Home >> ਚੰਡੀਗੜ੍ਹ >> ਟੈਲੀਕਾਮ >> ਪੰਜਾਬ >> ਫੈਮਲੀ ਪੋਸਟਪੇਡ ਪਲਾਨ >> ਯੂਟੀ >> ਲੁਧਿਆਣਾ >> ਵੀ >> ਵੀ ਨੇ ਫੈਮਲੀ ਪੋਸਟਪੇਡ ਪਲਾਨ ਲਈ REDX ਲਾਭਾਂ ਦਾ ਕੀਤਾ ਵਿਸਤਾਰ : ਹੁਣ ਪੂਰਾ ਪਰਿਵਾਰ ਅੰਤਰਰਾਸ਼ਟਰੀ ਰੋਮਿੰਗ ਦਾ ਆਨੰਦ ਮਾਣ ਸਕੇਗਾ

ਵੀ

ਚੰਡੀਗੜ੍ਹ/ਲੁਧਿਆਣਾ, 17 ਅਗਸਤ, 2025 (ਭਗਵਿੰਦਰ ਪਾਲ ਸਿੰਘ):
ਆਪਣੇ ਪ੍ਰਮੁੱਖ REDX ਪੋਸਟਪੇਡ ਪਲਾਨ ਦੀ ਸਫਲਤਾ ਦੇ ਆਧਾਰ 'ਤੇ, ਭਾਰਤ ਦੇ ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ (Vodafone Idea) ਨੇ ਆਪਣੇ REDX ਫੈਮਿਲੀ ਪਲਾਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਇਹ ਭਾਰਤ ਦਾ ਇਕਲੌਤਾ ਫੈਮਿਲੀ ਪੋਸਟਪੇਡ ਪਲਾਨ ਹੈ ਜੋ ਅਸੀਮਤ 4G ਅਤੇ 5G ਡੇਟਾ ਅਤੇ ਅੰਤਰਰਾਸ਼ਟਰੀ ਰੋਮਿੰਗ ਦੇ ਨਾਲ-ਨਾਲ ਪ੍ਰੀਮੀਅਮ ਟਰੈਵਲ , ਲਾਈਫਸਟਾਈਲ ਅਤੇ ਐਂਟਰਟੇਨਮੈਂਟ ਲਾਭਾਂ ਦੀ ਪੇਸ਼ਕਸ਼ ਕਰਦਾ ਹੈ।

ਪੋਸਟਪੇਡ ਸੈਗਮੈਂਟ ਵਿੱਚ ਇੱਕ ਇੰਡਸਟਰੀ ਲੀਡਰ ਹੋਣ ਦੇ ਨਾਤੇ, ਵੀ ਨੇ ਲਗਾਤਾਰ ਆਪਣੇ ਗਾਹਕਾਂ ਲਈ ਸਭ ਤੋਂ ਵਧੀਆ ਮੁੱਲ ਦੀ ਪੇਸ਼ਕਸ਼ ਕੀਤੀ ਹੈ। REDX ਫੈਮਿਲੀ ਦੀ ਸ਼ੁਰੂਆਤ ਦੇ ਨਾਲ, ਵੀ ਫੈਮਲੀ ਪਲਾਨ ਵਿੱਚ ਸੈਕੰਡਰੀ ਮੈਂਬਰਾਂ ਨੂੰ ਸੀਮਤ ਡੇਟਾ ਕੋਟਾ ਜਾਂ ਸੀਮਤ ਲਾਭਾਂ ਦੀ ਪੇਸ਼ਕਸ਼ ਕਰਨ ਦੇ ਉਦਯੋਗ ਦੇ ਨਿਯਮ ਨੂੰ ਤੋੜਦੇ ਹੋਏ ਪੋਸਟਪੇਡ ਅਨੁਭਵ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰ ਰਿਹਾ ਹੈ।

ਪੋਸਟਪੇਡ ਫੈਮਿਲੀ ਪਲਾਨ ਦੇ ਗਾਹਕ ਵੈਲਿਊ , ਡੇਟਾ ਫਰੀਡਮ ਅਤੇ ਡਿਜੀਟਲ ਸਮਾਵੇਸ਼ ਦੇ ਮਾਮਲੇ ਵਿੱਚ ਕੀ ਉਮੀਦ ਕਰਦੇ ਹਨ , ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਨੇ ਨਵੇਂ ਮਾਪਦੰਡ ਸਥਾਪਤ ਕੀਤੇ ਹਨ , Vi REDX ਫੈਮਿਲੀ ਪਲਾਨ ਉਦਯੋਗ ਦਾ ਪਹਿਲਾ ਅਜਿਹਾ ਪਲਾਨ ਬਣ ਗਿਆ ਹੈ ਜਿੱਥੇ ਸੈਕੰਡਰੀ ਗਾਹਕਾਂ ਨੂੰ ਪ੍ਰਾਇਮਰੀ ਗਾਹਕ ਦੇ ਬਰਾਬਰ ਡੇਟਾ ਲਾਭਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸਦਾ ਮਤਲਬ ਹੈ ਕਿ Vi REDX ਫੈਮਿਲੀ ਪਲਾਨ ਦੇ ਪ੍ਰਾਇਮਰੀ ਅਤੇ ਸੈਕੰਡਰੀ ਮੈਂਬਰ - ਦੋਵੇਂ ਅਸੀਮਤ ਡੇਟਾ ਦਾ ਆਨੰਦ ਮਾਣਨਗੇ ਅਤੇ ਪ੍ਰੀਮੀਅਮ ਲਾਭਾਂ ਦੇ ਇੱਕ ਸੂਟ ਤੱਕ ਪਹੁੰਚ ਪ੍ਰਾਪਤ ਕਰਨਗੇ।

REDX ਫੈਮਿਲੀ ਪਲਾਨ ਦੀ ਸ਼ੁਰੂਆਤ ਦੇ ਨਾਲ, ਵੀ ਭਾਰਤ ਵਿੱਚ ਪੋਸਟਪੇਡ ਗਾਹਕਾਂ ਲਈ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਦੇਸ਼ ਵਿੱਚ ਸਭ ਤੋਂ ਵੱਡੇ ਪੋਸਟਪੇਡ ਗਾਹਕ ਅਧਾਰ ਵਾਲੇ ਇੱਕ ਬ੍ਰਾਂਡ ਦੇ ਰੂਪ ਵਿੱਚ, ਵੀ ਪੋਸਟਪੇਡ ਗਾਹਕਾਂ ਦੀਆਂ ਜ਼ਰੂਰਤਾਂ ਦੀ ਡੂੰਘੀ ਜਾਣਕਾਰੀ ਰੱਖਦਾ ਹੈ। REDX ਫੈਮਿਲੀ ਪਲਾਨ ਸਭ ਤੋਂ ਆਕਰਸ਼ਕ ਫੈਮਲੀ ਪਲਾਨ ਹੈ, ਜਿਸਦੀ ਕੀਮਤ ਦੋ ਮੈਂਬਰਾਂ ਲਈ ਸਿਰਫ 1601 ਰੁਪਏ/ਮਹੀਨਾ ਹੈ। ਇਹ ਆਪਣੀ ਕਿਸਮ ਦਾ ਇੱਕੋ ਇੱਕ ਪਲਾਨ ਹੈ ਜੋ ਪੂਰੀ ਡੇਟਾ ਫਰੀਡਮ , ਉੱਚ-ਪੱਧਰੀ ਮਨੋਰੰਜਨ, ਅਤੇ ਐਕਸਕਲਿਊਸਿਵ ਟਰੈਵਲ ਅਤੇ ਲਾਈਫ ਸਟਾਈਲ ਦੇ ਵਿਸ਼ੇਸ਼ ਲਾਭ ਪ੍ਰਦਾਨ ਕਰਦਾ ਹੈ, ਇਹ ਵਿਸ਼ੇਸ਼ਤਾਵਾਂ ਇਸਨੂੰ ਦੇਸ਼ ਵਿਚ ਸਭ ਤੋਂ ਵੱਧ ਲਾਭਦਾਇਕ ਅਤੇ ਆਕਰਸ਼ਕ ਪੋਸਟਪੇਡ ਫੈਮਲੀ ਪਲਾਨ ਬਣਾਉਂਦੀਆਂ ਹਨ ।

ਇਹ ਪਲਾਨ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਸੀਮਤ ਡੇਟਾ, ਅੰਤਰਰਾਸ਼ਟਰੀ ਰੋਮਿੰਗ ਲਾਭਾਂ ਅਤੇ ਬਹੁਤ ਜ਼ਿਆਦਾ ਡਿਮਾਂਡ ਵਾਲੀਆਂ ਪ੍ਰੀਮੀਅਮ ਸੇਵਾਵਾਂ ਦੀ ਇੱਕ ਸ਼੍ਰੇਣੀ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਦਾ ਹੈ, ਜੋ ਕਿ ਇੱਕ ਸੱਚਮੁੱਚ ਉੱਚ ਪੱਧਰੀ ਪੋਸਟਪੇਡ ਅਨੁਭਵ ਪ੍ਰਦਾਨ ਕਰਦਾ ਹੈ। ਅੱਜ ਦੇ ਕਨੇਕਟਡ ਪਰਿਵਾਰਾਂ ਲਈ ਖਾਸ ਡਿਜ਼ਾਈਨ ਕੀਤਾ ਗਿਆ, ਇਹ ਵੱਖਰਾ ਪਲਾਨ ਪੋਸਟਪੇਡ ਸ਼੍ਰੇਣੀ ਨੂੰ ਮੁੜ ਪਰਿਭਾਸ਼ਿਤ ਕਰਨ ਦਾ ਟੀਚਾ ਰੱਖਦਾ ਹੈ।

ਪਲਾਨ ਦੇ ਲਾਭ:
• ਟੈਲਕੋ ਬੇਨੇਫਿਟ : ਪ੍ਰਾਇਮਰੀ ਅਤੇ ਸੈਕੰਡਰੀ ਦੋਵੇਂ ਮੈਂਬਰ ਟਰੂਲੀ ਅਨਲਿਮਿਟਡ 5G/4G ਡੇਟਾ, ਅਨਲਿਮਿਟਡ ਵੌਇਸ ਕਾਲਾਂ, ਅਤੇ ਪ੍ਰਤੀ ਮਹੀਨਾ 3,000 SMS ਦਾ ਆਨੰਦ ਮਾਣ ਸਕਦੇ ਹਨ। ਪ੍ਰਤੀ ਮੈਂਬਰ 299 ਰੁਪਏ ਦੇ ਵਾਧੂ ਭੁਗਤਾਨ 'ਤੇ ਸ਼ਾਮਲ ਗਏ ਕਿਸੇ ਵੀ ਸੈਕੰਡਰੀ ਮੈਂਬਰ ਨੂੰ ਵੀ ਪ੍ਰਾਇਮਰੀ ਮੈਂਬਰ ਜਿੰਨੇ ਲਾਭ ਮਿਲਣਗੇ।
• ਐਂਟਰਟੇਨਮੈਂਟ ਬੇਨੇਫਿਟ : ਭਾਰਤ ਦੇ ਟਾਪ ਓਟੀਟੀ ਪਲੇਟਫਾਰਮਾਂ - ਨੇਟਫਲਿਕਸ , ਐਮਾਜ਼ਾਨ ਪ੍ਰਾਈਮ , ਜੀਓ ਹੋਟਸਤਾਰ , ਅਤੇ ਸੋਨੀ LIV ਤੱਕ ਬੰਡਲ ਐਕਸੈਸ, ਇਹ ਪਲਾਨ ਐਂਟਰਟੇਨਮੈਂਟ ਦਾ ਇੱਕ ਪਾਵਰਹਾਊਸ ਬਣ ਜਾਂਦਾ ਹੈ ।
• ਟਰੈਵਲ ਅਤੇ ਲਾਈਫ ਸਟਾਈਲ ਲਾਭ: ਇਸ ਤੋਂ ਇਲਾਵਾ, ਗਾਹਕ Swiggy One ਦੀ 6-ਮਹੀਨੇ ਦੀ ਸਬਸਕ੍ਰਿਪਸ਼ਨ , ਹਰ ਸਾਲ ਚਾਰ ਕੰਪਲੀਮੈਂਟਰੀ ਲਾਉਂਜ ਐਕਸੈਸ, ਅਤੇ ਟਰੈਵਲ ਦੌਰਾਨ ਕਨੇਕਟਡ ਰਹਿਣ ਲਈ ਸਾਲਾਨਾ 2999 ਰੁਪਏ ਦੇ ਮੁਫਤ 7-ਦਿਨਾਂ ਦਾ ਅੰਤਰਰਾਸ਼ਟਰੀ ਰੋਮਿੰਗ (IR) ਪੈਕ ਦਾ ਲਾਭ ਵੀ ਲੈ ਸਕਦੇ ਹਨ । ਇਹ ਪਲਾਨ ਦੂਜੇ IR ਪੈਕ 'ਤੇ 750 ਰੁਪਏ ਦੀ ਸਾਲਾਨਾ 25% ਛੋਟ ਦੀ ਪੇਸ਼ਕਸ਼ ਵੀ ਕਰਦਾ ਹੈ, ਜਿਸਦੀ ਵਰਤੋਂ ਕਿਸੇ ਵੀ ਮੈਂਬਰ ਦੁਆਰਾ ਕੀਤੀ ਜਾ ਸਕਦੀ ਹੈ।
• ਡਿਵਾਈਸ ਸਿਕਿਓਰਟੀ ਬੇਨੇਫਿਟ : ਪਲਾਨ ਵਿੱਚ ਇੱਕ ਸਾਲ ਦੀ ਨੌਰਟਨ ਡਿਵਾਈਸ ਸਿਕਿਓਰਟੀ ਪ੍ਰੋਟੈਕਸ਼ਨ ਵੀ ਸ਼ਾਮਲ ਹੈ
• ਵੀ ਪਰਿਓਰਿਟੀ : Vi ਪਰਿਓਰਿਟੀ ਸਰਵਿਸ ਦੇ ਨਾਲ, REDX ਗਾਹਕ ਵਿਸ਼ੇਸ਼ ਲਾਭਾਂ ਦਾ ਆਨੰਦ ਲੈ ਸਕਦੇ ਹਨ , ਜਿਸ ਵਿਚ 24x7 ਸਮਰਪਿਤ ਕਸਟਮਰ ਕੇਅਰ , ਸਟੋਰਾਂ 'ਤੇ ਪਰਿਓਰਿਟੀ ਹੈਂਡਲਿੰਗ , ਅਤੇ ਸੀਨੀਅਰ ਨਾਗਰਿਕਾਂ ਲਈ ਘਰ-ਘਰ ਸਿਮ ਡਿਲੀਵਰੀ ਆਦਿ ਸ਼ਾਮਲ ਹਨ ।

REDX ਫੈਮਿਲੀ ਪਲਾਨ ਦੀ ਸ਼ੁਰੂਆਤ ਦੇ ਨਾਲ, ਵੀ ਗਾਹਕਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨ ਵਾਲੇ ਪ੍ਰੀਮੀਅਮ, ਉੱਚ-ਮੁੱਲ ਵਾਲੇ ਪ੍ਰਸਤਾਵਾਂ ਦੀ ਪੇਸ਼ਕਸ਼ ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਾ ਹੈ।
Next
This is the most recent post.
Previous
Older Post
 
Top