Home >> CRS >> HIPEC >> ਸਿਹਤ >> ਕੈਂਸਰ >> ਪੰਜਾਬ >> ਫੋਰਟਿਸ ਹਸਪਤਾਲ >> ਲੁਧਿਆਣਾ >> ਲੁਧਿਆਣਾ ‘ਚ ਪਹਿਲੀ ਵਾਰ 70 ਸਾਲਾ ਬਜ਼ੁਰਗ ਮਰੀਜ਼ ਦਾ ਦੁਲਭ ਪੇਟ ਦੇ ਕੈਂਸਰ ਦਾ CRS + HIPEC ਰਾਹੀਂ ਸਫਲ ਇਲਾਜ ਫੋਰਟਿਸ ਹਸਪਤਾਲ ਲੁਧਿਆਣਾ ‘ਚ ਕੀਤਾ ਗਿਆ

ਫੋਰਟਿਸ

ਲੁਧਿਆਣਾ, 14 ਸਤੰਬਰ 2025 (ਭਗਵਿੰਦਰ ਪਾਲ ਸਿੰਘ)
: ਫੋਰਟਿਸ ਹਸਪਤਾਲ ਲੁਧਿਆਣਾ ਨੇ ਸ਼ਹਿਰ ‘ਚ ਪਹਿਲੀ ਵਾਰ Cytoreductive Surgery (CRS) ਅਤੇ HIPEC (Hyperthermic Intraperitoneal Chemotherapy) ਪ੍ਰਕਿਰਿਆ ਸਫਲਤਾਪੂਰਵਕ ਕੀਤੀ ਹੈ। ਇਹ ਅਧੁਨਿਕ ਇਲਾਜ 70 ਸਾਲਾ ਮਰੀਜ਼ ਉੱਤੇ ਕੀਤਾ ਗਿਆ, ਜਿਸ ਨੂੰ ਇੱਕ ਦੁਲਭ ਪੇਟ ਦਾ ਕੈਂਸਰ ਸੀ। ਇਹ ਉਪਲਬਧੀ ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕੈਂਸਰ ਇਲਾਜ ਦੇ ਖੇਤਰ ‘ਚ ਇੱਕ ਮਹੱਤਵਪੂਰਨ ਕਦਮ ਹੈ। ਪਹਿਲਾਂ ਜਿਸ ਬੀਮਾਰੀ ਨੂੰ ਲਾਅਇਲਾਜ ਮੰਨਿਆ ਜਾਂਦਾ ਸੀ, ਹੁਣ ਉਸਦਾ ਸਫਲ ਇਲਾਜ ਹੋ ਗਿਆ ਹੈ, ਜਿਸ ਨਾਲ ਮਰੀਜ਼ ਨੂੰ ਲੰਬੀ ਉਮਰ ਦੀ ਆਸ ਜਗੀ ਹੈ।

ਮਰੀਜ਼, ਸੋਢੀ ਸਿੰਘ, ਕਾਫੀ ਸਮੇਂ ਤੋਂ ਪੇਟ ਦਰਦ ਨਾਲ ਪਰੇਸ਼ਾਨ ਸਨ। ਹੋਰ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਰਿਵਾਇਤੀ ਸਰਜਰੀ ਤੇ ਕੀਮੋਥੈਰੇਪੀ ਦੀ ਸਲਾਹ ਦਿੱਤੀ ਗਈ ਸੀ, ਪਰ ਉਹ ਸਿਰਫ ਕੁਝ ਹੱਦ ਤੱਕ ਹੀ ਲਾਭਦਾਇਕ ਸੀ। ਫੋਰਟਿਸ ਲੁਧਿਆਣਾ ਦੇ ਡਾਕਟਰਾਂ ਦੀ ਟੀਮ, ਜਿਸ ਦੀ ਅਗਵਾਈ ਡਾ. ਅਨੀਸ਼ ਭਾਟੀਆ (ਸਰਜੀਕਲ ਔਂਕੋਲੋਜੀ) ਅਤੇ ਡਾ. ਦਵਿੰਦਰ ਪੌਲ (ਮੈਡੀਕਲ ਔਂਕੋਲੋਜੀ) ਨੇ ਕੀਤੀ, ਨੇ ਮਰੀਜ਼ ਲਈ CRS + HIPEC ਜਿਹੀ ਉੱਚ-ਤਕਨੀਕੀ ਪ੍ਰਕਿਰਿਆ ਕਰਨ ਦਾ ਫੈਸਲਾ ਕੀਤਾ।

ਇਹ ਇਲਾਜ ਦੋ ਹਿੱਸਿਆਂ ਵਿੱਚ ਕੀਤਾ ਜਾਂਦਾ ਹੈ। ਪਹਿਲਾਂ ਸਰਜਰੀ ਰਾਹੀਂ ਦਿੱਸ ਰਹੇ ਕੈਂਸਰ ਨੂੰ ਹਟਾਇਆ ਜਾਂਦਾ ਹੈ। ਫਿਰ ਗਰਮ ਕੀਮੋਥੈਰੇਪੀ ਦੀ ਦਵਾਈ ਸਿੱਧੀ ਪੇਟ ਦੇ ਅੰਦਰ ਦਿੱਤੀ ਜਾਂਦੀ ਹੈ, ਤਾਂ ਜੋ ਬਚੀਆਂ ਹੋਈਆਂ ਛੋਟੀਆਂ ਕੈਂਸਰ ਕੋਸ਼ਿਕਾਵਾਂ ਨੂੰ ਵੀ ਨਸ਼ਟ ਕੀਤਾ ਜਾ ਸਕੇ। ਇਹ ਓਪਰੇਸ਼ਨ ਕਰੀਬ 7 ਘੰਟੇ ਚੱਲਿਆ ਅਤੇ ਇਸ ਲਈ ਸਭ ਤੋਂ ਨਵੀਂ HIPEC ਮਸ਼ੀਨ ਵਰਤੀ ਗਈ, ਜੋ ਲੁਧਿਆਣਾ ਵਿੱਚ ਸਿਰਫ ਫੋਰਟਿਸ ਹਸਪਤਾਲ ਵਿੱਚ ਹੀ ਹੈ। ਸਰਜਰੀ ਤੋਂ ਬਾਅਦ ਮਰੀਜ਼ ਨੂੰ ਕੋਈ ਗੰਭੀਰ ਸਮੱਸਿਆ ਨਹੀਂ ਆਈ ਅਤੇ ਕੇਵਲ 6 ਦਿਨਾਂ ਵਿੱਚ ਉਹ ਹਸਪਤਾਲ ਤੋਂ ਘਰ ਜਾਣ ਦੇ ਯੋਗ ਹੋ ਗਏ।

ਇਸ ਮੌਕੇ ‘ਤੇ ਡਾ. ਅਨੀਸ਼ ਭਾਟੀਆ, ਸੀਨੀਅਰ ਕਨਸਲਟੈਂਟ, ਸਰਜੀਕਲ ਔਂਕੋਲੋਜੀ, ਨੇ ਕਿਹਾ, “ਲੁਧਿਆਣਾ ਵਿੱਚ ਪਹਿਲੀ ਵਾਰ ਇਹ HIPEC ਪ੍ਰਕਿਰਿਆ ਕੀਤੀ ਗਈ ਹੈ। ਇਸ ਨਾਲ ਪੇਟ ਦੇ ਕੁਝ ਕਿਸਮਾਂ ਦੇ ਕੈਂਸਰ ਦੇ ਇਲਾਜ ਵਿੱਚ ਵੱਡਾ ਬਦਲਾਅ ਆਇਆ ਹੈ। ਜਦੋਂ ਅਸੀਂ ਟਿਊਮਰ ਨੂੰ ਸਰਜਰੀ ਰਾਹੀਂ ਹਟਾ ਕੇ ਗਰਮ ਕੀਮੋਥੈਰੇਪੀ ਪੇਟ ਵਿਚ ਦਿੰਦੇ ਹਾਂ, ਤਾਂ ਦਵਾਈ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਅਤੇ ਸਾਈਡ ਇਫੈਕਟ ਘੱਟ ਹੁੰਦੇ ਹਨ। ਰਿਵਾਇਤੀ ਕੀਮੋਥੈਰੇਪੀ ਪੂਰੇ ਸਰੀਰ ਵਿਚ ਫੈਲਦੀ ਹੈ, ਪਰ HIPEC ਸਿਰਫ ਓਥੇ ਹੀ ਕੰਮ ਕਰਦੀ ਹੈ ਜਿਥੇ ਲੋੜ ਹੁੰਦੀ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਜਿਹੜੀਆਂ ਬੀਮਾਰੀਆਂ ਪਹਿਲਾਂ ਲਾਅਇਲਾਜ ਮੰਨੀਆਂ ਜਾਂਦੀਆਂ ਸਨ, ਜਿਵੇਂ pseudomyxoma peritonei, ਉਨ੍ਹਾਂ ਲਈ CRS + HIPEC ਨਵੀਂ ਉਮੀਦ ਬਣ ਗਈ ਹੈ। ਇਸ ਕੇਸ ਵਿੱਚ 6 ਮਹੀਨੇ ਬਾਅਦ ਮਰੀਜ਼ ਦੀ ਰਿਪੋਰਟ ਮੁਤਾਬਕ ਉਹ ਪੂਰੀ ਤਰ੍ਹਾਂ ਰੋਗ-ਮੁਕਤ ਹਨ, ਜੋ ਰਿਵਾਇਤੀ ਇਲਾਜ ਨਾਲ ਸੰਭਵ ਨਹੀਂ ਸੀ।”

ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ, ਮਰੀਜ਼ ਸੋਢੀ ਸਿੰਘ ਨੇ ਕਿਹਾ, “ਜਦ ਮੈਨੂੰ ਆਪਣੀ ਬੀਮਾਰੀ ਬਾਰੇ ਪਤਾ ਲੱਗਾ, ਤਾਂ ਮੈਂ ਬਹੁਤ ਘਬਰਾ ਗਿਆ ਸੀ ਕਿਉਂਕਿ ਹੋਰ ਹਸਪਤਾਲਾਂ ਨੇ ਕਿਹਾ ਸੀ ਕਿ ਇਹ ਲਾਅਇਲਾਜ ਹੈ। ਪਰ ਫੋਰਟਿਸ ਲੁਧਿਆਣਾ ਵਿੱਚ ਡਾਕਟਰਾਂ ਨੇ ਇਹ ਨਵਾਂ ਇਲਾਜ ਬਹੁਤ ਹੀ ਸਪਸ਼ਟਤਾ ਨਾਲ ਸਮਝਾਇਆ ਤੇ ਭਰੋਸਾ ਦਿੱਤਾ। ਮੈਂ ਸਰਜਰੀ ਕਰਵਾਈ ਤੇ ਹੁਣ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕਰ ਰਿਹਾ ਹਾਂ। ਮੈਨੂੰ ਨਵੀਂ ਜ਼ਿੰਦਗੀ ਦੇਣ ਲਈ ਮੈਂ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ।”

ਇਸ ਸਮੇਂ, ਫੋਰਟਿਸ ਲੁਧਿਆਣਾ ਸ਼ਹਿਰ ਦਾ ਇਕੋ ਹਸਪਤਾਲ ਹੈ ਜੋ CRS + HIPEC ਇਲਾਜ ਨਵੀਨਤਮ ਤਕਨਾਲੋਜੀ ਨਾਲ ਕਰ ਰਿਹਾ ਹੈ। ਦੁਨੀਆ ਭਰ ਵਿੱਚ ਇਹ ਇਲਾਜ ਉਹਨਾਂ ਮਰੀਜ਼ਾਂ ਲਈ ਨਵੀਂ ਆਸ ਬਣਿਆ ਹੈ ਜਿਨ੍ਹਾਂ ਨੂੰ ਪੇਟ ਦੇ ਕੈਂਸਰ ਹਨ – ਜਿਵੇਂ pseudomyxoma peritonei, ਅੰਡਾਸ਼ੀ (ovarian), ਕੋਲਨ ਅਤੇ ਅੰਨ ਦੇਸ (gastric) ਕੈਂਸਰ – ਅਤੇ ਇਸ ਨਾਲ ਉਨ੍ਹਾਂ ਦੀ ਉਮਰ ਤੇ ਜੀਵਨ ਗੁਣਵੱਤਾ ਦੋਵੇਂ ਵਧ ਰਹੇ ਹਨ।
Next
This is the most recent post.
Previous
Older Post
 
Top