ਅੰਮ੍ਰਿਤਸਰ, 11 ਸਤੰਬਰ, 2025 (ਭਗਵਿੰਦਰ ਪਾਲ ਸਿੰਘ): ਸਿੰਗਾਪੁਰ ਏਅਰਲਾਈਨਜ਼ ਦੀ ਲੋ ਕੋਸਟ ਸਹਾਇਕ ਕੰਪਨੀ, ਸਕੂਟ ਨੇ ਆਪਣੀ ‘ਐਵਰੀਵੇਅਰ ਸੇਲ’ ਸ਼ੁਰੂ ਕੀਤੀ ਹੈ। ਇਹ ਸੇਲ 9 ਸਤੰਬਰ ਤੋਂ 14 ਸਤੰਬਰ 2025 ਤੱਕ ਚੱਲੇਗੀ। ਸੇਲ ਦੌਰਾਨ, ਯਾਤਰੀ ਗਾਹਕ ਭਾਰਤ ਤੋਂ ਸਿੰਗਾਪੁਰ ਲਈ ਕੇਵਲ 5,900 ਰੁਪਏ ‘ਚ ਆਪਣੀ ਏਅਰ ਟਿਕਟ ਬੁੱਕ ਕਰ ਸਕਦੇ ਹਨ। ਅਤੇ ਅੱਗੇ ਉਹ ਸਿੰਗਾਪੁਰ ਤੋਂ ਬੈਂਕਾਕ, ਮਕਾਉ ਐਸਏਆਰ, ਪਡਾਂਗ, ਸਿਓਲ, ਓਕੀਨਾਵਾ, ਸਿਡਨੀ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਲਈ ਸਸਤੇ ਕਿਰਾਏ ‘ਤੇ ਯਾਤਰਾ ਕਰ ਸਕਦੇ ਹਨ। ਸਿੰਗਾਪੁਰ ਤੋਂ ਅੱਗੇ ਲਈ ਇਹ ਛੂਟ 23 ਸਤੰਬਰ 2025 ਤੋਂ 31 ਅਗਸਤ 2026 ਤੱਕ ਲਈ ਹੈ।
ਹੁਣ ਅੰਮ੍ਰਿਤਸਰ, ਚੇਨੱਈ, ਤਿਰੁਵਨੰਤਪੁਰਮ ਅਤੇ ਹੋਰ ਸ਼ਹਿਰਾਂ ਤੋਂ ਵੀ ਯਾਤਰੀ ਸਸਤੇ ਕਿਰਾਇਆ ‘ਤੇ ਨਵੀਆਂ ਥਾਵਾਂ ਘੁੰਮ ਸਕਦੇ ਹਨ। ਜਿਹਨਾਂ ਵਿੱਚੋਂ ਕੁਝ ਹਨ:
- ਚੇਨੱਈ ਤੋਂ ਸਿੰਗਾਪੁਰ ਕੇਵਲ ₹5,900 ਤੋਂ
- ਤਿਰੁਚਿਰਾਪੱਲੀ ਤੋਂ ਫੁਕੇਟ ਕੇਵਲ ₹8,200 ਤੋਂ
- ਤਿਰੁਵਨੰਤਪੁਰਮ ਤੋਂ ਜਕਾਰਤਾ ਕੇਵਲ ₹8,500 ਤੋਂ
- ਵਿਸ਼ਾਖਾਪਟਨਮ ਤੋਂ ਬਾਲੀ (ਡੇਨਪਾਸਰ) ਕੇਵਲ ₹9,000 ਤੋਂ
- ਅੰਮ੍ਰਿਤਸਰ ਤੋਂ ਦਾ ਨਾਂਗ ਕੇਵਲ ₹11,900 ਤੋਂ
- ਕੋਇੰਬਟੂਰ ਤੋਂ ਮੈਲਬੋਰਨ ਕੇਵਲ ₹19,500 ਤੋਂ
ਅੰਮ੍ਰਿਤਸਰ ਅਤੇ ਚੇਨੱਈ ਤੋਂ ਯਾਤਰਾ ਕਰਨ ਵਾਲੇ ਗਾਹਕਾਂ ਕੋਲ ਦੂਜਾ ਵਿਕਲਪ ਸਕੂਟ ਦੇ ਬੋਇੰਗ 787 ਡ੍ਰੀਮਲਾਈਨਰ ਵਿੱਚ ਸਫ਼ਰ ਕਰਨ ਦਾ ਵੀ ਹੋਵੇਗਾ। ਇਹ ਸੁਵਿਧਾ ਸਕੂਟਪਲੱਸ ਮੈਂਬਰਾਂ ਲਈ ਕੇਵਲ ₹14,000 ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਗਾਹਕਾਂ ਨੂੰ ਪਹਿਲਾਂ ਚੈਕ-ਇਨ ਅਤੇ ਬੋਰਡਿੰਗ, ਵਧੀਆ ਲੈਗਰੂਮ ਸੀਟਾਂ, 15 ਕਿਲੋ ਕੈਬਿਨ ਬੈਗੇਜ਼, 30 ਕਿਲੋ ਚੈਕਡ ਬੈਗੇਜ਼ ਅਤੇ 30MB ਓਨਬੋਰਡ ਵਾਈ-ਫਾਈ ਵਰਗੀਆਂ ਸਹੂਲਤਾਂ ਮਿਲਣਗੀਆਂ।
ਇਸ ਤੋਂ ਇਲਾਵਾ, ਸੇਲ ਦੌਰਾਨ ਸਕੂਟ ਦੇ ਕ੍ਰਿਸਫਲਾਇਰ ਮੈਂਬਰਾਂ ਨੂੰ ਟਿਕਟਾਂ ਬੁੱਕ ਕਰਨ ‘ਤੇ ਮਾਈਲਜ਼ ਵੀ ਮਿਲ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਯਾਤਰਾ ਹੋਰ ਵੀ ਫਾਇਦੇਮੰਦ ਹੋ ਜਾਵੇਗੀ।
ਸਕੂਟ ਵੱਲੋਂ ਜਾਰੀ ਕੀਤੀਆਂ ਗਈਆਂ ਯਾਤਰਾ ਦੀਆਂ ਮਿਤੀਆਂ
|
|
ਅੰਮ੍ਰਿਤਸਰ (ATQ):
|
23 ਸਤੰਬਰ-28 ਨਵੰਬਰ 2025 18 ਮਾਰਚ-28 ਮਾਰਚ 2026 11 ਮਈ-31 ਅਗਸਤ 2026
|
ਕੋਇੰਬਟੂਰ (CJB), ਤਿਰੁਵਨੰਤਪੁਰਮ (TRV), ਵਿਸ਼ਾਖਾਪਟਨਮ (VTZ), ਚੇਨੱਈ (MAA) ਅਤੇ ਤਿਰੁਚਿਰਾਪੱਲੀ (TRZ):
|
23 ਸਤੰਬਰ-20 ਅਕਤੂਬਰ 2025 29 ਅਕਤੂਬਰ-17 ਦਸੰਬਰ 2025 21 ਜਨਵਰੀ-16 ਅਪ੍ਰੈਲ 2026 2 ਜੂਨ-31 ਅਗਸਤ 2026
|
ਸਕੂਟ ਦੀ ਵੈੱਬਸਾਈਟ ਜਾਂ ਐਪ 'ਤੇ ਜਾ ਕੇ ਉਪਲਬਧ ਫਲਾਈਟਾਂ ਅਤੇ ਕਿਰਾਏ ਦੇਖੋ ਅਤੇ ਬਿਨਾਂ ਕਿਸੇ ਦੇਰੀ ਆਪਣੇ ਅਗਲੇ ਟੂਰ ਦੀ ਪਲਾਨਿੰਗ ਬਣਾਓ। ਤੁਸੀਂ ਇਸ ਵਿਸ਼ੇਸ਼ ਆੱਫਰ ਸਦਕਾ, ਘੱਟ ਕਿਰਾਇਆਂ ‘ਚ 60 ਤੋਂ ਵੀ ਵੱਧ ਥਾਵਾਂ ਘੁੰਮ ਸਕਦੇ ਹੋ, ਵੱਖ-ਵੱਖ ਲੋਕਾਂ ਦੇ ਰੀਤੀ-ਰਿਵਾਜਾਂ, ਪਹਿਰਾਵਿਆਂ ਅਤੇ ਸੁਆਦ ਖਾਣਿਆਂ ਦਾ ਆਨੰਦ ਮਾਣ ਸਕਦੇ ਹੋ। ਸੋ ਇਹ ਸਹੀ ਮੌਕਾ ਹੈ ਆਪਣੀ ਟ੍ਰੈਵਲ ਲਿਸਟ ਨੂੰ ਪੂਰਾ ਕਰਨ ਦਾ।
ਸਕੂਟ ਦੀ ਐਵਰੀਵੇਅਰ ਸੇਲ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਹ ਵੈੱਬਸਾਈਟ ਵੇਖੋ: www.flyscoot.com/en/promotions/in-network sale](http://www.flyscoot.com/en/promotions/in-network-sale)
ਸਕੂਟ ਦੀ ਐਵਰੀਵੇਅਰ ਸੇਲ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਹ ਵੈੱਬਸਾਈਟ ਵੇਖੋ: www.flyscoot.com/en/promotions/in-network sale](http://www.flyscoot.com/en/promotions/in-network-sale)