ਅੰਮ੍ਰਿਤਸਰ, 15 ਅਕਤੂਬਰ, 2025 (ਭਗਵਿੰਦਰ ਪਾਲ ਸਿੰਘ): ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਲਾਗਤ ਵਾਲੀ ਕੰਪਨੀ ਸਕੂਟ ਨੇ ਹਾਲ ਹੀ ‘ਚ ਲਾਬੂਆਨ ਬਾਜੋ, ਮੇਡਾਨ, ਪਾਲੇਮਬਾਂਗ ਅਤੇ ਸਮਰਾਂਗ ਲਈ ਨਵੀਆਂ ਉਡਾਣਾਂ ਦੀ ਘੋਸ਼ਣਾ ਕੀਤੀ ਹੈ। ਇਹ ਉਡਾਣਾਂ ਦਸੰਬਰ 2025 ਤੋਂ ਫਰਵਰੀ 2026 ਤੱਕ ਤਰਤੀਬਵਾਰ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਨਾਂ ਸਿਰਫ ਇੰਡੋਨੇਸ਼ੀਆ ਵਿੱਚ ਸਕੂਟ ਦੀ ਪਹੁੰਚ ਵਧੇਗੀ, ਸਗੋਂ ਯਾਤਰੀਆਂ ਲਈ ਹੋਰ ਨਵੇਂ ਅਤੇ ਰੋਮਾਂਚਕ ਸੈਰ-ਸਪਾਟਿਆਂ ਦੇ ਰਾਸਤੇ ਖੁੱਲਣਗੇ।
ਇੰਡੋਨੇਸ਼ੀਆ ਦੇ ਫ਼ਲੋਰਸ ਟਾਪੂ ਦੇ ਪੱਛਮੀ ਹਿੱਸੇ ਵਿੱਚ ਸਥਿਤ ਲਾਬੂਆਨ ਬਾਜੋ ਆਪਣੀ ਕੁਦਰਤੀ ਖੂਬਸੂਰਤੀ, ਸੋਹਣੀਆਂ ਅਤੇ ਮਨਮੋਹਕ ਬੀਚਾਂ, ਕੋਰਲ ਰੀਫ਼ਾਂ ਅਤੇ ਸਮੁੰਦਰੀ ਜੀਵ ਸੰਸਾਰ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਥਾਂ ਯੂਨੇਸਕੋ ਵਿਸ਼ਵ ਵਿਰਾਸਤ ਸਥਾਨ, ਕੋਮੋਡੋ ਨੈਸ਼ਨਲ ਪਾਰਕ ਦਾ ਮੁੱਖ ਦਰਵਾਜਾ ਹੈ। ਇਸ ਤੋਂ ਇਲਾਵਾ, ਲਾਬੂਆਨ ਬਾਜੋ ਪਦਾਰ ਟਾਪੂ ਦੀਆਂ ਮਨਮੋਹਕ ਪਹਾੜੀਆਂ ਅਤੇ ਵਾਏ ਰੇਬੋ ਪਿੰਡ ਵਰਗੀਆਂ ਪ੍ਰਾਚੀਨ ਸੰਸਕ੍ਰਿਤਿਕ ਥਾਵਾਂ ਲਈ ਵੀ ਜਾਣਿਆ ਜਾਂਦਾ ਹੈ।
ਸਕੂਟ 21 ਦਸੰਬਰ 2025 ਤੋਂ ਲਾਬੂਆਨ ਬਾਜੋ ਲਈ ਹਫ਼ਤੇ ਵਿੱਚ ਦੋ ਵਾਰੀ ਉਡਾਣਾਂ ਸ਼ੁਰੂ ਕਰੇਗਾ, ਜੋ ਕਿ ਆਧੁਨਿਕ ਅਤੇ ਇੰਨੋਵੇਟਿਵ Embraer E190-E2 ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ। ਇਹ ਜਹਾਜ਼ ਛੋਟੇ ਰੂਟਾਂ ਲਈ ਆਰਾਮਦਾਇਕ ਅਤੇ ਕੁਸ਼ਲ ਹਵਾਈ ਯਾਤਰਾ ਦਾ ਅਨੁਭਵ ਦਿੰਦੇ ਹਨ।
ਮੇਡਾਨ, ਉੱਤਰੀ ਸੁਮਾਤਰਾ ਦੀ ਰੰਗਤਭਰੀ ਰਾਜਧਾਨੀ ਹੈ ਅਤੇ ਆਪਣੀ ਰੌਣਕ ਤੇ ਜੀਵੰਤਤਾ ਨਾਲ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੀ ਹੈ। ਇਹ ਸ਼ਹਿਰ ਦੁਨੀਆ ਦੀ ਸਭ ਤੋਂ ਵੱਡੀ ਜੁਆਲਾਮੁਖੀ ਝੀਲ, ਲੇਕ ਟੋਬਾ ਵੱਲ ਜਾਣ ਦਾ ਰਾਹ ਹੈ, ਜਿੱਥੇ ਕੁਦਰਤ ਆਪਣੇ ਸਭ ਤੋਂ ਖੂਬਸੂਰਤ ਰੂਪ ਵਿੱਚ ਨਜ਼ਰ ਆਉਂਦੀ ਹੈ।
ਕੁਦਰਤੀ ਖਜਾਨਿਆਂ ਤੋਂ ਇਲਾਵਾ, ਮੇਡਾਨ ਆਪਣੇ ਸ਼ਾਨਦਾਰ ਸੱਭਿਆਚਾਰਕ ਖਜਾਨਿਆਂ ਲਈ ਵੀ ਪ੍ਰਸਿੱਧ ਹੈ। ਮੈਮੂਨ ਪੈਲੇਸ ਦੀ ਸ਼ਾਹੀ ਸ਼ਾਨ, ਮਹਾਨ ਮਸਜਿਦ ਦੀ ਰੂਹਾਨੀ ਖ਼ੂਬਸੂਰਤੀ ਅਤੇ ਇਤਿਹਾਸਕ ਚੌਂਗ ਆ ਫੀ ਮੈਨਸ਼ਨ ਦੀ ਵਿਲੱਖਣ ਕਲਾ ਇਸ ਸ਼ਹਿਰ ਨੂੰ ਖ਼ਾਸ ਬਣਾਉਂਦੀ ਹੈ।
ਸਕੂਟ 1 ਫ਼ਰਵਰੀ 2026 ਤੋਂ ਏਅਰਬਸ A320 ਵਿਮਾਨਾਂ ਨਾਲ ਮੇਡਾਨ ਲਈ ਰੋਜ਼ਾਨਾ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ, ਜੋ ਯਾਤਰੀਆਂ ਨੂੰ ਇਸ ਦਿਲਕਸ਼ ਮੰਜ਼ਿਲ ਤੱਕ ਸੁਖਦਾਈ ਤੇ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨਗੀਆਂ।
ਪਾਲੇਮਬਾਂਗ, ਦੱਖਣੀ ਸੁਮਾਤਰਾ ਦੀ ਰਾਜਧਾਨੀ, ਇੰਡੋਨੇਸ਼ੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਸ਼ਹਿਰ ਆਪਣੇ ਮਸ਼ਹੂਰ ਇਤਿਹਾਸਿਕ ਖਜਾਨਿਆਂ, ਜਿਵੇਂ ਕਿ ਪਾਲੇਮਬਾਂਗ ਦੀ ਮਹਾਨ ਮਸਜਿਦ ਅਤੇ ਸੁਲਤਾਨ ਮਹਮੂਦ ਬਾਦਰੁੱਦੀਨ ਦੂਜਾ ਮਿਊਜ਼ੀਅਮ ਲਈ ਜਾਣਿਆ ਜਾਂਦਾ ਹੈ। ਪਾਲੇਮਬਾਂਗ ਵਪਾਰ ਅਤੇ ਸੱਭਿਆਚਾਰ ਦਾ ਮਹੱਤਵਪੂਰਨ ਕੇਂਦਰ ਹੈ। ਰੌਣਕਭਰੇ ਰਵਾਇਤੀ ਬਾਜ਼ਾਰ ਅਤੇ ਤਰ੍ਹਾਂ-ਤਰ੍ਹਾਂ ਦੇ ਖਾਣ-ਪੀਣ ਯਾਤਰੀਆਂ ਨੂੰ ਸਕੂਨ ਦਿੰਦੇ ਹਨ। ਇਹ ਸ਼ਹਿਰ ਪੁਰਾਤਨ ਇਤਿਹਾਸ ਅਤੇ ਆਧੁਨਿਕ ਵਿਕਾਸ ਦਾ ਸੁੰਦਰ ਮੇਲ ਹੈ।
ਸਕੂਟ 15 ਜਨਵਰੀ 2026 ਤੋਂ ਐਮਬਰੇਅਰ E190-E2 ਜਹਾਜ਼ਾਂ ਨਾਲ ਪਾਲੇਮਬਾਂਗ ਲਈ ਹਫ਼ਤੇ ਵਿੱਚ ਚਾਰ ਉਡਾਣਾਂ ਸ਼ੁਰੂ ਕਰੇਗਾ, ਜਿਸ ਨਾਲ ਯਾਤਰੀਆਂ ਲਈ ਇਸ ਜੀਵੰਤ ਸ਼ਹਿਰ ਤੱਕ ਯਾਤਰਾ ਹੋਰ ਵੀ ਆਸਾਨ ਹੋ ਜਾਵੇਗੀ।
ਸਮਰਾਂਗ, ਕੇਂਦਰੀ ਜਾਵਾ ਦੀ ਰੌਣਕਭਰੀ ਰਾਜਧਾਨੀ, ਆਪਣੀ ਸੱਭਿਆਚਾਰਕ ਧਰੋਹਰ ਅਤੇ ਡੱਚ ਕੌਲੋਨੀਅਲ ਇਮਾਰਤਾਂ ਲਈ ਮਸ਼ਹੂਰ ਹੈ। ਇਹ ਸ਼ਹਿਰ ਲਾਵਾਂਗ ਸੇਵੂ ਇਮਾਰਤ ਵਰਗੀਆਂ ਪ੍ਰਸਿੱਧ ਧਰੋਹਰਾਂ ਲਈ ਜਾਣਿਆ ਜਾਂਦਾ ਹੈ, ਜੋ ਹੁਣ ਇੱਕ ਮਿਊਜ਼ੀਅਮ ਅਤੇ ਗੈਲਰੀ ਹੈ। ਕੇਂਦਰੀ ਜਾਵਾ ਦੀ ਮਹਾਨ ਮਸਜਿਦ ਅਤੇ ਸਮਰਾਂਗ ਦਾ ਰੰਗੀਲਾ ਖਾਣ-ਪੀਣ ਸਭਿਆਚਾਰ ਵੀ ਇੱਥੇ ਦੀ ਖਾਸ ਪਛਾਣ ਹਨ। ਸਮਰਾਂਗ ਯਾਤਰੀਆਂ ਨੂੰ ਇਤਿਹਾਸ ਅਤੇ ਵੱਖ-ਵੱਖ ਸੱਭਿਆਚਾਰਾਂ ਦੇ ਸੁੰਦਰ ਮੇਲ ਦਾ ਅਨੁਭਵ ਕਰਵਾਉਂਦਾ ਹੈ।
ਸਕੂਟ 23 ਦਸੰਬਰ 2025 ਤੋਂ ਏਅਰਬਸ A320 ਜਹਾਜ਼ਾਂ ਨਾਲ ਸਮਰਾਂਗ ਲਈ ਹਫ਼ਤੇ ਵਿੱਚ ਤਿੰਨ ਉਡਾਣਾਂ ਸ਼ੁਰੂ ਕਰੇਗਾ, ਜੋ 1 ਜਨਵਰੀ 2026 ਤੋਂ ਵੱਧਾ ਕੇ ਹਫ਼ਤੇ ਵਿੱਚ ਚਾਰ ਕੀਤੀਆਂ ਜਾਣਗੀਆਂ।
ਜਿਕਰਯੋਗ ਹੈ ਕਿ ਇੱਕ ਪਾਸੇ ਦੀ ਇਕਨੋਮਿਕ ਕਲਾਸ ਦੀਆਂ ਟਿਕਟਾਂ ਲਾਬੂਆਨ ਬਾਜੋ ਲਈ SGD170 ਤੋਂ, ਮੇਡਾਨ ਲਈ SGD108 ਤੋਂ, ਪਾਲੇਮਬਾਂਗ ਲਈ SGD129 ਤੋਂ ਅਤੇ ਸਮਰਾਂਗ ਲਈ SGD125 ਤੋਂ ਸ਼ੁਰੂ ਹੁੰਦੀਆਂ ਹਨ। ਇਹ ਕੀਮਤਾਂ ਵਿੱਚ ਟੈਕਸ ਸ਼ਾਮਲ ਹਨ। ਨਵੀਆਂ ਉਡਾਣਾਂ ਦੀ ਬੁਕਿੰਗ ਅੱਜ ਤੋਂ ਸਕੂਟ ਦੀ ਵੈਬਸਾਈਟ, ਮੋਬਾਈਲ ਐਪਲੀਕੇਸ਼ਨ ਅਤੇ ਹੋਰ ਚੈਨਲਾਂ ਰਾਹੀਂ ਉਪਲਬਧ ਹੋਵੇਗੀ।
ਸਕੂਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਿਸਟਰ ਲੈਸਲੀ ਥੰਗ ਨੇ ਕਿਹਾ, “ਸਾਨੂੰ ਇੰਡੋਨੇਸ਼ੀਆ ਵਿੱਚ ਸਕੂਟ ਦੀ ਮੌਜੂਦਗੀ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਮਾਣ ਹੈ, ਖ਼ਾਸ ਕਰਕੇ ਲਾਬੂਆਨ ਬਾਜੋ, ਮੇਡਾਨ, ਪਾਲੇਮਬਾਂਗ ਅਤੇ ਸਮਰਾਂਗ ਲਈ ਨਵੀਆਂ ਉਡਾਣਾਂ ਸ਼ੁਰੂ ਕਰਕੇ। ਇਹ ਉਡਾਣਾਂ ਦੱਖਣ-ਪੂਰਬੀ ਏਸ਼ੀਆ ਵਿੱਚ ਸਾਡੇ ਨੈੱਟਵਰਕ ਨੂੰ ਵਧਾਉਣ ਦੇ ਸਾਡੇ ਵਚਨ ਨੂੰ ਦਰਸਾਉਂਦੀਆਂ ਹਨ ਅਤੇ ਸਿੰਗਾਪੁਰ ਰਾਹੀਂ SIA ਗਰੁੱਪ ਦੇ ਵਿਸ਼ਾਲ ਜਾਲ ਨਾਲ ਆਸਾਨ ਜੋੜ ਪ੍ਰਦਾਨ ਕਰਦੀਆਂ ਹਨ। ਅਸੀਂ ਅਗਲੇ ਸਮੇਂ ਵਿੱਚ ਵੀ ਨਵੇਂ ਮੌਕਿਆਂ ਦੀ ਖੋਜ ਜਾਰੀ ਰੱਖਾਂਗੇ, ਤਾਂ ਜੋ ਗਾਹਕਾਂ ਨੂੰ ਹੋਰ ਰੋਚਕ ਯਾਤਰਾਵਾਂ ਅਤੇ ਯਾਦਗਾਰ ਤਜਰਬੇ ਪ੍ਰਦਾਨ ਕਰ ਸਕੀਏ।”
ਲਾਬੂਆਨ ਬਾਜੋ, ਮੇਡਾਨ, ਪਾਲੇਮਬਾਂਗ ਅਤੇ ਸਮਰਾਂਗ ਲਈ ਨਵੀਆਂ ਉਡਾਣਾਂ ਸ਼ੁਰੂ ਹੋਣ ਨਾਲ, ਸਕੂਟ ਫ਼ਰਵਰੀ 2026 ਤੋਂ ਇੰਡੋਨੇਸ਼ੀਆ ਦੇ 15 ਸ਼ਹਿਰਾਂ ਲਈ ਹਫ਼ਤੇ ਵਿੱਚ 120 ਤੋਂ ਵੱਧ ਉਡਾਣਾਂ ਚਲਾਏਗਾ। ਸਕੂਟ ਦਾ ਜਾਲ ਹੁਣ ਏਸ਼ੀਆ ਪੈਸਿਫਿਕ, ਮੱਧ-ਪੂਰਬ ਅਤੇ ਯੂਰਪ ਵਿੱਚ 18 ਦੇਸ਼ਾਂ ਅਤੇ ਖੇਤਰਾਂ ਦੇ 83 ਮੰਜ਼ਿਲਾਂ ਤੱਕ ਫੈਲ ਜਾਵੇਗਾ।
ਆਉਣ ਵਾਲੇ ਛੁੱਟੀਆਂ ਦੇ ਮੌਸਮ ਦੌਰਾਨ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਟ ਅਕਤੂਬਰ 2025 ਤੋਂ ਆਪਣੇ ਨੈੱਟਵਰਕ ਵਿੱਚ ਕੁਝ ਬਦਲਾਅ ਵੀ ਕਰੇਗਾ।
ਇੰਡੋਨੇਸ਼ੀਆ:
ਨਵੰਬਰ 2025 ਤੋਂ, ਜਕਾਰਤਾ ਲਈ ਉਡਾਣਾਂ ਹਫ਼ਤੇ ਵਿੱਚ 28 ਵਾਰ ਚੱਲਦੀਆਂ ਰਹਿਣਗੀਆਂ, ਜਦਕਿ ਮਨਾਡੋ ਲਈ ਸੇਵਾਵਾਂ ਹਫ਼ਤੇ ਵਿੱਚ ਚਾਰ ਤੋਂ ਵਧਾ ਕੇ ਛੇ ਵਾਰ ਕੀਤੀਆਂ ਜਾਣਗੀਆਂ। ਜਨਵਰੀ 2026 ਤੋਂ, ਸੁਰਾਬਾਯਾ ਲਈ ਉਡਾਣਾਂ 10 ਤੋਂ ਵਧਾ ਕੇ 12 ਵਾਰ ਹਫ਼ਤਾਵਾਰੀ ਹੋਣਗੀਆਂ, ਬਾਲੀ ਲਈ 21 ਤੋਂ ਵਧਾ ਕੇ 28 ਵਾਰ, ਅਤੇ ਜੋਗਜਾਕਾਰਤਾ ਲਈ ਉਡਾਣਾਂ ਹਫ਼ਤੇ ਵਿੱਚ ਸੱਤ ਤੋਂ ਵਧਾ ਕੇ 10 ਵਾਰ ਕੀਤੀਆਂ ਜਾਣਗੀਆਂ।
ਥਾਈਲੈਂਡ:
ਅਕਤੂਬਰ 2025 ਤੋਂ ਬੈਂਕਾਕ ਲਈ ਉਡਾਣਾਂ 39 ਤੋਂ ਵਧਾ ਕੇ 42 ਵਾਰ ਹਫ਼ਤੇ ਵਿੱਚ ਚਲਾਈਆਂ ਜਾਣਗੀਆਂ, ਜਦਕਿ ਦਸੰਬਰ 2025 ਤੱਕ ਕੋ ਸਮੁਈ ਲਈ ਉਡਾਣਾਂ 28 ਵਾਰ ਹਫ਼ਤੇ ਵਿੱਚ ਕੀਤੀਆਂ ਜਾਣਗੀਆਂ।
ਮਲੇਸ਼ੀਆ:
ਨਵੰਬਰ 2025 ਤੋਂ ਪੇਨਾਂਗ ਲਈ ਉਡਾਣਾਂ 21 ਤੋਂ ਵਧਾ ਕੇ 28 ਵਾਰ ਹਫ਼ਤੇ ਵਿੱਚ ਕੀਤੀਆਂ ਜਾਣਗੀਆਂ। ਫ਼ਰਵਰੀ 2026 ਤੋਂ ਕੋਟਾ ਕਿਨਾਬਾਲੂ ਅਤੇ ਕੁਚਿੰਗ ਲਈ ਉਡਾਣਾਂ ਵੀ ਸੱਤ ਤੋਂ ਵਧਾ ਕੇ 10 ਵਾਰ ਹਫ਼ਤੇ ਵਿੱਚ ਚਲਾਈਆਂ ਜਾਣਗੀਆਂ।
ਲਾਓਸ:
ਦਸੰਬਰ 2025 ਤੋਂ ਵੀਅਨਤਾਇਨ ਲਈ ਉਡਾਣਾਂ ਪੰਜ ਤੋਂ ਵਧਾ ਕੇ ਸੱਤ ਵਾਰ ਹਫ਼ਤੇ ਵਿੱਚ ਕੀਤੀਆਂ ਜਾਣਗੀਆਂ।