Home >> ਆਟੋਮੋਬਾਈਲ >> ਈਕੋ ਡਰਾਈਵ >> ਪੰਜਾਬ >> ਲੁਧਿਆਣਾ >> ਵਪਾਰ >> ਵਿਨਫਾਸਟ >> ਵਿਨਫਾਸਟ ਨੇ ਲੁਧਿਆਣਾ ‘ਚ ਆਪਣਾ ਪਹਿਲਾ ਡੀਲਰਸ਼ਿਪ ਈਕੋ ਡ੍ਰਾਈਵ ਨਾਲ ਕੀਤਾ ਸ਼ੁਰੂ

ਵਿਨਫਾਸਟ ਨੇ ਲੁਧਿਆਣਾ ‘ਚ ਆਪਣਾ ਪਹਿਲਾ ਡੀਲਰਸ਼ਿਪ ਈਕੋ ਡ੍ਰਾਈਵ ਨਾਲ ਕੀਤਾ ਸ਼ੁਰੂ

ਲੁਧਿਆਣਾ, 19 ਅਕਤੂਬਰ, 2025 (ਭਗਵਿੰਦਰ ਪਾਲ ਸਿੰਘ)
: ਈਕੋ ਡ੍ਰਾਈਵ ਨੂੰ ਮਾਣ ਹੈ ਕਿ ਉਸਨੇ ਗਲੋਬਲ ਈਵੀ ਲੀਡਰ ਵਿਨਫਾਸਟ ਨਾਲ ਭਾਗੀਦਾਰੀ ਕਰਦੇ ਹੋਏ ਪੰਜਾਬ ‘ਚ ਇਸਦਾ ਵਿਸ਼ੇਸ਼ ਪ੍ਰਤੀਨਿਧ ਬਣ ਕੇ, 5 ਨਵੰਬਰ 2025 ਨੂੰ ਆਪਣਾ ਪਹਿਲਾ ਡੀਲਰਸ਼ਿਪ ਸ਼ੁਰੂ ਕੀਤਾ। ਇਸ ਕਦਮ ਨਾਲ ਈਕੋ ਡ੍ਰਾਈਵ ਦਾ ਮਕਸਦ ਹੈ ਕਿ ਉਹ ਖੇਤਰ ਵਿੱਚ ਪ੍ਰੀਮੀਅਮ ਇਲੈਕਟ੍ਰਿਕ ਵਾਹਨਾਂ ਲਈ ਦਰਵਾਜ਼ਾ ਬਣੇ ਅਤੇ ਪੰਜਾਬ ਦੇ ਗ੍ਰੀਨ ਮੋਬਿਲਿਟੀ ਇਕੋਸਿਸਟਮ ਨੂੰ ਹੋਰ ਮਜ਼ਬੂਤ ਬਣਾਏ।

ਪ੍ਰੀ-ਲਾਂਚ ਸਮਾਗਮ ਦੌਰਾਨ ਈਕੋ ਡ੍ਰਾਈਵ ਦੇ ਅਧਿਕਾਰੀਆਂ ਨੇ ਮੀਡੀਆ ਅਤੇ ਉਦਯੋਗ ਨਾਲ ਜੁੜੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਉਭਰਦੇ ਈਵੀ ਦਿਸ਼ਾਵਾਂ ਨਾਲ ਨਾਲ ਭਾਰਤ ਵਿੱਚ ਭਵਿੱਖ ਦੀ ਮੋਬਿਲਿਟੀ ਵਜੋਂ ਵਿਨਫਾਸਟ ਦੀ ਭੂਮਿਕਾ ‘ਤੇ ਚਰਚਾ ਕੀਤੀ। ਅਧਿਕਾਰੀਆਂ ਨੇ ਸਥਾਨਕ ਇਨਫਰਾਸਟ੍ਰਕਚਰ, ਗ੍ਰਾਹਕ-ਕੇਂਦ੍ਰਿਤ ਸੇਵਾ ਅਤੇ ਅਧੁਨਿਕ ਤਕਨੀਕ ਨੂੰ ਈਵੀ ਬਦਲਾਅ ਵਿੱਚ ਅਤਿਅੰਤ ਜ਼ਰੂਰੀ ਦੱਸਿਆ।

ਈਕੋ ਡ੍ਰਾਈਵ ਦੇ ਅਧਿਕਾਰੀਆਂ ਨੇ ਕਿਹਾ, "ਵਿਨਫਾਸਟ ਸਿਰਫ਼ ਇੱਕ ਹੋਰ ਈਵੀ ਬ੍ਰਾਂਡ ਨਹੀਂ ਹੈ ਜੋ ਭਾਰਤ ਵਿੱਚ ਆ ਰਿਹਾ ਹੈ — ਇਸਦਾ ਫ਼ਲਸਫ਼ਾ, ਜਿਸ ਵਿੱਚ ਡਿਜ਼ਾਇਨ, ਸੁਰੱਖਿਆ ਅਤੇ ਸਸਤੇਨਬਿਲਿਟੀ ਸ਼ਾਮਲ ਹਨ, ਸਾਡੇ ਪੰਜਾਬ ਦੇ ਵਿਜ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਈਕੋ ਡ੍ਰਾਈਵ ਦੀ ਸਥਾਨਕ ਪਹੁੰਚ ਅਤੇ ਵਿਨਫਾਸਟ ਦੇ ਗਲੋਬਲ ਅਨੁਭਵ ਨਾਲ ਅਸੀਂ ਉੱਤਰੀ ਭਾਰਤ ਵਿੱਚ ਈਵੀ ਮਲਕੀਅਤ ਅਤੇ ਕਨੈਕਟਿਵਿਟੀ ਦੇ ਨਵੇਂ ਮਾਪਦੰਡ ਸੈੱਟ ਕਰਾਂਗੇ।”

ਇਲੈਕਟ੍ਰਿਕ ਮੋਬਿਲਿਟੀ ਦਾ ਨਵਾਂ ਅਧਿਆਇ

ਵਿਨਫਾਸਟ ਨੇ ਸਤੰਬਰ 2025 ਵਿੱਚ ਭਾਰਤ ਵਿੱਚ ਦਾਖਲਾ ਕੀਤਾ ਸੀ, ਜਿੱਥੇ ਉਸਨੇ ਭਾਰਤੀ ਮਾਰਕੀਟ ਲਈ ਦੋ ਪ੍ਰੀਮੀਅਮ ਇਲੈਕਟ੍ਰਿਕ ਐਸਯੂਵੀ — VF 6 ਅਤੇ VF 7 — ਲਾਂਚ ਕੀਤੀਆਂ। ਇਹ ਕਾਰਾਂ ਰਾਈਟ-ਹੈਂਡ ਡਰਾਈਵ ਅਤੇ ਭਾਰਤ-ਵਿਸ਼ੇਸ਼ ਫੀਚਰਾਂ ਨਾਲ ਆਈਆਂ।

ਵਿਨਫਾਸਟ VF7 ਮੁੱਖ ਖਾਸੀਅਤਾਂ
  • ਰੇਂਜ: 438 ਕਿ.ਮੀ – 532 ਕਿ.ਮੀ
  • ਬੈਟਰੀ: 59.6 kWh – 70 kWh
  • 360° ਵਿਊ ਕੈਮਰਾ – ਪੂਰੀ ਵਿਖਾਈ ਲਈ
  • ਪਿਆਨੋ-ਪ੍ਰੇਰਿਤ ਗੀਅਰ ਸਿਲੈਕਟਰ – ਵਿਲੱਖਣ ਡਰਾਈਵਿੰਗ ਤਜਰਬਾ
  • ਆਲ-ਵੀਲ ਡ੍ਰਾਈਵ – ਬਿਹਤਰ ਕੰਟਰੋਲ ਅਤੇ ਹੈਂਡਲਿੰਗ
  • 28 ਮਿੰਟ ਫਾਸਟ ਚਾਰਜਿੰਗ (10% ਤੋਂ 70% ਤੱਕ)
  • 3 ਸਾਲ ਮੁਫ਼ਤ ਮੇਂਟੇਨੈਂਸ
  • 3 ਸਾਲ ਮੁਫ਼ਤ ਚਾਰਜਿੰਗ (ਕੇਵਲ 30 ਨਵੰਬਰ 2025 ਤੱਕ ਖਰੀਦੇ ਵਾਹਨਾਂ ਲਈ)

ਕਿਉਂ ਵਿਨਫਾਸਟ + ਈਕੋ ਡ੍ਰਾਈਵ ਪੰਜਾਬ ਵਿੱਚ?

  • ਸਥਾਨਕ ਪਹੁੰਚ: ਪੰਜਾਬ ਹੁਣ ਉੱਤਰੀ ਭਾਰਤ ਦਾ ਪਹਿਲਾ ਕੇਂਦਰ ਬਣੇਗਾ ਜਿੱਥੇ ਵਿਨਫਾਸਟ ਮਾਲਕ ਜਾਂ ਗਾਹਕ ਟੈਸਟ ਡ੍ਰਾਈਵ, ਸਰਵਿਸ ਅਤੇ ਸਹਾਇਤਾ ਪ੍ਰਾਪਤ ਕਰ ਸਕਣਗੇ।
  • ਸਸਤੇਨਬਲ ਵਾਅਦਾ: ਵਿਨਫਾਸਟ ਦਾ ਗਲੋਬਲ ਡਿਜ਼ਾਇਨ ਫ਼ਲਸਫ਼ਾ ਸਸਤੇਨਬਿਲਿਟੀ, ਸੁਰੱਖਿਆ ਅਤੇ ਇਨੋਵੇਸ਼ਨ ‘ਤੇ ਆਧਾਰਿਤ ਹੈ — ਜੋ ਇਸਦੀ ਬ੍ਰਾਂਡ ਪਛਾਣ ਦੇ ਮੁੱਖ ਸਤੰਭ ਹਨ।

ਗਾਹਕਾਂ ਲਈ ਕੀ ਰਹੇਗਾ ਖਾਸ

ਪੰਜਾਬ ਭਰ ਦੇ ਸੰਭਾਵਿਤ ਗਾਹਕ 5 ਨਵੰਬਰ ਨੂੰ ਡੀਲਰਸ਼ਿਪ ‘ਤੇ ਆ ਕੇ VF 6 ਅਤੇ VF 7 ਦੇਖ ਸਕਦੇ ਹਨ, ਟੈਸਟ ਡ੍ਰਾਈਵ ਬੁੱਕ ਕਰ ਸਕਦੇ ਹਨ ਅਤੇ ਵਿਨਫਾਸਟ ਦੇ ਡਿਜ਼ਿਟਲ ਇਕੋਸਿਸਟਮ ਦਾ ਤਜਰਬਾ ਕਰ ਸਕਦੇ ਹਨ।
Next
This is the most recent post.
Previous
Older Post
 
Top