂ ਅਤੇ ਹੋਰ ਬਹੁਤ ਸਾਰੇ ਲਾਭਾਂ ਦੇ ਨਾਲ ਬੇਮਿਸਾਲ ਮੁੱਲ ਦੀ ਪੇਸ਼ਕਸ਼ ਕਰਦੇ ਹਨ, ਜਿਨ੍ਹਾਂ ਨੂੰ ਛੋਟੀ ਅਤੇ ਲੰਬੇ ਸਮੇਂ ਦੀ ਯਾਤਰਾ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।
ਡਬਲ ਡੇਟਾ, ਲਿਮਿਟਡ ਪੀਰੀਅਡ ਆਫਰ ਦੇ ਨਾਲ, ਵੀ ਦੇ ਗਾਹਕ ਹੁਣ ਡਾਟਾ ਖਤਮ ਹੋ ਜਾਣ ਦੀ ਚਿੰਤਾ ਕੀਤੇ ਬਿਨਾ ਵਿਦੇਸ਼ ਯਾਤਰਾ ਦੌਰਾਨ ਆਪਣੀ ਲੋੜ ਅਨੁਸਾਰ ਸਭ ਕੁਝ ਕਰ ਸਕਦੇ ਹਨ ਜਿਵੇਂ ਕਿ ਨਕਸ਼ਿਆਂ ਦੀ ਵਰਤੋਂ ਕਰਕੇ ਵਿਦੇਸ਼ੀ ਸ਼ਹਿਰਾਂ ਵਿੱਚ ਨੈਵੀਗੇਟ ਕਰਨਾ, ਬਿਨਾਂ ਕਿਸੇ ਰੁਕਾਵਟ ਦੇ ਵੀਡੀਓ ਕਾਲਾਂ ਕਰਨਾ, ਮਨੋਰੰਜਨ ਸਟ੍ਰੀਮ ਕਰਨਾ, ਫੋਟੋਆਂ ਸਾਂਝੀਆਂ ਕਰਨਾ, ਜਾਂ ਕੰਮ ਦੀਆਂ ਈਮੇਲਾਂ 'ਤੇ ਨਜ਼ਰ ਮਾਰਨਾ ਆਦਿ।
ਵੀ ਦੇ ਬਿਹਤਰ ਆਈਆਰ ਪੈਕਸ 'ਤੇ ਇੱਕ ਨਜ਼ਰ ਜੋ ਦਿੰਦੇ ਹਨ ਡਬਲ ਡੇਟਾ ਅਤੇ ਅਸੀਮਤ ਮੁਫਤ ਇਨਕਮਿੰਗ ਕਾਲਾਂ ਦਾ ਲਾਭ:
Offer |
Validity |
Existing Benefit |
Upgraded Benefit-Double Data Exclusively for this travel season |
Voice Calls (in Min) |
SMS |
Incoming |
649 |
1 Days |
500 MB |
1 GB |
50 |
10 |
Free |
2999 |
10 Days |
5 GB |
10 GB |
300 |
50 |
Free |
3999 |
30 Days |
12 GB |
30 GB |
1500 |
100 |
Free |
ਵੀ ਦੇ ਗਾਹਕ 60 ਦਿਨ ਪਹਿਲਾਂ ਤੋਂ ਆਪਣੇ ਰੋਮਿੰਗ ਪੈਕ ਦਾ ਐਕਟੀਵੇਸ਼ਨ ਸ਼ਡਿਊਲ ਕਰ ਸਕਦੇ ਹਨ, ਜਿਸ ਨਾਲ ਓਹਨਾ ਨੂੰ ਯਾਤਰਾ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਚਿੰਤਾ ਨਹੀਂ ਹੋਵੇਗੀ। ਵਾਧੂ ਸਹੂਲਤ ਲਈ, ਆਈਆਰ ਪੈਕ ਕਿਸੇ ਵੀ ਸਮੇਂ ਵੀ ਐਪ ਜਾਂ ਵੈੱਬਸਾਈਟ ਰਾਹੀਂ ਐਕਟੀਵੇਟ ਕੀਤੇ ਜਾ ਸਕਦੇ ਹਨ, ਇਸਦੇ ਲਈ ਉਪਭੋਗਤਾਵਾਂ ਨੂੰ ਆਪਣੀ ਯਾਤਰਾ ਮੰਜ਼ਿਲ, ਮਿਆਦ ਅਤੇ ਪਸੰਦੀਦਾ ਯੋਜਨਾ ਚੁਣਨ ਦੀ ਲੋੜ ਹੋਵੇਗੀ ਅਤੇ ਕੁਝ ਹੀ ਟੈਪਸ ਦੇ ਨਾਲ ਇਹ ਪੈਕ ਐਕਟੀਵੇਟ ਹੋ ਜਾਵੇਗਾ।
ਵਿਦੇਸ਼ ਯਾਤਰਾ ਦੌਰਾਨ ਦੇਸ਼ ਦੇ ਉਪਭੋਗਤਾਵਾਂ ਦੀ ਸਹਾਇਤਾ ਲਈ, ਵੀ ਚੌਵੀ ਘੰਟੇ ਅੰਤਰਰਾਸ਼ਟਰੀ ਰੋਮਿੰਗ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਸਮਰਪਿਤ ਕਸਟਮਰ ਸਪੋਰਟ 24x7 ਉਪਲਬੱਧ ਰਹੇਗੀ ਹੈ, ਇਹ ਯਕੀਨੀ ਬਣਾਇਆ ਗਿਆ ਹੈ ਹੈ ਕਿ ਮਦਦ ਹਮੇਸ਼ਾ ਪਹੁੰਚਯੋਗ ਹੋਵੇ, ਅਤੇ ਗਾਹਕ ਜਦੋਂ ਚਾਹੁਣ ਨੈੱਟਵਰਕ ਨਾਲ ਸਬੰਧਤ ਪੁੱਛਗਿੱਛ ਹੋਵੇ ਜਾਂ ਹੋਰ ਸਹਿਯੋਗ ਪ੍ਰਾਪਤ ਕਰ ਸਕਦੇ ਹਨ।
ਯਾਤਰਾ ਦੇ ਅਨੁਭਵ ਨੂੰ ਹੋਰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ, ਵੀ ਨੇ ਸਾਰੇ ਪੋਸਟਪੇਡ ਆਈਆਰ ਪੈਕਸ 'ਤੇ ਬੇਗੈਜ ਪ੍ਰੋਟੈਕਸ਼ਨ ਦੀ ਪੇਸ਼ਕਸ਼ ਕਰਨ ਲਈ ਬਲੂ ਰਿਬਨ ਬੈਗਸ ਨਾਲ ਆਪਣੀ ਭਾਈਵਾਲੀ ਜਾਰੀ ਰੱਖੀ ਹੈ। 99 ਰੁਪਏ ਦੀ ਮਾਮੂਲੀ ਫੀਸ ਦੇ ਕੇ , ਉਪਭੋਗਤਾ ਪ੍ਰਤੀ ਬੈਗ 19,800 ਰੁਪਏ ਤੱਕ ਦੇ ਮੁਆਵਜ਼ਾ ਪ੍ਰਾਪਤ ਕਰ ਸਕਦੇ ਹਨ ਜੇਕਰ ਸ਼ਿਕਾਇਤ ਦਰਜ ਕਰਨ ਤੋਂ 96 ਘੰਟਿਆਂ ਤੋਂ ਬਾਅਦ ਉਨ੍ਹਾਂ ਦਾ ਚੈੱਕ-ਇਨ ਲਗੇਜ ਮਿਲਣ ਵਿਚ ਦੇਰੀ ਹੋ ਜਾਂਦੀ ਹੈ ਜਾਂ ਗੁੰਮ ਹੋ ਜਾਂਦਾ ਹੈ। ਇਹ ਵਿਸ਼ੇਸ਼ਤਾ ਅੰਤਰਰਾਸ਼ਟਰੀ ਯਾਤਰਾਵਾਂ ਦੌਰਾਨ ਮਨ ਦੀ ਵਾਧੂ ਸ਼ਾਂਤੀ ਦਿੰਦੀ ਹੈ।
ਆਪਣੇ ਅਪਗ੍ਰੇਡ ਕੀਤੇ IR ਪ੍ਰਸਤਾਵ ਦੇ ਨਾਲ, ਵੀ ਵਾਧੂ ਡੇਟਾ, ਸਮਰਪਿਤ ਸਹਾਇਤਾ, ਭਰੋਸੇਯੋਗ ਕਨੈਕਟੀਵਿਟੀ, ਅਤੇ ਵਾਧੂ ਯਾਤਰਾ ਸੁਰੱਖਿਆ ਦੀ ਪੇਸ਼ਕਸ਼ ਕਰਦਾ ਹੈ , ਅਤੇ ਵੀ ਸਹੀ ਅਰਥਾਂ ਵਿਚ ਇੱਕ ਕਸਟਰ -ਫਰਸਟ ਇੰਟਰਨੈਸ਼ਨਲ ਰੋਮਿੰਗ ਦਾ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਹੈ।