ਚੰਡੀਗੜ੍ਹ/ਲੁਧਿਆਣਾ, 12 ਫਰਵਰੀ, 2026 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਅੰਤਰਰਾਸ਼ਟਰੀ ਬੈਂਕ, ਬੈਂਕ ਆਫ਼ ਬੜੌਦਾ ਨੇ ਆਪਣੀਆਂ ਕਾਰ ਲੋਨ ਦੀਆਂ ਵਿਆਜ ਦਰਾਂ ਵਿੱਚ 30 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ, ਜੋ ਕਿ ਤਤਕਾਲ ਪ੍ਰਭਾਵ ਨਾਲ ਲਾਗੂ ਹੋਣਗੀਆਂ । ਬੈਂਕ ਦੀ ਫਲੋਟਿੰਗ ਵਿਆਜ ਦਰ ਹੁਣ 7.60%* ਪ੍ਰਤੀ ਸਾਲ ਤੋਂ ਸ਼ੁਰੂ ਹੋਵੇਗੀ , (ਜੋ ਪਹਿਲਾਂ 7.90% ਪ੍ਰਤੀ ਸਾਲ ਸੀ )। ਬੈਂਕ 8.50%* ਪ੍ਰਤੀ ਸਾਲ ਤੋਂ ਸ਼ੁਰੂ ਹੋਣ ਵਾਲੀ ਇੱਕ ਆਕਰਸ਼ਕ ਸਥਿਰ ਵਿਆਜ ਦਰ 'ਤੇ ਬੜੌਦਾ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।
7.60% ਸਾਲਾਨਾ ਤੋਂ ਸ਼ੁਰੂ ਹੋਣ ਵਾਲੀ ਨਵੀਂ ਵਿਆਜ ਦਰ ਨਵੀਂ ਕਾਰ ਦੀ ਖਰੀਦ 'ਤੇ ਉਪਲਬੱਧ ਹੈ ਅਤੇ ਇਹ ਕਰਜ਼ਾ ਲੈਣ ਵਾਲੇ ਦੇ ਕ੍ਰੈਡਿਟ ਪ੍ਰੋਫਾਈਲ ਨਾਲ ਲਿੰਕਡ ਹੈ।
ਵਿਆਜ ਦਰ ਵਿਚ ਕਟੌਤੀ ਤੋਂ ਇਲਾਵਾ, ਬੈਂਕ ਇੰਡਿਵਿਜ਼ੁਅਲ ਕਰਜ਼ਦਾਰਾਂ ਲਈ ਫਲੋਟਿੰਗ ਰੇਟ ਕਾਰ ਲੋਨ 'ਤੇ ਕਰਜ਼ਦਾਰਾਂ ਨੂੰ ਸਮੇਂ ਤੋਂ ਪਹਿਲਾਂ ਭੁਗਤਾਨ ਯਾਨੀ ਪ੍ਰੀਪੇਮੈਂਟ/ ਅਤੇ ਪਾਰਟ-ਪੇਮੈਂਟ 'ਤੇ ਜ਼ੀਰੋ ਫੀਸ ਵੀ ਪੇਸ਼ ਕਰ ਰਿਹਾ ਹੈ। ਇਸ ਤੋਂ ਇਲਾਵਾ, ਬੜੌਦਾ ਕਾਰ ਲੋਨ - ਫਿਕਸਡ ਅਤੇ ਫਲੋਟਿੰਗ ਲੋਨ ਦੋਵਾਂ - 'ਤੇ ਵਿਆਜ ਦੀ ਗਣਨਾ ਡੇਲੀ ਰਿਡਿਊਸਿੰਗ ਬੈਲੇਂਸ (ਰੋਜਾਨਾ ਘਟਦੇ ਬੈਲੇਂਸ ) ਵਿਧੀ 'ਤੇ ਕੀਤੀ ਜਾਂਦੀ ਹੈ, ਜਿਸ ਨਾਲ ਇਹ ਉਧਾਰ ਲੈਣ ਵਾਲਿਆਂ ਲਈ ਹੋਰ ਵੀ ਕਿਫਾਇਤੀ ਹੋ ਜਾਂਦਾ ਹੈ। ਗਾਹਕ 84 ਮਹੀਨਿਆਂ ਤੱਕ ਦੇ ਵਧੇ ਹੋਏ ਮੁੜਭੁਗਤਾਨ ਕਾਰਜਕਾਲ ਦਾ ਵੀ ਲਾਭ ਉਠਾ ਸਕਦੇ ਹਨ, ਯਾਨੀ ਵਧੇਰੇ ਸੁਵਿਧਾਜਨਕ ਵਿੱਤੀ ਵਿਕਲਪਾਂ ਦੇ ਲਾਭ ਵੀ ਉਠਾ ਸਕਦੇ ਹਨ।
ਇਸ ਐਲਾਨ 'ਤੇ ਟਿੱਪਣੀ ਕਰਦੇ ਹੋਏ, ਬੈਂਕ ਆਫ਼ ਬੜੌਦਾ ਦੇ ਕਾਰਜਕਾਰੀ ਨਿਰਦੇਸ਼ਕ ਸੰਜੇ ਵੀ. ਮੁਦਾਲੀਅਰ ਨੇ ਕਿਹਾ, "ਕਾਰ ਲੋਨ ਦੀਆਂ ਵਿਆਜ ਦਰਾਂ ਵਿੱਚ ਕਮੀ ਬੈਂਕ ਆਫ਼ ਬੜੌਦਾ ਨੂੰ ਬਾਜ਼ਾਰ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਬੈਂਕਾਂ ਵਿੱਚੋਂ ਇੱਕ ਬਣਾਉਂਦੀ ਹੈ ਅਤੇ ਖਪਤਕਾਰਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਕਰਜ਼ੇ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਸਾਡੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਬੈਂਕ ਦੇਸ਼ ਭਰ ਵਿੱਚ ਕਾਰ ਖਰੀਦਦਾਰਾਂ ਦੀਆਂ ਵਧਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਗਾਹਕ-ਕੇਂਦ੍ਰਿਤ, ਡਿਜੀਟਲ-ਸਮਰੱਥ ਵਿੱਤੀ ਹੱਲ ਪ੍ਰਦਾਨ ਕਰਨ ਲਈ ਵਚਨਬੱਧ ਹੈ।"
ਬੈਂਕ ਦੀ ਵੈੱਬਸਾਈਟ, ਬੌਬ ਵਰਲਡ ਐਪ 'ਤੇ ਉਪਲਬੱਧ ਬੈਂਕ ਦੇ ਡਿਜੀਟਲ ਲੈਂਡਿੰਗ ਪਲੇਟਫਾਰਮ ਰਾਹੀਂ ਜਾਂ ਦੇਸ਼ ਭਰ ਵਿੱਚ ਕਿਸੇ ਵੀ ਬੈਂਕ ਆਫ਼ ਬੜੌਦਾ ਸ਼ਾਖਾ ਵਿੱਚ ਜਾ ਕੇ ਆਸਾਨੀ ਨਾਲ ਬੜੌਦਾ ਕਾਰ ਲੋਨ ਪ੍ਰਾਪਤ ਕੀਤਾ ਜਾ ਸਕਦਾ ਹੈ।
ਬੈਂਕ ਆਫ਼ ਬੜੌਦਾ ਕਾਰ ਲੋਨ ਦੀਆਂ ਮੁੱਖ ਵਿਸ਼ੇਸ਼ਤਾਵਾਂ
- ਫਲੋਟਿੰਗ ਵਿਆਜ ਦਰ ਕਾਰ ਲੋਨ 7.60% ਪ੍ਰਤੀ ਸਾਲ ਤੋਂ ਸ਼ੁਰੂ
- ਸਥਿਰ ਵਿਆਜ ਦਰ ਕਾਰ ਲੋਨ 8.50% ਪ੍ਰਤੀ ਸਾਲ ਤੋਂ ਸ਼ੁਰੂ
- ਵਿਅਕਤੀ ਗਾਹਕਾਂ ਦੇ ਲਈ ਫਲੋਟਿੰਗ ਵਿਆਜ ਦਰ (ਆਰਓਆਈ) 'ਤੇ ਕੋਈ ਪੂਰਵ-ਭੁਗਤਾਨ/ਭਾਗ-ਭੁਗਤਾਨ ਖਰਚੇ ਨਹੀਂ
- ਰੋਜ਼ਾਨਾ ਘਟਦੇ ਬੈਲੇਂਸ ਵਿਧੀ 'ਤੇ ਵਿਆਜ ਦੀ ਗਣਨਾ ਕੀਤੀ ਜਾਂਦੀ ਹੈ
- ਵੱਧ ਤੋਂ ਵੱਧ 84 ਮਹੀਨਿਆਂ ਤੱਕ ਦੀ ਲਚਕਦਾਰ ਮੁੜ-ਭੁਗਤਾਨ ਮਿਆਦ
- ਕੁਝ ਕਦਮਾਂ ਵਿੱਚ ਤੁਰੰਤ ਪ੍ਰਵਾਨਗੀ ਦੇ ਨਾਲ ਬੜੌਦਾ ਡਿਜੀਟਲ ਕਾਰ ਲੋਨ ਉਪਲਬੱਧ ਹਨ।
