ਚੰਡੀਗੜ੍ਹ/ਲੁਧਿਆਣਾ/ਨਵੀਂ ਦਿੱਲੀ, 17 ਸਤੰਬਰ 2025 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ 'ਅਬ ਕੁਛ ਸਿਨੇਮੈਟਿਕ ਕਰਤੇਂ ਹੈਂ' ਨਾਮ ਦੀ ਇੱਕ ਦਿਲ ਨੂੰ ਛੁਹ ਲੈਣ ਵਾਲੀ ਕੈਂਪੇਨ ਫਿਲਮ ਦਾ ਉਦਘਾਟਨ ਕੀਤਾ । ਭਾਰਤੀ ਵਿਆਹਾਂ ਦੇ ਸਾਈਲੈਂਟ ਹੀਰੋਜ਼ ਜਿਵੇਂ ਕਿ ਸਥਾਨਕ ਫੋਟੋ ਅਤੇ ਵੀਡੀਓ ਸਟੂਡੀਓ ਨੂੰ ਸਮਰਪਿਤ ਹੈ , ਜਿਨ੍ਹਾਂ ਨੇ ਦੇਸ਼ ਭਰ ਵਿੱਚ ਪੀੜ੍ਹੀਆਂ ਦੀਆਂ ਪ੍ਰੇਮ ਕਹਾਣੀਆਂ ਨੂੰ ਕੈਦ ਕੀਤਾ ਹੈ। ਦਹਾਕਿਆਂ ਤੋਂ, ਭਾਰਤ ਦੇ ਛੋਟੇ ਕਸਬਿਆਂ ਵਿੱਚ ਵਿਆਹ ਦੀ ਵੀਡੀਓਗ੍ਰਾਫੀ ਉਨ੍ਹਾਂ ਹੀ ਹੱਥਾਂ ਦੁਆਰਾ ਕੀਤੀ ਗਈ ਹੈ, ਅਕਸਰ ਪੀੜ੍ਹੀਆਂ ਤੱਕ ਚਲਦੀ ਰਹੀ ਹੈ। ਇਹਨਾਂ ਪਰਵਾਰਿਕ ਸਟੂਡੀਓ 'ਤੇ ਬਹੁਤ ਭਰੋਸਾ ਕੀਤਾ ਜਾਂਦਾ ਹੈ , ਅਤੇ ਇਹਨਾਂ ਪਰਿਵਾਰਾਂ ਨਾਲ ਗਹਿਰੇ ਰਿਸ਼ਤੇ ਬਣ ਜਾਂਦੇ ਹਨ। ਇਹਨਾਂ ਸਟੂਡੀਓ ਵਿਚ ਪਰਿਵਾਰ ਦੇ ਸਭ ਤੋਂ ਪਿਆਰੇ ਪਲਾਂ ਨੂੰ ਕੈਪਚਰ ਕਰਨ ਲਈ ਵਿਰਾਸਤੀ ਕੈਮਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਦੁਨੀਆ ਬਦਲ ਗਈ ਹੈ, ਇਸ ਤਰ੍ਹਾਂ ਵਿਆਹ ਵੀ ਬਦਲ ਗਏ ਹਨ। ਇਸ ਲਈ, ਹੁਣ ਕੈਮਰਿਆਂ ਨੂੰ ਵੀ ਬਦਲਣ ਦੀ ਲੋੜ ਹੈ।
ਇਸ ਕੈਂਪੇਨ ਦੇ ਨਾਲ, ਸੋਨੀ ਸਿਰਫ਼ ਉਪਕਰਣ ਨੂੰ ਅਪਗ੍ਰੇਡ ਕਰਨ ਲਈ ਹੀ ਨਹੀਂ, ਸਗੋਂ ਕਲਾ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਸੱਦਾ ਦੇ ਰਿਹਾ ਹੈ। ਸੋਨੀ ਸਿਨੇਮਾ ਲਾਈਨ ਵਿੱਚ ਐਂਟਰੀ-ਲੈਵਲ ਮਾਡਲ FX30, ਬਿਨਾਂ ਕਿਸੇ ਲਾਗਤ ਦੇ ਸਿਨੇਮੈਟਿਕ ਉੱਤਮਤਾ ਦਾ ਇੱਕ ਗੇਟਵੇ ਪੇਸ਼ ਕਰਦਾ ਹੈ। ਕੰਪੇਕਟ , ਪਾਵਰਫੁੱਲ , ਅਤੇ ਪੇਸ਼ੇਵਰ ਫੀਚਰਸ ਨਾਲ ਭਰਪੂਰ, FX30 ਹਰ ਲੋਕਲ ਸਟੂਡੀਓ ਅਤੇ ਹਰ ਸੁਪਨੇ ਦੇਖਣ ਵਾਲੇ ਕੈਮਰਾ ਮੈਨ ਦੇ ਹੱਥਾਂ ਵਿੱਚ ਫਿਲਮਾਂ ਜਿਹਾ ਜਾਦੂ ਲਿਆਉਂਦਾ ਹੈ।
ਇਸ ਲਾਂਚ ਦੇ ਮੌਕੇ 'ਤੇ, ਸੋਨੀ ਇੰਡੀਆ ਦੇ ਇਮੇਜਿੰਗ ਬਿਜ਼ਨਸ ਦੇ ਹੈੱਡ , ਮੁਕੇਸ਼ ਸ਼੍ਰੀਵਾਸਤਵ ਨੇ ਕਿਹਾ: "ਸੋਨੀ ਇੰਡੀਆ ਵਿਖੇ, ਅਸੀਂ ਹਮੇਸ਼ਾ ਇਹ ਮੰਨਦੇ ਆਏ ਹਾਂ ਕਿ ਵਿਆਹ ਸਿਰਫ਼ ਇੱਕ ਪ੍ਰੋਗਰਾਮ ਤੋਂ ਕਿਤੇ ਵੱਧ ਹੁੰਦੇ ਹਨ - ਇਹ ਜ਼ਿੰਦਗੀ ਵਿੱਚ ਇੱਕ ਵਾਰ ਵਾਪਰਨ ਵਾਲੀਆਂ ਕਹਾਣੀਆਂ ਹਨ ਜੋ ਸਿਨੇਮਾ ਵਾਂਗ ਹੀ ਜਾਦੂ ਅਤੇ ਸ਼ਾਨ ਨਾਲ ਦੱਸੀਆਂ ਜਾਣੀਆਂ ਚਾਹੀਦੀਆਂ ਹਨ। ਸਾਲਾਂ ਤੋਂ ਅਸੀਂ ਦੇਖਿਆ ਹੈ ਕਿ ਭਾਰਤੀ ਵਿਆਹਾਂ ਦਾ ਰੂਪ ਕਿਵੇਂ ਬਦਲ ਗਿਆ ਹੈ ; ਅੱਜ, ਕਪਲਸ ਸਿਰਫ਼ ਆਪਣੇ ਪਲਾਂ ਨੂੰ ਰਿਕਾਰਡ ਨਹੀਂ ਕਰਨਾ ਚਾਹੁੰਦੇ, ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਹਰ ਪਲ ਨੂੰ ਸਦੀਵੀ ਫਿਲਮ ਵਜੋਂ ਯਾਦ ਰੱਖਿਆ ਜਾਵੇ ਜੋ ਪੀੜ੍ਹੀਆਂ ਤੱਕ ਮਹਿਸੂਸ ਕੀਤਾ ਜਾ ਸਕੇ । 'ਅਬ ਕੁਛ ਸਿਨੇਮੈਟਿਕ ਕਰਤੇਂ ਹੈਂ' ਦੇ ਨਾਲ, ਅਸੀਂ ਉਨ੍ਹਾਂ ਸਟੂਡੀਓਜ਼ ਨੂੰ ਸਨਮਾਨ ਦੇ ਰਹੇ ਹਾਂ ਜੋ ਦਹਾਕਿਆਂ ਤੋਂ ਇਨ੍ਹਾਂ ਯਾਦਾਂ ਦੇ ਰਖਵਾਲੇ ਰਹੇ ਹਨ ਅਤੇ ਉਨ੍ਹਾਂ ਨੂੰ ਕਹਾਣੀ ਸੁਣਾਉਣ ਦੇ ਇੱਕ ਨਵੇਂ ਯੁੱਗ ਨੂੰ ਅਪਣਾਉਣ ਲਈ ਸੱਦਾ ਦੇ ਰਹੇ ਹਨ। ਇਹ ਕੈਂਪੇਨ ਸਿਰਫ਼ ਤਕਨਾਲੋਜੀ ਬਾਰੇ ਨਹੀਂ ਹੈ; ਇਹ ਸ਼ਾਨਦਾਰ ਪਰੰਪਰਾ ਦਾ ਸਨਮਾਨ ਕਰਨ, ਤਬਦੀਲੀ ਨੂੰ ਅਪਣਾਉਣ ਅਤੇ ਹਰ ਪ੍ਰੇਮ ਕਹਾਣੀ ਨੂੰ ਉਹ ਸਿਨੇਮੈਟਿਕ ਅਧਿਆਇ ਦੇਣ ਬਾਰੇ ਹੈ , ਜਿਸਦੀ ਹਰ ਕਹਾਣੀ ਹੱਕਦਾਰ ਹੈ।"
ਇਹ ਕੈਂਪੇਨ ਫਿਲਮ ਲਗਭਗ 6 ਮਿੰਟ ਦੀ ਹੈ ਅਤੇ ਕਈ ਭਾਸ਼ਾਵਾਂ ਜਿਵੇਂ ਹਿੰਦੀ, ਮਲਿਆਲਮ, ਤੇਲਗੂ, ਤਾਮਿਲ ਅਤੇ ਕੰਨੜ ਵਿੱਚ ਬਣਾਈ ਗਈ ਹੈ, ਜੋ ਇੱਕ ਵਿਆਹ ਦੇ ਵੀਡੀਓਗ੍ਰਾਫਰ ਅਤੇ ਇੱਕ ਜੋੜੇ ਵਿਚਕਾਰ ਭਾਵਨਾਤਮਕ ਸਬੰਧ ਅਤੇ ਉਸ ਬਦਲਾਅ 'ਤੇ ਰੌਸ਼ਨੀ ਪਾਉਂਦੀ ਹੈ ਜੋ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਵਾਧੂ ਕਲਪਨਾ ਕਰਨ ਦੀ ਹਿੰਮਤ ਕਰਦਾ ਹੈ। ਇਹ ਪ੍ਰਸੰਗਿਕ ਰਹਿਣ ਦੇ ਸੰਘਰਸ਼, ਬਦਲਣ ਦੀ ਝਿਜਕ, ਅਤੇ ਤੁਹਾਡੇ ਕੰਮ ਨੂੰ ਇੱਕ ਨਵੇਂ ਪ੍ਰਕਾਸ਼ ਵਿੱਚ ਦੇਖਣ ਤੋਂ ਪ੍ਰਾਪਤ ਹੋਣ ਵਾਲੇ ਮਾਣ ਨੂੰ ਦਰਸ਼ਾਉਂਦੀ ਹੈ।
ਡੀਐਮ ਪ੍ਰੋਡਕਸ਼ਨ ਦੇ ਦੇਵੇਨ, ਜੋ ਹਾਲ ਹੀ ਵਿੱਚ ਐਫਐਕਸ 30 ਵਿੱਚ ਸ਼ਿਫਟ ਹੋਏ ਹਨ, ਨੇ ਕਿਹਾ, "ਮੇਰਾ ਪਹਿਲੇ ਵਾਲਾ ਉਪਕਰਣ ਇਨਾਂ ਲਚਕੀਲਾਪਣ ਨਹੀਂ ਦਿੰਦਾ ਸੀ , ਜਿਵੇਂ ਇਹ ਕੈਮਰਾ ਦਿੰਦਾ ਹੈ। ਅਬ ਐਫਐਕਸ 30 ਕੇ ਸਾਥ ਵਿਆਹ ਸ਼ੂਟ ਕਰਨਾ ਬਹੁਤ ਸੌਖਾ ਹੋ ਗਿਆ ਹੈ, ਅਤੇ ਇਸਦੇ ਸ਼ਾਨਦਾਰ ਸਿਨੇਮੈਟਿਕ ਨਤੀਜੇ ਆਉਂਦੇ ਹਨ।"
ਇਹ ਫਿਲਮ ਹੁਣ ਸੋਨੀ ਇੰਡੀਆ ਦੇ ਯੂਟਿਊਬ ਚੈਨਲ ਅਤੇ ਸੋਨੀ ਅਲਫ਼ਾ ਕਮਿਊਨਿਟੀ ਪੇਜ 'ਤੇ ਲਾਈਵ ਹੈ ਅਤੇ ਇਸਨੂੰ ਪੂਰੇ ਭਾਰਤ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਹ ਕੈਂਪੇਨ ਸੋਨੀ ਇੰਡੀਆ ਦੇ ਸੋਸ਼ਲ ਪਲੇਟਫਾਰਮਾਂ 'ਤੇ ਲਾਈਵ ਹੈ ਜੋ ਪਰੰਪਰਾ ਤੋਂ ਪਰਿਵਰਤਨ ਵੱਲ ਬਦਲਣ ਲਈ ਤਿਆਰ ਹਰ ਕਹਾਣੀਕਾਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦੀ ਹੈ । ਸੋਨੀ ਦੇ ਕੈਮਰੇ ਅਤੇ ਲੈਂਸ ਸੋਨੀ ਅਧਿਕਾਰਤ ਰਿਟੇਲ ਆਉਟਲੈਟਸ, ਸੋਨੀ ਕੈਮਰਾ ਲਾਉਂਜ, ਅਲਫ਼ਾ ਫਲੈਗਸ਼ਿਪ ਸਟੋਰਾਂ, ਸੋਨੀ ਸੈਂਟਰਾਂ, www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਈ-ਕਾਮਰਸ ਵੈੱਬਸਾਈਟਾਂ (ਐਮਾਜ਼ਾਨ ਅਤੇ ਫਲਿੱਪਕਾਰਟ) 'ਤੇ ਖਰੀਦਣ ਲਈ ਉਪਲਬੱਧ ਹਨ।