Home >> ਚੰਡੀਗੜ੍ਹ >> ਪੰਜਾਬ >> ਬੈਂਕ ਆਫ਼ ਬੜੌਦਾ >> ਬੈਕਿੰਗ >> ਬੌਬ ਐਸਪਾਇਰ >> ਯੂਟੀ >> ਲੁਧਿਆਣਾ >> ਵਪਾਰ >> ਬੈਂਕ ਆਫ਼ ਬੜੌਦਾ ਨੇ ਸੰਭਾਵੀ ਐਨਆਰਆਈ ਨੂੰ ਵਿਦੇਸ਼  ਰਵਾਨਗੀ ਤੋਂ ਪਹਿਲਾਂ ਭਾਰਤ ਵਿਚ  ਐਨਆਰਈ  ਖਾਤੇ ਖੋਲ੍ਹਣ ਵਿੱਚ ਮਦਦ ਕਰਨ ਲਈ "ਬੌਬ ਐਸਪਾਇਰ" ਦੀ ਸ਼ੁਰੂਆਤ ਦਾ ਕੀਤਾ ਐਲਾਨ

ਬੈਂਕ ਆਫ਼ ਬੜੌਦਾ

ਚੰਡੀਗੜ੍ਹ/ਲੁਧਿਆਣਾ, 10 ਸਤੰਬਰ 2025 (ਭਗਵਿੰਦਰ ਪਾਲ ਸਿੰਘ)
: ਭਾਰਤ ਦੇ ਪ੍ਰਮੁੱਖ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ ਨੇ "ਬੌਬ ਐਸਪਾਇਰ ਐਨਆਰਈ ਸੇਵਿੰਗਜ਼ ਅਕਾਊਂਟ" ਦੀ ਸ਼ੁਰੂਆਤ ਦਾ ਐਲਾਨ ਕੀਤਾ - ਇੱਕ ਨਵਾਂ ਬਚਤ ਉਤਪਾਦ ਜੋ ਕਾਰੋਬਾਰ, ਰੁਜ਼ਗਾਰ, ਨੌਕਰੀ ਜਾਂ ਕਿਸੇ ਹੋਰ ਉਦੇਸ਼ ਲਈ ਵਿਦੇਸ਼ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ, ਜੋ ਲੰਬੇ ਸਮੇਂ ਲਈ ਭਾਰਤ ਤੋਂ ਬਾਹਰ ਰਹਿਣ ਦਾ ਇਰਾਦਾ ਰੱਖਦੇ ਹੋਣ , ਉਹਨਾਂ ਨੂੰ ਭਾਰਤ ਵਿੱਚ ਰਹਿੰਦੇ ਹੋਏ , ਉਹਨਾਂ ਦੇ ਜਾਣ ਤੋਂ ਪਹਿਲਾਂ, ਸੁਵਿਧਾਜਨਕ   ਐਨਆਰਈ ਸੇਵਿੰਗਜ਼ ਅਕਾਊਂਟ ਖੋਲ੍ਹਣ ਦੀ ਸਹੂਲਤ  ਦਿੰਦਾ ਹੈ।   ਬੌਬ ਐਸਪਾਇਰ ਸੰਭਾਵੀ ਗੈਰ-ਨਿਵਾਸੀ ਭਾਰਤੀਆਂ (ਐਨਆਰਆਈ) ਦੀਆਂ ਬੈਂਕਿੰਗ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ, ਇਹ ਗਾਹਕਾਂ ਨੂੰ ਤਰਜੀਹ ਦਿੰਦੇ ਹੋਏ ਦੇਸ਼ ਤੋਂ ਰਵਾਨਗੀ  ਤੋਂ ਪਹਿਲਾਂ ਇੱਕ ਸਧਾਰਨ ਅਤੇ ਮੁਸ਼ਕਲ ਰਹਿਤ ਖਾਤਾ ਖੋਲ੍ਹਣ ਦੀ ਸੁਵਿਧਾ  ਪ੍ਰਦਾਨ ਕਰਦਾ ਹੈ।

ਸਭ ਤੋਂ ਪਹਿਲਾਂ ਇਹ ਖਾਤਾ "ਇਨ-ਆਪਰੇਟਿਵ ਮੋਡ" ਵਿੱਚ ਖੋਲ੍ਹਿਆ ਜਾਵੇਗਾ ਅਤੇ ਐਨਆਰਆਈ ਸਟੇਟਸ ਦੀ ਪੁਸ਼ਟੀ  ਕਰਨ ਵਾਲੇ ਪ੍ਰਮਾਣ ਜਿਵੇਂ ਕਿ ਵਿਦੇਸ਼ੀ ਪਤੇ ਦਾ ਸਬੂਤ ਅਤੇ ਪਾਸਪੋਰਟ ਦੀ ਕਾਪੀ ਜਿਸ ਵਿੱਚ ਇਮੀਗ੍ਰੇਸ਼ਨ ਸਟੈਂਪ ਵੀ ਸ਼ਾਮਲ ਹੋਵੇ, ਜਮ੍ਹਾਂ ਕਰਵਾਉਣ ਤੋਂ ਬਾਅਦ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗਾ।

ਇਸ ਲਾਂਚ ਦੇ ਮੌਕੇ  'ਤੇ ਬੋਲਦਿਆਂ, ਬੈਂਕ ਆਫ਼ ਬੜੌਦਾ ਦੀ ਕਾਰਜਕਾਰੀ ਨਿਰਦੇਸ਼ਕ, ਸ਼੍ਰੀਮਤੀ ਬੀਨਾ ਵਹੀਦ ਨੇ ਕਿਹਾ, "ਬੈਂਕ ਆਫ਼ ਬੜੌਦਾ ਵਿਖੇ, ਅਸੀਂ ਆਪਣੇ ਗਾਹਕਾਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਦੇਣ ਲਈ  ਵਚਨਬੱਧ ਹਾਂ। ਬੌਬ ਐਸਪਾਇਰ ਐਨਆਰਈ ਸੇਵਿੰਗਜ਼ ਅਕਾਊਂਟ ਭਾਰਤੀ ਨਾਗਰਿਕਾਂ ਨੂੰ ਓਹਨਾ  ਦੀ ਅੰਤਰਰਾਸ਼ਟਰੀ ਯਾਤਰਾ ਸ਼ੁਰੂ ਕਰਨ ਤੋਂ  ਪਹਿਲਾਂ ਭਾਰਤ ਤੋਂ ਹੀ ਇੱਕ ਐਨਆਰਈ ਖਾਤਾ ਖੋਲ੍ਹਣ ਦੇ ਯੋਗ ਬਣਾਉਂਦਾ ਹੈ,  ਅਤੇ  ਐਨਆਰਆਈ ਬੈਂਕਿੰਗ ਵਿੱਚ ਬੇਹਤਰ ਅਨੁਭਵ ਪ੍ਰਦਾਨ ਕਰਕੇ  ਉਨ੍ਹਾਂ ਦੇ ਪਰਿਵਰਤਨ ਨੂੰ ਸਰਲ ਬਣਾਉਂਦਾ ਹੈ । ਇਹ ਨਿਯਮਤ ਖਾਤਾ ਖੋਲ੍ਹਣ ਦੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਬਦਲਾਅ ਹੈ, ਜਿਸ ਨਾਲ ਵਿਦਿਆਰਥੀਆਂ, ਕਰਮਚਾਰੀਆਂ ਅਤੇ ਹੋਰ ਐਨਆਰਆਈਜ਼ ਲਈ ਜੀਵਨ ਆਸਾਨ ਹੋ ਜਾਂਦਾ ਹੈ।"

ਬੌਬ ਐਸਪਾਇਰ ਐਨਆਰਈ ਸੇਵਿੰਗਜ਼ ਅਕਾਊਂਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਫਾਇਦੇ
• ਗਾਹਕ ਵਿਦੇਸ਼ ਜਾਣ ਤੋਂ ਪਹਿਲਾਂ ਭਾਰਤ ਵਿੱਚ ਬੌਬ ਐਸਪਾਇਰ ਐਨਆਰਈ ਸੇਵਿੰਗਜ਼ ਅਕਾਊਂਟ ਖੋਲ੍ਹ ਸਕਦੇ ਹਨ।
•ਪਹਿਲੀਆਂ ਦੋ ਤਿਮਾਹੀਆਂ ਲਈ ਕੋਈ ਮਿਨੀਮਮ ਬੈਲੇਂਸ  ਖਰਚਾ ਨਹੀਂ।
• ਉਸ ਤੋਂ ਬਾਅਦ 10,000 ਰੁਪਏ ਦਾ ਤਿਮਾਹੀ ਔਸਤ ਬਕਾਇਆ ਲਾਗੂ ਹੁੰਦਾ ਹੈ, ਖਾਤੇ ਦੀ ਬਕਾਇਆ ਰਾਸ਼ੀ 'ਤੇ ਕੋਈ ਉਪਰਲੀ ਸੀਮਾ ਨਹੀਂ ਹੁੰਦੀ।
• ਖਾਤੇ ਵਿੱਚ ਕਮਾਈ ਗਈ ਆਮਦਨ ਆਮਦਨ ਟੈਕਸ ਮੁਕਤ ਹੈ ਅਤੇ ਬਕਾਇਆ ਸੰਪਤੀ ਟੈਕਸ ਮੁਕਤ ਹੋਵੇਗੀ ।
• ਏਅਰਪੋਰਟ ਲਾਉਂਜ ਸਹੂਲਤ ਦੇ ਨਾਲ ਕਸਟਮਾਇਜ਼ਡ  ਡੈਬਿਟ ਕਾਰਡ ਅਤੇ ਹੋਰ ਬਹੁਤ ਸਾਰੇ ਲਾਭ ।

ਬੈਂਕ ਆਫ਼ ਬੜੌਦਾ ਆਪਣੇ ਐਨਆਰਆਈ ਗਾਹਕਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਐਨਆਰਈ/ਐਨਆਰਓ ਬਚਤ ਖਾਤੇ ਦੇ ਵਿਕਲਪਾਂ ਦੀ  ਇੱਕ ਵਿਆਪਕ ਰੇਂਜ ਪੇਸ਼ ਕਰਦਾ ਹੈ। ਇਹਨਾਂ ਵਿੱਚ ਬੜੌਦਾ ਪਾਵਰ ਪੈਕ ਐਨਆਰਈ ਬਚਤ ਖਾਤਾ, ਬੌਬ ਗਲੋਬਲ ਵੂਮੈਨ ਐਨਆਰਈ ਅਤੇ ਐਨਆਰਓ ਬਚਤ ਖਾਤਾ, ਬੌਬ ਪ੍ਰੀਮੀਅਮ ਐਨਆਰਈ ਅਤੇ ਐਨਆਰਓ ਬਚਤ ਖਾਤਾ, ਅਤੇ ਨਵਾਂ ਲਾਂਚ ਕੀਤਾ ਗਿਆ ਬੌਬ ਐਸਪਾਇਰ ਐਨਆਰਈ ਬਚਤ ਖਾਤਾ ਸ਼ਾਮਲ ਹਨ।
 
Top