Home > OLYMPUS EVIS X1 > ਐਂਡੋਸਕੋਪੀ > ਏਆਈ-ਪਾਵਰਡ > ਸਿਹਤ > ਪੰਜਾਬ > ਫੋਰਟਿਸ ਹਸਪਤਾਲ > ਮੈਡੀਕਲ > ਲੁਧਿਆਣਾ > ਨਵੀਂ AI ਤਕਨਾਲੋਜੀ ਵਾਲੀ ਐਂਡੋਸਕੋਪੀ - ਹੁਣ ਪੇਟ ਅਤੇ ਆੰਤਾਂ ਦੀਆਂ ਬਿਮਾਰੀਆਂ ਦੀ ਜਲਦੀ ਤੇ ਸਹੀ ਪਛਾਣ

ਨਵੀਂ AI ਤਕਨਾਲੋਜੀ ਵਾਲੀ ਐਂਡੋਸਕੋਪੀ - ਹੁਣ ਪੇਟ ਅਤੇ ਆੰਤਾਂ ਦੀਆਂ ਬਿਮਾਰੀਆਂ ਦੀ ਜਲਦੀ ਤੇ ਸਹੀ ਪਛਾਣ

ਲੁਧਿਆਣਾ, 24 ਫ਼ਰਵਰੀ 2026 (ਭਗਵਿੰਦਰ ਪਾਲ ਸਿੰਘ)
: ਮਰੀਜ਼ਾਂ ਨੂੰ ਵਧੀਆ ਤੇ ਆਧੁਨਿਕ ਇਲਾਜ ਦੇਣ ਲਈ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਨੇ ਨਵੀਂ ਤੇ ਅਧੁਨਿਕ OLYMPUS EVIS X1 (CV-1500) ਐਂਡੋਸਕੋਪੀ ਮਸ਼ੀਨ ਸ਼ੁਰੂ ਕੀਤੀ ਹੈ। ਇਹ ਇਲਾਕੇ ਦਾ ਪਹਿਲਾ ਅਤੇ ਪੰਜਾਬ ਦਾ ਦੂਜਾ ਹਸਪਤਾਲ ਹੈ (ਫੋਰਟਿਸ ਮੋਹਾਲੀ ਤੋਂ ਬਾਅਦ) ਜਿੱਥੇ ਇਹ ਤਕਨਾਲੋਜੀ ਲੱਗੀ ਹੈ।

ਇਹ ਨਵੀਂ ਮਸ਼ੀਨ ਪੇਟ ਅਤੇ ਆੰਤਾਂ ਦੀਆਂ ਬਿਮਾਰੀਆਂ ਦੀ ਜਾਂਚ ਹੋਰ ਵੀ ਸਪੱਸ਼ਟ ਅਤੇ ਸਹੀ ਬਣਾਉਂਦੀ ਹੈ। ਇਸ ਵਿੱਚ AI ਤਕਨਾਲੋਜੀ ਵਰਤੀ ਗਈ ਹੈ ਜਿਸ ਨਾਲ ਡਾਕਟਰ ਬਿਮਾਰੀ ਨੂੰ ਜਲਦੀ ਪਛਾਣ ਸਕਦੇ ਹਨ।

ਇਸ ਮਸ਼ੀਨ ਦੇ ਫਾਇਦੇ: ਬਹੁਤ ਹੀ ਸਾਫ਼ ਅਤੇ ਹਾਈ ਕਵਾਲਟੀ ਤਸਵੀਰਾਂ, ਛੋਟੀ ਤੋਂ ਛੋਟੀ ਸਮੱਸਿਆ ਵੀ ਸਪੱਸ਼ਟ ਨਜ਼ਰ ਆਉਂਦੀ ਹੈ, ਕੈਂਸਰ ਜਾਂ ਸ਼ੁਰੂਆਤੀ ਕੈਂਸਰ ਦੀ ਜਲਦੀ ਪਛਾਣ, ਜ਼ਿਆਦਾ ਸੁਰੱਖਿਅਤ ਅਤੇ ਭਰੋਸੇਯੋਗ ਜਾਂਚ

ਡਾ. ਰਾਜੂ ਸਿੰਘ ਛਿੰਨਾ, ਡਾਇਰੈਕਟਰ ਅਤੇ ਹੈੱਡ, ਗੈਸਟ੍ਰੋਐਂਟਰੋਲੋਜੀ ਨੇ ਕਿਹਾ, “EVIS X1 ਦੇ ਆਉਣ ਨਾਲ ਫੋਰਟਿਸ ਲੁਧਿਆਣਾ ਨੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ ਨਵਾਂ ਮਿਆਰ ਸੈੱਟ ਕੀਤਾ ਹੈ।”

ਡਾ. ਨਿਤਿਨ ਸ਼ੰਕਰ ਬਹਿਲ, ਡਾਇਰੈਕਟਰ, ਗੈਸਟ੍ਰੋਐਂਟਰੋਲੋਜੀ ਨੇ ਕਿਹਾ, “ਇਹ ਮਸ਼ੀਨ ਐਂਡੋਸਕੋਪੀ ਵਿੱਚ ਵੱਡਾ ਬਦਲਾਅ ਲਿਆਉਂਦੀ ਹੈ। ਹੁਣ ਅਸੀਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ‘ਚ ਹੀ ਪਛਾਣ ਸਕਦੇ ਹਾਂ।”

ਡਾ. ਅਮਿਤ ਬੰਸਲ, ਸੀਨੀਅਰ ਕਨਸਲਟੈਂਟ, ਗੈਸਟ੍ਰੋਐਂਟਰੋਲੋਜੀ ਨੇ ਕਿਹਾ, “ਇਸ ਤਕਨਾਲੋਜੀ ਨਾਲ ਅਸੀਂ ਅੰਦਰੂਨੀ ਹਿੱਸਿਆਂ ਦੀਆਂ ਬਹੁਤ ਸਾਫ਼ ਤਸਵੀਰਾਂ ਵੇਖ ਸਕਦੇ ਹਾਂ, ਜਿਸ ਨਾਲ ਛੋਟੀਆਂ ਸਮੱਸਿਆਵਾਂ ਵੀ ਸਮੇਂ ‘ਤੇ ਪਤਾ ਲੱਗਦੀਆਂ ਹਨ।”

ਡਾ. ਵਿਵੇਕ ਪ੍ਰਕਾਸ਼, ਕਨਸਲਟੈਂਟ, ਹੈਪੈਟੋਲੋਜੀ ਅਤੇ ਗੈਸਟ੍ਰੋਐਂਟਰੋਲੋਜੀ ਨੇ ਕਿਹਾ, “ਵਧੀਆ ਇਮੇਜ ਕਵਾਲਟੀ ਨਾਲ ਮਰੀਜ਼ਾਂ ਲਈ ਇਲਾਜ ਦੀ ਯੋਜਨਾ ਹੋਰ ਵੀ ਸਹੀ ਬਣਦੀ ਹੈ।”

ਸੁਨਵੀਰ ਸਿੰਘ ਭਾਮਬਰਾ, ਫੈਸਿਲਟੀ ਡਾਇਰੈਕਟਰ ਨੇ ਕਿਹਾ, “ਇਸ ਨਵੀਂ ਮਸ਼ੀਨ ਨਾਲ ਫੋਰਟਿਸ ਹਸਪਤਾਲ ਲੁਧਿਆਣਾ ਇਲਾਕੇ ਵਿੱਚ ਅਧੁਨਿਕ ਇਲਾਜ ਵਿੱਚ ਅੱਗੇ ਹੈ। ਹੁਣ ਮਰੀਜ਼ਾਂ ਨੂੰ ਵਧੀਆ ਜਾਂਚ ਅਤੇ ਇਲਾਜ ਆਪਣੇ ਸ਼ਹਿਰ ਵਿੱਚ ਹੀ ਮਿਲੇਗਾ।”
Next
This is the most recent post.
Previous
Older Post
 
Top