ਚੰਡੀਗੜ੍ਹ/ਲੁਧਿਆਣਾ, 03 ਅਕਤੂਬਰ 2025 (ਭਗਵਿੰਦਰ ਪਾਲ ਸਿੰਘ): ਅੱਜ ਉਦਯੋਗਾਂ ਇਨੋਵੇਸ਼ਨ ਅਤੇ ਫੁਰਤੀ ਦੀ ਮੰਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ , ਇਸਦੇ ਚਲਦੇ ਮੋਹਰੀ ਟੈਲੀਕਾਮ ਆਪਰੇਟਰ ਵੀ ਦੀ ਐਂਟਰਪ੍ਰਾਈਜ਼ ਸ਼ਾਖਾ, ਵੀ ਬਿਜ਼ਨਸ ਨੇ ਐਮਾਜ਼ਾਨ ਵੈੱਬ ਸਰਵਿਸਿਜ਼ (ਏਡਬਲਯੂਐਸ) ਅਤੇ ਸੈਂਟਰ ਫਾਰ ਡਿਵੈਲਪਮੈਂਟ ਆਫ ਟੈਲੀਮੈਟਿਕਸ (ਸੀ-ਡਾਟ ) ਦੇ ਨਾਲ ਮਿਲ ਕੇ, ਵੀ ਬਿਜ਼ਨਸ ਆਈਓਟੀ ਇਨੋਵੇਸ਼ਨ ਲੈਬ (ਦ ਲੈਬ) ਦੇ ਲਾਂਚ ਦਾ ਐਲਾਨ ਕੀਤਾ ਹੈ, ਜਿਸਨੂੰ ਕਾਰੋਬਾਰਾਂ ਦੇ ਲਈ ਇੰਟਰਨੈੱਟ ਆਫ ਥਿੰਗਜ਼ (ਆਈਓਟੀ) ਅਧਾਰਿਤ ਨਵੀਨਤਾਵਾਂ ਅਤੇ ਕੋ -ਕ੍ਰੀਏਸ਼ਨ ਦੇ ਹੱਬ ਦੇ ਰੂਪ ਸਥਾਪਤ ਕੀਤਾ ਗਿਆ ਹੈ ।
ਭਾਰਤ ਦੀ ਡਿਜੀਟਲ ਅਰਥਵਿਵਸਥਾ ਵੱਡੇ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI), IoT, ਅਤੇ 5G ਉੱਦਮ ਵਿਕਾਸ ਦੇ ਅਗਲੇ ਪੜਾਅ ਨੂੰ ਵਧਾਵਾ ਦੇ ਰਹੇ ਹਨ। ਇਹ ਲੈਬ ਆਪਸੀ ਸਹਿਯੋਗੀ ਤੋਂ ਬਣਿਆ ਸੈਂਟਰ ਹੈ ਜੋ ਕਨੇਕਟਡ ਵਹੀਕਲਸ , ਸਮਾਰਟ ਮੈਨੂਫੈਕਚਰਿੰਗ ਅਤੇ ਐਂਟਰਪ੍ਰਾਈਜ਼ ਆਟੋਮੇਸ਼ਨ ਵਿੱਚ ਭਵਿੱਖ ਲਈ ਤਿਆਰ IoT ਹੱਲਾਂ ਦੇ ਵਿਕਾਸ ਅਤੇ ਟੈਸਟਿੰਗ ਨੂੰ ਵਧਾਵਾ ਦੇਵੇਗਾ । ਇਹ ਲੈਬ ਵੱਖ-ਵੱਖ ਸੈਕਟਰ ਜਿਵੇਂ ਕਿ BFSI, IT/ITES, ਯੂਟਿਲਟੀਜ਼ , ਲੌਜਿਸਟਿਕਸ, ਮੈਨੂਫੈਕਚਰਿੰਗ , ਰਿਟੇਲ , ਪ੍ਰਸ਼ਾਸਨ , ਹੈਲਥ ਕੇਅਰ ਅਤੇ ਸਮਾਰਟ ਸਿਟੀਜ਼ ਵਿੱਚ ਸਟਾਰਟ-ਅੱਪਸ, ਡਿਵਾਈਸ ਨਿਰਮਾਤਾਵਾਂ ਨੂੰ ਇੰਡਸਟਰੀ -ਗ੍ਰੇਡ ਦੇ IoT ਯੂਜ਼ ਕੇਸ ਦਾ ਪੈਮਾਨਾ ਵਧਾਉਣ , ਅਤੇ ਟੈਸਟ ਅਤੇ ਐਂਟਰਪ੍ਰਾਈਜ਼ ਡਿਜ਼ਾਈਨ ਵਿੱਚ ਸਹਾਇਤਾ ਕਰੇਗੀ।
ਮੁੰਬਈ ਵਿੱਚ ਸਥਾਪਿਤ, ਇਹ ਲੈਬ ਕਨੈਕਟਡ ਵ੍ਹੀਕਲਸ , ਊਰਜਾ ਅਨੁਕੂਲਨ ਲਈ ਸਮਾਰਟ ਗਰਿੱਡ, ਰੀਅਲ-ਟਾਈਮ ਮਾਨੀਟਰਿੰਗ ਲਈ ਸਮਾਰਟ ਮੈਨੂਫੈਕਚਰਿੰਗ , ਅਤੇ ਐਜ ਏਆਈ ਦੇ ਨਾਲ ਆਈਓਟੀ ਦੇ ਭਵਿੱਖ ਦਾ ਪ੍ਰਦਰਸ਼ਨ ਪੇਸ਼ ਕਰਦੀ ਹੈ। ਵੀ ਬਿਜ਼ਨਸ ਦੀ ਮਜ਼ਬੂਤ ਕਨੈਕਟੀਵਿਟੀ, ਏਡਬਲਯੂਐਸ ਦੀਆਂ ਗਲੋਬਲ ਕਲਾਉਡ ਸਮਰੱਥਾਵਾਂ, ਅਤੇ ਸੀ-ਡਾਟ ਦੇ ਮਿਆਰਾਂ ਦੀ ਮੁਹਾਰਤ ਦੇ ਨਾਲ , ਇਹ ਉਪਭੋਗਤਾਵਾਂ ਲਈ ਮਾਰਕੀਟ ਟਾਈਮ ਵਿਚ ਤੇਜੀ ਲਿਆਉਣ , ਲਾਗਤਾਂ ਘਟਾਉਣ ਅਤੇ ਕੁਸ਼ਲਤਾਵਾਂ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰੇਗੀ।
ਵੋਡਾਫੋਨ ਇੰਡੀਆ ਲਿਮਟਿਡ ਦੇ ਚੀਫ ਐਂਟਰਪ੍ਰਾਈਜ਼ ਬਿਜ਼ਨਸ ਅਫਸਰ, ਅਰਵਿੰਦ ਨੇਵਾਤੀਆ ਨੇ ਕਿਹਾ, “ ਏਡਬਲਯੂਐਸ ਅਤੇ ਸੀ-ਡਾਟ ਦੇ ਸਹਿਯੋਗ ਨਾਲ ਵੀ ਬਿਜ਼ਨਸ ਆਈਓਟੀ ਇਨੋਵੇਸ਼ਨ ਲੈਬ ਦੇ ਨਾਲ, ਅਸੀਂ ਸਟਾਰਟ-ਅੱਪਸ ਅਤੇ ਉੱਦਮਾਂ ਲਈ ਭਵਿੱਖ ਲਈ ਤਿਆਰ ਹੱਲ ਡਿਜ਼ਾਈਨ ਕਰਨ ਲਈ ਸਹੀ ਈਕੋਸਿਸਟਮ ਦਾ ਪ੍ਰਬੰਧ ਕਰ ਰਹੇ ਹਾਂ। ਇਕੱਠੇ ਮਿਲ ਕੇ, ਸਾਡਾ ਉਦੇਸ਼ ਭਾਰਤ ਦੇ ਆਈਓਟੀ ਲੈਂਡਸਕੇਪ ਵਿਚ ਬਦਲਾਅ ਲਿਆਉਣਾ , ਇਨੋਵੇਸ਼ਨ ਲਈ ਨਵੇਂ ਮੌਕਿਆਂ ਨਾਲ ਉੱਦਮਾਂ ਨੂੰ ਸਸ਼ਕਤ ਬਣਾਉਣਾ ਅਤੇ ਭਾਰਤ ਦੇ ਡਿਜੀਟਲ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ। ਜਿਵੇਂ ਕਿ ਉੱਦਮ ਤੇਜ਼ੀ ਨਾਲ ਏਆਈ, 5ਜੀ ਅਤੇ ਆਈਓਟੀ ਨੂੰ ਅਪਣਾ ਰਹੇ ਹਨ, ਅਜਿਹੀ ਸਤਿਥੀ ਵਿਚ ਉਹਨਾਂ ਨੂੰ ਕਨੈਕਟੀਵਿਟੀ ਤੋਂ ਵੱਧ ਦੀ ਲੋੜ ਹੈ - ਉਹਨਾਂ ਨੂੰ ਬਿਹਤਰ ਵਪਾਰਕ ਨਤੀਜੇ ਪ੍ਰਦਾਨ ਕਰਨ ਲਈ ਇੱਕ ਭਰੋਸੇਮੰਦ ਸਾਥੀ ਦੀ ਲੋੜ ਹੈ ਅਤੇ ਅਸੀਂ ਸੁਰੱਖਿਅਤ ਢੰਗ ਨਾਲ ਕਾਰੋਬਾਰਾਂ ਨੂੰ ਓਹਨਾ ਦਾ ਪੈਮਾਨਾ ਵਧਾਉਣ , ਤੇਜ਼ੀ ਨਾਲ ਇਨੋਵੇਟ ਕਰਨ ਅਤੇ ਵਿਸ਼ਵਾਸ ਨਾਲ ਪਰਿਵਰਤਨ ਕਰਨ ਦੇ ਯੋਗ ਬਣਾਉਣ ਲਈ ਤਿਆਰ ਹਾਂ।”
"ਭਾਰਤ ਵਿੱਚ ਉੱਦਮ ਤੇਜ਼ੀ ਨਾਲ ਕਲਾਉਡ, ਏਆਈ ਅਤੇ ਆਈਓਟੀ ਨੂੰ ਅਪਣਾ ਰਹੇ ਹਨ ਤਾਂ ਜੋ ਸੰਚਾਲਨ ਵਿਚ ਬਦਲਾਅ ਲਿਆਂਦਾ ਜਾ ਸਕੇ ਅਤੇ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕੀਤੇ ਜਾ ਸਕਣ," ਏਡਬਲਯੂਐਸ ਇੰਡੀਆ ਅਤੇ ਸਾਊਥ ਏਸ਼ੀਆ ਦੇ ਹੈੱਡ ਆਫ ਬਿਜ਼ਨਸ ਡਿਵੈਲਪਮੈਂਟ , ਵੀ.ਜੀ. ਸੁੰਦਰ ਰਾਮ ਨੇ ਕਿਹਾ। "ਇਸ ਸਹਿਯੋਗ ਰਾਹੀਂ, ਅਸੀਂ ਵੀ ਦੀ ਕਨੈਕਟੀਵਿਟੀ ਅਤੇ ਏਡਬਲਯੂਐਸ ਦੀਆਂ ਕਲਾਉਡ ਅਤੇ ਏਆਈ ਸਮਰੱਥਾਵਾਂ ਨੂੰ ਜੋੜ ਰਹੇ ਹਾਂ ਤਾਂ ਜੋ ਕਾਰੋਬਾਰਾਂ ਅਤੇ ਸਟਾਰਟ-ਅੱਪਸ ਨੂੰ ਨਿਕਸਤ ਜੈਨਰੇਸ਼ਨ ਆਈਓਟੀ-ਅਧਾਰਤ ਹੱਲ ਬਾਜ਼ਾਰ ਵਿੱਚ ਲਿਆਉਣ ਵਿੱਚ ਮਦਦ ਕੀਤੀ ਜਾ ਸਕੇ।"
ਸੀ-ਡਾਟ ਦੇ ਸੀਈਓ, ਡਾ. ਰਾਜਕੁਮਾਰ ਉਪਾਧਿਆਏ ਨੇ ਕਿਹਾ, “ਸੀ-ਡਾਟ ਆਈਓਟੀ ਈਕੋਸਿਸਟਮ ਵਿੱਚ ਗਲੋਬਲ oneM2M ਮਿਆਰਾਂ ਨੂੰ ਵਧਾਵਾ ਦੇ ਕੇ ਭਾਰਤ ਦੇ ਡਿਜੀਟਲ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ । ਅਸੀਂ ਆਈਓਟੀ ਇਨੋਵੇਸ਼ਨ ਲੈਬ ਵਿੱਚ ਟੈਸਟ ਇਨਵਾਇਰਮੈਂਟ ਸਥਾਪਤ ਕਰਨ ਦੇ ਲਈ ਵੀ ਬਿਜ਼ਨਸ ਦੇ ਨਾਲ ਹੱਥ ਮਿਲਾਇਆ ਹੈ , ਤਾਂ ਜੋ ਉਦਯੋਗ ਨੂੰ ਇਹਨਾਂ ਮਿਆਰਾਂ ਨੂੰ ਸਹਿਜੇ ਹੀ ਅਪਣਾਉਣ ਵਿੱਚ ਮਦਦ ਮਿਲ ਸਕੇ। ਇਹ ਵਿਭਿੰਨ ਪ੍ਰਣਾਲੀਆਂ ਵਿੱਚ ਅੰਤਰ-ਕਾਰਜਸ਼ੀਲਤਾ ਨੂੰ ਯਕੀਨੀ ਬਣਾਏਗਾ, ਜਦੋਂ ਕਿ ਡੇਟਾ ਸੁਰੱਖਿਆ ਅਤੇ ਗੋਪਨੀਯਤਾ ਦੇ ਉੱਚਤਮ ਪੱਧਰਾਂ, ਰੀਅਲ-ਟਾਈਮ ਅਧਿਕਾਰਤ ਡੇਟਾ ਐਕਸਚੇਂਜ ਅਤੇ ਸਿੰਕ੍ਰੋਨਾਈਜ਼ੇਸ਼ਨ ਨੂੰ ਬਰਕਰਾਰ ਰੱਖੇਗਾ, ਭਾਰਤ ਦੇ ਆਈਓਟੀ ਲੈਂਡਸਕੇਪ ਨੂੰ ਭਰੋਸੇਯੋਗ, ਸਕੇਲੇਬਲ ਅਤੇ ਭਵਿੱਖ ਲਈ ਤਿਆਰ ਬਣਾਏਗਾ।”
ਭਾਰਤੀ ਦਾ IoT ਉਦਯੋਗ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਹੈ। ਇੱਕ ਅਨੁਮਾਨ ਦੇ ਮੁਤਾਬਿਕ 2024 ਵਿੱਚ ਨੈਸ਼ਨਲ IoT ਡਿਵਾਈਸ ਮਾਰਕੀਟ 2.89 ਬਿਲੀਅਨ ਡਾਲਰ ਦਾ ਸੀ , ਜਿਸਦੀ ਕਿ 23.2% CAGR ਨਾਲ ਇੱਕ ਮਜ਼ਬੂਤ ਵਾਧਾ ਦਰਜ ਕਰਦੇ ਹੋਏ ਸਾਲ 2030 ਤੱਕ 10.28 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ, । ਇੰਨੇ ਤੇਜ਼ ਵਿਸਥਾਰ ਦੇ ਨਾਲ, ਉੱਚ ਮਾਨਕਾਂ ਦੇ ਸਕੇਲੇਬਲ ਹੱਲਾਂ ਦੀ ਜ਼ਰੂਰਤ ਪਹਿਲਾਂ ਤੋਂ ਕਈ ਗੁਨਾ ਵੱਧ ਗਈ ਹੈ । Vi Business ਉੱਦਮਾਂ ਅਤੇ ਸਟਾਰਟ-ਅੱਪਸ ਨੂੰ ਇਸ ਗਤੀ ਦਾ ਲਾਭ ਉਠਾਉਣ ਦੇ ਸਮਰੱਥ ਬਣਾ ਰਿਹਾ ਹੈ। 2025 ਤੱਕ ਭਾਰਤ ਵਿੱਚ 1.59 ਲੱਖ ਤੋਂ ਵੱਧ DPIIT-ਮਾਨਤਾ ਪ੍ਰਾਪਤ ਸਟਾਰਟ-ਅੱਪਸ ਦੇ ਨਾਲ, ਜਿਨ੍ਹਾਂ ਵਿੱਚੋਂ ਬਹੁਤ ਸਾਰੇ IoT, AI, ਅਤੇ ਡਿਜੀਟਲ ਐਪਲੀਕੇਸ਼ਨਾਂ ਵਿੱਚ ਨਿਰਮਾਣ ਕਰ ਰਹੇ ਹਨ, ਲੈਬ ਦਾ ਉਦੇਸ਼ ਨਵੇਂ ਯੁੱਗ ਦੇ ਹੱਲਾਂ ਲਈ ਇੱਕ ਲਾਂਚਪੈਡ ਤਿਆਰ ਕਰਨਾ ਹੈ।