ਚੰਡੀਗੜ੍ਹ/ਲੁਧਿਆਣਾ, 16 ਅਗਸਤ 2025 (ਭਗਵਿੰਦਰ ਪਾਲ ਸਿੰਘ): ਭਾਰਤ ਦੇ ਜਨਤਕ ਖੇਤਰ ਦੇ ਪ੍ਰਮੁੱਖ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ (ਬੈਂਕ) ਨੇ ਅੱਜ ਆਪਣੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਐਪ, ਬੌਬ ਈ ਪੇ , ਵਿੱਚ ਤਿੰਨ ਮੁੱਖ ਅੰਤਰਰਾਸ਼ਟਰੀ ਸੁਵਿਧਾਵਾਂ - ਯੂਪੀਆਈ ਗਲੋਬਲ ਐਕਸੇਪਟੇਂਸ , ਫਾਰੇਨ ਇਨਵਰਡ ਰੈਮਿਟੈਂਸ ਅਤੇ ਯੂਪੀਆਈ ਸਰਵਿਸਿਜ਼ ਫਾਰ ਐਨਆਰਆਈ ਦੀ ਸ਼ੁਰੂਆਤ ਦੇ ਨਾਲ ਇੱਕ ਵੱਡੇ ਵਿਸਤਾਰ ਦਾ ਐਲਾਨ ਕੀਤਾ। ਬੌਬ ਈ ਪੇ ਐਪ ਵਿੱਚ ਗਲੋਬਲ UPI ਸੁਵਿਧਾਵਾਂ ਦੇ ਜੁੜਨ ਦੇ ਨਾਲ ਭਾਰਤੀ ਅਤੇ NRI ਗਾਹਕਾਂ ਲਈ ਸਹਿਜ, ਸੁਰੱਖਿਅਤ ਅਤੇ ਰੀਅਲ -ਟਾਈਮ ਅੰਤਰਰਾਸ਼ਟਰੀ ਡਿਜੀਟਲ ਭੁਗਤਾਨ ਅਤੇ ਰੈਮਿਟੈਂਸ ਦੀ ਸੁਵਿਧਾ ਉਪਲਬੱਧ ਹੋਵੇਗੀ ।
ਇਸ ਲਾਂਚ 'ਤੇ ਬੋਲਦੇ ਹੋਏ, ਬੈਂਕ ਆਫ਼ ਬੜੌਦਾ ਦੇ ਕਾਰਜਕਾਰੀ ਨਿਰਦੇਸ਼ਕ, ਸ਼੍ਰੀ ਸੰਜੇ ਮੁਦਾਲੀਅਰ ਨੇ ਕਿਹਾ, "ਯੂਪੀਆਈ ਨੇ ਭਾਰਤ ਵਿੱਚ ਡਿਜੀਟਲ ਭੁਗਤਾਨਾਂ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਹੈ, ਅਤੇ ਸਾਨੂੰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਬੌਬ ਈ ਪੇ ਇੰਟਰਨੈਸ਼ਨਲ ਰਾਹੀਂ ਇਸਦੇ ਲਾਭਾਂ ਵਿਚ ਵਿਸਤਾਰ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਨਵੀਆਂ ਵਿਸ਼ੇਸ਼ਤਾਵਾਂ ਸਾਡੇ ਦੇਸ਼ ਦੇ ਅਤੇ ਐਨਆਰਆਈ ਗਾਹਕਾਂ ਨੂੰ ਵਧੇਰੇ ਲਚਕਤਾ ਅਤੇ ਸਹੂਲਤ ਪ੍ਰਦਾਨ ਕਰਦੀਆਂ ਹਨ ਅਤੇ ਉਪਭੋਗਤਾ-ਕੇਂਦ੍ਰਿਤ ਅਤੇ ਨਵੀਨਤਾਕਾਰੀ ਡਿਜੀਟਲ ਬੈਂਕਿੰਗ ਹੱਲ ਵਿਕਸਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।"
ਬੌਬ ਈ ਪੇ ਇੰਟਰਨੈਸ਼ਨਲ ਦੇ ਤਹਿਤ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ :
• ਯੂਪੀਆਈ ਗਲੋਬਲ ਐਕਸੇਪਟੇਂਸ
ਬੈਂਕ ਆਫ ਬੜੌਦਾ ਦੇ ਗਾਹਕ ਹੁਣ ਵਿਦੇਸ਼ ਯਾਤਰਾ ਦੇ ਦੌਰਾਨ ਆਪਣੇ ਬੌਬ ਈ ਪੇ ਐਪ ਦੀ ਵਰਤੋਂ ਕਰਕੇ ਆਪਣੇ ਭਾਰਤੀ ਬੈਂਕ ਖਾਤੇ ਤੋਂ QR ਕੋਡ-ਸਕੈਨ ਕਰਕੇ ਅੰਤਰਰਾਸ਼ਟਰੀ ਵਪਾਰੀਆਂ ਨੂੰ ਸਿੱਧੇ ਭੁਗਤਾਨ ਕਰ ਸਕਦੇ ਹਨ। ਇਹ ਸੇਵਾ 8 ਦੇਸ਼ਾਂ ਵਿੱਚ ਉਪਲਬਧ ਹੈ ਜੋ UPI ਨੂੰ ਸਵੀਕਾਰ ਕਰਦੇ ਹਨ - ਮਾਰੀਸ਼ਸ, ਸਿੰਗਾਪੁਰ, ਯੂਏਈ , ਯੂਐਸਏ , ਫਰਾਂਸ, ਸ਼੍ਰੀਲੰਕਾ, ਨੇਪਾਲ ਅਤੇ ਭੂਟਾਨ।
ਲੈਣ-ਦੇਣ ਦੀ ਰਕਮ ਅੰਤਰਰਾਸ਼ਟਰੀ ਅਤੇ ਭਾਰਤੀ ਦੋਵਾਂ ਮੁਦਰਾਵਾਂ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ , ਐਕਸਚੇਂਜ ਦਰ ਅਤੇ ਲਾਗੂ ਫੀਸਾਂ ਵੀ ਦਰਸ਼ਾਏ ਜਾਣਗੇ , ਉਪਭੋਗਤਾਵਾਂ ਨੂੰ ਅੰਤਰਰਾਸ਼ਟਰੀ UPI ਲੈਣ-ਦੇਣ ਕਰਨ ਲਈ ਪੂਰੀ ਸਪੱਸ਼ਟਤਾ ਅਤੇ ਪਾਰਦਰਸ਼ਤਾ ਮਿਲੇਗੀ ।
• ਸਿੰਗਾਪੁਰ ਨਿਵਾਸੀਆਂ ਤੋਂ ਫੌਰੈਨ ਇਨਵਰਡ ਰੈਮਿਟੈਂਸ
ਭਾਰਤ ਵਿੱਚ ਬੈਂਕ ਆਫ਼ ਬੜੌਦਾ ਦੇ ਗਾਹਕ ਹੁਣ ਆਪਣੇ ਪਰਿਵਾਰ ਦੀ ਦੇਖਭਾਲ ਦੇ ਉਦੇਸ਼ ਲਈ ਸਿੰਗਾਪੁਰ ਤੋਂ ਬੌਬ ਈ ਪੇ ਐਪ ਰਾਹੀਂ 24x7 ਰੀਅਲ-ਟਾਈਮ ਰੈਮਿਟੈਂਸ ਪ੍ਰਾਪਤ ਕਰ ਸਕਦੇ ਹਨ। ਸਿੰਗਾਪੁਰ ਨਿਵਾਸੀ ਵਿਅਕਤੀ ਭਾਰਤ ਵਿੱਚ ਬੌਬ ਇ ਪੇ ਉਪਭੋਗਤਾ ਨੂੰ ਪ੍ਰਾਪਤਕਰਤਾ ਦੀ ਰਜਿਸਟਰਡ ਯੂਪੀਆਈ ਆਈਡੀ /ਵੀਪੀਏ ਰਾਹੀਂ ਪੈਸੇ ਭੇਜ ਸਕਦੇ ਹਨ। ਭੇਜੀ ਗਈ ਰਕਮ ਸਿੰਗਾਪੁਰ ਡਾਲਰ (SGD) ਵਿੱਚ ਦਰਜ ਹੋਵੇਗੀ ਅਤੇ ਲਾਭਪਾਤਰੀ ਨੂੰ ਸਿੱਧੇ ਆਪਣੇ UPI-ਲਿੰਕਡ ਬੈਂਕ ਖਾਤੇ ਵਿੱਚ ਭਾਰਤੀ ਰੁਪਏ (INR) ਵਿੱਚ ਫੰਡ ਪ੍ਰਾਪਤ ਹੋਣਗੇ।
• NRIs ਲਈ UPI ਸੇਵਾਵਾਂ
ਬੌਬ ਈ ਪੇ ਐਪ ਦੀ ਵਰਤੋਂ ਕਰਕੇ, ਬੈਂਕ ਆਫ਼ ਬੜੌਦਾ ਦੇ NRI ਗਾਹਕ ਹੁਣ UPI ਰਾਹੀਂ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ। ਭਾਰਤ ਦੇ ਦੌਰੇ ਦੌਰਾਨ, NRI ਗਾਹਕ ਘਰੇਲੂ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਆਪਣੇ NRE/NRO ਖਾਤਿਆਂ ਨੂੰ ਬੌਬ ਈ ਪੇ ਐਪ ਨਾਲ ਲਿੰਕ ਕਰ ਸਕਦੇ ਹਨ ਅਤੇ ਵਪਾਰੀ ਆਊਟਲੇਟਾਂ 'ਤੇ ਸਹਿਜ UPI ਭੁਗਤਾਨ ਦੇ ਨਾਲ-ਨਾਲ ਪੀਅਰ-ਟੂ-ਪੀਅਰ ਫੰਡ ਟ੍ਰਾਂਸਫਰ ਵੀ ਕਰ ਸਕਦੇ ਹਨ।
ਉਪਰੋਕਤ ਸਾਰੀਆਂ ਅੰਤਰਰਾਸ਼ਟਰੀ UPI ਸੇਵਾਵਾਂ ਲਈ, ਪ੍ਰਤੀ ਦਿਨ ਅਤੇ ਪ੍ਰਤੀ ਲੈਣ-ਦੇਣ ਸੀਮਾ 1,00,000/- ਰੁਪਏ ਨਿਰਧਾਰਤ ਹੈ (ਜੋ ਕਿ ਘਰੇਲੂ UPI ਲੈਣ-ਦੇਣ ਸੀਮਾ ਦੇ ਸਮਾਨ ਹੈ )।
ਬੌਬ ਈ ਪੇ ਐਪ, ਬੈਂਕ ਆਫ਼ ਬੜੌਦਾ ਦੀ ਇੱਕ ਸਵਦੇਸ਼ੀ UPI ਐਪਲੀਕੇਸ਼ਨ ਹੈ , ਜੋ ਗਾਹਕਾਂ ਅਤੇ ਗੈਰ-ਗਾਹਕਾਂ ਦੋਵਾਂ ਲਈ ਉਪਲਬੱਧ ਹੈ। ਐਪ ਵਿੱਚ ਥੋੜ੍ਹੇ ਸਮੇਂ ਵਿੱਚ 1.3 ਮਿਲੀਅਨ ਗਾਹਕਾਂ ਦਾ ਰਜਿਸਟਰਡ ਉਪਭੋਗਤਾ ਅਧਾਰ ਬਣ ਗਿਆ ਹੈ।
ਗਾਹਕ ਪਲੇ ਸਟੋਰ ਜਾਂ ਐਪ ਸਟੋਰ ਤੋਂ ਬੌਬ ਈ ਪੇ ਐਪ ਡਾਊਨਲੋਡ ਕਰ ਸਕਦੇ ਹਨ ਅਤੇ ਐਪ ਦੀਆਂ ਸੈਟਿੰਗਾਂ ਰਾਹੀਂ ਲੋੜੀਂਦੀਆਂ ਸੇਵਾਵਾਂ ਨੂੰ ਸਰਗਰਮ ਕਰ ਸਕਦੇ ਹਨ।