Home >> ਚੰਡੀਗੜ੍ਹ >> ਪੰਜਾਬ >> ਫੈਸਟਿਵ ਕੈਂਪੇਨ >> ਬੈਂਕ ਆਫ ਬੜੌਦਾ >> ਬੈਕਿੰਗ >> ਬੌਬ >> ਯੂਟੀ >> ਲੁਧਿਆਣਾ >> ਬੈਂਕ ਆਫ ਬੜੌਦਾ ਨੇ ਫੈਸਟਿਵ ਕੈਂਪੇਨ ਦੀ ਕੀਤੀ ਸ਼ੁਰੂਆਤ - ਬੌਬ ਕੇ ਸੰਗ ਤਿਓਹਾਰ ਕੀ ਉਮੰਗ

ਬੈਂਕ ਆਫ ਬੜੌਦਾ

ਚੰਡੀਗੜ੍ਹ/ਲੁਧਿਆਣਾ, 30 ਸਤੰਬਰ, 2025 (ਭਗਵਿੰਦਰ ਪਾਲ ਸਿੰਘ):
ਬੈਂਕ ਆਫ਼ ਬੜੌਦਾ (ਬੈਂਕ) ਨੇ ਆਪਣੀ ਸਲਾਨਾ ਫੈਸਟਿਵ ਕੈਂਪੇਨ “ਬੌਬ ਕੇ ਸੰਗ ਤਿਓਹਾਰ ਕੀ ਉਮੰਗ – ਸ਼ੁਭ ਭੀ ਲਾਭ ਭੀ” ਦੇ ਤਹਿਤ ਆਪਣੇ ਪ੍ਰਚੂਨ ਅਤੇ MSME ਗਾਹਕਾਂ ਲਈ ਵੱਖ-ਵੱਖ ਫੈਸਟਿਵ ਆਫਰਜ਼ ਦੀ ਰੇਂਜ ਪੇਸ਼ ਕੀਤੀ ਹੈ।

ਇਹ ਮੁਹਿੰਮ ਰਿਆਇਤੀ ਵਿਆਜ ਦਰਾਂ, ਵਿਸ਼ੇਸ਼ ਪੇਸ਼ਕਸ਼ਾਂ ਅਤੇ ਮੁੱਲ-ਵਰਧਿਤ ਲਾਭ ਪ੍ਰਦਾਨ ਕਰਕੇ ਗਾਹਕਾਂ ਲਈ ਤਿਉਹਾਰਾਂ ਦੇ ਸੀਜ਼ਨ ਨੂੰ ਹੋਰ ਲਾਭਦਾਇਕ ਬਣਾਉਣ ਲਈ ਤਿਆਰ ਕੀਤੀ ਗਈ ਹੈ।

ਮੁੱਖ ਤਿਉਹਾਰੀ ਪੇਸ਼ਕਸ਼ਾਂ:

ਹੋਮ ਲੋਨਸ:
  • ਬਿਨਾ ਕਿਸੇ ਪ੍ਰੋਸੈਸਿੰਗ ਫੀਸ ਦੇ 7.45% ਪ੍ਰਤੀ ਸਾਲ ਤੋਂ ਸ਼ੁਰੂ ਵਿਸ਼ੇਸ਼ ਵਿਆਜ ਦਰ
  • ਮਹਿਲਾ ਕਰਜ਼ਦਾਰਾਂ, ਜੇਨ -ਜ਼ੀ ਅਤੇ ਮਿਲੇਨਿਅਲਸ (40 ਸਾਲ ਤੋਂ ਘੱਟ ਉਮਰ ਦੇ) ਲਈ ਵਿਆਜ ਦਰਾਂ ਵਿੱਚ ਰਿਆਇਤ
  • ਆਸਾਨ ਟਾਪ-ਅੱਪ ਸੁਵਿਧਾ ਉਪਲਬੱਧ
  • ਰੋਜ਼ਾਨਾ ਘਟਦੇ ਬਕਾਏ ਦੇ ਅਧਾਰ 'ਤੇ ਵਿਆਜ ਦੀ ਗਣਨਾ

ਕਾਰ ਲੋਨ:
  • ਆਕਰਸ਼ਕ ਵਿਆਜ ਦਰ
  • ਸਥਿਰ ਅਤੇ ਫਲੋਟਿੰਗ ਵਿਆਜ ਦਰ (ROI ) ਦੋਵਾਂ ਵਿਕਲਪਾਂ 'ਤੇ ਰੋਜ਼ਾਨਾ ਘਟਦੇ ਬਕਾਏ ਦੇ ਅਧਾਰ 'ਤੇ ਵਿਆਜ ਗਣਨਾ
  • ਫਲੋਟਿੰਗ ਵਿਆਜ ਦਰ ਵਿੱਚ ਵਿਅਕਤੀਆਂ ਦੇ ਲਈ ਕੋਈ ਪੂਰਵ-ਭੁਗਤਾਨ ਖਰਚੇ ਨਹੀਂ
  • 84 ਮਹੀਨਿਆਂ ਤੱਕ ਵਧਾਇਆ ਗਿਆ ਮੁੜਭੁਗਤਾਨ ਸਮਾਂ; ਇਲੈਕਟ੍ਰਿਕ ਵਾਹਨਾਂ 'ਤੇ 96 ਮਹੀਨੇ ਦਾ ਵਧਾਇਆ ਗਿਆ ਮੁੜਭੁਗਤਾਨ ਸਮਾਂ
  • ਇਲੈਕਟ੍ਰਿਕ ਵਾਹਨਾਂ ਲਈ ਪ੍ਰੋਸੈਸਿੰਗ ਖਰਚਿਆਂ ਵਿੱਚ 50% ਰਿਆਇਤ
  • ਵਾਹਨ ਦੀ ਆਨ-ਰੋਡ ਕੀਮਤ ਦੇ 90% ਤੱਕ ਫਾਇਨੈਂਸ
  • ਬੈਂਕ ਦੇ ਡਿਜੀਟਲ ਪਲੇਟਫਾਰਮ ਰਾਹੀਂ ਕਰਜ਼ੇ ਦੀ ਤੁਰੰਤ ਪ੍ਰਵਾਨਗੀ

ਬੈਂਕ ਆਫ਼ ਬੜੌਦਾ ਕੋਲ ਗੋਲਡ ਲੋਨ ਅਤੇ ਮੌਰਗੇਜ ਲੋਨ 'ਤੇ ਸੀਮਤ ਮਿਆਦ ਦੇ ਲਈ ਵਿਆਜ ਦਰਾਂ 'ਤੇ ਛੋਟ ਦੀ ਪੇਸ਼ਕਸ਼ ਵੀ ਕਰ ਰਿਹਾ ਹੈ।

ਬੌਬ ਮਾਸਟਰ ਸਟ੍ਰੋਕ ਲਾਈਟ ਬੱਚਤ ਖਾਤਾ:
ਬੌਬ ਮਾਸਟਰ ਸਟ੍ਰੋਕ ਬੱਚਤ ਖਾਤੇ ਦੀ ਸਫਲਤਾ ਤੋਂ ਬਾਅਦ, ਬੈਂਕ ਆਫ਼ ਬੜੌਦਾ ਨੇ ਇੱਕ ਹੋਰ ਸੰਮਲਿਤ ਅਤੇ ਲਾਈਟ ਸੰਸਕਰਣ - ਬੌਬ ਮਾਸਟਰ ਸਟ੍ਰੋਕ ਲਾਈਟ ਬੱਚਤ ਖਾਤਾ ਲਾਂਚ ਕੀਤਾ ਹੈ। ਬੌਬ ਮਾਸਟਰ ਸਟ੍ਰੋਕ ਲਾਈਟ ਵਿੱਚ ਘੱਟ ਮਾਸਿਕ ਔਸਤ ਬਕਾਇਆ ਰਕਮ ਦੀ ਲੋੜ ਹੈ ਅਤੇ ਇਹ ਕਈ ਸਾਰੀਆਂ ਆਫਰਜ਼ ਦੇ ਨਾਲ ਆਉਂਦਾ ਹੈ - ਜਿਸ ਵਿੱਚ ਡਾਇਨਿੰਗ, ਯਾਤਰਾ, ਮਨੋਰੰਜਨ 'ਤੇ ਜੀਵਨ ਸ਼ੈਲੀ ਨਾਲ ਜੁੜੇ ਲਾਭ ਸ਼ਾਮਲ ਹਨ ਜਦੋਂ ਕਿ ਦੁਰਘਟਨਾ ਬੀਮਾ ਅਤੇ ਹੋਰ ਆਕਰਸ਼ਕ ਵਿਸ਼ੇਸ਼ਤਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਦਿਲਚਸਪ ਪੇਸ਼ਕਸ਼ਾਂ ਦੇ ਨਾਲ ਮੁਫ਼ਤ ਈਜ਼ ਮਾਈ ਟ੍ਰਿਪ ਡੈਬਿਟ ਕਾਰਡ
  • ਮੁਫ਼ਤ ਪੈਸੇ ਭੇਜਣਾ - NEFT/RTGS/IMPS ਲੈਣ-ਦੇਣ
  • ਲਾਕਰਾਂ 'ਤੇ ਫਲੈਟ ₹750/- ਦੀ ​​ਛੋਟ
  • ਪ੍ਰਚੂਨ ਕਰਜ਼ਿਆਂ 'ਤੇ ਪ੍ਰੋਸੈਸਿੰਗ ਖਰਚਿਆਂ ਅਤੇ ਵਿਆਜ ਦਰਾਂ 'ਤੇ ਛੋਟ
  • ਲਾਈਫਟਾਈਮ ਮੁਫ਼ਤ ਏਟਰਨਾ ਕ੍ਰੈਡਿਟ ਕਾਰਡ ਉਪਲਬਧ ਹੈ*

ਬੌਬ ਸਮਾਰਟ ਕਰੰਟ ਅਕਾਊਂਟ:
  • ਬੌਬ ਸਮਾਰਟ ਕਰੰਟ ਅਕਾਊਂਟ ਖਾਸ ਤੌਰ 'ਤੇ ਉਨ੍ਹਾਂ ਕਾਰੋਬਾਰਾਂ ਲਈ ਤਿਆਰ ਕੀਤਾ ਗਿਆ ਹੈ ਜੋ ਵੱਡੇ ਪੱਧਰ 'ਤੇ ਡਿਜੀਟਲ ਲੈਣ-ਦੇਣ ਕਰਦੇ ਹਨ।
  • ਮੁਫ਼ਤ ਔਨਲਾਈਨ NEFT/RTGS/IMPS/UPI ਲੈਣ-ਦੇਣ
  • ਮੁਫ਼ਤ 1 POS/MPOS ਅਤੇ 2 ਸਾਊਂਡਬਾਕਸ QR ਉਪਲਬੱਧ*
  • ਲਾਈਫਟਾਈਮ ਮੁਫ਼ਤ ਕਾਰਪੋਰੇਟ ਕ੍ਰੈਡਿਟ ਕਾਰਡ ਉਪਲਬੱਧ*
  • ਵੀਜ਼ਾ ਵ੍ਯਾਪਾਰ ਡੀਆਈ ਡੈਬਿਟ ਕਾਰਡ
  • ਡੈਬਿਟ ਕਾਰਡਾਂ 'ਤੇ ਆਫਰ

ਬੈਂਕ ਆਫ਼ ਬੜੌਦਾ ਨੇ ਇਸ ਤਿਉਹਾਰੀ ਸੀਜ਼ਨ ਵਿੱਚ ਡੈਬਿਟ ਕਾਰਡਾਂ 'ਤੇ ਆਕਰਸ਼ਕ ਛੋਟਾਂ ਪੇਸ਼ ਕੀਤੀਆਂ ਹਨ। ਬੈਂਕ ਨੇ ਟਰੈਵਲ , ਫ਼ੂਡ , ਫੈਸ਼ਨ ਅਤੇ ਕਰਿਆਨੇ ਵਰਗੀਆਂ ਸ਼੍ਰੇਣੀਆਂ ਵਿੱਚ ਮੋਹਰੀ ਬ੍ਰਾਂਡਾਂ ਨਾਲ ਟਾਈ -ਅਪ ਕੀਤਾ ਹੈ।

 ਬੌਬ ਡਿਜੀ ਉਦਯਮ - ਐਮਐਸਈ ਲਈ ਇੱਕ ਨਕਦ ਪ੍ਰਵਾਹ-ਅਧਾਰਤ ਡਿਜੀਟਲ ਵਿੱਤ ਯੋਜਨਾ
ਬੌਬ ਡਿਜੀ ਉਦਯਮ ਇੱਕ ਡਿਜੀਟਲ, ਕੋਲੇਟਰਲ -ਮੁਕਤ ਕਰਜ਼ੇ ਦੇਣ ਵਾਲਾ ਪਲੇਟਫਾਰਮ ਹੈ ਜੋ ਸੂਖਮ ਅਤੇ ਛੋਟੇ ਉੱਦਮਾਂ (ਐਮਐਸਈ ) ਨੂੰ ₹10 ਲੱਖ ਤੋਂ ਵੱਧ ਤੋਂ ਵੱਧ ₹50 ਲੱਖ ਤੱਕ ਦੇ ਕਾਰਜਸ਼ੀਲ ਪੂੰਜੀ ਕਰਜ਼ਿਆਂ ਤੱਕ ਤੁਰੰਤ ਪਹੁੰਚ ਦੀ ਪੇਸ਼ਕਸ਼ ਕਰਦਾ ਹੈ
  • ਰਿਆਇਤੀ ਪ੍ਰੋਸੈਸਿੰਗ ਫੀਸ ਦੇ ਨਾਲ ਆਕਰਸ਼ਕ ਵਿਆਜ ਦਰ
  • ਸੀਜੀਟੀ ਐਮਐਸਈ ਗਰੰਟੀ ਕਵਰ
  • 100% ਡਿਜੀਟਲ ਅਤੇ ਕਾਗਜ਼ ਰਹਿਤ ਪ੍ਰੋਸੈਸਿੰਗ

ਤੇਜ਼ ਪ੍ਰਵਾਨਗੀ ਅਤੇ ਪਾਰਦਰਸ਼ੀ ਸ਼ਰਤਾਂ
  • ਬੌਬ ਪ੍ਰਾਪਰਟੀ ਪ੍ਰਾਈਡ - ਜਾਇਦਾਦ ਦੇ ਵਿਰੁੱਧ ਓਡੀ ਸਹੂਲਤ
  • ਕਿਸੇ ਮਹੀਨਾਵਾਰ ਸਟਾਕ ਸਟੇਟਮੈਂਟ ਦੀ ਲੋੜ ਨਹੀਂ ਹੈ (ਸਾਲ ਵਿੱਚ ਸਿਰਫ਼ ਇੱਕ ਵਾਰ ਕਾਫ਼ੀ ਹੋਵੇਗਾ)
  • 75 ਸਾਲ ਦੀ ਉਮਰ ਤੱਕ ਦੀ ਮਿਆਦ ਦੇ ਲਈ ₹25 ਕਰੋੜ ਤੱਕ ਦੇ ਕਰਜ਼ੇ
  • BRLLR/MCLR ਨਾਲ ਜੁੜੀ ਆਕਰਸ਼ਕ ਵਿਆਜ ਦਰ
  • ਘੱਟ ਮਾਰਜਿਨ (10% ਜਿਨ੍ਹਾਂ ਘੱਟ) ਅਤੇ ਰਿਆਇਤੀ ਫੀਸ
  • ਓਵਰਡਰਾਫਟ ਵਿਕਲਪ ਦੇ ਨਾਲ ਲਚਕਦਾਰ ਭੁਗਤਾਨ ਸਹੂਲਤ

ਇਹ ਤਿਉਹਾਰੀ ਪੇਸ਼ਕਸ਼ਾਂ ਬੈਂਕ ਦੇ ਔਨਲਾਈਨ ਡਿਜੀਟਲ ਪਲੇਟਫਾਰਮਾਂ ਅਤੇ ਬੈਂਕ ਦੇ ਦੇਸ਼ ਭਰ ਵਿਚ ਫੈਲੇ ਸ਼ਾਖਾ ਨੈੱਟਵਰਕ ਰਾਹੀਂ ਆਫਲਾਈਨ ਉਪਲਬੱਧ ਹਨ, ਜੋ ਗਾਹਕਾਂ ਦੇ ਲਈ ਵੱਧ ਤੋਂ ਵੱਧ ਸਹੂਲਤ ਅਤੇ ਪਹੁੰਚ ਨੂੰ ਯਕੀਨੀ ਬਣਾਉਂਦੀਆਂ ਹਨ।
*T&C apply
Next
This is the most recent post.
Previous
Older Post
 
Top