ਚੰਡੀਗੜ੍ਹ/ਲੁਧਿਆਣਾ, 29 ਮਈ 2025 (ਭਗਵਿੰਦਰ ਪਾਲ ਸਿੰਘ): ਵੋਡਾਫੋਨ ਆਈਡੀਆ ਦੀ ਐਂਟਰਪ੍ਰਾਈਜ਼ ਸ਼ਾਖਾ, ਵੀ ਬਿਜ਼ਨੇਸ ਨੇ ਭਾਰਤ ਵਿੱਚ ਹੈਵਲੇਟ ਪੈਕਰਡ ਐਂਟਰਪ੍ਰਾਈਜ਼ (HPE) ਨਾਲ ਇੱਕ ਰਣਨੀਤਕ ਮੈਨੇਜਡ ਸਰਵਿਸਜ ਸਮਝੌਤੇ ਦਾ ਐਲਾਨ ਕੀਤਾ ਹੈ ਤਾਂ ਜੋ ਆਧੁਨਿਕ ਉੱਦਮਾਂ ਦੀਆਂ ਬਦਲ ਰਹੀਆਂ ਜ਼ਰੂਰਤਾਂ ਦੇ ਅਨੁਸਾਰ ਆਧੁਨਿਕ ਅਤੇ ਫਿਊਚਰ ਰੈਡੀ ਹੱਲ ਪ੍ਰਦਾਨ ਕੀਤੇ ਜਾ ਸਕਣ। ਇਸ ਸਾਂਝੇਦਾਰੀ ਦੇ ਤਹਿਤ ਉੱਦਮਾਂ ਨੂੰ ਅਤਿ-ਆਧੁਨਿਕ ਮੈਨੇਜਡ ਵਾਇਰਲੈੱਸ LAN, ਸਵਿਚਿੰਗ ਅਤੇ ਸਿਕਿਓਰਿਟੀ ਸਮਾਧਾਨ ਉਪਲਬੱਧ ਕਰਾਉਣ ਦੇ ਲਈ ਐਚਪੀਈ ਅਰੂਬਾ ਨੈੱਟਵਰਕਿੰਗ ਉਤਪਾਦਾਂ ਦਾ ਲਾਭ ਉਠਾਏਗਾ ਜਾਵੇਗਾ ।
ਇਹ ਸਹਿਯੋਗ ਕੈਂਪਸ ਨੈੱਟਵਰਕ, ਨਿਰਮਾਣ ਸਹੂਲਤਾਂ, ਵੱਡੇ ਕਾਰਪੋਰੇਟ ਹੈੱਡਕੁਆਰਟਰ ਅਤੇ ਖੇਤਰੀ ਦਫ਼ਤਰਾਂ ਸਮੇਤ ਵੱਖ-ਵੱਖ ਵਾਤਾਵਰਣਾਂ ਵਿੱਚ ਐਂਟਰਪ੍ਰਾਈਜ਼ ਨੈੱਟਵਰਕਿੰਗ ਅਨੁਭਵਾਂ ਨੂੰ ਪੂਰੀ ਤਰਾਂ ਬਦਲਣ ਲਈ ਤਿਆਰ ਕੀਤਾ ਗਿਆ ਹੈ।ਐਚਪੀਈ ਦੇ ਵਿਸ਼ਵ-ਪੱਧਰੀ ਨੈੱਟਵਰਕਿੰਗ ਪੋਰਟਫੋਲੀਓ ਅਤੇ ਵੀ ਦੀ ਮਜ਼ਬੂਤ ਕਨੈਕਟੀਵਿਟੀ ਅਤੇ ਮੈਨੇਜਡ ਸਰਵਿਸਜ ਸਮਰੱਥਾਵਾਂ ਦਾ ਸੁਮੇਲ ਅਜਿਹੇ ਆਧੁਨਿਕ ਸਮਾਧਾਨ ਲੈ ਕੇ ਆਏਗਾ ਜੋ ਇੰਟੈਲੀਜੈਂਟ , ਸਕੇਲੇਬਲ ਅਤੇ ਸੁਰੱਖਿਅਤ ਹੋਣਗੇ ।
ਇਸ ਐਗਰੀਮੈਂਟ ਦੇ ਤਹਿਤ ਸਾਰੀਆਂ ਸੇਵਾਵਾਂ ਦਾ ਪ੍ਰਬੰਧਨ ਵੀ ਦੇ ਨੈਟਵਰਕ ਅਪ੍ਰੇਸ਼ਨਜ ਸੈਂਟਰ (ਐਨਓਸੀ ) ਦੁਆਰਾ ਕੀਤਾ ਜਾਵੇਗਾ ਜੋ ਇਹਨਾਂ ਸਰਵਿਸਿਜ਼ ਨੂੰ ਸਪੋਰਟ ਕਰਦੇ ਹੋਏ ਸਹਿਜ ਡਿਲੀਵਰੀ ਅਤੇ ਕਿਰਿਆਸ਼ੀਲ ਪ੍ਰਬੰਧਨ ਨੂੰ ਯਕੀਨੀ ਬਣਾਏਗਾ । ਉੱਦਮਾਂ ਨੂੰ ਪਰਿਭਾਸ਼ਿਤ ਸਰਵਿਸ ਲੈਵਲ ਐਗਰੀਮੈਂਟਸ (SLAs) ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਮਸ਼ੀਨ ਲਰਨਿੰਗ (ML) ਦੁਆਰਾ ਸੰਚਾਲਿਤ ਐਡਵਾਂਸ ਐਨਾਲਿਟੀਕਸ ਨਾਲ ਵਿਆਪਕ ਇਨ-ਲਾਈਫ ਸਹਾਇਤਾ ਦਾ ਲਾਭ ਲੈਂਦੇ ਹੋਏ ਯੂਜ਼ਰ ਦੇ ਲਈ ਬਿਹਤਰੀਨ ਅਨੁਭਵ ਅਤੇ ਬੁੱਧੀਮਾਨ ਆਰਕੈਸਟ੍ਰੇਸ਼ਨ ਨੂੰ ਸੁਨਿਸ਼ਚਿਤ ਕੀਤਾ ਜਾ ਸਕੇਗਾ।
ਇਹ ਸਹਿਯੋਗ ਕੰਪਿਊਟ ਅਤੇ ਸਟੋਰੇਜ ਸਮਰੱਥਾਵਾਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਨਿੱਜੀ ਡੇਟਾ ਸੈਂਟਰਾਂ ਵਿਚ ਹੱਲਾਂ ਦੇ ਸਹਿ-ਵਿਕਾਸ 'ਤੇ ਵੀ ਕੇਂਦ੍ਰਿਤ ਹੋਵੇਗਾ । ਇਹ ਸਮਾਧਾਨ ਸਰਕਾਰੀ ਏਜੰਸੀਆਂ ਸਮੇਤ ਨਿੱਜੀ ਅਤੇ ਜਨਤਕ ਖੇਤਰ ਦੇ ਉੱਦਮਾਂ ਨੂੰ ਸੁਰੱਖਿਅਤ, ਸਕੇਲੇਬਲ ਅਤੇ ਕੁਸ਼ਲ ਡੇਟਾ ਬੁਨਿਆਦੀ ਢਾਂਚੇ ਉਪਲਬਧ ਕਰਵਾ ਕੇ ਓਹਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ।
ਵੋਡਾਫੋਨ ਆਈਡੀਆ ਦੇ ਮੁੱਖ ਐਂਟਰਪ੍ਰਾਈਜ਼ ਬਿਜ਼ਨਸ ਅਫਸਰ ਅਰਵਿੰਦ ਨੇਵਾਤਿਆ ਨੇ ਕਿਹਾ: “ ਐਚਪੀਈ ਦੇ ਨਾਲ ਇਸ ਰਣਨੀਤਕ ਸਾਂਝੇਦਾਰੀ 'ਤੇ ਦਸਤਖਤ ਕਰਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ । ਇਹ ਸਹਿਯੋਗ ਨਾ ਸਿਰਫ਼ ਵੀ ਬਿਜ਼ਨੇਸ ਦੇ ਆਈਸੀਟੀ ਦੇ ਉਤਪਾਦ ਪੋਰਟਫੋਲੀਓ ਨੂੰ ਮਜ਼ਬੂਤ ਕਰੇਗਾ ਬਲਕਿ ਸਾਡੇ ਟੈਲੀਕੋ ਕੋਰ ਨੂੰ ਉੱਨਤ ਐਂਟਰਪ੍ਰਾਈਜ਼ ਸਮਾਧਾਨਾਂ ਨਾਲ ਜੋੜ ਕੇ ਸਾਡੀਆਂ ਪੇਸ਼ਕਸ਼ਾਂ ਨੂੰ ਵੀ ਬਿਹਤਰ ਬਣਾਏਗਾ । ਇਕੱਠੇ ਮਿਲ ਕੇ, ਵੀ ਬਿਜ਼ਨੇਸ ਅਤੇ ਐਚਪੀਈ ਸਕੇਲੇਬਲ, ਸੁਰੱਖਿਅਤ ਅਤੇ ਉੱਚ-ਪ੍ਰਦਰਸ਼ਨ ਵਾਲੇ ਹੱਲ ਪ੍ਰਦਾਨ ਕਰਨ ਲਈ ਵਚਨਬੱਧ ਹਨ ਜੋ ਕਾਰਜਸ਼ੀਲ ਕੁਸ਼ਲਤਾ ਨੂੰ ਵਧਾਉਂਦੇ ਹਨ, ਸਾਡੇ ਐਂਟਰਪ੍ਰਾਈਜ਼ ਗਾਹਕਾਂ ਲਈ ਡਿਜੀਟਲ ਪਰਿਵਰਤਨ ਨੂੰ ਸਮਰੱਥ ਬਣਾਉਂਦੇ ਹਨ।”
"ਵੀ ਬਿਜ਼ਨਸ ਨਾਲ ਜੁੜ ਕੇ ਸਾਨੂੰ ਬਹੁਤ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ , ਕਿਉਂਕਿ ਇਹ ਭਾਰਤ ਵਿੱਚ ਐਂਟਰਪ੍ਰਾਈਜ਼ ਇਨੋਵੇਸ਼ਨ ਵਿਚ ਇੱਕ ਸ਼ਕਤੀਸ਼ਾਲੀ ਕਦਮ ਨੂੰ ਦਰਸਾਉਂਦਾ ਹੈ," ਐਚਪੀਈ ਅਰੂਬਾ ਨੈੱਟਵਰਕਿੰਗ ਦੇ ਐਗਜੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ , ਫਿਲ ਮੋਟਰਮ ਨੇ ਕਿਹਾ। " ਵੀ ਦੀ ਮਜ਼ਬੂਤ ਕਨੈਕਟੀਵਿਟੀ ਅਤੇ ਸੇਵਾ ਮੁਹਾਰਤ ਨਾਲ ਐਚਪੀਈ ਅਰੂਬਾ ਨੈੱਟਵਰਕਿੰਗ ਦੀ ਇੰਟੈਲੀਜੈਂਸ ਅਤੇ ਸਕਿਓਰਿਟੀ ਨੂੰ ਸ਼ਾਮਲ ਕਰ ਕੇ, ਅਸੀਂ ਫੁਰਤੀਲੇ , ਲਚਕੀਲੇ ਅਤੇ ਭਵਿੱਖ ਲਈ ਤਿਆਰ ਹੱਲ ਪ੍ਰਦਾਨ ਕਰਾਂਗੇ ਜੋ ਕਾਰੋਬਾਰਾਂ ਨੂੰ ਤੇਜ਼ੀ ਨਾਲ ਵਿਕਸਤ ਹੋ ਰਹੇ ਡਿਜੀਟਲ ਲੈਂਡਸਕੇਪ ਵਿੱਚ ਆਤਮ ਵਿਸ਼ਵਾਸ ਦੇ ਨਾਲ ਆਪਣੇ ਪੈਮਾਨੇ ਨੂੰ ਵਧਾਉਣ ਦੇ ਸਮਰੱਥ ਬਣਾਉਣਗੇ।"
ਦੋਵੇਂ ਕੰਪਨੀਆਂ ਇਕੱਠੇ ਮਿਲ ਕੇ ਐਂਟਰਪ੍ਰਾਈਜ਼ਜ਼ ਨੂੰ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਦੇ ਨਾਲ ਸਸ਼ਕਤ ਬਣਾਉਣ ਲਈ ਵਚਨਬੱਧਤਾ ਹਨ । ਅਜਿਹੀਆਂ ਤਕਨਾਲੋਜੀਆਂ ਜੋ ਇਸ ਕਨੇਕਟਡ ਦੁਨੀਆ ਵਿੱਚ ਫੁਰਤੀ , ਨਵੀਨਤਾ ਅਤੇ ਨਿਰੰਤਰ ਵਿਕਾਸ ਨੂੰ ਸਮਰੱਥ ਬਣਾ ਸਕਣ ।