Home >> WH-1000XM6 >> ਸੰਗੀਤ >> ਸੋਨੀ ਇੰਡੀਆ >> ਹੈੱਡਫੋਨ >> ਚੰਡੀਗੜ੍ਹ >> ਪੰਜਾਬ >> ਯੂਟੀ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ WH-1000XM6 ਨਾਲ ਨੌਇਜ਼ ਕੈਂਸਲਿੰਗ ਦਾ ਨਵੀਨਤਮ ਵਿਕਾਸਵਾਦੀ ਮਾਡਲ ਕੀਤਾ ਪੇਸ਼

WH-1000XM6

ਚੰਡੀਗੜ੍ਹ/ਲੁਧਿਆਣਾ, 22 ਅਕਤੂਬਰ 2025 (ਭਦਵਿੰਦਰ ਪਾਲ ਸਿੰਘ):
ਸੋਨੀ ਇੰਡੀਆ ਨੇ ਅੱਜ WH-1000XM6 ਵਾਇਰਲੈੱਸ ਨੌਇਜ਼ ਕੈਂਸਲਿੰਗ ਹੈੱਡਫੋਨਸ ਦੀ ਘੋਸ਼ਣਾ ਕੀਤੀ - ਇਹ ਸੋਨੀ ਦੀ ਐਵਾਰਡ ਜੇਤੂ 1000X ਸੀਰੀਜ਼ ਦਾ ਨਵੀਨਤਮ ਐਡੀਸ਼ਨ ਹੈ ਜਿਸਨੇ ਪ੍ਰੀਮੀਅਮ ਆਡੀਓ ਅਤੇ ਨਿੱਜੀ ਸੁਣਨ ਦੇ ਅਨੁਭਵਾਂ ਲਈ ਇੱਕ ਨਵਾਂ ਮਿਆਰ ਸਥਾਪਤ ਕੀਤਾ ਹੈ। 1000X ਸੀਰੀਜ਼ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ, ਇਹ ਨਵੀਨਤਮ ਮਾਡਲ ਸੰਗੀਤ ਪ੍ਰੇਮੀਆਂ, ਫੈਸ਼ਨਿਸਟਾ, ਯਾਤਰੀਆਂ ਅਤੇ ਪੇਸ਼ੇਵਰਾਂ ਲਈ ਇੱਕ ਬੇਮਿਸਾਲ ਆਡੀਓ ਹੱਲ ਹੈ , ਇੱਕ ਸਹਿਜ ਡਿਜ਼ਾਈਨ ਵਿੱਚ ਪ੍ਰੀਮੀਅਮ ਸਾਉਂਡ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ ਨੌਇਜ਼ ਕੈਂਸਲਿੰਗ ਫ਼ੀਚਰ ਸ਼ਾਮਲ ਕੀਤਾ ਗਿਆ ਹੈ ।

ਨੌਇਜ਼ ਕੈਂਸਲਿੰਗ ਵਿੱਚ ਨਵੀਨਤਮ ਵਿਕਾਸ
ਐਡਵਾਂਸਡ ਪ੍ਰੋਸੈਸਰ ਅਤੇ ਇੱਕ ਅਨੁਕੂਲ ਮਾਈਕ੍ਰੋਫੋਨ ਸਿਸਟਮ ਦੁਆਰਾ ਸੰਚਾਲਿਤ, WH-1000XM6 ਰੀਅਲ ਟਾਈਮ ਵਿੱਚ ਨੌਇਜ਼ ਕੈਂਸਲਿੰਗ ਨੂੰ ਅਨੁਕੂਲਿਤ ਕਰਦਾ ਹੈ ਤਾਂ ਜੋ ਤੁਸੀਂ ਬਿਨਾਂ ਕਿਸੇ ਵਿਘਨ ਦੇ ਤੁਸੀਂ ਆਪਣੀ ਦੁਨੀਆ ਦਾ ਆਨੰਦ ਲੈ ਸਕੋਂ ਅਤੇ ਤੁਹਾਡੀ ਆਵਾਜ਼ ਵੀ ਸਟੀਕ ਸੁਣੇ । ਪ੍ਰੋਸੈਸਰ ਦੀ ਗਤੀ ਆਪਣੇ ਪੂਰਵਗਾਮੀ ਮਾਡਲਾਂ ਨਾਲੋਂ ਸੱਤ ਗੁਣਾ ਤੇਜ਼ ਹੋਣ ਦੇ ਨਾਲ, HD ਨੌਇਜ਼ ਕੈਂਸਲਿੰਗ ਪ੍ਰੋਸੈਸਰ QN3 12 ਮਾਈਕ੍ਰੋਫੋਨਾਂ ਦੀ ਫਾਈਨ ਟਿਊਨਿੰਗ ਕਰਦਾ ਹੈ, ਜੋ ਕਿ ਇਸਦੇ ਪੂਰਵਗਾਮੀ WH-1000XM5 ਨਾਲੋਂ 1.5 ਗੁਣਾ ਜ਼ਿਆਦਾ ਹਨ , ਰੀਅਲ ਟਾਈਮ ਵਿੱਚ, ਨੌਇਜ਼ ਕੈਂਸਲਿੰਗ ਅਤੇ ਸਾਉਂਡ ਕੁਆਲਿਟੀ ਵਿੱਚ ਬੇਮਿਸਾਲ ਆਧੁਨਿਕਤਾ ਪ੍ਰਦਾਨ ਕਰਦੇ ਹਨ । ਬਾਰਾਂ ਅਨੁਕੂਲ ਸਥਾਨਾਂ ਵਾਲੇ ਮਾਈਕ੍ਰੋਫੋਨਾਂ ਦੀ ਸਟੀਕ ਡਿਟੇਕਸ਼ਨ ਨੌਇਜ਼ ਕੈਂਸਲਿੰਗ ਨੂੰ ਤੁਹਾਡੇ ਅਤੇ ਤੁਹਾਡੇ ਵਾਤਾਵਰਣ ਦੇ ਅਨੁਕੂਲ ਬਣਾਉਣ ਲਈ ਵਧੇਰੇ ਸਹੀ ਢੰਗ ਨਾਲ ਸਮਰੱਥ ਕਰਦੀ ਹੈ। ਭਾਵੇਂ ਤੁਸੀਂ ਇੱਕ ਵਿਅਸਤ ਥਾਂ 'ਤੇ ਆਣ-ਜਾਣ ਵੇਲੇ ਸ਼ੋਰ ਨੂੰ ਰੋਕਣਾ ਚਾਹੁੰਦੇ ਹੋ ਜਾਂ ਦਫਤਰ ਵਿੱਚ ਧਿਆਨ ਕੇਂਦਰਿਤ ਰੱਖਣਾ ਚਾਹੁੰਦੇ ਹੋ, ਤੁਹਾਡਾ ਸਾਉਂਡ ਐਕਸਪੀਰੀਐਂਸ ਸਹਿਜ ਅਤੇ ਸ਼ਕਤੀਸ਼ਾਲੀ ਹੋਵੇਗਾ।

ਸੋਨੀ ਦਾ ਨਵਾਂ ਅਡੈਪਟਿਵ ਐਨਸੀ ਆਪਟੀਮਾਈਜ਼ਰ ਬੇਮਿਸਾਲ ਨੌਇਜ਼ ਕੈਂਸਲਿੰਗ ਦੀ ਸ਼ੁੱਧਤਾ ਪ੍ਰਦਾਨ ਕਰਦਾ ਹੈ -ਇਥੋਂ ਤੱਕ ਕਿ ਕਿਸੇ ਵੀ ਤਰ੍ਹਾਂ ਦੇ ਬਾਹਰੀ ਸ਼ੋਰ ਅਤੇ ਹਵਾ ਦੇ ਦਬਾਅ ਨੂੰ ਵੀ ਅਨੁਕੂਲਿਤ ਕਰਦਾ ਹੈ । ਇਸ ਤੋਂ ਇਲਾਵਾ, ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਡਰਾਈਵਰ ਯੂਨਿਟ ਇਨ੍ਹਾਂਸਡ ਨੌਇਜ਼ ਕੈਂਸਲਿੰਗ ਲਈ ਅਨੁਕੂਲ ਢੰਗ ਨਾਲ ਟਿਊਨ ਕੀਤਾ ਗਿਆ ਹੈ।

ਆਟੋ ਐਂਬੀਐਂਟ ਸਾਊਂਡ ਮੋਡ ਅਸਲ ਸਮੇਂ ਵਿੱਚ ਤੁਹਾਡੇ ਆਲੇ-ਦੁਆਲੇ ਦੇ ਅਨੁਕੂਲ ਹੋਣ, ਮਿਊਜ਼ਿਕ ਅਤੇ ਬਾਹਰੀ ਆਵਾਜ਼ ਨੂੰ ਸੰਤੁਲਿਤ ਕਰਨ ਵਿੱਚ ਹੋਰ ਵੀ ਬਿਹਤਰ ਹੈ। ਕਈ ਮਾਈਕ੍ਰੋਫ਼ੋਨ ਸ਼ੋਰ ਨੂੰ ਫਿਲਟਰ ਕਰਦੇ ਹਨ ਜਾਂ ਫੇਰ ਮਹੱਤਵਪੂਰਨ ਚੀਜ਼ਾਂ ਨੂੰ ਅੰਦਰ ਆਉਣ ਦਿੰਦੇ ਹਨ ਜਿਵੇਂ : ਘੋਸ਼ਣਾਵਾਂ, ਗੱਲਬਾਤ, ਜਾਂ ਤੁਹਾਡੇ ਆਲੇ ਦੁਆਲੇ ਦੀ ਦੁਨੀਆ। Sony | Sound Connect ਐਪ ਵਿੱਚ ਸੈਟਿੰਗਾਂ ਨੂੰ ਆਪਣੇ ਆਪ ਵਿਵਸਥਿਤ ਕਰੋ ਜਾਂ ਮੇਨੁਅਲੀ ਫਾਈਨ ਟਿਊਨ ਕਰੋ।

ਪ੍ਰੀਮੀਅਮ ਸਾਊਂਡ, ਮਾਸਟਰਸ ਦੇ ਸਹਿਯੋਗ ਨਾਲ ਨਿਰਮਿਤ
WH-1000X6 ਹੈੱਡਫੋਨ ਤੁਹਾਨੂੰ ਆਪਣਾ ਮਿਊਜ਼ਿਕ ਉਸੇ ਤਰ੍ਹਾਂ ਸੁਣਨ ਦੀ ਸੁਵਿਧਾ ਦਿੰਦੇ ਹਨ ਜਿਵੇਂ ਇਹ ਹੋਣਾ ਚਾਹੀਦਾ ਸੀ। ਇਹ ਉਤਪਾਦ ਉਦਯੋਗ ਦੇ ਤਿੰਨ ਚੋਟੀ ਦੇ ਰਿਕਾਰਡਿੰਗ ਸਟੂਡੀਓ, ਸਟਰਲਿੰਗ ਸਾਊਂਡ, ਬੈਟਰੀ ਸਟੂਡੀਓ ਅਤੇ ਕੋਸਟ ਮਾਸਟਰਿੰਗ ਦੇ ਵਿਸ਼ਵ-ਪ੍ਰਸਿੱਧ ਮਾਸਟਰਿੰਗ ਇੰਜੀਨੀਅਰਾਂ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਹੈ। WH-1000XM6 ਸਟੂਡੀਓ-ਪੱਧਰ ਦੀ ਸਟੀਕਤਾ ਲਈ ਹਰੇਕ ਨੋਟ ਨੂੰ ਸੁਧਾਰਦਾ ਹੈ, ਮਿਊਜ਼ਿਕ ਦਾ ਇੱਕ ਸਰਬੋਤਮ ਅਨੁਭਵ ਪ੍ਰਦਾਨ ਕਰਦਾ ਹੈ।

WH-1000XM6 ਨੂੰ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਡਰਾਈਵਰ ਯੂਨਿਟ ਨਾਲ ਸੰਪੂਰਨਤਾ ਨਾਲ ਤਿਆਰ ਕੀਤਾ ਗਿਆ ਹੈ ਜੋ ਲਗਭਗ ਠੋਸ ਮਹਿਸੂਸ ਹੋਣ ਵਾਲੀ ਸਪੱਸ਼ਟਤਾ ਪ੍ਰਦਾਨ ਕਰਦੀ ਹੈ, ਅਤੇ ਹਰ ਵੇਰਵਾ ਸ਼ੁੱਧਤਾ ਨਾਲ ਆਉਂਦਾ ਹੈ।

ਉੱਚ ਕਠੋਰਤਾ ਵਾਲਾ ਕਾਰਬਨ ਫਾਈਬਰ ਕੰਪੋਜ਼ਿਟ ਮਟੀਰੀਅਲ ਡੋਮ ਅਤੇ ਵਿਲੱਖਣ ਤੌਰ 'ਤੇ ਵਿਕਸਤ ਵੌਇਸ ਕੋਇਲ ਬਣਤਰ ਹਰ ਫ੍ਰੀਕੁਐਂਸੀ ਵਿੱਚ ਸੂਖਮਤਾ ਨੂੰ ਸਾਹਮਣੇ ਲਿਆਉਂਦਾ ਹੈ - ਇਸ ਲਈ ਵੋਕਲ ਵਧੇਰੇ ਰਿੱਚ ਸਾਉਂਡ ਵਿੱਚ ਆਉਂਦੇ ਹਨ, ਯੰਤਰ ਵਧੇਰੇ ਪਰਿਭਾਸ਼ਿਤ ਮਹਿਸੂਸ ਹੁੰਦੇ ਹਨ, ਅਤੇ ਹਰ ਟਰੈਕ ਭਾਵਨਾਤਮਕ ਛੋਹ ਪ੍ਰਦਾਨ ਕਰਦਾ ਹੈ।
HD ਨੋਇਜ਼ ਕੈਂਸਲਿੰਗ ਪ੍ਰੋਸੈਸਰ QN3 ਵਿੱਚ ਬਿਹਤਰ D/A ਪਰਿਵਰਤਨ ਲਈ ਇੱਕ ਉੱਨਤ ਲੁੱਕ-ਅਹੇਡ ਨੋਇਜ਼ ਸ਼ੇਪਰ ਹੈ, ਜੋ WH-1000XM6 ਨੂੰ ਅਚਾਨਕ ਧੁਨੀ ਤਬਦੀਲੀਆਂ ਦਾ ਤੇਜ਼ੀ ਨਾਲ ਜਵਾਬ ਦਿੰਦੇ ਹੋਏ ਕੁਆਂਟਾਇਜ਼ੇਸ਼ਨ ਸ਼ੋਰ ਦੀ ਭਵਿੱਖਬਾਣੀ ਅਤੇ ਅਨੁਕੂਲਤਾ ਦੀ ਆਗਿਆ ਦਿੰਦਾ ਹੈ। ਇਹ ਤੁਹਾਨੂੰ ਸਪਸ਼ਟ ਵੇਰਵੇ, ਰਿੱਚ ਬਾਸ ਅਤੇ ਇੱਕ ਵਧੇਰੇ ਕੁਦਰਤੀ ਸੁਣਨ ਦਾ ਅਨੁਭਵ ਦਿੰਦਾ ਹੈ।

WH-1000XM6 ਹਾਈ-ਰੈਜ਼ੋਲਿਊਸ਼ਨ ਆਡੀਓ ਅਤੇ ਹਾਈ-ਰੈਜ਼ੋਲਿਊਸ਼ਨ ਆਡੀਓ ਵਾਇਰਲੈੱਸ ਦਾ ਸਮਰਥਨ ਕਰਦਾ ਹੈ, ਸੋਨੀ ਦੀ ਉਦਯੋਗ-ਅਨੁਕੂਲ ਆਡੀਓ ਕੋਡਿੰਗ ਤਕਨਾਲੋਜੀ LDAC ਦੇ ਕਾਰਨ ਇਹ ਸੰਭਵ ਹੋਇਆ ਹੈ । ਇਸ ਤੋਂ ਇਲਾਵਾ, Edge-AI ਦੀ ਵਰਤੋਂ ਕਰਦੇ ਹੋਏ, DSEE Extreme™ ਕੰਪ੍ਰੈਸਡ ਡਿਜੀਟਲ ਮਿਊਜ਼ਿਕ ਫਾਈਲਾਂ ਨੂੰ ਰੀਅਲ ਟਾਈਮ ਵਿੱਚ ਅਪਸੇਲ ਕਰਦਾ ਹੈ , ਤਾਂ ਕਿ ਕੰਪ੍ਰੈਸਨ ਦੇ ਦੌਰਾਨ ਖੋਈ ਹੋਈ ਹਾਈ-ਐਂਡ ਸਾਉਂਡ ਨੂੰ ਵਾਪਿਸ ਲਿਆਇਆ ਜਾ ਸਕੇ ।

ਸੋਨੀ | ਸਾਊਂਡ ਕਨੈਕਟ ਐਪ WH-1000XM6 'ਤੇ ਤੁਹਾਡੇ ਮਨੋਰੰਜਨ ਦੇ ਅਨੁਭਵ ਨੂੰ ਹੋਰ ਵੀ ਸਹਿਜ ਬਣਾਉਂਦਾ ਹੈ। ਮਿਊਜ਼ਿਕ ਸੁਣਦੇ ਸਮੇਂ, ਤੁਸੀਂ 10-ਬੈਂਡ EQ ਨਾਲ ਸੰਪੂਰਨ ਸਾਉਂਡ ਡਾਇਲ ਕਰ ਸਕਦੇ ਹੋ, ਜਾਂ ਬੈਕਗ੍ਰਾਉਂਡ ਮਿਊਜ਼ਿਕ ਇਫੈਕਟ ਨਾਲ ਇੱਕ ਸਪੇਸੀਅਸ਼ ਫੀਲ ਬਣਾ ਸਕਦੇ ਹੋ। ਗੇਮਰ ਗੇਮ EQ ਦਾ ਵੀ ਆਨੰਦ ਲੈ ਸਕਦੇ ਹਨ ਜਿਸਨੂੰ ਸੋਨੀ ਦੀ INZONE ਰੇਂਜ ਦੀ ਮੁਹਾਰਤ ਨਾਲ FPS ਗੇਮਿੰਗ ਲਈ ਆਵਾਜ਼ ਦੀ ਗੁਣਵੱਤਾ ਨੂੰ ਵਧਾਉਣ ਲਈ ਵਿਕਸਤ ਕੀਤਾ ਗਿਆ ਹੈ । ਚਲਦੇ -ਫਿਰਦੇ ਫਿਲਮਾਂ ਦੇਖਣ ਵਾਲਿਆਂ ਲਈ, WH-1000XM6 ਵਿੱਚ ਸਿਨੇਮਾ ਲਈ 360 ਰਿਐਲਿਟੀ ਆਡੀਓ ਅਪਮਿਕਸ ਵੀ ਹੈ ਜੋ ਸੋਨੀ ਦੇ ਵਿਲੱਖਣ ਅਪਮਿਕਸ ਅਤੇ 360 ਸਪੇਸੀਅਲ ਸਾਊਂਡ ਤਕਨਾਲੋਜੀ ਦੁਆਰਾ 2ch ਸਟੀਰੀਓ ਸਾਊਂਡ ਤੋਂ ਇੱਕ ਮੂਵੀ ਥੀਏਟਰ ਵਾਂਗ ਸਪੇਸ਼ੀਅਲ ਸਾਊਂਡ ਅਨੁਭਵ ਪ੍ਰਦਾਨ ਕਰਦਾ ਹੈ।

ਅਲਟਰਾ ਕਲੀਅਰ ਕਾਲ ਕੁਆਲਿਟੀ ਦੇ ਨਾਲ ਤੁਹਾਡੀ ਆਵਾਜ਼ ਹਮੇਸ਼ਾ ਸੁਣਨਯੋਗ ਹੋਵੇਗੀ
WH-1000XM6 ਤੁਹਾਨੂੰ ਹਰ ਕਾਲ ਵਿੱਚ ਸਪੱਸ਼ਟਤਾ ਦਾ ਆਨੰਦ ਲੈਣ ਦੀ ਆਗਿਆ ਦਿੰਦਾ ਹੈ। ਇੰਟੈਲੀਜੈਂਟ ਬੀਮਫਾਰਮਿੰਗ ਤੁਹਾਡੀ ਆਵਾਜ਼ ਨੂੰ ਬੈਕਗ੍ਰਾਊਂਡ ਸ਼ੋਰ ਤੋਂ ਵੱਖ ਕਰਦੀ ਹੈ, ਇਸ ਲਈ ਜਦੋਂ ਦੂਸਰੇ ਗੱਲ ਕਰ ਰਹੇ ਹੋਣ ਤਾਂ ਵੀ ਤੁਹਾਡੀ ਆਵਾਜ਼ ਨੂੰ ਹਮੇਸ਼ਾ ਸੁਣਿਆ ਜਾ ਸਕੇਗਾ । ਜੇਕਰ ਤੁਹਾਨੂੰ ਮਿਊਟ ਕਰਨ ਦੀ ਲੋੜ ਹੈ ਤਾਂ ਤੁਸੀਂ ਇਸਨੂੰ ਤੁਰੰਤ ਕਰ ਸਕਦੇ ਹੋ, ਆਪਣੇ ਹੈੱਡਫੋਨ 'ਤੇ ਸੱਜੇ ਬਟਨ ਰਾਹੀਂ।

ਛੇ-ਮਾਈਕ੍ਰੋਫ਼ੋਨ AI-ਅਧਾਰਿਤ ਬੀਮਫਾਰਮਿੰਗ ਸਿਸਟਮ ਦੇ ਨਾਲ, WH-1000XM6 ਤੁਹਾਡੀ ਆਵਾਜ਼ ਵਿੱਚ ਧਿਆਨ ਕੇਂਦਰਿਤ ਕਰਦਾ ਹੈ ਅਤੇ ਬੈਕਰਾਉਂਡ ਸ਼ੋਰ ਨੂੰ ਫਿਲਟਰ ਕਰਦਾ ਹੈ, ਇਸ ਲਈ ਹਰ ਸ਼ਬਦ ਅਰਾਜਕ ਵਾਤਾਵਰਣ ਵਿੱਚ ਵੀ ਕ੍ਰਿਸਟਲ ਕਲੀਅਰ ਸੁਣਾਈ ਦਿੰਦਾ ਹੈ।

ਏਆਈ-ਅਨੁਕੂਲਿਤ ਸ਼ੋਰ ਘਟਾਉਣ ਵਾਲਾ ਐਲਗੋਰਿਦਮ ਤੁਹਾਡੀ ਆਵਾਜ਼ ਨੂੰ ਅਲੱਗ ਕਰਦੇ ਹੋਏ ਪਿਛੋਕੜ ਦੀ ਆਵਾਜ਼ ਨੂੰ ਦਬਾਉਂਦਾ ਹੈ। ਬੀਮਫਾਰਮਿੰਗ ਮਾਈਕ੍ਰੋਫੋਨ ਅਤੇ ਸਟੀਕ ਵੌਇਸ ਪਿਕਅੱਪ ਤਕਨਾਲੋਜੀ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਸ਼ਬਦ ਨੂੰ ਸਪਸ਼ਟ ਤੌਰ 'ਤੇ ਸੁਣਿਆ ਜਾਵੇ।

ਪੂਰੇ ਦਿਨ ਆਰਾਮਦਾਇਕ ਇਸਤੇਮਾਲ ਲਈ ਨਿਪੁੰਨਤਾ ਨਾਲ ਤਿਆਰ ਕੀਤਾ ਗਿਆ ਹੈ
WH-1000X ਸੀਰੀਜ਼ ਦੇ ਮਸ਼ਹੂਰ ਆਈਕਾਨਿਕ ਡਿਜ਼ਾਈਨ ਨੂੰ ਅਗਲੇ ਪੱਧਰ 'ਤੇ ਲੈ ਜਾਇਆ ਗਿਆ ਹੈ, ਵੀਗਨ ਲੈਦਰ ਦਾ ਬਣਿਆ ਸ਼ਾਨਦਾਰ, ਸੌਫਟ ਫਿੱਟ ਬ੍ਰਾਡ ਹੈੱਡਬੈਂਡ ਆਰਾਮਦਾਇਕ ਪ੍ਰੈਸ਼ਰ -ਫ੍ਰੀ ਫਿੱਟ ਨੂੰ ਯਕੀਨੀ ਬਣਾਉਂਦਾ ਹੈ। ਅਸਮੀਟ੍ਰਿਕਲ ਹੈੱਡਬੈਂਡ ਡਿਜ਼ਾਈਨ ਦੇ ਨਾਲ ਸਿਰਫ਼ ਇੱਕ ਨਜ਼ਰ ਨਾਲ ਖੱਬੇ ਅਤੇ ਸੱਜੇ ਪਾਸੇ ਦੀ ਪਛਾਣ ਕਰਨਾ ਆਸਾਨ ਹੋ ਜਾਂਦਾ ਹੈ।

ਇਹ ਈਅਰਪੈਡ ਇਸ ਤਰਾਂ ਤਿਆਰ ਕੀਤੇ ਗਏ ਹਨ ਕਿ ਪੂਰੇ ਦਿਨ ਅਰਾਮ ਨਾਲ ਪਹਿਣੇ ਜਾ ਸਕਣ , ਇਸਦਾ ਸਟਰੇਚੇਬਲ ਮਟੀਰੀਅਲ ਬਾਹਰੀ ਸ਼ੋਰ ਨੂੰ ਰੋਕਦੇ ਹੋਏ ਪ੍ਰੈਸ਼ਰ ਘਟਾ ਕੇ ਇੱਕ ਸੁਰੱਖਿਅਤ ਪਰ ਕੋਮਲ ਫਿੱਟ ਪ੍ਰਦਾਨ ਕਰਦਾ ਹੈ।

ਇਸ ਤੋਂ ਇਲਾਵਾ,ਇੰਟਿਊਟਿਵ ਕੰਟਰੋਲ ਤੁਹਾਨੂੰ ਟੈਕਟਾਈਲ ਬਟਨਾਂ ਅਤੇ ਇੱਕ ਰਿਸਪਾਂਸੀਵ ਟੱਚ ਪੈਨਲ ਨਾਲ ਨੋਇਜ਼ ਕੈਂਸਲ , ਅੰਬੀਨਟ ਸਾਊਂਡ ਅਤੇ ਮਾਈਕ ਮਿਊਟ ਵਿਚਕਾਰ ਆਸਾਨੀ ਨਾਲ ਸਵਿਚ ਕਰਨ ਦੀ ਆਗਿਆ ਦਿੰਦੇ ਹਨ।

ਹੈਂਡ ਕ੍ਰਾਫਟਡ ਸਟੀਕਤਾ ਵਾਲੀ ਕਾਰੀਗਰੀ ਵਾਲੇ ਉਤਪਾਦਾਂ ਤੋਂ ਪ੍ਰੇਰਿਤ ਹੋ ਕੇ, WH-1000XM6 'ਤੇ ਫੋਲਡਿੰਗ ਵਿਧੀ ਨੂੰ ਇੱਕ ਸਹਿਜ ਟਿਕਾਊ ਫੋਲਡ ਲਈ ਐਡਵਾਂਸ ਮੈਟਲ ਇੰਜੈਕਸ਼ਨ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ, ਜਦੋਂ ਕਿ ਇਸਨੂੰ ਬੈਗਾਂ ਅਤੇ ਹਵਾਈ ਜਹਾਜ਼ ਦੀਆਂ ਪੋਕੇਟਸ ਵਿੱਚ ਸਹਿਜਤਾ ਨਾਲ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਦੇ ਕੰਪੇਕਟ ਕੇਸ ਵਿੱਚ ਹੁਣ ਵਧੇਰੇ ਆਸਾਨੀ ਲਈ ਮੈਗਨੇਟਿਕ ਕਲੋਜ਼ਰ ਦੀ ਵਿਸ਼ੇਸ਼ਤਾ ਸ਼ਾਮਲ ਕੀਤੀ ਗਈ ਹੈ।

ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਨੁਭਵੀ, ਸਮਾਰਟ
WH-1000XM6 ਦੇ ਨਾਲ ਤੁਸੀਂ ਸੀਨ-ਅਧਾਰਿਤ ਸੁਣਨ ਦਾ ਅਨੁਭਵ ਕਰ ਸਕਦੇ ਹੋ, ਇੱਕ ਨਵੀਂ ਸਹਿਜ ਵਿਸ਼ੇਸ਼ਤਾ ਹੈ , ਜੋ ਤੁਹਾਡੀ ਗਤੀਵਿਧੀ ਦੇ ਅਨੁਸਾਰ ਸੰਗੀਤ ਨੂੰ ਆਪਣੇ ਆਪ ਚਲਾਉਣ ਲਈ ਸੈਂਸਿੰਗ ਤਕਨਾਲੋਜੀ ਦੀ ਵਰਤੋਂ ਕਰਦੀ ਹੈ ਅਤੇ ਤੁਹਾਡੇ ਵਾਤਾਵਰਣ ਅਤੇ ਸਥਾਨ ਦੇ ਅਨੁਸਾਰ ਸ਼ੋਰ ਰੱਦ ਕਰਨ ਦੇ ਪੱਧਰ ਨੂੰ ਅਨੁਕੂਲ ਬਣਾਉਂਦੀ ਹੈ। ਤੇਜ਼ ਪਹੁੰਚ ਅਤੇ ਸੀਨ-ਅਧਾਰਿਤ ਸੁਣਨ ਦੇ ਨਾਲ, ਤੁਸੀਂ Amazon Music ("Amazon Music Play Now" ਰਾਹੀਂ), Apple Music, Spotify ("Spotify Tap" ਰਾਹੀਂ) ਅਤੇ YouTube Music ਸਮੇਤ ਚੋਟੀ ਦੀ ਮਿਊਜ਼ਿਕ ਸਰਵਿਸ ਨਾਲ ਆਸਾਨੀ ਨਾਲ ਜੁੜ ਸਕਦੇ ਹੋ।

WH-1000XM6 LE ਆਡੀਓ ਲਈ ਤਿਆਰ ਹੈ, ਜੋ ਕਿ ਬੇਮਿਸਾਲ ਅਤੇ ਸਹਿਜ ਗੇਮਿੰਗ ਲਈ ਅਲਟਰਾ -ਲੋਅ ਲੇਟੈਂਸੀ ਅਤੇ Auracast™ ਨਾਲ ਪ੍ਰਸਾਰਣ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ। ਮਲਟੀ-ਪੁਆਇੰਟ ਅਤੇ ਆਟੋ ਸਵਿੱਚ ਡਿਵਾਈਸਾਂ ਵਿਚਕਾਰ ਸਵਿਚਿੰਗ ਨੂੰ ਸਹਿਜ ਬਣਾਉਂਦਾ ਹੈ, ਇਸ ਲਈ ਤੁਸੀਂ ਹਮੇਸ਼ਾ ਬਿਨਾਂ ਕਿਸੇ ਰੁਕਾਵਟ ਦੇ ਕਨੇਕਟਡ ਰਹਿੰਦੇ ਹੋ।

WH-1000XM6 ਤੁਹਾਨੂੰ ਇੱਕੋ ਸਮੇਂ ਸੁਣਨ ਅਤੇ ਚਾਰਜ ਕਰਨ ਦੀ ਸੁਵਿਧਾ ਦਿੰਦਾ ਹੈ। ਜੇਕਰ ਤੁਸੀਂ ਬੈਟਰੀ ਘੱਟ ਹੋਣ 'ਤੇ ਵੀ ਚੱਲਦੇ ਰਹਿਣਾ ਚਾਹੁੰਦੇ ਹੋ ? ਬਸ USB ਚਾਰਜਿੰਗ ਕੇਬਲ ਲਗਾਓ ਅਤੇ ਆਪਣਾ ਮਨਪਸੰਦ ਮਿਊਜ਼ਿਕ ਸੁਣਦੇ ਰਹੋ।

ਚਲਦੇ -ਫਿਰਦੇ ? ਹੋਰ ਵੀ ਤੇਜ਼ ਚਾਰਜਿੰਗ ਸੰਭਵ ਹੈ, ਤਿੰਨ ਮਿੰਟਾਂ ਨਾਲ ਤੁਹਾਨੂੰ ਤਿੰਨ ਘੰਟੇ ਤੱਕ ਚਾਰਜ ਮਿਲਦਾ ਹੈ।

ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ
ਸੋਨੀ ਨੇ ਇਨ੍ਹਾਂ ਹੈੱਡਫੋਨਾਂ ਨੂੰ ਵਾਤਾਵਰਣ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤਾ ਹੈ। WH-1000XM6 ਦੀ ਪੈਕੇਜਿੰਗ 100% ਕਾਗਜ਼ੀ ਸਮੱਗਰੀ ਤੋਂ ਬਣਾਈ ਗਈ ਹੈ। ਅਸੀਂ ਆਪਣੇ ਫਲੈਗਸ਼ਿਪ ਹੈੱਡਫੋਨ ਮਾਡਲ, 1000X ਸੀਰੀਜ਼ (WF-1000XM5, WF-1000XM4, WH-1000XM5 ਅਤੇ WH-1000XM6) ਦੀ ਪੈਕੇਜਿੰਗ ਲਈ ਸੋਨੀ ਦੇ ਮਲਕੀਅਤ ਵਾਲੇ ਕਾਗਜ਼, ਓਰਿਜਨਲ ਬਲੈਂਡਡ ਮਟੀਰੀਅਲ ਨੂੰ ਅਪਣਾਉਣ ਨੂੰ ਵਧਾਵਾ ਦਿੰਦੇ ਹਾਂ। ਓਰਿਜਨਲ ਬਲੈਂਡਡ ਮਟੀਰੀਅਲ ਵਾਤਾਵਰਣ ਪ੍ਰਤੀ ਸੁਚੇਤ ਕਾਗਜ਼ ਸਮੱਗਰੀ ਹੈ ਜੋ ਬਾਂਸ, ਗੰਨੇ ਦੇ ਰੇਸ਼ਿਆਂ ਅਤੇ ਵਰਤੋਂ ਤੋਂ ਬਾਅਦ ਰੀਸਾਈਕਲ ਕੀਤੇ ਕਾਗਜ਼ ਤੋਂ ਬਣੀ ਹੈ।

ਫਾਰ ਦ ਮਿਊਜ਼ਿਕ
ਸੋਨੀ ਨੇ ਆਪਣੇ ਪ੍ਰਮੁੱਖ ਉਪਭੋਗਤਾ ਅਤੇ ਪੇਸ਼ੇਵਰ ਆਡੀਓ ਉਤਪਾਦਾਂ ਅਤੇ ਸੇਵਾਵਾਂ ਲਈ "ਫਾਰ ਦ ਮਿਊਜ਼ਿਕ" ਬ੍ਰਾਂਡ ਪਲੇਟਫਾਰਮ ਦੀ ਸਥਾਪਨਾ ਕੀਤੀ। "ਫਾਰ ਦ ਮਿਊਜ਼ਿਕ" ਦੇ ਨਾਲ, ਸੋਨੀ ਆਪਣੇ ਆਪ ਨੂੰ ਮਿਊਜ਼ਿਕ ਕ੍ਰੀਏਟਰ ਅਤੇ ਖਪਤਕਾਰਾਂ ਨੂੰ ਜੋੜਨ ਵਾਲੇ ਪ੍ਰਮੁੱਖ ਆਡੀਓ ਬ੍ਰਾਂਡ ਵਜੋਂ ਸਥਾਪਿਤ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਮਾਣਿਕ ਮਿਊਜ਼ਿਕ ਅਨੁਭਵ ਪੈਦਾ ਕਰਨਾ ਅਤੇ ਸਭ ਤੋਂ ਉਪਰ ਕ੍ਰੀਏਟਰਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਕੇ ਪ੍ਰਸ਼ੰਸਕਾਂ ਲਈ ਭਾਵਨਾਵਾਂ ਨੂੰ ਪਾਰ ਕਰਨਾ ਹੈ।

ਕੀਮਤ ਅਤੇ ਉਪਲਬਧਤਾ
WH-1000XM6 26 ਸਤੰਬਰ ਤੋਂ ਬਲੈਕ , ਪਲੈਟੀਨਮ ਸਿਲਵਰ ਅਤੇ ਮਿਡਨਾਈਟ ਬਲੂ ਵਿੱਚ 39,990/- ਰੁਪਏ ਦੀ ਸਭ ਤੋਂ ਵਧੀਆ ਖਰੀਦ ਕੀਮਤ 'ਤੇ ਉਪਲਬਧ ਹੈ। ਇਹ 26 ਸਤੰਬਰ 2025 ਤੋਂ ਸੋਨੀ ਸੈਂਟਰ, ਚੋਣਵੇਂ ਕਰੋਮਾ ਅਤੇ ਰਿਲਾਇੰਸ ਆਉਟਲੈਟਾਂ, www.ShopatSC.com ਪੋਰਟਲ ਅਤੇ ਐਮਾਜ਼ਾਨ 'ਤੇ ਉਪਲਬਧ ਹੋਵੇਗਾ।

Model Name

Best buy (in INR)

Colours

Availability

WH-1000XM6

Rs. 39,990/-

Black, Platinum Silver and Midnight Blue

29th September 2025 onwards

Next
This is the most recent post.
Previous
Older Post
 
Top